Welcome to Canadian Punjabi Post
Follow us on

21

May 2019
ਸੰਪਾਦਕੀ

ਜੇ ਕਰਾਈਮ ਚੋਣ ਮੁੱਦਾ ਹੈ ਤਾਂ ਕੀ ਹੈ ਹੱਲ!

September 17, 2018 08:17 AM

 

ਪੰਜਾਬੀ ਪੋਸਟ ਸੰਪਾਦਕੀ

ਪਿਛਲੇ ਦਿਨਾਂ ਵਿੱਚ ਅਸੀਂ ਵੇਖਦੇ ਆਏ ਹਾਂ ਕਿ ਪੀਲ ਮਿਉਂਸੀਪਲ ਚੋਣਾਂ ਲੜ ਰਹੇ ਉਮੀਦਵਾਰ ਖਾਂਸ ਕਰਕੇ ਮੇਅਰ ਅਹੁਦੇ ਲਈ ਉਮੀਦਵਾਰ ਕਰਾਈਮ ਨੂੰ ਘੱਟ ਕਰਨ ਲਈ ਵੱਡੀਆਂ 2 ਪਾਲਸੀਆਂ ਜਾਰੀ ਕਰ ਰਹੇ ਹਨ। ਉਹਨਾਂ ਦੇ ਵਾਅਦਿਆਂ ਨੂੰ ਸੁਣ ਕੇ ਦੋ ਪ੍ਰਭਾਵ ਪੈਦਾ ਹੁੰਦੇ ਹਨ। ਪਹਿਲਾ ਕਿ ਬਰੈਂਪਟਨ, ਮਿਸੀਸਾਗਾ ਵਿੱਚ ਕਰਾਈਮ ਦਰ ਤੇਜ਼ੀ ਨਾਲ ਵੱਧ ਰਹੀ ਹੈ। ਦੂਜਾ ਇਹ ਕਿ ਕਰਾਈਮ ਬਾਰੇ ਗੱਲ ਕਰਕੇ ਉਮੀਦਵਾਰਾਂ ਵਾਸਤੇ ਵੋਟਾਂ ਬਟੋਰਨਾ ਸੌਖਾ ਹੈ ਕਿਉਂਕਿ ਮਨੁੱਖੀ ਸੁਭਾਅ ਦੀ ਬਿਰਤੀ ਹੈ ਕਿ ਹਿੰਸਾ, ਧੋਖੇਧੜੀ ਦੀਆਂ ਘਟਨਾਵਾਂ ਦੇ ਖਬਰਾਂ ਅਤੇ ਸੋਸ਼ਲ ਮੀਡੀਆ ਵਿੱਚ ਛਾਏ ਰਹਿਣ ਨਾਲ ਲੋਕੀ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦੇ ਹਨ। ਪਰ ਅਸਲ ਵਿੱਚ ਕੀ ਮੁੱਦਾ ਹੈ ਕਰਾਈਮ ਦਾ ਜਿਸਨੂੰ ਲੈ ਕੇ ਮਿਉਂਸੀਪਲ ਸਿਆਸਤਦਾਨ ਐਨੇ ਗਰਮ ਹੋਏ ਹਨ?

ਜੇ ਕਨੂੰਨੀ ਪੱਖ ਤੋਂ ਵੇਖਣਾ ਹੋਵੇ ਤਾਂ ਕਿਸੇ ਵਿਅਕਤੀ ਵੱਲੋਂ ਕੀਤਾ ਗਿਆ ਉਹ ਹਰ ਕੰਮ ਕਰਾਈਮ ਜਾਂ ਜੁਰਮ ਹੈ ਜਿਸ ਵਾਸਤੇ ਸਰਕਾਰ ਵੱਲੋਂ ਉਸ ਵਿਅਕਤੀ ਖਿਲਾਫ਼ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਕਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕਦੀ ਹੈੇ। ਰੀਜਨ ਆਫ ਪੀਲ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2006 ਤੋਂ ਬਾਅਦ ਪੀਲ ਰੀਜਨ ਵਿੱਚ ਲਗਾਤਾਰ ਕਰਾਈਮ ਦਰ ਘੱਟ ਹੋ ਰਹੀ ਹੈ।Canadian Centre for Justice Statistics (CCJS) ਵੱਲੋਂ ਦੇਸ਼ ਭਰ ਦੀਆਂ ਪੁਲੀਸ ਸੰਸਥਾਵਾਂ ਤੋਂ ਅੰਕੜੇ ਪ੍ਰਾਪਤ ਕੀਤੇ ਜਾਂਦੇ ਹਨ ਜੋ ਕਿ ਯੂਨੀਫਾਰਮ ਕਰਾਈਮ ਰਿਪੋਰਟਿੰਗ ਸਰਵੇਖਣ (Uniform Crime Reporting Survey ਤੋਂ ਲਏ ਜਾਂਦੇ ਹਨ। ਛਛਝੰ ਮੁਤਾਬਕ ਬਰੈਂਪਟਨ ਮਿਸੀਸਾਗਾ ਵਿੱਚ 2006 ਤੋਂ ਲੈ ਕੇ 2016 ਤੱਕ ਜੁਰਮ ਦਰ ਵਿੱਚ 31% ਕਮੀ ਹੋਈ ਹੈ ਜਦੋਂ ਕਿ ਕੈਲੇਡਾਨ ਵਿੱਚ ਵਿੱਚ 26% ਕਟੌਤੀ ਹੋਈ ਹੈ।

 

ਵੈਸੇ ਇਸ ਸਾਲ ਪੀਲ ਰੀਜਨ ਵਿੱਚ ਹੁਣ ਤੱਕ 17 ਕਤਲ ਹੋ ਚੁੱਕੇ ਹਨ ਜਿਹਨਾਂ ਦੀ ਜੜ ਤੱਕ ਪੁੱਜਣ ਲਈ ਪੁਲੀਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। 2016 ਵਿੱਚ 11 ਕਤਲ ਹੋਏ ਸਨ ਜਦੋਂ ਕਿ 2015 ਵਿੱਚ 16 ਕਤਲ। 2016 ਵਿੱਚ 678 ਲੁੱਟ ਖੋਹ ਦੀਆਂ ਵਾਰਦਾਤਾਂ ਹੋਈਆਂ ਜਿਹਨਾਂ ਵਿੱਚੋਂ 40% ਦੀ ਗੁੱਥੀ ਹੀ ਪੁਲੀਸ ਵੱਲੋਂ ਸੁਲਝਾਈ ਜਾ ਸਕੀ ਸੀ। 2016 ਵਿੱਚ 2007 ਵਾਹਨ ਚੋਰੀ ਹੋਏ ਜਿਹਨਾਂ ਵਿੱਚੋਂ ਸਿਰਫ਼ 9.1% ਕੇਸ ਹੀ ਪੁਲੀਸ ਨੇ ਹੱਲ ਕੀਤੇ। 2016 ਵਿੱਚ ਵਾਹਨਾਂ ਵਿੱਚੋਂ ਸਮਾਨ ਦੇ ਚੋਰੀ ਹੋਣ ਦੀਆਂ 1861 ਹੋਈਆਂ ਅਤੇ ਪੁਲੀਸ ਸਿਰਫ਼ 5.9% ਕੇਸ ਹੀ ਹੱਲ ਕਰ ਸਕੀ। ਪਰ ਸ਼ਰਾਬੀਆਂ ਲਈ ਪੁਲੀਸ ਨੇ ਅਜਿਹੀ ਕੋਈ ਢਿੱਲ ਨਹੀਂ ਵਿਖਾਈ। 2016 ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਭਾਵ ਇੰਪੇਰਡ ਡਰਾਈਵਿੰਗ ਦੇ 1260 ਕੇਸ ਦਰਜ਼ ਕੀਤੇ ਗਏ। ਪੁਲੀਸ ਨੇ ਇਹਨਾਂ ਸ਼ਰਾਬੀਆਂ ਨੂੰ ਕਨੂੰਨ ਦੇ ਸਿ਼ਕੰਜੇ ਜਕੜਨ ਵਿੱਚ 95.5% ਸਫਲਤਾ ਹਾਸਲ ਕੀਤੀ। ਇਹ ਅੰਕੜੇ ਸੁਆਲ ਖੜਾ ਕਰਦੇ ਹਨ ਕਿ ਕੀ ਪੁਲੀਸ ਨੂੰ ਕਰਾਈਮ ਰੋਕਣ ਲਈ ਵਧੇਰੇ ਸਾਧਨਾਂ ਦੀ ਲੋੜ ਹੈ ਜਾਂ ਕਰਾਈਮ ਦੇ ਅਸਲ ਮੁੱਦੇ ਉੱੇਤੇ ਫੋਕਸ ਬਣਾਈ ਰੱਖਣ ਲਈ ਟਰੇਨਿੰਗ/ਪ੍ਰੋਫੈਸ਼ਨਲ ਡੀਵੈਲਪਮੈਂਟ ਦੀ ਲੋੜ ਹੈ?

ਸੁਆਲ ਪੁਲੀਸ ਰੀਜਨਲ ਪੁਲੀਸ ਦੀ ਕਰਾਈਮ ਪ੍ਰਤੀ ਪਹੁੰਚ ਬਾਰੇ ਵੀ ਉੱਠਦਾ ਹੈ। ਜੁਲਾਈ 2018 ਵਿੱਚ ਪੀਲ ਰੀਜਨਲ ਪੁਲੀਸ ਬੋਰਡ ਦੀ ਮੀਟਿੰਗ ਵਿੱਚ ਬਰੈਂਪਟਨ ਅਤੇ ਮਿਸੀਸਾਗਾ ਦੀਆਂ ਮੇਅਰ ਲਿੰਡਾ ਜੈਫਰੀ ਅਤੇ ਬੌਨੀ ਕਰੌਂਬੀ ਵੱਲੋਂ ਚਿੰਤਾ ਜਾਹਰ ਕੀਤੀ ਗਈ ਸੀ ਕਿ ਹੋ ਰਹੀਆਂ ਕਰਾਈਮ ਦੀਆਂ ਘਟਨਾਵਾਂ ਕਾਰਣ ਪਬਲਿਕ ਦੇ ਮਨਾਂ ਵਿੱਚ ਭੈਅ ਘਰ ਕਰ ਰਿਹਾ ਹੈ। ਪੁਲੀਸ ਮੁਖੀ ਜੈਨੀਫਰ ਐਵਨਜ਼ ਦੇ ਦੋਵਾਂ ਨੂੰ ਭਰੋਸਾ ਦਿੱਤਾ ਸੀ ਕਿ ਕਰਾਈਮ ਵੱਧਣ ਦੀ ਥਾਂ ਘੱਟ ਹੋ ਰਿਹਾ ਹੈ ਅਤੇ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਅਗਲੇ ਹੀ ਮਹੀਨੇ ਭਾਵ ਅਗਸਤ 2018 ਵਿੱਚ ਪੁਲੀਸ ਮੁਖੀ ਨੇ ਕਿਹਾ ਕਿ ਉਸ ਵੱਲੋਂ ਉਂਟੇਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਕੋਲੋਂ ਕਰਾਈਮ ਦੀ ਰੋਕਥਾਮ ਵਾਸਤੇ ਹੋਰ ਫੰਡ ਮੰਗੇ ਜਾ ਰਹੇ ਹਨ ਕਿਉਂਕਿ ਸਰਕਾਰ ਨੇ ਟੋਰਾਂਟੋ ਨੂੰ ਕਰਾਈਮ ਨਾਲ ਸਿੱਝਣ ਵਾਸਤੇ 25 ਮਿਲੀਅਨ ਡਾਲਰ ਅਤੀਕਿਰਤ ਦਿੱਤੇ ਹਨ। ਦੋਵੇਂ ਮੇਅਰਾਂ ਨੇ ਪੁਲੀਸ ਮੁਖੀ ਦੇ ਸੁਝਾਅ ਦਾ ਸਮਰੱਥਨ ਕੀਤਾ। ਸੁਆਲ ਹੈ ਕਿ ਕੀ ਪੁਲੀਸ ਮੁਖੀ ਅਤੇ ਸਾਡੇ ਸਿਆਸਤਦਾਨ ਕਰਾਈਮ ਨੂੰ ਫੰਡਾਂ, ਵਧੇਰੇ ਪੁਲੀਸ ਨਫ਼ਰੀ ਨਾਲ ਜੋੜ ਕੇ ਹੱਲ ਕਰਨ ਦੀ ਤਾਕ ਵਿੱਚ ਹਨ? ਵਰਦੀਧਾਰੀ ਅਤੇ ਹਥਿਆਰਬੰਦ ਪੁਲੀਸ ਫੋਰਸ ਦੀ ਮੁਖੀ ਦੀ ਅਜਿਹੀ ਪਹੁੰਚ ਕਿਸੇ ਹੱਦ ਤੱਕ ਸਮਝ ਆ ਸਕਦੀ ਹੈ ਪਰ ਸਿਆਸਤਦਾਨ ਲਕੀਰ ਦੇ ਫਕੀਰ ਹੋਏ ਹਨ?

ਕਰਾਈਮ ਦੀ ਰੋਕਥਾਮ ਲਈ ਜਿੱਥੇ ਸਿਖਲਾਈਯੁਕਤ ਪੁਲੀਸ ਫੋਰਸ ਦਾ ਹੋਣਾ ਲਾਜ਼ਮੀ ਹੈ, ਉਸਦੇ ਨਾਲ ਹੀ ਅਜਿਹੀ ਪੁਲੀਸ ਫੋਰਸ ਦੀ ਲੋੜ ਹੈ ਜੋ ਲੋਕਲ ਕਮਿਉਨਿਟੀ ਦੀ ਰਗ 2 ਤੋਂ ਵਾਕਫ ਹੋਵੇ। ਬਰੈਂਪਟਨ ਮਿਸੀਸਾਗਾ ਨੂੰ ਸਿਰਫ਼ ਵੱਧ ਗਿਣਤੀ ਵਿੱਚ ਪੁਲੀਸ ਅਫ਼ਸਰ ਦੀ ਨਹੀਂ ਸਗੋਂ ਸਹੀ ਕਿਸਮ ਦੇ ਪੁਲੀਸ ਅਫਸਰਾਂ ਦੀ ਲੋੜ ਹੈ। ਕਰਾਈਮ ਰੋਕਥਾਮ ਵਾਸਤੇ ਪ੍ਰਭਾਵਤਿ ਕਮਿਉਨਿਟੀ ਮਾਨਸਿਕ ਸਿਹਤ, ਬੇਰੁਜ਼ਗਾਰੀ, ਅਤੇ ਬੱਚਿਆਂ ਦੀ ਸਕੂਲੀ ਸਫ਼ਲਤਾ ਨੂੰ ਵਧਾਉਣਾ ਅਹਿਮ ਹਨ। ਅਧਿਐਨ ਦੱਸਦੇ ਹਨ ਕਿ ਜਿਸ ਕਮਿਉਨਿਟੀ ਵਿੱਚ ਬੱਚੇ ਵਿੱਦਿਆ ਪੱਖੋਂ ਚੰਗੇਰਾ ਕਰਦੇ ਹਨ, ਉਸ ਕਮਿਉਨਿਟੀ ਵਿੱਚ ਯੂਥ ਹਿੰਸਾ ਘੱਟ ਹੋ ਜਾਂਦੀ ਹੈ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ