Welcome to Canadian Punjabi Post
Follow us on

28

March 2024
 
ਕੈਨੇਡਾ

ਚੀਨ ਵਿੱਚ ਕੈਨੇਡੀਅਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ

January 15, 2019 08:03 AM

ਓਟਵਾ, 14 ਜਨਵਰੀ (ਪੋਸਟ ਬਿਊਰੋ) : ਚੀਨ ਵਿੱਚ ਕਥਿਤ ਤੌਰ ਉੱਤੇ ਨਸਿ਼ਆਂ ਦੀ ਸਮਗਲਿੰਗ ਕਰਨ ਲਈ ਦੋਸ਼ੀ ਠਹਿਰਾਏ ਗਏ ਕੈਨੇਡੀਅਨ ਵਿਅਕਤੀ ਨੂੰ ਉੱਥੇ ਮੌਤ ਦੀ ਸਜ਼ਾ ਸੁਣਾਏ ਜਾਣ ਨਾਲ ਕੈਨੇਡਾ ਤੇ ਚੀਨ ਦਰਮਿਆਨ ਚੱਲ ਰਹੀ ਡਿਪਲੋਮੈਟਿਕ ਖਿੱਚੋਤਾਣ ਨੇ ਨਵਾਂ ਰੂਪ ਲੈ ਲਿਆ ਹੈ।
ਜਿ਼ਕਰਯੋਗ ਹੈ ਕਿ ਰੌਬਰਟ ਲੌਇਡ ਸੈ਼ਲਨਬਰਗ ਨੂੰ ਪਹਿਲਾਂ 2014 ਵਿੱਚ ਚੀਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਫਿਰ 2016 ਵਿੱਚ ਉਸ ਉੱਤੇ ਅਦਾਲਤੀ ਕਾਰਵਾਈ ਤੇ ਸੁਣਵਾਈ ਤੋਂ ਬਾਅਦ ਉਸ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ। ਇਸ ਫੈਸਲੇ ਖਿਲਾਫ ਅਪੀਲ ਕੀਤੀ ਗਈ ਤੇ ਪ੍ਰੌਸੀਕਿਊਟਰਜ਼ ਨੇ ਨਵੇਂ ਸਿਰੇ ਤੋਂ ਕੀਤੀ ਗਈ ਮਾਮਲੇ ਦੀ ਸੁਣਵਾਈ ਵਿੱਚ ਇਸ ਨੂੰ ਮਾਮੂਲੀ ਸਜ਼ਾ ਦੱਸਿਆ। ਇਹ ਸੁਣਵਾਈ ਸੋਮਵਾਰ ਨੂੰ ਮੁਕੰਮਲ ਹੋਈ ਜਿਸ ਵਿੱਚ ਸ਼ੈਲਨਬਰਗ ਨੂੰ ਕਸੂਰਵਾਰ ਪਾਇਆ ਗਿਆ ਤੇ ਹੁਣ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸ਼ੈਲਨਬਰਗ ਦੇ ਵਕੀਲ ਜ਼ੈਂਗ ਡੌਂਗਸ਼ੁਓ ਅਨੁਸਾਰ ਉਸ ਕੋਲ ਫੈਸਲੇ ਖਿਲਾਫ ਅਪੀਲ ਕਰਨ ਲਈ ਸਿਰਫ 10 ਦਿਨ ਦਾ ਸਮਾਂ ਹੈ।
ਅਦਾਲਤ ਅਨੁਸਾਰ ਸੈ਼ਲਨਬਰਗ ਨੂੰ 222 ਕਿੱਲੋ ਮੈਥਾਮਫੈਟਾਮਾਈਨ ਚੀਨ ਦੇ ਡਾਲੀਆਨ ਦੇ ਇੱਕ ਵੇਅਰਹਾਊਸ ਤੋਂ ਆਸਟਰੇਲੀਆ ਸਮਗਲ ਕਰਨ ਲਈ ਰਕਰੂਟ ਕੀਤਾ ਗਿਆ ਸੀ। ਜ਼ੈਂ਼ਗ ਨੇ ਦੱਸਿਆ ਕਿ ਉਸ ਨੇ ਅਦਾਲਤ ਵਿੱਚ ਇਹ ਤਰਕ ਰੱਖਿਆ ਸੀ ਕਿ ਐਨੀ ਸਖ਼ਤ ਸਜ਼ਾ ਸੁਣਾਏ ਜਾਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮਾਮਲੇ ਵਿੱਚ ਕੋਈ ਨਵੇਂ ਸਬੂਤ ਪੇਸ਼ ਨਹੀਂ ਕੀਤੇ ਗਏ।
ਇਸ ਮਾਮਲੇ ਦੇ ਸਬੰਧ ਵਿੱਚ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਸ਼ੈਲਨਬਰਗ ਦੇ ਪੱਖ ਉੱਤੇ ਇਸ ਮਾਮਲੇ ਵਿੱਚ ਕੈਨੇਡੀਅਨ ਸਰਕਾਰ ਦਖਲ ਦੇਵੇਗੀ। ਉਨ੍ਹਾਂ ਆਖਿਆ ਕਿ ਜੇ ਵਿਦੇਸ਼ ਵਿੱਚ ਕਦੇ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਾਡੀ ਸਰਕਾਰ ਅਜਿਹਾ ਹੀ ਕਰਦੀ ਹੈ। ਟਰੂਡੋ ਨੇ ਆਖਿਆ ਕਿ ਸਰਕਾਰ ਹੋਣ ਵਜੋਂ ਸਾਡੇ ਲਈ ਤੇ ਸਾਡੇ ਸਾਰੇ ਕੌਮਾਂਤਰੀ ਦੋਸਤਾਂ ਤੇ ਭਾਈਵਾਲਾਂ ਲਈ ਇਹ ਚਿੰਤਾ ਦਾ ਗੰਭੀਰ ਮੁੱਦਾ ਹੈ ਕਿ ਚੀਨ ਨੇ ਇਸ ਮਾਮਲੇ ਵਿੱਚ ਆਪਹੁਦਰੇ ਢੰਗ ਨਾਲ ਮੌਤ ਦੀ ਸਜ਼ਾ ਲਈ ਅਪਲਾਈ ਕੀਤਾ।
ਦੂਜੇ ਪਾਸੇ ਚੀਨੀ ਅਧਿਕਾਰੀਆ ਦਾ ਕਹਿਣਾ ਹੈ ਕਿ ਸੈ਼ਲਨਬਰਗ ਦਾ ਮਾਮਲਾ ਚੀਨ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਹੋਰਨਾਂ ਕੈਨੇਡੀਅਨਾਂ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨਾਲ ਸਬੰਧਤ ਨਹੀਂ ਹੈ ਤੇ ਨਾ ਹੀ ਇਸ ਦਾ ਹੂਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜੋ਼ਊ ਦੀ ਕੈੇਨੇਡਾ ਵਿੱਚ ਹੋਈ ਗ੍ਰਿਫਤਾਰੀ ਨਾਲ ਕੋਈ ਲੈਣਾ ਦੇਣਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ