Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮੀਨਾ ਤਾਈ ਦਾ ਕਿਰਦਾਰ ਨਿਭਾ ਕੇ ਖੁਦ 'ਤੇ ਨਾਜ਼ ਹੋ ਰਿਹਾ ਹੈ : ਅੰਮ੍ਰਿਤਾ ਰਾਓ

January 16, 2019 08:45 AM

‘ਇਸ਼ਕ ਵਿਸ਼ਕ’, ‘ਮਸਤੀ’, ‘ਸ਼ੌਰਿਆ’ ਅਤੇ ‘ਵਿਵਾਹ’ ਵਰਗੀਆਂ ਫਿਲਮਾਂ ਵਿੱਚ ਵੈਰਾਇਟੀ ਰੋਲ ਕਰ ਚੁੱਕੀ ਅੰਮ੍ਰਿਤਾ ਰਾਓ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਸੀ। 2013 ਵਿੱਚ ‘ਸਿੰਘ ਸਾਹਿਬ ਦਿ ਗ੍ਰੇਟ’ ਵਿੱਚ ਨਜ਼ਰ ਆਉਣ ਪਿੱਛੋਂ ਉਹ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਈ। ਜਲਦੀ ਹੀ ਫਿਲਮ ‘ਠਾਕਰੇ’ ਵਿੱਚ ਨਜ਼ਰ ਆਏਗੀ। ਇਸ ਵਿੱਚ ਉਹ ਬਾਲ ਠਾਕਰੇ ਦੀ ਪਤਨੀ ਮੀਨਾ ਤਾਈ ਠਾਕਰੇ ਦੇ ਰੋਲ ਵਿੱਚ ਹੈ। ਪੇਸ਼ ਹਨ ਇਸ ਸਿਲਸਿਲੇ ਵਿੱਚ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਕਿਵੇਂ ਕੀਤੀ?
- ਸਾਡੀ ਬੜੀ ਲਾਫਟਰ ਭਰੀ ਸ਼ੁਰੂਆਤ ਹੋਈ। ਅਸੀਂ ਮਸ਼ਹੂਰ ਕਾਮੇਡੀਅਨ ਤੇ ਐਕਟਰ ਸ਼ੇਖਰ ਸੁਮਨ ਦੇ ਘਰ ਗਏ। ਉਥੇ ਲਜੀਜ਼ ਖਾਣੇ ਦੇ ਨਾਲ-ਨਾਲ ਉਨ੍ਹਾਂ ਦੇ ਚੁਟਕਲਿਆਂ ਨੇ ਸਾਨੂੰ ਠਹਾਕੇ ਲਗਾਉਣ 'ਤੇ ਮਜਬੂਰ ਕਰ ਦਿੱਤਾ।
*‘ਠਾਕਰੇ’ ਬਾਇਓਪਿਕ ਦਾ ਆਫਰ ਲੈ ਕੇ ਮੇਕਰਸ ਤੁਹਾਡੇ ਕੋਲ ਹੀ ਕਿਉਂ ਆਏ?
- ਇਹ ਸਵਾਲ ਮੇਰੇ ਮਨ ਵਿੱਚ ਵੀ ਆਇਆ ਸੀ। ਸੰਜੇ ਰਾਉਤ ਮੇਰੇ ਕੋਲ ਆਏ ਸਨ ਤਾਂ ਸਭ ਸੋਚ-ਸਮਝ ਕੇ ਆਏ ਸਨ। ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਮੇਰੀ ਇਮੇਜ ਕਾਰਨ ਇਹ ਰੋਲ ਮੇਰੇ ਕੋਲ ਲੈ ਕੇ ਆਏ ਸਨ। ਖਾਸ ਤੌਰ 'ਤੇ ਮੈਂ ਇੰਨੇ ਸਾਲਾਂ ਵਿੱਚ ਕਦੇ ਬੋਲਡ ਰੋਲ ਨਹੀਂ ਕੀਤੇ ਸਨ। ਮੈਂ ਨੇਮ, ਫੇਮ ਅਤੇ ਮਨੀ ਨਾਲੋਂ ਜ਼ਿਆਦਾ ਕੰਫਰਟ ਦੇਖਿਆ। ਕੰਫਰਟੇਬਲ ਨਾ ਹੋਣ 'ਤੇ ਮੈਂ ਵੱਡੇ ਵੱਡੇ ਆਫਰਸ ਨੂੰ ਰਿਜੈਕਟ ਕਰ ਦਿੱਤਾ। ਆਪਣੀ ਖਾਸ ਇਮੇਜ ਬਰਕਰਾਰ ਰੱਖੀ ਹੈ, ਉਸ ਦੇ ਕਾਰਨ ਮੇਕਰਸ ਮੀਨਾ ਤਾਈ ਠਾਕਰੇ ਦਾ ਰੋਲ ਲੈ ਕੇ ਮੇਰੇ ਕੋਲ ਆਏ। ਇਹ ਰੋਲ ਮਿਲਣਾ ਮੇਰੇ ਨਸੀਬ ਹੈ। ਅਜਿਹਾ ਰੋਲ ਜਦ ਆਉਂਦਾ ਹੈ ਤਾਂ ਸੁਭਾਵਿਕ ਤੌਰ 'ਤੇ ਖੁਸ਼ੀ ਅਤੇ ਖੁਦ ਉੱਤੇ ਨਾਜ਼ ਹੁੰਦਾ ਹੈ।
* ਮੀਨਾ ਤਾਈ ਦੇ ਕਰੈਕਟਰ ਦੀ ਤਿਆਰੀ ਲਈ ਤਿਆਰੀ ਕਿਵੇਂ ਕੀਤੀ?
- ਮਾਂ ਸਾਹਿਬ ਯਾਨੀ ਮੀਨਾ ਤਾਈ ਜੀ ਉਤੇ ਰਿਸਰਚ ਮੈਟੇਰੀਅਲ ਘੱਟ ਸੀ। ਪਿੱਛੇ ਜਿਹੇ ਮੈਂ ਰਸ਼ਮੀ ਠਾਕਰੇ ਨੂੰ ਮਿਲੀ ਤਾਂ ਉਹ ਆਪਣੀ ਸੱਸ ਨੂੰ ਯਾਦ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਮੀਨਾ ਤਾਈ ਜੀ ਬੜੀ ਲਵਿੰਗ ਅਤੇ ਕੇਅਰਿੰਗ ਸਨ। ਉਨ੍ਹਾਂ ਦੀਆਂ ਹੋਰ ਵੀ ਜੋ ਖੂਬੀਆਂ ਰਸ਼ਮੀ ਜੀ ਨੇ ਦੱਸੀਆਂ, ਖੁਸ਼ਕਿਸਮਤੀ ਨਾਲ ਉਹ ਮੈਨੂੰ ਇਸ ਰਿਸਰਚ ਵਿੱਚ ਮਿਲ ਗਈਆਂ ਸਨ। ਬਾਲਾ ਸਾਹਿਬ ਠਾਕਰੇ ਜੀ ਦੀ ਭੈਣ ਦੇ ਇੰਟਰਵਿਊ ਦੇ ਬੇਸ 'ਤੇ ਜੋ ਸਕੈਚ ਮੈਂ ਬਣਾਇਆ, ਉਹ ਠੀਕ ਉਹੋ ਜਿਹਾ ਹੀ ਉਭਰ ਕੇ ਆਇਆ, ਜਿਹੋ ਜਿਹਾ ਰਸ਼ਮੀ ਜੀ ਨੇ ਮੈਨੂੰ ਦੱਸਿਆ।
* ਮੀਨਾ ਤਾਈ ਦੇ ਕਿਰਦਾਰ ਦੇ ਲਈ ਤੁਸੀਂ ਆਪਣਾ ਬੁਨਿਆਦੀ ਖਾਕਾ ਕਿਵੇਂ ਤਿਆਰ ਕੀਤਾ?
- ਮੈਂ ਰਿਸਰਚ ਵਿੱਚ ਪਾਇਆ ਕਿ ਆਪਣੀ ਉਮਰ ਦੇ ਪੱਖ ਤੋਂ ਉਹ ਜ਼ਿਆਦਾ ਮੈਚਿਓਰ ਸਨ। ਇਸ ਦੇ ਪਿੱਛੇ ਇੱਕ ਕਾਰਨ ਵੀ ਹੈ। ਉਹ ਇਹ ਕਿ ਉਸ ਜ਼ਮਾਨੇ ਵਿੱਚ ਲੜਕੀਆਂ ਦਾ ਵਿਆਹ ਘੱਟ ਉਮਰ ਵਿੱਚ ਹੋ ਜਾਂਦਾ ਸੀ। ਉਹ ਜਲਦੀ ਮਾਂ ਬਣ ਜਾਂਦੀਆਂ ਸਨ। ਘਰ-ਗ੍ਰਹਿਸਥੀ ਦੀ ਜ਼ਿੰਮੇਵਾਰੀ ਜਲਦੀ ਉਨ੍ਹਾਂ ਦੇ ਸਿਰ ਆਉਂਦੀ ਸੀ। ਉਸ ਦੇ ਕਾਰਨ ਮਾਂ ਸਾਹਿਬ ਸਮੇ ਤੋਂ ਪਹਿਲਾਂ ਮੈਚਿਓਰ ਹੋ ਗਈ। ਆਮ ਲੋਕ ਬਾਲਾ ਸਾਹਿਬ ਦੇ ਕੋਲ ਮਦਦ ਦੇ ਲਈ ਜਾਂਦੇ ਸਨ ਹੀ, ਉਹ ਸਭ ਮੀਨਾ ਤਾਈ ਤੋਂ ਵੀ ਮਦਦ ਦੀ ਮੰਗਦੇ ਸਨ।
* ਕੀ ਤੁਸੀਂ ਆਮ ਸਮਾਜ ਵਿੱਚ ਹਾਊਸ ਵਾਈਫ ਨੂੰ ਉਨ੍ਹਾਂ ਦਾ ਡਿਊ ਮਿਲਦਾ ਦੇਖ ਰਹੇ ਹੋ?
- ਕੁਝ ਹਾਲਾਤ ਬਿਹਤਰ ਹੋਏ ਹਨ। ਕਿਸੇ ਵੀ ਹਾਊਸਵਾਈਫ ਦਾ ਦਰਜਾ ਪੇਸ਼ਾ ਅਤੇ ਸੈਲਰੀ ਦੇ ਘੇਰੇ ਤੋਂ ਉਚਾ ਹੁੰਦਾ ਹੈ।
* ਮੀਨਾ ਤਾਈ ਦੇ ਕਿਰਦਾਰ ਵਿੱਚ ਕੀ ਖਾਸੀਅਤ ਦੇਖੀ?
- ਇਹੀ ਕਿ ਫੈਮਲੀ ਲਾਈਫ ਬੈਲੇਂਸ ਕਰਦੇ ਹੋਏ ਉਹ ਬਾਲਾ ਸਾਹਿਬ ਦੀ ਮਜ਼ਬੂਤ ਸਪੋਰਟ ਸਿਸਟਮ ਵੀ ਸੀ। ਅਜਿਹੇ ਵੀ ਮੌਕੇ ਰਹੇ, ਜਿੱਥੇ ਮੀਨਾ ਤਾਈ ਨੇ ਉਨ੍ਹਾਂ ਦਾ ਕਨਫਿਊਜ਼ਨ ਦੂਰ ਕਰਨ ਦਾ ਕੰਮ ਕੀਤਾ। ਉਹ ਬੜੀ ਡਾਊਨ ਟੂ ਅਰਥ ਰਹੀ ਹੈ। ਬਾਲਾ ਸਾਹਿਬ ਦੀ ਤਾਕਤ ਦਾ ਕਦੇ ਗਲਤ ਲਾਭ ਨਹੀਂ ਲਿਆ। ਇਹ ਫਿਲਮ ਬਾਲਾ ਸਾਹਿਬ ਅਤੇ ਮੀਨਾ ਤਾਈ ਜੀ ਦੀ ਲਵ ਸਟੋਰੀ 'ਤੇ ਨਹੀਂ ਹੈ। ਇਹ ਜ਼ਿਆਦਾ ਬਾਲਾ ਸਾਹਿਬ ਦੀ ਜਰਨੀ 'ਤੇ ਆਧਾਰਤ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ