Welcome to Canadian Punjabi Post
Follow us on

29

March 2024
 
ਮਨੋਰੰਜਨ

ਰੈਮੇ ਡਿਸੂਜਾ ਦੀ ਡਾਂਸ ਫਿਲਮ ਵਿੱਚ ਵਰੁਣ ਧਵਨ-ਸ਼ਰਧਾ ਕਪੂਰ ਹੋਣਗੇ

January 11, 2019 07:45 AM

ਲੰਬੇ ਸਮੇਂ ਤੋਂ ਇੰਡਸਟਰੀ ਵਿੱਚ ਚਰਚਾ ਸੀ ਕਿ ਰੈਮੇ ਡਿਸੂਜਾ ਦੀ ਆਉਣ ਵਾਲੀ ਡਾਂਸ ਫਿਲਮ ਵਿੱਚ ਵਰੁਣ ਧਵਨ ਤੇ ਸ਼ਰਧਾ ਕਪੂਰ ਦਿਖਾਈ ਦੇਣਗੇ। ਆਖਰ ਬੀਤੇ ਦਿਨ ਮੇਕਰਸ ਨੇ ਇਸ ਬਾਰੇ ਆਫੀਸ਼ਲ ਅਨਾਊਂਸਮੈਂਟ ਕਰ ਦਿੱਤੀ ਹੈ। ਵਰੁਣ ਨੇ ਸ਼ਰਧਾ ਦਾ ਵੈਲਕਮ ਕਰਦੇ ਹੋਏ ਇੱਕ ਤਸਵੀਰ ਆਪਣੇ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ‘‘ਵੈਲਕਮ ਹੋਮ ਚਿਰਕੁਟ ਸ਼ਰਧਾ ਕਪੂਰ।”
ਇਸ ਫਿਲਮ ਵਿੱਚ ਪਹਿਲਾਂ ਕੈਟਰੀਨਾ ਕੈਫ ਨੂੰ ਕਾਸਟ ਕੀਤਾ ਗਿਆ ਸੀ, ਉਨ੍ਹਾਂ ਨੇ ਫਿਰ ਇਹ ਫਿਲਮ ਛੱਡ ਦਿੱਤੀ। ਇਸ ਫਿਲਮ ਦਾ ਟਾਈਟਲ ‘ਸਟਰੀਟ ਡਾਂਸਰ’ ਹੋ ਸਕਦਾ ਹੈ। ਇਸ ਵਿੱਚ ਨੋਰਾ ਫਤੇਹੀ ਵੀ ਆਏਗੀ। ਇਸ ਦੇ ਇਲਾਵਾ ਸੁਣਨ ਵਿੱਚ ਆ ਰਿਹਾ ਹੈ ਕਿ ਵਰੁਣ ਦੇ ਪਿਤਾ ਡੇਵਿਡ ਅਤੇ ਭਰਾ ਰੋਹਿਤ ਮਿਲ ਕੇ ਫਿਲਮ ‘ਕੁਲੀ ਨੰਬਰ ਵਨ’ ਦਾ ਰੀਮੇਕ ਬਣਾ ਸਕਦੇ ਹਨ। ਡੇਵਿਡ ਇਸ ਤੋਂ ਪਹਿਲਾਂ ਵਰੁਣ ਨਾਲ ਫਿਲਮ ‘ਜੁੜਵਾ’ ਦਾ ਰੀਮੇਕ ਬਣਾ ਚੁੱਕੇ ਹਨ, ਜੋ ਹਿੱਟ ਰਿਹਾ। ਇਸ ਵਾਰ ਉਹ ਆਪਣੀ ਫਿਲਮ ‘ਕੁਲੀ ਨੰਬਰ ਵਨ’ ਦਾ ਰੀਮੇਕ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ। ਡੇਵਿਡ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਅਤੇ ਉਨ੍ਹਾਂ ਦੇ ਵੱਡੇ ਬੇਟੇ ਰੋਹਿਤ ਇਸ ਨੂੰ ਪ੍ਰੋਡਿਊਸ ਕਰਨਗੇ। ਇਸ ਦੇ ਜ਼ਰੀਏ ਧਵਨ ਫੈਮਿਲੀ ਆਪਣਾ ਪ੍ਰੋਡਕਸ਼ਨ ਹਾਊਸ ਵੀ ਇਸਟੈਬਲਿਸ਼ ਕਰ ਸਕਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ