Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮੇਰਾ ਸਟਾਈਲ ਵੱਖਰਾ : ਭੂਮੀ ਪੇਡਨੇਕਰ

January 16, 2019 08:43 AM

ਬਾਲੀਵੁੱਡ 'ਚ ਸਿਰਫ ਤਿੰਨ ਫਿਲਮਾਂ ‘ਦਮ ਲਗਾ ਕੇ ਹਈਸ਼ਾ’, ‘ਟਾਇਲਟ : ਏਕ ਪ੍ਰੇਮ ਕਥਾ’ ਅਤੇ ‘ਸ਼ੁਭ ਮੰਗਲ ਸਾਵਧਾਨ’ ਪੁਰਾਣੀ ਭੂਮੀ ਪੇਡਨੇਕਰ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਸਭ ਤੋਂ ਚਰਚਿਤ ਸਿਤਾਰਿਆਂ ਵਿੱਚੋਂ ਇੱਕ ਹੈ। ਨੈਟਫਲਿਕਸ 'ਤੇ ਰਿਲੀਜ਼ ਫਿਲਮ ‘ਲਸਟ ਸਟੋਰੀਜ਼' ਵਿਚ ਕੰਮ ਕਰ ਕੇ ਭੂਮੀ ਨੇ ਸਾਬਤ ਕਰ ਦਿੱਤਾ ਕਿ ਉਹ ਵੀ ਚੈਲੰਜ ਕਬੂਲਣ ਦੀ ਹਿੰਮਤ ਰੱਖਦੀ ਹੈ। ਫਿਲਹਾਲ ਕੁਝ ਚੰਗੀਆਂ ਫਿਲਮਾਂ ਦਾ ਹਿੱਸਾ ਰਹੀ ਪੇਡਨੇਕਰ ਨਾਲ ਗੱਲ ਕੀਤੀ। ਪੇਸ਼ ਹਨ ਉਸੇ ਗੱਲਬਾਤ ਦਾ ਕੁਝ ਅੰਸ਼ :
* ‘ਤਖਤ’ ਵਰਗੀ ਪੀਰੀਅਡ ਫਿਲਮ ਵਿੱਚ ਕੰਮ ਕਰਨ ਬਾਰਰੇ ਕਿਸੇ ਤਰ੍ਹਾਂ ਦਾ ਦਬਾਅ ਵੀ ਮਹਿਸੂਸ ਕਰਦੇ ਹੋ?
- ਮੇਰੇ ਹਿਸਾਬ ਨਾਲ ਹਰ ਕਲਾਕਾਰ 'ਤੇ ਹਰ ਫਿਲਮ 'ਚ ਇੱਕ ਪ੍ਰੈਸ਼ਰ ਹੁੰਦਾ ਹੈ। ਜੇ ਤੁਸੀਂ ਉਹ ਪ੍ਰੈਸ਼ਰ ਨਹੀਂ ਲਓਗੇ ਤਾਂ ਸਾਰੀਆਂ ਫਿਲਮਾਂ ਇੱਕੋ ਜਿਹੀਆਂ ਦਿੱਸਣਗੀਆਂ। ਜਿੱਥੋਂ ਤੱਕ ਮੇਰੀ ਗੱਲ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਫਿਲਮ 'ਚ ਕੁਝ ਵੱਖਰਾ ਕਰਾਂ। ਹਰ ਫਿਲਮ ਵਿੱਚ ਇਹੀ ਪ੍ਰੈਸ਼ਰ ਲੈਂਦੀ ਹਾਂ ਕਿਉਂਕਿ ਮੈਂ ਕਦੇ ਨਹੀਂ ਚਾਹੁੰਦੀ ਕਿ ਮੈਨੂੰ ਲੋਕ ਕਹਿਣ ਕਿ ਮੇਰੇ ਕੰਮ 'ਚ ਕਿਸੇ ਤਰ੍ਹਾਂ ਦਾ ਕੋਈ ਦੋਹਰਾਅ ਹੈ, ਪਰ ਜੇ ਤੁਸੀਂ ਕਰਣ ਜੌਹਰ ਵਰਗੇ ਫਿਲਮੇਕਰ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਡੀ ਬਹੁਤ ਸਾਰੀ ਟੈਨਸ਼ਨ ਆਟੋਮੈਟੀਕਲ ਚਲੀ ਜਾਂਦੀ ਹੈ, ਤੁਹਾਨੂੰ ਪਤਾ ਹੈ ਕਿ ਯੂ ਆਰ ਇਨ ਗੁਡ ਹੈਂਡਸ।
* ਆਪਣੀ ਫਿਲਮ ‘ਸੋਨ ਚਿਰੱਈਆ’ ਬਾਰੇ ਕੁਝ ਦੱਸੋ।
- ਅਭਿਸ਼ੇਕ ਚੌਬੇ ਦੀ ਫਿਲਮ ‘ਸੋਨ ਚਿਰੱਈਆ’ ਵਿੱਚ ਮੈਂ ਇੱਕ ਡਕੈਤ ਦਾ ਰੋਲ ਕਰ ਰਹੀ ਹਾਂ, ਜੋ ਮੇਰੀਆਂ ਪਿਛਲੀਆਂ ਭੂਮਿਕਾਵਾਂ ਤੋਂ ਬਿਲਕੁਲ ਵੱਖਰਾ ਰੋਲ ਹੈ। ਫਿਲਮ ਵਿੱਚ ਡਕੈਤ ਦੇ ਕਿਰਦਾਰ 'ਚ ਇਸ ਲਈ ਨਜ਼ਰ ਆਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਆਪਣੇ ਫੈਨਜ਼ ਨੂੰ ਇਹ ਦੱਸਣਾ ਚਾਹੰੁਦੀ ਹਾਂ ਕਿ ਮੈਂ ਜੋ ਕੁਝ ਵੀ ਰੀਅਲ ਲਾਈਫ 'ਚ ਹਾਂ, ਉਸ ਤੋਂ ਪਰੇ ਵੀ ਕੁਝ ਹੋ ਸਕਦੀ ਹਾਂ।
* ਤੁਸੀਂ ‘ਦਮ ਲਗਾ ਕੇ ਹਈਸ਼ਾ’ ਲਈ ਆਪਣਾ ਭਾਰ ਵਧਾਇਆ ਸੀ, ਫਿਰ ਭਾਰ ਘਟਾਇਆ ਅਤੇ ਇਸ ਪ੍ਰੋਸੈਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ। ਇਸ ਪੂਰੇ ਅਨੁਭਵ ਬਾਰੇ ਕੁਝ ਦੱਸੋ?
- ਲੋਕਾਂ ਨੂੰ ਲੱਗਦਾ ਸੀ ਕਿ ਮੈਂ ਡਿਪ੍ਰੈਸਡ ਹਾਂ। ਆਸਪਾਸ ਦੇ ਕੁਝ ਲੋਕ ਇਸੇ ਚਿੰਤਾ ਵਿੱਚ ਮੈਨੂੰ ਅਤੇ ਮੇਰੀ ਮਾਂ ਨੂੰ ਮਿਲਣ ਆਏ, ਕਿਉਂਕਿ ਮੈਂ ਅਚਾਨਕ ਬਹੁਤ ਭਾਰ ਵਧਾ ਲਿਆ ਸੀ। ਮੈਂ ਉਨ੍ਹਾਂ 'ਤੇ ਹੱਸਦੀ ਸੀ ਕਿ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ। ਫਿਰ ਜਦੋਂ ਉਨ੍ਹਾਂ ਨੇ ਫਿਲਮ ਦੇਖੀ ਤੇ ਉਸ ਤੋਂ ਬਾਅਦ ਮਿਲੇ ਤਾਂ ਬੋਲੇ ਕਿ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਸੀ, ਅਸੀਂ ਚਿੰਤਾ 'ਚ ਪੈ ਗਏ ਸੀ। ਮੈਨੂੰ ਉਦੋਂ ਇਹ ਅਹਿਸਾਸ ਵੀ ਹੋਇਆ ਕਿ ਮੋਟਾ ਹੋਣ 'ਤੇ ਆਲੇ ਦੁਆਲੇ ਦੇ ਲੋਕ ਤੁਹਾਡੇ 'ਚ ਬਹੁਤ ਨੈਗਟੇਵਿਟੀ ਵਧਾ ਦਿੰਦੇ ਹਨ ਤੇ ਇਹ ਬੜੇ ਦੁੱਖ ਦੀ ਗੱਲ ਹੈ। ਉਂਝ ਮੈਨੂੰ ਫਿਲਮ ਤੋਂ ਪਹਿਲੇ ਡਿਪ੍ਰੈਸਡ ਹੋਣ ਦੀ ਲੋੜ ਵੀ ਕੀ ਸੀ। ਮੈਨੂੰ ਤਾਂ ਬੱਸ ਇੱਕ ਮੌਕਾ ਮਿਲਿਆ ਸੀ, ਜਦੋਂ ਮੈਂ ਆਪਣੀ ਪਸੰਦ ਦੇ ਦੋ ਕੰਮ ਕਰ ਸਕਦੀ ਸੀ, ਭਾਵ ਚੰਗਾ ਖਾਣਾ ਅਤੇ ਐਕਟਿੰਗ।
* ...ਤੇ ਜਦੋਂ ਤੁਸੀਂ ਭਾਰ ਘੱਟ ਕਰ ਲਿਆ ਤਾਂ ਲੋਕ ਤਾਰੀਫ ਵੀ ਕਰਨ ਲੱਗੇ।
- ਹਾਂ ਬਿਲਕੁਲ ਅਜਿਹਾ ਹੋਇਆ ਸੀ, ਪਰ ਮੇਰਾ ਆਪਣਾ ਸਟਾਈਲ ਹੈ ਅਤੇ ਮੈਂ ਹਮੇਸ਼ਾ ਤੋਂ ਅਜਿਹੀ ਰਹੀ ਹਾਂ। ਮੈਨੂੰ ਕਿਸੇ ਹੋਰ ਅਤੇ ਖੁਦ 'ਤੇ ਕੋਈ ਸਮਾਨਤਾ ਨਹੀਂ ਦਿਸਦੀ।
* ਇੱਕ ਪਾਸੇ ਫਿਲਮਾਂ 'ਚ ਤੁਸੀਂ ਨਾਨ-ਗਲੈਮਰਸ ਦਿਸਦੇ ਹੋ, ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਵੱਖਰਾ ਹੀ ਸੈਂਸੂਅਸ ਰੂਪ ਦਿਸਦਾ ਹੈ। ਅਜਿਹੀ ਕਿਉਂ?
- ਮੈਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਹੂੰ ਤਾਂ ‘ਯਹ', ਪਰ ‘ਵਹ' ਵੀ ਹੋ ਸਕਦੀ ਹਾਂ। ਇਹ ਅਜੀਬ ਹੈ ਕਿ ਲੋਕ ਮੇਰੇ ਬਾਰੇ ਬਹੁਤ ਕੁਝ ਜਾਣਦੇ ਨਹੀਂ। ਉਹ ਸੋਚਦੇ ਹਨ ਕਿ ਮੈਂ ਇੱਕ ਸਮਾਲ ਟਾਊਨ ਗਰਲ ਹਾਂ ਅਤੇ ਕਈ ਵਾਰ ਤਾਂ ਇਸ ਗੱਲ ਨਾਲ ਸਰਪ੍ਰਾਈਜ਼ ਹੋ ਜਾਂਦੇ ਹਨ ਕਿ ਮੈਂ ਇੰਗਲਿਸ਼ ਬੋਲਦੀ ਹਾਂ।
* ਫਿਰ ਵੀ ਪਰਦੇ 'ਤੇ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣੇ ਪਸੰਦ ਹਨ?
- ਪਰਦੇ 'ਤੇ ਮੈਨੂੰ ਨਾਨ ਗਲੈਮਰਸ ਕਿਰਦਾਰ ਨਿਭਾਉਣਾ ਬੇਹੱਦ ਪਸੰਦ ਹੈ ਕਿਉਂਕਿ ਮੈਂ ਉਹ ਬਿਲਕੁਲ ਨਹੀਂ। ਮੈਂ ਇਨ੍ਹਾਂ ਕੁੜੀਆਂ ਨੂੰ, ਉਨ੍ਹਾਂ ਦੀ ਲਾਈਫ ਨੂੰ ਬਿਲਕੁਲ ਨਹੀਂ ਜਾਣਦੀ। ਇਥੋਂ ਤੱਕ ਕਿ ਮੈਂ ਕਦੇ ਇੰਡੀਆ ਦੇ ਕਿਸੇ ਵੀ ਕੋਨੇ ਦੇ ਕਿਸੇ ਕਸਬੇ 'ਚ ਵੀ ਨਹੀਂ ਰਹੀ। ਇਸ ਲਈ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਇਹ ਦਿਖਾਉਣ ਦਾ ਤਰੀਕਾ ਹੈ ਕਿ ਤੁਸੀਂ ਕੀ ਹੋ-ਆਪਣੇ ਕਿਰਦਾਰਾਂ ਤੋਂ ਠੀਕ ਉਲਟ ਅਤੇ ਮੈਂ ਇਹੀ ਕਰ ਰਹੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ