Welcome to Canadian Punjabi Post
Follow us on

22

March 2019
ਮਨੋਰੰਜਨ

‘83’ ਵਿੱਚ ਦੀਪਿਕਾ-ਰਣਵੀਰ ਪਤੀ-ਪਤਨੀ ਵਜੋਂ ਦਿਖਾਈ ਦੇਣਗੇ

January 11, 2019 07:46 AM

ਫਿਲਮ ‘83’ ਵਿੱਚ ਰਣਵੀਰ ਸਿੰਘ ਕ੍ਰਿਕਟਰ ਕਪਿਲ ਦੇਵ ਦਾ ਰੋਲ ਨਿਭਾਅ ਰਹੇ ਹਨ। ਸੁਣਨ ਵਿੱਚ ਆਇਆ ਹੈ ਕਿ ਇਸ ਵਿੱਚ ਦੀਪਿਕਾ ਵੀ ਨਜ਼ਰ ਆਏਗੀ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਪ੍ਰਸ਼ੰਸਕਾਂ ਨੂੰ ਇਹ ਖਬਰ ਸਕੂਨ ਦੇ ਸਕਦੀ ਹੈ ਕਿ ਇਹ ਸਟਾਰ ਕਪਲ ਕਬੀਰ ਖਾਨ ਦੇ ਡਾਇਰੈਕਸ਼ਨ ਵਿੱਚ ਬਣਦੀ ਕਪਿਲ ਦੇਵ ਦੀ ਬਾਇਓਪਿਕ ‘83’ ਵਿੱਚ ਪਤੀ-ਪਤਨੀ ਦੇ ਕਿਰਦਾਰ ਵਿੱਚ ਨਜ਼ਰ ਆ ਸਕਦੇ ਹਨ।
ਖਬਰਾਂ ਹਨ ਕਿ ਦੀਪਿਕਾ ਨੂੰ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦੇ ਰੋਲ ਲਈ ਆਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਦੀਪਿਕਾ ਦਾ ਰੋਲ ਕੈਮਿਊ ਤੋਂ ਵੱਡਾ ਹੋਵੇਗਾ। ਫਿਲਮ ਦੇ ਨਿਰਮਾਤਾਵਾਂ ਨੂੰ ਲੱਗਦਾ ਹੈ ਕਿ ਕਪਿਲ ਦੀ ਪਤਨੀ ਰੋਮੀ ਦੀਆਂ ਭਾਵਨਾਵਾਂ ਨੂੰ ਦੀਪਿਕਾ ਪਾਦੁਕੋਣ ਵੱਲੋਂ ਚੰਗੀ ਤਰ੍ਹਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਹ ਰੋਲ ਜ਼ਿਆਦਾ ਵੱਡਾ ਨਹੀਂ ਹੋਵੇਗਾ ਤੇ ਇਸ ਦੇ ਲਈ ਦੀਪਿਕਾ ਦੀਆਂ ਕੁਝ ਡੇਟਸ ਦੀ ਲੋੜ ਹੋਵੇਗੀ। ਦੀਪਿਕਾ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ, ਪਰ ਉਨ੍ਹਾਂ ਨੇ ਅਜੇ ਇਸ ਨੂੰ ਸਾਈਨ ਨਹੀਂ ਕੀਤਾ। ਜੇ ਦੀਪਿਕਾ ਇਸ ਦੀ ਹਾਂ ਕਹਿ ਦਿੰਦੀ ਹੈ ਤਾਂ ਇਹ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਦੀਪਿਕਾ ਅਤੇ ਰਣਵੀਰ ਵਿਆਹ ਤੋਂ ਬਾਅਦ ਇਕੱਠੇ ਦਿਖਾਈ ਦੇਣਗੇ।

Have something to say? Post your comment