Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਵਾਅਦਾ

January 16, 2019 08:49 AM

-ਭੋਲਾ ਸਿੰਘ ਸੰਘੇੜਾ
ਅਚਾਨਕ ਬਿਜਲੀ ਚਲੀ ਗਈ। ਹੌਲੀ-ਹੌਲੀ ਚੱਲਦਾ ਪੱਖਾ ਰੁਕ ਗਿਆ। ਕੰਵਲਜੀਤ ਨੇ ਮੋਬਾਈਲ ਦਾ ਬਟਨ ਦਬਾ ਕੇ ਸਕਰੀਨ ਵੱਲ ਦੇਖਿਆ, ਗਿਆਰਾਂ ਵੱਜ ਰਹੇ ਸਨ। ਬੰਦ ਕਮਰੇ ਵਿੱਚ ਉਸ ਨੂੰ ਉਕਤਾਹਟ ਜਿਹੀ ਮਹਿਸੂਸ ਹੋਈ। ਉਸ ਨੇ ਝੱਟ ਕਮਰੇ ਦੀਆਂ ਬਾਰੀਆਂ ਖੋਲ੍ਹ ਦਿੱਤੀਆਂ।
‘ਮਾਰਚ ਦੇ ਮਹੀਨੇ ਐਨੀ ਗਰਮੀ, ਉਫ!' ਉਹ ਬੁੜਬੁੜਾਈ। ਉਸ ਨੇ ਬਾਰੀ ਵਿਚ ਦੀ ਹੇਠਾਂ ਘਾਹ ਦੇ ਮੈਦਾਨ ਵੱਲ ਨਿਗ੍ਹਾ ਮਾਰੀ। ਅੱਜ ਕੋਈ ਵੀ ਧੁੱਪ ਨਹੀਂ ਸੀ ਸੇਕ ਰਿਹਾ। ਇੱਕਾ ਦੁੱਕਾ ਵਿਦਿਆਰਥੀ ਦਰੱਖਤਾਂ ਹੇਠਾਂ ਬੈਠੇ ਨਜ਼ਰ ਆਏ। ਉਹ ਹੋਸਟਲ ਦੇ ਕਮਰੇ 'ਚੋਂ ਹੇਠਾਂ ਜਾਣ ਬਾਰੇ ਦੁਚਿੱਤੀ 'ਚ ਪੈ ਗਈ।
ਪਹਿਲਾਂ ਉਹ ਇਸੇ ਸਮੇਂ ਤਿਆਰ ਹੋ ਕੇ ਹੇਠਾਂ ਚਲੀ ਜਾਂਦੀ ਸੀ। ਫੁੱਲਾਂ ਦੀਆਂ ਕਿਆਰੀਆਂ ਵੱਲ ਚੱਕਰ ਮਾਰੇ ਬਿਨਾਂ ਉਸ ਨੂੰ ਸਬਰ ਨਹੀਂ ਸੀ ਆਉਂਦਾ। ਫਿਰ ਕੰਟੀਨ 'ਚ ਬੈਠ ਕੇ ਚਾਹ ਵਗੈਰਾ ਪੀਂਦੀ। ਫਿਰ ਕਿਸੇ ਅੜਤਲ 'ਚ ਪੜ੍ਹਨ ਬੈਠ ਜਾਂਦੀ। ਕਈ ਵਾਰੀ ਪੜ੍ਹਦਿਆਂ-ਪੜ੍ਹਦਿਆਂ ਸਮਾਂ ਲੰਘ ਜਾਂਦਾ। ਕਈ ਵਾਰ ਪੜ੍ਹਾਈ ਦੇ ਨਾਲ ਗੱਪਸ਼ੱਪ ਵੀ ਹੋ ਜਾਂਦੀ।
ਪਰਸੋਂ ਨੂੰ ਉਸ ਦਾ ਅਧਿਆਪਕ ਯੋਗਤਾ ਵਾਲਾ ਟੈਸਟ ਹੈ। ਆਪਣੀ ਪੜ੍ਹਾਈ ਦੇ ਨਾਲ-ਨਾਲ ਉਹ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਵੀ ਜਾਂਦੀ ਹੈ। ਆਪਣਾ ਖਰਚਾ ਕੱਢ ਕੇ ਕੁਝ ਪੈਸੇ ਬਚਾ ਵੀ ਲੈਂਦੀ ਹੈ। ਉਸ ਨੂੰ ਫੋਨ ਦੀ ਘੰਟੀ ਸੁਣਾਈ ਦਿੱਤੀ। ਕੰਵਲਜੀਤ ਨੇ ਫੋਨ ਕੰਮ ਨਾਲ ਲਾਇਆ, ‘ਹਾਂ ਜੀ, ਆਹ ਲਾਈਟ ਨੂੰ ਕੀ ਕਰਤਾ ਜਨਾਬ?'
‘ਸਾਡੀ ਮਰਜ਼ੀ, ਸਾਡੇ ਦਿਲ 'ਚ ਜੋ ਮਰਜ਼ੀ ਆਏ, ਅਸੀਂ ਕਰੀਏ, ਤੁਸੀਂ ਆਪਣੇ ਤਕਲੀਫ ਦੱਸੋ,' ਜਸ਼ਨ ਨੇ ਜਵਾਬ ਦਿੱਤਾ।
‘ਤਕਲੀਫ ਵਰਗੀ ਤਕਲੀਫ, ਮਾਰਚ 'ਚ ਐਨੀ ਗਰਮੀ! ਆਹ ਹਲਕਾ ਜਿਹਾ ਰੱਖ ਕੇ ਪੱਖਾ ਚਲਾ ਲਿਆ ਸੀ, ਇਹ ਵੀ ਬੁਰਾ ਲੱਗਿਆ।'
‘ਪੱਖੇ ਪੁੱਖੇ ਸਭ ਕੁਝ ਬੰਦ, ਹੁਣ ਤਾਂ ਤਪ ਕਰਨਾ ਪਊ ਦੋ ਘੰਟੇ, ਫੋਨ ਕੀਤਾ ਸੀ ਬਿਜਲੀ ਵਾਲਿਆਂ ਨੂੰ, ਕਹਿੰਦੇ ਕੋਈ ਵੱਡਾ ਫਾਲਟ ਐ..।'
‘ਫੇਰ ਹੁਣ..'
‘ਫੇਰ ਹੁਣ ਕੀ, ਕਮਰੇ 'ਚ ਰਜਾਈ ਲੈ ਕੇ ਸੌਂ ਜਾਓ..।'
‘ਆਹੋ ਰਜਾਈ ਲੈ ਕੇ ਸੌਂ ਜਾਈਏ, ਕਮਰੇ 'ਚ ਤਾਂ ਊਂ ਬੈਠਣਾ ਦੁੱਭਰ ਹੋਇਆ ਪਿਆ..।'
‘ਆਹ ਪਿੰਡਾਂ ਵਾਲੇ ਸ਼ਬਦ ਬੋਲਣੋਂ ਨਾ ਛੱਡਿਓ ਯਾਰ, ਸਰਕਾਰ ਜੀ ਨਾਲੇ ਇਥੇ ਬੈਠਣ ਨੂੰ ਕਹਿੰਦਾ ਕੌਣ ਹੈ..।'
‘ਕਿਉਂ ਬਾਹਰ ਕੀ ਏ ਸੀ ਲਾਇਐ?'
‘ਬਾਹਰ ਨਹੀਂ, ਏ ਸੀ ਗੱਡੀ 'ਚ ਤਾਂ ਹੈਗਾ, ਅੱਧਾ ਪੌਣਾ ਘੰਟਾ ਜਾਂਦਿਆਂ ਆਉਂਦਿਆਂ ਲੰਘ ਜਾਣੈ, ਤੇ ਬਾਕੀ ਦਾ ਘੰਟਾ ਹੋਟਲ 'ਚ ਬੈਠਾਂਗੇ।'
‘ਹੋਟਲ..?'
‘ਓ ਮੇਰੀ ਸਰਕਾਰ, ਹੋਸਟਲ ਦੀ ਮੈਸ ਦੀਆਂ ਰੋਟੀਆਂ ਨਾਲ ਰੋਜ਼ ਮੱਥਾ ਮਾਰਦੇ ਹਾਂ, ਅੱਜ ਬਾਹਰ ਖਾਵਾਂਗੇ ਬਰਗਰ ਸ਼ਰਗਰ ਆਮਲੇਟ ਵਾਲਾ। ਜਦ ਨੂੰ ਮੁੜਾਂਗੇ ਬਿਜਲੀ ਮਾਤਾ ਆ ਜਾਊ। ਕੀ ਖਿਆਲ ਐ? ਆਓ।'
ਕੰਵਲਜੀਤ ਜਲਦੀ-ਜਲਦੀ ਤਿਆਰ ਹੋ ਕੇ ਹੇਠਾਂ ਗਈ। ਫਿਰ ਉਹ ਕਾਰ 'ਚ ਬੈਠ ਕੇ ਸ਼ਹਿਰ ਨੂੰ ਚਲੇ ਗਏ।
ਜਸ਼ਨਦੀਪ ਉਸ ਦਾ ਦੋਸਤ ਹੈ। ਇਕ ਤੇਜ਼ ਤਰਾਰ ਮੁੰਡਾ। ਉਹ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੈ। ਕੁਝ ਹੀ ਦਿਨ ਪਹਿਲਾਂ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਵਿੱਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਆਪਣੇ ਭਾਸ਼ਣ 'ਚ ਉਸ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਬਾਰੇ ਤਰਕ ਆਧਾਰਿਤ ਗੱਲਾਂ ਕੀਤੀਆਂ ਸਨ। ਬੋਲਦਿਆਂ ਉਹ ਕਈ ਵਾਰ ਭਾਵੁਕ ਹੋਇਆ ਤੇ ਸਰੋਤਿਆਂ ਨੂੰ ਵੀ ਕੀਤਾ ਸੀ। ਦੋ ਕੁ ਘੰਟੇ ਸ਼ਹਿਰ 'ਚ ਬਿਤਾ ਕੇ ਉਹ ਵਾਪਸ ਯੂਨੀਵਰਸਿਟੀ ਆ ਗਏ ਸਨ।
ਕਾਰ ਦੀ ਤਾਕੀ ਖੋਲ੍ਹਦਿਆਂ ਕੰਵਲਜੀਤ ਨੂੰ ਸਾਹਮਣੇ ਆਪਣੀਆਂ ਸਹੇਲੀਆਂ ਖਿੜਖਿੜਾ ਹੱਸਦੀਆਂ ਨਜ਼ਰ ਆਈਆਂ। ਉਹ ਉਨ੍ਹਾਂ ਨਾਲ ਗੱਲਾਂ ਕਰਦੀ ਹੋਸਟਲ ਵੱਲ ਜਾਣ ਲੱਗੀ। ਫਿਰ ਕਾਹਲੀ ਨਾਲ ਪੌੜੀਆਂ ਚੜ੍ਹ ਕੇ ਕਮਰੇ 'ਚ ਪਹੁੰਚ ਗਈ। ਜਾਣ ਸਾਰ ਬਾਰੀਆਂ ਖੋਲ੍ਹ ਦਿੱਤੀਆਂ। ਬਾਰੀਆਂ ਖੋਲ੍ਹਦਿਆਂ ਇਕ ਹਵਾ ਦਾ ਬੁੱਲਾ ਉਸ ਨਾਲ ਟਕਰਾਇਆ।
‘ਸ਼ੁਕਰ ਹੈ' ਆਖ ਕੇ ਉਹ ਬੈਡ 'ਤੇ ਡਿੱਗ ਪਈ।
ਉਸ ਦੀਆਂ ਅੱਖਾਂ ਅਜੇ ਮੀਟੀਆਂ ਹੀ ਜਾਣ ਲੱਗੀਆਂ ਸਨ ਕਿ ਤੜਾਕ ਕਰਕੇ ਬਾਰੀਆਂ ਬੰਦ ਹੋਈਆਂ। ਉਸ ਨੇ ਉਠ ਕੇ ਬਾਹਰ ਵੱਲ ਝਾਤੀ ਮਾਰੀ। ਤੇਜ਼ ਹਵਾ ਚੱਲ ਰਹੀ ਸੀ। ਉਸ ਨੂੰ ਲੱਗਾ ਜਿਵੇਂ ਖਿੜੀ ਧੁੱਪ ਦਾ ਰੰਗ ਕੁਝ ਮੱਧਮ ਪੈ ਗਿਆ ਹੋਵੇ। ਉਸ ਨੇ ਕਮਰੇ ਤੋਂ ਬਾਹਰ ਨਿਕਲ ਕੇ ਆਸਮਾਨ ਵੱਲ ਦੇਖਿਆ। ਹਵਾ ਹੋਰ ਤੇਜ਼ ਹੋ ਗਈ ਸੀ। ਪਹਾੜ ਵਾਲੇ ਪਾਸਿਓਂ ਆਸਮਾਨ ਗਹਿਰਾ ਹੋ ਰਿਹਾ ਸੀ। ਦੇਖਦਿਆਂ ਹੀ ਦੇਖਦਿਆਂ ਆਸਮਾਨ ਨੂੰ ਕਾਲੇ ਬੱਦਲਾਂ ਨੇ ਢੱਕ ਲਿਆ। ਕਿਧਰੇ ਡੂੰਘੇ ਜਿਹੇ ਬੱਦਲ ਗਰਜਣ ਦੀ ਆਵਾਜ਼ ਕੰਨੀ ਪਈ।
‘ਮੈਂ ਵੀ ਕਹਾਂ ਮਾਰਚ 'ਚ ਐਨੀ ਗਰਮੀ! ਊਂਈ ਤਪਾਏ ਪਏ ਸੀ, ਆਹ ਤਾਂ ਮੇਰੇ ਦਿਲ ਦੀ ਸੁਣ ਲਈ, ਹੁਣ ਮੌਜਾਂ ਹੀ ਮੌਜਾਂ, ਆਥਣ ਤੱਕ ਨੇਰ੍ਹੀ ਲਿਆ ਦੇ ਮੀਂਹ ਰੱਬਾ, ਬਲਾ ਦੇ ਬੰਬ।' ਬਿਜਲੀ ਲਿਸ਼ਕੀ। ਫਿਰ ਬੱਦਲਾਂ ਦੀ ਗੜਗੜਾਹਟ। ਤੇ ਫਿਰ ਮੋਟੀਆਂ-ਮੋਟੀਆਂ ਕਣੀਆਂ। ਮੀਂਹ ਵਰ੍ਹਨ ਲੱਗ ਗਿਆ ਸੀ। ਉਹ ਕਮਰੇ ਦੇ ਅੰਦਰ ਆਈ।
ਹਵਾ ਹੋਰ ਤੇਜ਼ ਵਗਣ ਲੱਗੀ। ਤੇਜ਼ ਝੱਖੜ ਆਪਣੇ ਰੰਗ ਦਿਖਾਉਣ ਲੱਗਿਆ। ਫਿਰ ਇਕ ਜ਼ੋਰ ਦਾ ਖੜਾਕ ਹੋਇਆ ਜਿਵੇਂ ਬੱਦਲ ਫਟ ਗਿਆ ਹੋਵੇ। ਉਸ ਨੇ ਬਾਹਰ ਦੇਖਿਆ। ਤੇਜ਼ ਬੁਛਾੜਾਂ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ। ਆਥਣ ਤੱਕ ਇਸੇ ਤਰ੍ਹਾਂ ਮੀਂਹ ਵਰ੍ਹਦਾ ਰਿਹਾ। ਆਖਰ ਤੂਫਾਨ ਥੰਮਿਆ ਤੇ ਮੀਂਹ ਵੀ ਬੰਦ ਹੋ ਗਿਆ।
ਡੁੱਬ ਰਿਹਾ ਸੂਰਜ ਆਪਣੀ ਆਖਰੀ ਲਿਸ਼ਕੋਰ ਨਾਲ ਅਲਵਿਦਾ ਕਹਿ ਰਿਹਾ ਸੀ। ਸਰਦੀ ਫਿਰ ਆਪਣੀ ਯਾਦ ਤਾਜ਼ਾ ਕਰਾਉਣ ਲੱਗੀ ਸੀ। ਲੱਗਦੀ ਸੀ ਕਿਤੇ ਨਾ ਕਿਤੇ ਜ਼ਰੂਰ ਗੜੇ ਪਏ ਹੋਣਗੇ। ਮੌਸਮ ਖੁਸ਼ਗਵਾਰ ਹੋ ਗਿਆ। ਸਾਰੀ ਕਾਇਨਾਤ ਹੀ ਨਿੱਖਰੀ-ਨਿੱਖਰੀ ਨਜ਼ਰ ਆ ਰਹੀ ਸੀ।
ਕੰਵਲਜੀਤ ਖੁਸ਼ ਸੀ ਕਿ ਹੁਣ ਉਹ ਜੀ ਲਾ ਕੇ ਪੜ੍ਹ ਸਕੇਗੀ। ਗਰਮੀ 'ਚ ਤਾਂ ਉਸ ਦਾ ਮਨ ਨਹੀਂ ਲੱਗਦਾ। ਪਰਸੋਂ ਨੂੰ ਉਸ ਦਾ ਟੈਸਟ ਹੈ ਤੇ ਇਸ ਵਾਰ ਉਸ ਨੇ ਇਸ ਨੂੰ ਪਾਸ ਕਰਨ ਦੀ ਮਨ ਵਿੱਚ ਪੱਕੀ ਧਾਰੀ ਹੋਈ ਹੈ। ਉਹ ਅੱਧੀ ਰਾਤ ਤੱਕ ਪੜ੍ਹਦੀ ਰਹੀ।
ਦੂਜੇ ਦਿਨ ਦਸ ਕੁ ਵਜੇ ਕੰਟੀਨ ਜਾਣ ਦੀ ਤਿਆਰੀ ਕਰਨ ਲੱਗੀ ਸੀ ਕਿ ਫੋਨ ਦੀ ਘੰਟੀ ਖੜਕੀ। ਉਸ ਨੇ ਕਾਹਲੀ-ਕਾਹਲੀ ਫੋਨ ਕੰਨ ਨਾਲ ਲਾਇਆ, ‘ਹੈਲੋ..ਹਾਂ ਜਸ਼ਨ।'
‘ਹਾਂ ਡੀਅਰ ਕਿੱਥੇ ਹੋ..।'
‘ਆਪਣੇ ਕਮਰੇ 'ਚ ਹੋਰ ਕਿੱਥੇ।'
‘ਮੈਂ ਸੋਚਿਆ ਕਿਤੇ ਹਵਾ 'ਚ ਹੀ ਨਾ ਉਡ ਗਏ ਹੋਵੋ।'
‘ਐਨੇ ਹਲਕੇ ਨਾ ਸਮਝੋ ਸਾਨੂੰ ਮਿਸਟਰ ਜਸ਼ਨਦੀਪ ਜੀ।'
‘ਅੱਛਿਆ ਉਹ ਮੇਰੀ ਸਰਕਾਰ ਸਾਰਾ-ਸਾਰਾ ਦਿਨ ਪੜ੍ਹਾਈ-ਪੜ੍ਹਾਈ, ਕਦੇ ਦੁਨੀਆ ਦੀ ਵੀ ਸਾਰ ਲੈ ਲਿਆ ਕਰੋ। ਤੁਹਾਡੀ ਪੜ੍ਹਾਈ ਦਾ ਸਾਨੂੰ ਵੀ ਫਿਕਰ ਹੈ। ਦੇਖੋ ਗਰਮੀ-ਗਰਮੀ ਕਰਦੇ ਸੀ, ਪਵਾ ਦਿੱਤਾ ਨਾ ਮੀਂਹ, ਦੇਖੋ ਡੀਅਰ ਮੌਸਮ ਹੋਵੇ ਠੰਢਾ ਤੇ ਤੁਸੀਂ ਕਮਰੇ 'ਚ ਬੈਠੇ ਹੋਵੋ। ਆਓ ਕੰਟੀਨ 'ਚ ਕੌਫੀ ਪੀਂਦੇ ਹਾਂ।'
‘ਨਹੀਂ, ਕੱਲ੍ਹ ਨੂੰ ਮੇਰਾ ਟੈਸਟ ਹੈ। ਇਸ ਵਾਰ ਜ਼ਰੂਰ ਪਾਸ ਕਰਨਾ ਹੈ। ਜ਼ਿੰਦਗੀ ਦਾ ਮਸਲਾ ਹੈ ਜਨਾਬ।'
‘ਮਾਰੋ ਗੋਲੀ ਟੈਸਟ ਨੂੰ, ਕੱਲ੍ਹ ਨੂੰ ਮੌਲ ਚੱਲਾਂਗੇ, ਬੜੀ ਕਮਾਲ ਦੀ ਪਿਕਚਰ ਲੱਗੀ ਐ।'
ਫੋਨ ਬੰਦ ਹੋਏ। ਰਾਤ ਨੂੰ ਦਸ ਕੁ ਵਜੇ ਫਿਰ ਫੋਨ ਦੀ ਘੰਟੀ ਖੜਕੀ। ਕੰਵਲਜੀਤ ਦੇਖਿਆ ਕਿ ਫੋਨ ਉਸ ਦੇ ਘਰੋਂ ਹੈ। ਇਕ ਡਰ ਜਿਹਾ ਉਸ ਦੀ ਧੜਕਣ ਵਧਾ ਦਿੰਦਾ ਹੈ। ਉਹ ਡਰਦਿਆਂ-ਡਰਦਿਆਂ ਬੋਲੀ, ‘ਹਾਂ ਮੰਮਾਂ ਸਤਿ ਸ੍ਰੀ ਅਕਾਲ।'
‘ਸਤਿ ਸ੍ਰੀ ਅਕਾਲ, ਕੀ ਹਾਲ ਆ ਬੇਟੀ ਤੇਰਾ?'
‘ਠੀਕ ਹਾਂ,ਕੀ ਗੱਲ ਐਸ ਵੇਲੇ? ਮੀਂਹ ਕਣੀ ਦਾ ਕੀ ਹਾਲ ਹੈ?'
‘ਮੀਂਹ ਕਣੀ ਦਾ ਕਾਹਦਾ ਹਾਲ ਹੋਣਾ ਧੀਏ, ਇਹ ਤਾਂ ਤੂਫਾਨ ਹੀ ਸੀ। ਆਪਣੇ ਵੰਨੀ ਤਾਂ ਗੜੇ ਬੜੇ ਡਿੱਗੇ ਨੇ,ਸਾਰੀ ਕਣਕ ਦਾ ਸੱਤਿਆਨਾਸ ਹੋ ਗਿਆ। ਕੀ ਦੱਸਾਂ ਤੈਨੂੰ ਤੇਰੇ ਬਾਪ ਦਾ ਤਾਂ ਫਿਰ ਉਹੀ ਹਾਲ ਹੋ ਗਿਆ, ਜਦੋਂ ਦਾ ਖੇਤ ਗੇੜਾ ਮਾਰ ਕੇ ਆਇਆ, ਮੰਜੇ 'ਚ ਡਿੱਗਿਆ ਪਿਆ, ਕਮਲੀਆਂ ਬੌਲੀਆਂ ਨ੍ਹੀਂ ਮਾਰਨੋਂ ਹਟਦਾ। ਮੈਂ ਤੈਨੂੰ ਦੱਸਣਾ ਨ੍ਹੀਂ ਸੀ ਚਾਹੁੰਦੀ। ਲੱਗਦੈ ਫੇਰ ਹਸਪਤਾਲ ਲਿਜਾਣਾ ਪਊ ਤੇ ਤੈਨੂੰ ਤਾਂ ਆਉਣਾ ਪਊ ਧੀਏ। ਨਾਲ ਆਵਦਾ ਏ ਟੀ ਐਮ ਕਾਰਡ ਵੀ ਲਿਆਈ।'
ਅਗਲੇ ਦਿਨ ਦੁਪਹਿਰ ਫਿਰ ਫੋਨ ਦੀ ਘੰਟੀ ਵੱਜੀ।
‘ਹਾਂ ਜਸ਼ਨ,' ਕੰਵਲਜੀਤ ਬੋਲੀ।
‘ਕਿੱਥੇ ਹੋ?'
‘ਘਰ।'
‘ਘਰ ਮਤਲਬ?'
‘ਘਰ ਮਤਲਬ ਆਪਣੇ ਪਿੰਡ।'
‘ਬੜਾ ਹੇਜ ਮਾਰਦਾ ਪਿੰਡ ਦਾ, ਕਦੇ ਖਹਿੜਾ ਵੀ ਛੱਡ ਦਿਆ ਕਰੋ, ਬਿਨਾਂ ਦੱਸੇ ਹੀ ਭੱਜ ਗਏ, ਉਹ ਮੇਰੀ ਸਰਕਾਰ ਸਾਡੇ ਨਾਲ ਕੀਤੇ ਵਾਅਦੇ ਐਡੀ ਛੇਤੀ ਭੁੱਲ ਵੀ ਗਏ!'
‘ਵਾਅਦੇ ਨਹੀਂ ਜਸ਼ਨ, ਦਰਅਸਲ ਭੁੱਲ ਤਾਂ ਮੈਂ ਆਪਣਾ ਘਰ ਅਤੇ ਖੇਤ ਗਈ ਸੀ।'

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ