Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਲਾਈਫ ਸਟਾਈਲ

ਬਿਊਟੀ ਟਿਪਸ

January 16, 2019 08:50 AM

ਜਿਸ ਤਰ੍ਹਾਂ ਸਰੀਰ ਦੀ ਸਫਾਈ ਜ਼ਰੂਰੀ ਹੈ, ਉਸੇ ਤਰ੍ਹਾਂ ਮੂੰਹ ਦੀ ਦੇਖਭਾਲ ਜ਼ਰੂਰੀ ਹੈ। ਮੂੰਹ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ। ਜੇ ਅਸੀਂ ਮੂੰਹ ਧੋਂਦੇ ਸਮੇਂ ਥੋੜ੍ਹਾ ਧਿਆਨ ਦੇਈਏ ਤਾਂ ਅਸੀਂ ਚਿਹਰੇ ਨੂੰ ਠੀਕ ਰੱਖ ਸਕਦੇ ਹਾਂ। ਮੂੰਹ ਧੋਣਾ ਮਤਲਬ ਚਿਹਰੇ ਨੂੰ ਸਾਫ ਕਰਨਾ, ਇਹ ਹਰ ਰੋਜ਼ ਸਾਰੇ ਕਰਦੇ ਹਨ, ਪਰ ਕੀ ਤੁਸੀਂ ਮੂੰਹ ਧੋਣ ਦਾ ਸਹੀ ਤਰੀਕਾ ਜਾਣਦੇ ਹੋ।
ਕਈ ਲੋਕ ਮੂੰਹ ਧੋਂਦੇ ਸਮੇਂ ਅਜਿਹੀਆਂ ਗਲਤੀਆਂ ਕਰਦੇ ਹਨ, ਜੋ ਨੀਂ ਕਰਨੀਆਂ ਚਾਹੀਦੀਆਂ, ਕਿਉਂਕਿ ਉਸ ਨਾਲ ਚਿਹਰੇ ਨੂੰ ਕਾਫੀ ਨੁਕਸਾਨ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੂੰਹ ਧੋਣ ਦਾ ਸਹੀ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਡਾ ਚਿਹਰਾ ਵੀ ਸਾਫ ਹੋ ਜਾਵੇਗਾ ਅਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਜਦੋਂ ਤੁਸੀਂ ਮੂੰਹ ਧੋਵੋ ਤਾਂ ਗਰਮ ਜਾਂ ਠੰਢੇ ਪਾਣੀ ਦਾ ਇਸਤੇਮਾਲ ਨਾ ਕਰੋ। ਜੇ ਤੁਸੀਂ ਗਰਮ ਪਾਣੀ ਨਾਲ ਮੂੰਹ ਦੋਂਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਹੋਣ ਲੱਗ ਜਾਂਦੀ ਹੈ, ਇਸ ਲਈ ਗਰਮ ਪਾਣੀ ਦੀ ਬਜਾਏ ਤੁਸੀਂ ਨਿੱਘੇ ਪਾਣੀ ਨਾਲ ਮੂੰਹ ਧੋਵੋ। ਜੇ ਤੁਹਾਡੇ ਚਿਹਰੇ 'ਤੇ ਮੇਕਅਪ ਕੀਤਾ ਹੋਇਆ ਹੈ ਤਾਂ ਪਹਿਲਾਂ ਉਸ ਨੂੰ ਸਾਫ ਕਰ ਲਵੋ। ਤੁਸੀਂ ਇਸ ਨੂੰ ਰੂੰ ਜਾਂ ਕਿਸੇ ਕੱਪੜੇ ਨਾਲ ਸਾਫ ਕਰ ਸਕਦੇ ਹੋ। ਮੇਕਅਪ ਸਾਫ ਕਰਨ ਤੋਂ ਬਾਅਦ ਹੀ ਮੂੰਹ ਧੋਵੋ। ਮੂੰਹ ਧੋਣ ਤੋਂ ਪਹਿਲਾਂ ਵੀ ਸਿਰਫ ਪਾਣੀ ਨਾਲ ਮੂੰਹ ਸਾਫ ਕਰੋ ਅਤੇ ਉਸ ਤੋਂ ਬਾਅਦ ਕਲੀਂਜ਼ਰ ਨਾਲ ਪੂਰੇ ਚਿਹਰੇ 'ਤੇ ਮਾਲਿਸ਼ ਕਰੋ। ਇੱਕ ਵਾਰ ਮੂੰਹ ਦੋਂਦੇ ਸਮੇਂ ਕਰੀਬ ਤੀਹ ਸੈਕਿੰਡ ਤੱਕ ਮਸਾਜ ਕਰਨੀ ਚਾਹੀਦੀ ਹੈ। ਮੂੰਹ ਧੋਣ ਤੋਂ ਬਾਅਦ ਤੌਲੀਏ ਨਾਲ ਮੂੰਹ ਸਾਫ ਕਰ ਲਵੋ, ਪਰ ਹੌਲੀ ਹੌਲੀ ਮੂੰਹ ਸਾਫ ਕਰੋ। ਤੌਲੀਏ ਨਾਲ ਚਿਹਰੇ ਨੂੰ ਰਗੜੋ ਨਾ, ਕਿਉਂਕਿ ਇਹ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣ ਦੇ ਖਤਰੇ ਨੂੰ ਵਧਾ ਦਿੰਦਾ ਹੈ। ਮੂੰਹ ਸਾਫ ਕਰਨ ਤੋਂ ਬਾਅਦ ਚਿਹਰੇ 'ਤੇ ਮਾਈਸਚੁਰਾਈਜ਼ਰ ਲਾਓ। ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਮੁਲਾਇਮ ਅਤੇ ਮਾਇਸ਼ਚੁਰਾਈਜ਼ ਰਹੇਗੀ।

 
Have something to say? Post your comment