Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਪੰਜਾਬੀ ਕੁੜੀ ਦੇ ਕਾਤਲ ਨੂੰ ਅਮਰੀਕੀ ਅਦਾਲਤ ਵੱਲੋਂ ਸਜ਼ਾ

January 16, 2019 08:16 AM

ਵਾਸ਼ਿੰਗਟਨ, 15 ਜਨਵਰੀ (ਪੋਸਟ ਬਿਊਰੋ)- ਭਾਰਤੀ ਮੂਲ ਦੀ ਡਾਕਟਰ ਜਸਜੋਤ ਸਿੰਹੋਟਾ ਦੀ ਜਨਵਰੀ 2017 ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਨੂੰ ਮਾਰਨ ਵਾਲੇ ਵਿਅਕਤੀ ਨੇ ਆਪਣੀ ਗੱਡੀ ਦੀ ਵਿੰਡਸਕ੍ਰੀਨ ਤੋਂ ਧੁੰਦ ਨਹੀਂ ਸੀ ਹਟਾਈ। ਉਹ ਲਾਪਰਵਾਹ ਡਰਾਈਵਿੰਗ ਤੇ ਬਿਨਾਂ ਬੀਮਾ ਗੱਡੀ ਚਲਾਉਣ ਦਾ ਦੋਸ਼ੀ ਮੰਨਿਆ ਗਿਆ ਸੀ।
ਸਕਾਟਲੈਂਡ ਯਾਰਡ ਨੇ ਕਿਹਾ ਕਿ 26 ਸਾਲ ਦੇ ਅਲੈਗਜ਼ੈਂਡਰ ਫਿਟਜਗੇਰਾਲਡ ਨੂੰ ਕਿੰਗਸਟਨ ਕ੍ਰਾਊਨ ਕੋਰਟ ਨੇ 10 ਮਹੀਨੇ ਦੀ ਸਜ਼ਾ ਸੁਣਾਈ ਹੈ, ਕਿਉਂਕਿ ਉਹ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਦੋਸ਼ੀ ਦੀ ਸਜ਼ਾ ਨੂੰ ਕੋਰਟ ਨੇ 16 ਮਹੀਨੇ ਦੀ ਥਾਂ 10 ਮਹੀਨੇ ਕਰ ਦਿੱਤਾ ਹੈ। ਉਹ ਹਾਲੇ ਸਜ਼ਾ ਭੁਗਤ ਰਿਹਾ ਹੈ ਅਤੇ ਉਸ ਦੇ ਡਰਾਈਵਿੰਗ ਲਾਇਸੈਂਸ ਨੂੰ 23 ਮਹੀਨਿਆਂ ਤੱਕ ਅਯੋਗ ਕਰ ਦਿੱਤਾ ਗਿਆ ਹੈ।
30 ਸਾਲ ਦੀ ਸਿੰਹੋਟਾ ਇਕ ਡਾਕਟਰ ਸੀ, ਜੋ ਗਾਇਜ਼ ਐਂਟ ਸੈਂਟ ਥਾਮਸ ਨੈਸ਼ਨਲ ਹੈਲਥ ਸਰਵਿਸ ਟਰੱਸਟ ਵਿਚ ਕੰਮ ਕਰਦੀ ਸੀ। ਉਹ ਦੱਖਣੀ ਲੰਡਨ ਦੇ ਡਲਵਿਚ ਦੇ ਫੁੱਟਪਾਥ ਉੱਤੇ ਪੈਦਲ ਜਾ ਰਹੀ ਸੀ ਤਾਂ ਓਦੋਂ ਇਕ ਯੂਨੀਵਰਸਿਟੀ ਵਿਦਿਆਰਥੀ ਨੇ ਉਸ ਨੂੰ ਬਿਰਕਬੇਕ ਹਿਲ ਜੰਕਸ਼ਨ `ਤੇ ਟੱਕਰ ਮਾਰ ਦਿੱਤੀ। ਜਸਜੋਤ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਉਸ ਦੀ ਭੈਣ ਨੇਹਾ ਸੰਤਾਸਲੋ ਨੇ ਬਿਆਨ ਵਿਚ ਕਿਹਾ ਕਿ ਜਸਜੋਤ ਵਾਪਸ ਨਹੀਂ ਆ ਸਕੇਗੀ, ਪਰ ਸਜ਼ਾ ਨਾਲ ਅਸੀਂ ਆਪਣੀ ਭੈਣ, ਉਸ ਦੀ ਜ਼ਿੰਦਗੀ ਅਤੇ ਉਸ ਨੇ ਜੋ ਹਾਸਲ ਕੀਤਾ, ਉਸ ਉਤੇ ਫੋਕਸ ਕਰ ਸਕਦੇ ਹਾਂ। ਸਜ਼ਾ ਤੋਂ ਪਤਾ ਚੱਲਦਾ ਹੈ ਕਿ ਵਿੰਡਸਕ੍ਰੀਨ ਸਾਫ ਕਰਨਾ ਕਿੰਨਾ ਜ਼ਰੂਰੀ ਹੈ, ਉਹ ਵੀ ਠੰਡ ਦੇ ਮੌਸਮ ਵਿਚ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ