Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਚੀਨ ਵਿੱਚ ਕੈਨੇਡੀਅਨ ਨੂੰ ਮੌਤ ਦੀ ਸਜ਼ਾ- ਇੱਕ ਪਰਖ ਦੀ ਘੜੀ

January 15, 2019 07:55 AM

ਪੰਜਾਬੀ ਪੋਸਟ ਸੰਪਾਦਕੀ

ਅਮਰੀਕਾ ਦੀ ਮੰਗ ਉੱਤੇ ਚੀਨ ਦੀ ਸੱਭ ਤੋਂ ਵੱਡੀ ਟੈਕ ਕੰਪਨੀ ਵਾਵੇਅ (Huawei) ਦੀ ਚੀਫ਼ ਫਾਈਨਾਂਸ਼ੀਅਲ ਅਫ਼ਸਰ ਅਤੇ ਕੰਪਨੀ ਦੇ ਸੰਸਥਾਪਕ ਰੇਨ ਜ਼ੈਗਫੇ (Ren Zhengfei) ਦੀ ਬੇਟੀ ਮੈਂਗ ਵੈਨਜ਼ੂ (Meng Wanzhou) ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਚੀਨ ਵੱਲੋਂ ਕੈਨੇਡਾ ਦੀ ਅੱਖ ਵਿੱਚ ਇੱਕ ਤੋਂ ਬਾਅਦ ਇੱਕ ਸੂਈ ਚੁਭੋਈ ਜਾ ਰਹੀ ਹੈ। ਕੱਲ ਚੀਨ ਨੇ ਐਲਾਨ ਕੀਤਾ ਕਿ ਡਰੱਗ ਸਮਗਲਿੰਗ ਦੇ ਕੇਸ ਵਿੱਚ ਫੜੇ ਗਏ ਵੈਨਕੂਵਰ ਵਾਸੀ ਰੌਬਰਟ ਲੀਓਡ ਸ਼ੈਲਨਬਰਜ (Robert Lloyd Schellenberg )ਨੂੰ ਫਾਂਸੀ ਲਾਈ ਜਾਵੇਗੀ। ਬੇਸ਼ੱਕ ਉਸ ਕੋਲ ਅਪੀਲ ਕਰਨ ਦਾ ਇੱਕ ਮੌਕਾ ਹੈ ਪਰ ਚਾਰ ਸਾਲ ਪਹਿਲਾਂ ਜੇਲ੍ਹ ਵਿੱਚ ਸੁੱਟੇ ਗਏ ਰੌਬਰਟ ਨੂੰ ਇਹਨਾਂ ਨਾਜ਼ੁਕ ਦਿਨਾਂ ਵਿੱਚ ਫਾਂਸੀ ਦੀ ਸਜ਼ਾ ਸੁਣਾਉਣਾ ਸਬੱਬ ਨਹੀਂ ਕਿਹਾ ਜਾ ਸਕਦਾ।

ਕੈਨੇਡਾ ਵਾਗੂੰ ਚੀਨ ਵਿੱਚ ਅਦਾਲਤਾਂ ਸਰਕਾਰੀ ਤੰਤਰ ਤੋਂ ਸੁਤੰਤਰ ਨਹੀਂ ਹਨ ਅਤੇ ਜੱਜਾਂ ਦੇ ਫੈਸਲਿਆਂ ਪਿੱਛੇ ਸਿਆਸੀ ਇੱਛਾ ਸ਼ਕਤੀ ਕੰਮ ਕਰਦੀ ਹੈ। ਰੌਬਰਟ ਨੂੰ 2014 ਵਿੱਚ ਚੀਨ ਵਿੱਚੋਂ 220 ਕਿਲੋ ਖਤਰਨਾਕ ਡਰੱਗ (methamphetamine) ਆਸਟਰੇਲੀਆ ਸਮੱਗਲ ਕਰਨ ਦੇ ਦੋਸ਼ ਵਿੱਚ ਫੜਿਆ ਗਿਆ ਸੀ। ਚੇਤੇ ਰਹੇ ਕਿ ਮੈਂਗ ਵੈਨਜ਼ੂ ਦੇ ਕਿੱਸੇ ਤੋਂ ਬਾਅਦ ਦੋ ਹੋਰ ਕੈਨੇਡੀਅਨਾਂ ਨੂੰ ਵੀ ਚੀਨ ਵਿੱਚ ਜਾਸੂਸੀ ਦੇ ਦੋਸ਼ਾਂ ਵਿੱਚ ਫੜ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੌਬਰਟ ਦੀ ਫਾਂਸੀ ਦੇ ਮੁੱਦੇ ਨੂੰ ਕੱਲ ਇਹ ਆਖ ਕੇ ਪਾਲਸੀ ਬਣਾਉਣ ਦੀ ਪ੍ਰਕਿਰਿਆ ਵੱਲ ਧੱਕ ਦਿੱਤਾ ਕਿ ਚੀਨ ਦੇ ਇੱਕਤਰਫਾ ਫੈਸਲੇ ਸਮੇਤ ਸਰਕਾਰ ਨੂੰ ਅਜਿਹੇ ਕੇਸਾਂ ਵਿੱਚ ਵਧੇਰੇ ਕੰਮ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇਹ ਜਰੂਰ ਕਬੂਲ ਕੀਤਾ ਕਿ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ। ਇਹ ਆਖਣਾ ਬਹੁਤ ਔਖਾ ਹੈ ਕਿ ਵਿਸ਼ਵ ਭਾਈਚਾਰਾ ਕਿਸ ਹੱਦ ਤੱਕ ਅਤੇ ਕਿੰਨੀ ਮਜ਼ਬੂਤ ਆਵਾਜ਼ ਕੈਨੇਡਾ ਦੇ ਹੱਕ ਵਿੱਚ ਚੁੱਕੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਮੈਂਗ ਵੈਨਜ਼ੂ ਦੀ ਹਿਰਾਸਤ ਤੋਂ ਬਾਅਦ ਆਖ ਚੁੱਕਿਆ ਹੈ ਕਿ ਵਿਉਪਾਰ ਦੀ ਲੋੜ ਦੀ ਲੋੜ ਨੂੰ ਵੇਖਦੇਹੋਏ ਮੈਂਗ ਵੈਨਜ਼ੂ ਖਿਲਾਫ਼ ਕੇਸ ਖਤਮ ਕੀਤਾ ਜਾ ਸਕਦਾ ਹੈ। ਕੈਨੇਡੀਅਨ ਸਰਕਾਰੀ ਤੰਤਰ ਵਿੱਚ ਅਜਿਹੇ ਇੱਕਤਰਫ਼ੇ ਬਿਆਨ ਦੇਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਸੋ ਚੀਨ ਨੂੰ ਕੈਨੇਡਾ ਉੱਤੇ ਗੁੱਸਾ ਕੱਢਣਾ ਸੌਖਾ ਜਾਪਦਾ ਹੈ।

ਬੀਤੇ ਦਿਨੀਂ ਕੈਨੇਡਾ ਵਿੱਚ ਚੀਨ ਦੇ ਅੰਬੈਸਡਰ ਲੂ ਸ਼ੇਅ (Lu Shaye) ਨੇ ਓਟਾਵਾ ਤੋਂ ਪ੍ਰਕਾਸਿ਼ਤ ਹਿੱਲ ਟਾਈਮਜ਼ ਵਿੱਚ ਇੱਕ ਆਰਟੀਕਲ ਲਿਖ ਕੇ ਦੋ ਗੱਲਾਂ ਉਭਾਰੀਆਂ ਸੀ। ਪਹਿਲੀ ਕਿ ਕੈਨੇਡੀਅਨਾਂ ਨੂੰ ਆਪਣੇ ਅਧਿਕਾਰ ਹੋਰਾਂ ਭਾਵ ਚੀਨ ਦੇ ਅਧਿਕਾਰਾਂ ਨਾਲੋਂ ਵਧੇਰੇ ਜਾਇਜ਼ ਜਾਪਦੇ ਹਨ। ਉਸਦਾ ਦੂਜਾ ਨੁਕਤਾ ਸੀ ਕਿ ਕੈਨੇਡਾ ਅਤੇ ਦੂਜੇ ਪੱਛਮੀ ਮੁਲਕ ਗੋਰੀ ਚਮੜੀ ਦਾ ਰੋਹਬ ਪਾ ਕੇ ਚੀਨ ਵਰਗੇ ਮੁਲਕਾਂ ਨੂੰ ਦਬਾਉਣਾ ਚਾਹੁੰਦੇ ਹਨ। ਅੰਬੇਸਡਰ ਲੂ ਨੇ ਵਿਸ਼ਵ ਸਿਆਸਤ ਵਿੱਚ ਅਮਰੀਕਾ ਅਤੇ ਇੰਗਲੈਂਡ ਵੱਲੋਂ ਖਾਹ-ਮਖਾਹ ਧੌਂਸ ਜਮਾਉਣ ਬਾਰੇ ਵੀ ਗੱਲ ਚੁੱਕੀ ਹੈ। ਵਰਨਣਯੋਗ ਹੈ ਕਿ ਇਸ ਅੰਬੈਸਡਰ ਦਾ ਇੱਕ ਪੱਤਰ ਪਿਛਲੇ ਮਹੀਨੇ ਗਲੋਬ ਐਂਡ ਮੇਲ ਵਿੱਚ ਵੀ ਛਪਿਆ ਸੀ ਜਿਸ ਵਿੱਚ ਮੈਂਗ ਵੈਨਜ਼ੂ ਦੀ ਹਿਰਾਸਤ ਨੂੰ ‘ਇਨਸਾਫ਼ ਦਾ ਗਰਭਪਾਤ’ਹੋ ਜਾਣ ਨਾਲ ਸੰਗਿਆ ਦਿੱਤੀ ਗਈ ਸੀ।


ਚੀਨ ਵਿੱਚ ਫਾਂਸੀ ਦੀ ਸਜ਼ਾ ਖਾਸ ਕਰਕੇ ਕਤਲ ਅਤੇ ਡਰੱਗ ਸਮੱਗਲਿੰਗ ਦੇ ਕੇਸਾਂ ਵਿੱਚ ਦਿੱਤਾ ਜਾਣਾ ਆਮ ਗੱਲ ਹੈ। ਕਿਸੇ ਨੂੰ ਕੋਈ ਪਤਾ ਨਹੀਂ ਕਿ ਚੀਨ ਵਿੱਚ ਇੱਕ ਸਾਲ ਵਿੱਚ ਕਿੰਨੇ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਕਿਉਂਕਿ ਉੱਥੇ ਫਾਂਸੀ ਨੂੰ ‘ਸਰਕਾਰੀ ਭੇਦ’ ਮੰਨਿਆ ਜਾਂਦਾ ਹੈ। ਚੀਨ ਦੀਆਂ ਜੇਲ੍ਹਾਂ ਵਿੱਚ ਡੱਕੇ ਲੋਕਾਂ ਦੀ ਮਦਦ ਕਰਨ ਲਈ ਬਣੀ ਕੈਲੀਫੋਰਨੀਆ ਸਥਿਤ ਡੂ ਹੁਆ ਫਾਊਂਡੇਸ਼ਨ (Dui Hua Foundation) ਮੁਤਾਬਕ 2002 ਵਿੱਚ ਚੀਨ ਵਿੱਚ 12 ਹਜ਼ਾਰ ਲੋਕਾਂ ਨੂੰ ਫਾਂਸੀ ਲਾਇਆ ਗਿਆ ਸੀ, 2007 ਵਿੱਚ 6500 ਲੋਕਾਂ ਨੂੰ ਅਤੇ 2013 ਵਿੱਚ 2400 ਨੂੰ। ਇੱਕ ਅੰਦਾਜ਼ਾ ਹੈ ਕਿ ਵਿਸ਼ਵ ਵਿੱਚ ਫਾਂਸੀ ਚੜਨ ਵਾਲਿਆਂ ਦਾ 50% ਚੀਨ ਵਿੱਚ ਹੁੰਦੇ ਹਨ। ਸੋਚਿਆ ਜਾਵੇ ਤਾਂ ਅਜਿਹੇ ਕੁਰੱਖਤ ਚੀਨ ਨਾਲ ਕੈਨੇਡਾ ਵਰਗੇ ਸਾਊ ਅਤੇ ਸੁਲਝੇ ਹੋਏ ਮੁਲਕ ਲਈ ਸਿੱਝਣਾ ਕਿੰਨਾ ਮੁਸ਼ਕਲ ਹੋ ਸਕਦਾ ਹੈ!


ਚੀਨ ਅਤੇ ਕੈਨੇਡਾ ਨੇ ਆਪਸੀ ਸਹਿਮਤੀ ਨਾਲ 2016 ਵਿੱਚ ਇੱਕ ਹਾਈ ਲੈਵਲ ਨੈਸ਼ਨਲ ਸਿਕਿਉਰਿਟੀ ਐਂਡ ਰੂਲ ਆਫ਼ ਲਾਅ ਡਾਇਲਾਗ ਪੈਨਲ ਦਾ ਸੰਗਠਨ ਕੀਤਾ ਸੀ। ਇਸ ਪੈਨਲ ਦੇ ਮਕਸਦਾਂ ਵਿੱਚ ਕਨੂੰਨੀ ਮੁੱਦਿਆਂ ਅਤੇ ਕਾਨਸੁਲਰ ਸੇਵਾਵਾਂ ਨੂੰ ਚੁਸਤ ਦਰੁਸਤ ਬਣਾਉਣਾ ਵੀ ਸ਼ਾਮਲ ਸੀ। ਕਿਹਾ ਨਹੀਂ ਜਾ ਸਕਦਾ ਕਿ ਅੱਜ ਦੇ ਤਿੜਕੇ ਹਾਲਾਤਾਂ ਵਿੱਚ ਇਹ ਪੈਨਲ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ।

 

Have something to say? Post your comment