Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਬਾਬੂ ਵਿਰਕ ਦੀ ਯਾਦ ਵਿਚ ਕਪੂਰਥਲਾ ਸਟੇਡੀਅਮ ਵਿਖੇ ਕਬੱਡੀ ਟੂਰਨਾਮੈਂਟ 23 ਫਰਵਰੀ ਨੂੰ

January 14, 2019 07:37 AM

ਬਰੈਂਪਟਨ, 13 ਜਨਵਰੀ (ਪੋਸਟ ਬਿਊਰੋ)- ਕਪੂਰਥਲਾ ਦੇ ਪ੍ਰਸਿੱਧ ਸਟੇਡੀਅਮ ਕਪੂਰਥਲਾ ਸਟੇਡੀਅਮ ਵਿਖੇ ਗੋਲਡ ਕਬੱਡੀ ਕੱਪ 23 ਫਰਵਰੀ ਦਿਨ ਸ਼ਨਿਚਰਵਾਰ ਨੂੰ ਹੋ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦੇ ਪ੍ਰਧਾਨ ਬੰਤ ਨਿੱਜਰ ਨੇ ਦੱਸਿਆ ਕਿ ਇਸ ਸਮੇਂ ਇਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਉਤੇ ਚੱਲ ਰਹੀਆਂ ਹਨ ਤੇ ਇਸ ਵਿਚ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਕਬੱਡੀ ਟੂਰਨਾਮੈਟ ਵਿਚ ਓਪਨ ਤੇ ਮੈਚ ਰੱਖੇ ਗਏ ਹਨ। ਪਹਿਲੇ ਨੰਬਰ ਉਤੇ ਆਉਣ ਵਾਲੀ ਟੀਮ ਨੂੰ ਦੋ ਲੱਖ ਰੁਪਏ, ਦੂਜੇ ਨੰਬਰ ਉਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ ਤੇ ਹਰ ਭਾਗ ਲੈਣ ਵਾਲੀ ਟੀਮ ਨੂੰ 50 ਹਜ਼ਾਰ ਰੁਪਏ ਇਨਾਮ ਵਜਂੋ ਦਿੱਤੇ ਜਾਣਗੇ। ਇਸਦੇ ਨਾਲ-ਨਾਲ ਰੰਗਾ-ਰੰਗ ਪੋ੍ਰਗਰਾਮ ਵੀ ਉਲੀਕਿਆ ਜਾ ਰਿਹਾ ਹੈ, ਜਿਸ ਦਾ ਵੇਰਵਾ ਆਉਣ ਵਾਲੇ ਦਿਨਾਂ ਵਿਚ ਦੱਸਿਆ ਜਾਵੇਗਾ।
ਕਪੂਰਥਲਾ ਦੇ ਇਲਾਕੇ ਵਿਚ ਇਸ ਗੋਲਡ ਕਬੱਡੀ ਕੱਪ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਬੀਤੇ ਸਾਲ ਦੇ ਕਬੱਡੀ ਕੱਪ ਦੀਆਂ ਯਾਦਾਂ ਲੋਕਾਂ ਦੇ ਮਨਾਂ ਵਿਚ ਅਜੇ ਤਾਜ਼ੀਆਂ ਹਨ। ਜਿਥੇ ਇਹ ਟੂਰਨਾਮਂੈਟ ਬੰਤ ਨਿੱਜਰ ਦੀ ਪ੍ਰਧਾਨਗੀ ਵਿਚ ਹੋ ਰਿਹਾ ਹੈ, ਉਥੇ ਅਮਰੀਕਾ ਤੋਂ ਜੌਨ ਸਿੰਘ ਗਿੱਲ, ਮੱਖਣ ਧਾਲੀਵਾਲ ਵੈਨਕੁਵਰ ਤਂੋ ਬਿੱਕਰ ਸਰਾਏ, ਹਰਵਿੰਦਰ ਲੱਡੂ, ਲੱਖਾ ਗਾਜੀਪੁਰ, ਤੀਰਥ ਗਾਖਲ, ਬਰੈਂਪਟਨ ਤੋਂ ਕਰਮਜੀਤ ਸੁੰਨੜ, ਮੇਜਰ ਨੱਤ, ਦਲਜੀਤ ਸਹੋਤਾ, ਸਤਨਾਮ ਸਰਾਏ, ਜਿੰਦਰ ਬੁੱਟਰ, ਬਰੈਂਪਟਨ ਦੇ ਸਪ੍ਰੈਂਜਾ ਬੈਂਕੁਇਟ ਹਾਲ ਤੋਂ ਬਿੱਲਾ ਸਿੱਧੂ, ਅਮਰੀਕਾ ਤੋਂ ਕੁਲਵੰਤ ਢੀਂਡਸਾ ਅਤੇ ਤੀਰਥ ਗਾਖਲ, ਇੰਗਲੈਡ ਤੋਂ ਸ਼ੀਰਾ ਸੰਮੀਪੁਰ, ਸਮੋਸਾ ਸਵੀਟ ਫੈਕਟਰੀ ਟੋਰਾਂਟੋ ਤਂੋ ਹਰਪਾਲ ਸੰਧੂ, ਲਾਲਾ ਚੌਹਾਨ, ਬੱਲੀ ਸੰਘਾ, ਕੁਲਵਿੰਦਰ ਔਜਲਾ ਅਤੇ ਹੋਰ ਸੁਪੋਰਟਰਜ਼ ਵੀ ਇਸ ਟੂਰਨਾਮੈਟ ਦੀ ਹਿਮਾਇਤ ਕਰ ਰਹੇ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ