Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਭਾਰਤੀ ਮੂਲ ਦੇ ਸਲਾਹਕਾਰ ਨੇ ਟਰੰਪ ਪ੍ਰਸ਼ਾਸਨ ਛੱਡਿਆ

January 16, 2019 08:18 AM

ਵਾਸ਼ਿੰਗਟਨ, 15 ਜਨਵਰੀ (ਪੋਸਟ ਬਿਊਰੋ)- ਵ੍ਹਾਈਟ ਹਾਊਸ ਦੇ ਪ੍ਰੈੱਸ ਦਫ਼ਤਰ ਵਿੱਚ ਨਿਯੁਕਤ ਹੋਏ ਪਹਿਲੇ ਭਾਰਤੀ-ਅਮਰੀਕੀ ਰਾਜ ਸ਼ਾਹ (34) ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਇਸ ਪਿੱਛੋਂ ਉਹ ਫਲੋਰਿਡਾ ਦੀ ਇੱਕ ਲਾਬਿੰਗ ਫਰਮ ‘ਬੈਲਾਰਡ ਪਾਰਟਨਰਸ` ਦਾ ਹਿੱਸਾ ਬਣਨ ਲੱਗੇ ਹਨ। ਉਨ੍ਹਾਂ ਦਾ ਅਸਤੀਫ਼ਾ ਉਸ ਸਮੇਂ ਆਇਆ ਹੈ ਜਦੋਂ ਕਈ ਅਧਿਕਾਰੀ ਤੇ ਮੰਤਰੀ ਆਪਣਾ ਅਹੁਦਾ ਛੱਡ ਚੁੱਕੇ ਹਨ। ਵ੍ਹਾਈਟ ਹਾਊਸ ਦੇ ਪ੍ਰੈੱਸ ਤੇ ਸੰਚਾਰ ਟੀਮ ਦੇ ਕਈ ਅਧਿਕਾਰੀ ਵੀ ਅਸਤੀਫ਼ਾ ਦੇ ਚੁੱਕੇ ਹਨ। ਕੁਝ ਲੋਕਾਂ ਦਾ ਤਬਾਦਲਾ ਹੋ ਗਿਆ ਹੈ।
ਗੁਜਰਾਤੀ ਪਰਿਵਾਰ ਵਿੱਚ ਪੈਦਾ ਹੋਏ 2017 ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਉਨ੍ਹਾਂ ਦੇ ਪ੍ਰਸ਼ਾਸਨ ਦਾ ਹਿੱਸਾ ਸਨ। ਉਨ੍ਹਾਂ ਨੂੰ ਡਿਪਟੀ ਸੰਚਾਰ ਡਾਇਰੈਕਟਰ ਦਾ ਅਹੁਦਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਰਿਸਰਚ ਵਿਭਾਗ ਦੇ ਡਾਇਰੈਕਟਰ ਸਨ। ਉਨ੍ਹਾਂ ਨੇ ਬ੍ਰੈਟ ਐੱਮ ਕੈਵਨਾਗ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਪ੍ਰਕਿਰਿਆ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਈ ਸੀ। ਉਹ ਬੈਲਾਰਡ ਪਾਰਟਨਰਸ ਦੇ ਮੀਡੀਆ ਗਰੁੱਪ ਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਡੈਮੋਕਰੇਟਿਕ ਨੇਤਾ ਜੈਮੀ ਰੁਬਿਨ ਵੀ ਕੰਮ ਕਰਨਗੇ। ਰੁਬਿਨ ਸਾਬਕਾ ਵਿਦੇਸ਼ ਮੰਤਰੀ ਮੈਡੇਲੀਨ ਅਲਬ੍ਰਾਈਟ ਦੇ ਬੁਲਾਰੇ ਰਹੇ ਸਨ।
ਅਟਾਰਨੀ ਜਨਰਲ ਜੈਫ ਸੈਸ਼ਨਸ ਦੀ ਬਰਖ਼ਾਸਤਗੀ ਪਿੱਛੋਂ ਪਿਛਲੇ ਮਹੀਨੇ ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਸੀ। ਅਕਤੂਬਰ `ਚ ਯੂ ਐਨ ਓ ਵਿੱਚ ਅਮਰੀਕੀ ਰਾਜਦੂਤ ਭਾਰਤਵੰਸ਼ੀ ਨਿੱਕੀ ਹੇਲੀ ਨੇ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ ਸਾਲ ਮਾਰਚ `ਚ ਰੈਕਸ ਟਿਲਰਸਨ ਨੂੰ ਵਿਦੇਸ਼ ਮੰਤਰੀ ਅਤੇ ਐੱਚ ਆਰ ਮੈਕਮਾਸਟਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ