Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਆਖਰ ਗਡਕਰੀ ਦੀਆਂ ਗੱਲਾਂ ਦੇ ਮਾਇਨੇ ਕੀ ਹਨ

January 11, 2019 07:41 AM

-ਏ ਗਾਂਗੁਲੀ
ਕਾਂਗਰਸ, ਕਮਿਊਨਿਸਟਾਂ ਜਾਂ ਸੋਸ਼ਲਿਸਟਾਂ (ਸਮਾਜਵਾਦੀਆਂ) ਦੇ ਉਲਟ ਭਾਜਪਾ 'ਚ ਸ਼ਾਇਦ ਹੀ ਕਦੇ ਕੋਈ ਵੱਡੀ ਤਰੇੜ (ਜਾਂ ਫੁੱਟ) ਦੇਖਣ ਨੂੰ ਮਿਲੀ ਹੋਵੇ। ਕਦੇ-ਕਦਾਈਂ ਸ਼ਾਇਦ ਕੋਈ ਆਦਮੀ ਪਾਰਟੀ ਅੰਦਰ ਸਿਆਸੀ ਝਗੜਿਆਂ ਵਿੱਚ ਸ਼ਾਮਲ ਹੋ ਸਕਦਾ ਹੈ, ਜਿਵੇਂ ਬਲਰਾਜ ਮਧੋਕ ਸਨ, ਜੋ ਭਾਜਪਾ ਦੇ ਪਹਿਲੇ ਰੂਪ ਜਨ ਸੰਘ ਦੇ ਪ੍ਰਧਾਨ ਸਨ, ਪਰ ਅਜਿਹੇ ਝਗੜੇ ਬਹੁਤ ਘੱਟ ਅਤੇ ਭਗਵਾ ਧੜੇ ਤੋਂ ਬਹੁਤ ਦੂਰ ਸਨ, ਜਦ ਕਿ ਕਾਂਗਰਸ, ਕਮਿਊਨਿਸਟਾਂ ਅਤੇ ਸਮਾਜਵਾਦੀਆਂ 'ਚ ਇੱਕ ਤੋਂ ਜ਼ਿਆਦਾ ਵਾਰ ਫੁੱਟ ਪਈ ਸੀ।
ਜਨ ਸੰਘ ਅਤੇ ਭਾਜਪਾ ਦੇ ਅਜਿਹੀਆਂ ਫੁੱਟਾਂ ਤੋਂ ਬਚੇ ਰਹਿਣ ਦੀ ਵਜ੍ਹਾ ਇਹ ਸੀ ਕਿ ਜਨ ਸੰਘ ਕਦੇ ਵੀ ਪ੍ਰਮੁੱਖ ਪਾਰਟੀ ਨਹੀਂ ਸੀ। ਇਹ ਕੌਮੀ ਸਿਆਸਤ ਤੋਂ ਹਮੇਸ਼ਾ ਵੱਖਰਾ ਰਿਹਾ, ਇਸ ਲਈ ਇਸ ਨੇ ਕਦੇ ਵੀ ਵਿਰੋਧੀ ਸੰਗਠਨਾਂ ਨਾਲ ਸੰਗਠਨ ਦੀ ਮੁਕਾਬਲੇਬਾਜ਼ੀ ਜਾਂ ਵਿਚਾਰਕ ਦਬਾਅ ਨੂੰ ਮਹਿਸੂਸ ਨਹੀਂ ਕੀਤਾ। ਜਿੱਥੋਂ ਤੱਕ ਭਾਜਪਾ ਦੀ ਗੱਲ ਹੈ, ਅੱਜ ਇਹ ਅਜੇਤੂ ਤਾਕਤ ਵਜੋਂ ਉਭਰੀ ਹੈ, ਖਾਸ ਕਰ ਕੇ ਉਤਰੀ ਤੇ ਪੱਛਮੀ ਭਾਰਤ 'ਚ ਅਤੇ ਅਜੇ ਵੀ ਸਾਵਧਾਨੀ ਨਾਲ ਆਪਣਾ ਰਸਤਾ ਅਪਣਾ ਰਹੀ ਹੈ।
ਇਸ ਨੂੰ ਪਹਿਲੇ ਵੱਡੇ ਝਟਕੇ ਦਾ ਪਤਾ ਉਦੋਂ ਲੱਗਾ, ਜਦੋਂ 1992 ਵਿੱਚ ਹਿੰਦੂਤਵ ਵਰਕਰਾਂ ਨੇ ਬਾਬਰੀ ਮਸਜਿਦ ਨੂੰ ਡੇਗ ਦਿੱਤਾ, ਜਿਸ ਕਾਰਨ ਪਾਰਟੀ ਦੇ ਸਭ ਤੋਂ ਕੱਦਾਵਰ ਨੇਤਾਵਾਂ 'ਚੋਂ ਇੱਕ ਅਟਲ ਬਿਹਾਰੀ ਵਾਜਪਾਈ (ਸਵਰਗੀ) ਨੂੰ ਅਸਤੀਫਾ ਦੇਣ ਦਾ ਇਰਾਦਾ ਕਰ ਲਿਆ, ਪਰ ਤੂਫਾਨ ਲੰਘ ਗਿਆ ਸੀ, ਜਿਸ ਬਾਰੇ ਪਾਰਟੀ ਆਗੂ ਵਿਜੇਰਾਜੇ ਸਿੰਧੀਆ ਨੇ ਰਾਹਤ ਅਤੇ ਸੰਤੁਸ਼ਟ ਜ਼ਾਹਰ ਕੀਤੀ ਕਿ ਭਾਜਪਾ ਵੰਡੀ ਨਹੀਂ ਹੈ। ਜਦੋਂ ਪਾਰਟੀ ਦਾ ਦਾਇਰਾ ਫੈਲ ਗਿਆ, ਉਦੋਂ ਇਸ ਦੇ ਵਿਰੋਧੀ ਸੁੰਗੜ ਗਏ ਹਨ, ਜਿਵੇਂ ਕਾਂਗਰਸ ਅਤੇ ਕਮਿਊਨਿਸਟ, ਜਦ ਕਿ ਸਮਾਜਵਾਦੀ ਤਾਂ ਦਿ੍ਰਸ਼ 'ਚੋਂ ਗਾਇਬ ਹੀ ਹੋ ਚੁੱਕੇ ਹਨ। 2014 ਵਿੱਚ ਭਾਜਪਾ ਨੇ ਆਪਣਾ ਚੋਟੀ ਤੱਕ ਉਭਾਰ ਦੇਖਿਆ, ਪਰ ਅੱਜ ਕੱਲ੍ਹ ਅਚਾਨਕ ਕਈ ਸੂਬਿਆਂ ਦੀਆਂ ਚੋਣਾਂ 'ਚ ਹਾਰ ਦੀਆਂ ਸੱਟਾਂ ਲੱਗਣ ਪਿੱਛੋਂ ਸੰਕੇਤ ਹਨ ਕਿ ਇਹ ਸ਼ਾਇਦ ਲੰਮੇ ਸਮੇਂ ਤੱਕ ਇਸ ਸਥਾਨ 'ਤੇ ਨਹੀਂ ਰਹਿ ਸਕੇਗੀ।
ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਭਾਜਪਾ ਦੇ ਸਹਿਯੋਗੀਆਂ ਵਿੱਚ ਨਾਰਾਜ਼ਗੀ ਦੇ ਸੰਕੇਤ ਮਿਲ ਰਹੇ ਹਨ, ਜਿਸ ਕਾਰਨ ਇਸ ਨੂੰ ਬਿਹਾਰ ਵਿੱਚ ‘ਪੈਚਵਰਕ' ਕਰਨਾ ਪਿਆ ਤੇ ਪਾਰਟੀ ਨੂੰ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਨਾਲ ਆਪਣੇ ਸੰਬੰਧ ਬਣਾਈ ਰੱਖਣ ਵਿੱਚ ਸਫਲਤਾ ਮਿਲੀ, ਪਰ ਇਹ ਇੱਕ ਹੋਰ ਸਹਿਯੋਗੀ ਰਾਸ਼ਟਰੀ ਲੋਕ ਸਮਤਾ ਪਾਰਟੀ ਨੂੰ ਐਨ ਡੀ ਏ ਗੱਠਜੋੜ ਛੱਡ ਕੇ ਯੂ ਪੀ ਏ ਵਿੱਚ ਸ਼ਾਮਲ ਹੋਣ ਤੋਂ ਨਹੀਂ ਰੋਕ ਸਕੀ।
ਇਸ ਦੌਰਾਨ ਹਮੇਸ਼ਾ ਨਾਰਾਜ਼ ਸ਼ਿਵ ਸੈਨਾ, ਜੋ ਰਸਮੀ ਤੌਰ ਉਤੇ ਭਾਜਪਾ ਦੀ ਸਹਿਯੋਗੀ ਬਣੀ ਰਹੀ ਹੈ, ਨੇ ਇਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰ ਕੇ ਇਸ ਵਾਰ ਕਾਂਗਰਸ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਰਾਫੇਲ ਸੌਦੇ ਬਾਰੇ, ਪਰ ਇਨ੍ਹਾਂ ਝਟਕਿਆਂ ਨੂੰ ਆਮ ਪ੍ਰਤੀਕਿਰਿਆ ਕਹਿ ਕੇ ਅਣਡਿੱਠ ਕੀਤਾ ਜਾ ਸਕਦਾ ਸੀ, ਜਦੋਂ ‘ਵੱਡਾ ਭਰਾ' ਅਸੁਰੱਖਿਅਤ ਦਿੱਸ ਰਿਹਾ ਹੋਵੇ, ਪਰ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਅਹਿਮ ਸਨ, ਜਿਨ੍ਹਾਂ ਨੂੰ ਪਾਰਟੀ ਦੇ ਵੱਡੇ ਆਗੂਆਂ 'ਤੇ ਸਿੱਧੇ ਹਮਲੇ ਦੇ ਰੂਪ ਵਿੱਚ ਦੇਖਿਆ ਗਿਆ।
ਮਿਸਾਲ ਵਜੋਂ ਗਡਕਰੀ ਦਾ ਇਹ ਵਿਚਾਰ ਕਿ ਕੋਈ ਸਿਰਫ ਇਸ ਲਈ ਚੋਣਾਂ ਨਹੀਂ ਜਿੱਤ ਸਕਦਾ ਕਿ ਉਹ ਚੰਗਾ ਬੁਲਾਰਾ ਹੈ। ਇਸ ਨੂੰ ਕਿਸੇ ਹੋਰ ਵਿਰੁੱਧ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਵਜੋਂ ਦੇਖਿਆ ਗਿਆ, ਜਿਨ੍ਹਾਂ ਦੀ ਭਾਸ਼ਣ ਕਲਾ ਭਾਜਪਾ ਨੂੰ ਸੰਕਟ 'ਚੋਂ ਕੱਢਣ ਵਾਲੀ ਸਿੱਧ ਹੋਈ ਹੈ। ਫਿਰ ਵੀ ਇਹ ਤੱਥ ਕਿ ਮੋਦੀ ਦੀ ਭਾਸ਼ਣ ਕਲਾ ਪਾਰਟੀ ਦੀ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਬਾ ਚੋਣਾਂ 'ਚ ਮਦਦ ਨਹੀਂ ਕਰ ਸਕੀ, ਸਿਆਸੀ ਵਿਸ਼ਲੇਸ਼ਕਾਂ ਦੀ ਨਜ਼ਰ ਤੋਂ ਨਹੀਂ ਬਚਿਆ। ਜੇ ਗਡਕਰੀ ਇਹ ਕਹਿੰਦੇ ਹਨ ਕਿ ਚੋਣ ਬੇੜੀ ਪਾਰ ਕਰਨ ਲਈ ਚੰਗਾ ਬੁਲਾਰਾ ਹੋਣਾ ਕਾਫੀ ਨਹੀਂ ਤਾਂ ਇਹ ਇਸ ਲਈ ਹੋ ਸਕਦਾ ਹੈ ਕਿ ਸ਼ਾਇਦ ਉਹ ਇਹ ਮੰਨਦੇ ਹੋਣ ਕਿ ਪਾਰਟੀ 'ਚ ਬਾਕੀ ਲੋਕ ਆਪਣੀ ਭੂਮਿਕਾ ਨਹੀਂ ਨਿਭਾ ਰਹੇ। ਮਿਸਾਲ ਵਜੋਂ ਉਨ੍ਹਾਂ ਕਿਹਾ ਕਿ ‘ਜੇ ਮੈਂ ਪਾਰਟੀ ਦਾ ਪ੍ਰਧਾਨ ਹਾਂ ਤੇ ਮੇਰੇ ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਚੰਗਾ ਕੰਮ ਨਹੀਂ ਕਰਦੇ ਤਾਂ ਜ਼ਿੰਮੇਵਾਰ ਕੌਣ ਹੈ? ਮੈਂ ਹਾਂ।'' ਇਸ ਦੀ ਵੀ ਵਿਆਖਿਆ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਗਡਕਰੀ ਦੀ ਇਹ ਰਾਏ ਕਿ ਜੂਨੀਅਰ ਲੋਕਾਂ ਦੇ ਵਿਚਾਰਾਂ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਜ਼ਰੂਰ ਉਨ੍ਹਾਂ ਪ੍ਰਤੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ, ਸੰਗਠਨਾਤਮਕ ਅਹੁਦਿਆਂ 'ਤੇ ਬੈਠੇ ਲੋਕਾਂ 'ਤੇ ਵਿਅੰਗ ਹੈ। ‘ਭਾਰਤ ਦੇ ਇੱਕ ਸਹਿਣਸ਼ੀਲ ਦੇਸ਼ ਵਾਲੇ ਅਕਸ ਨੇ ਪਰਵਾਸੀਆਂ ਨੂੰ ਇਥੇ ਆਉਣ ਅਤੇ ਵਸਣ ਲਈ ਪ੍ਰੇਰਿਤ ਕੀਤਾ ਹੈ’-ਇਹ ਕਹਿ ਕੇ ਗਡਕਰੀ ਨੇ ਅਜਿਹਾ ਵਿਚਾਰ ਪ੍ਰਗਟਾਇਆ ਹੈ, ਜੋ ਵੀਰ ਸਾਵਰਕਰ ਵੱਲੋਂ ਬਾਹਰਲੇ ਲੋਕਾਂ ਨੂੰ ‘ਏਲੀਅਨ’ ਕਹਿਣ ਅਤੇ ਗੁਰੂ ਗੋਲਵਲਕਰ ਵੱਲੋਂ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਕਹਿਣ ਦੇ ਦਿ੍ਰਸ਼ਟਾਂਤਾਂ ਨਾਲ ਬਹੁਤ ਘੱਟ ਮੇਲ ਖਾਂਦਾ ਹੈ। ਗਡਕਰੀ ਦੀ ਸੋਚ ਦਾ ਸਭ ਤੋਂ ਅਹਿਮ ਪਹਿਲੂ ਸੀ ਉਨ੍ਹਾਂ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਾਰੀਫ ਕਰਨਾ, ਜੋ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨਾਲ ਹੁਣ ਭਾਜਪਾ ਨਫਰਤ ਕਰਨ ਨੂੰ ਅਹਿਮੀਅਤ ਦਿੰਦੀ ਹੈ। ਉਸ ਦੀਆਂ ਟਿੱਪਣੀਆਂ ਨੇ ਸੁਭਾਵਿਕ ਤੌਰ 'ਤੇ ਉਨ੍ਹਾਂ ਦੇ ਇਰਾਦਿਆਂ ਬਾਰੇ ਖਦਸ਼ੇ ਪੈਦਾ ਕਰ ਦਿੱਤੇ ਹਨ। ਮਿਸਾਲ ਵਜੋਂ ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਆਪਣੀ ਸਥਿਤੀ ਇੱਕ ਅਜਿਹੇ ਵਿਅਕਤੀ ਵਜੋਂ ਬਣਾ ਰਹੇ ਹਨ, ਜੋ ਭਾਜਪਾ ਵੱਲੋਂ ਆਪਣੇ ਦਮ 'ਤੇ ਬਹੁਮਤ ਹਾਸਲ ਨਾ ਕਰ ਸਕਣ ਦੀ ਸਥਿਤੀ ਵਿੱਚ ਇੱਕ ਸਹਿਮਤੀ ਵਾਲੀ ਵਿਵਸਥਾ ਦੇ ਤਹਿਤ ਨਰਿੰਦਰ ਮੋਦੀ ਦੀ ਥਾਂ ਲੈ ਸਕਣ, ਜਿਵੇਂ ਕਿ ਆਮ ਤੌਰ 'ਤੇ ਮੰਨਿਆ ਜਾਂਦਾ ਹੈ।
ਖੁਦ ਨੂੰ ਇੱਕ ਦਿਆਲੂ, ਨਿਮਰ ਸੁਭਾਅ ਦੇ ਵਿਅਕਤੀ ਵਜੋਂ ਪੇਸ਼ ਕਰ ਕੇ ਸ਼ਾਇਦ ਗਡਕਰੀ ਆਮ ਚੋਣਾਂ ਮਗਰੋਂ ਦੀ ਸਥਿਤੀ ਵਿੱਚ ਪੁਰਾਣੇ ਤੇ ਨਵੇਂ ਸਹਿਯੋਗੀਆਂ ਲਈ ਵੱਧ ਸਵੀਕਾਰ ਯੋਗ ਹੋ ਸਕਦੇ ਹਨ। ਉਨ੍ਹਾਂ ਨੂੰ ਦੋ ਫਾਇਦੇ ਹਨ- ਇੱਕ ਹੈ ਸੰਘ ਨਾਲ ਉਨ੍ਹਾਂ ਦੀ ਨੇੜਤਾ, ਜੋ ਭਾਜਪਾ ਵਿੱਚ ਉਨ੍ਹਾਂ ਦੇ ਆਲੋਚਕਾਂ ਨੂੰ ਕੁਸਕਣ ਨਹੀਂ ਦੇਵੇਗੀ ਤੇ ਦੂਜਾ ਨਿਪੁੰਨਤਾ ਬਾਰੇ ਉਨ੍ਹਾਂ ਦੀ ਪ੍ਰਸਿੱਧੀ, ਜੋ ਉਨ੍ਹਾਂ ਨੇ ਆਪਣੀ ਦੇਖ ਰੇਖ ਹੇਠ ਹਾਈਵੇਜ਼ ਦੀ ਉਸਾਰੀ ਤੇ ਹੋਰ ਢਾਂਚਾਗਤ ਵਿਕਾਸ ਕਾਰਜਾਂ ਨਾਲ ਵਿਆਪਕ ਤੌਰ 'ਤੇ ਦਰਸਾਈ ਹੈ। ਸਮੀਖਿਅਕਾਂ ਲਈ ਆਉਣ ਵਾਲੇ ਹਫਤਿਆਂ ਅਤੇ ਮਹੀਨਿਆਂ ਦੌਰਾਨ ਨਿੱਜੀ ਤੌਰ 'ਤੇ ਉਤਰਾਅ-ਚੜ੍ਹਾਅ ਭਾਜਪਾ ਨੂੰ ਇੱਕ ਕੱਟੜ ਫਿਰਕੂ ਸੰਗਠਨ ਦੀ ਮੁੱਖ ਧਾਰਾ ਵਜੋਂ ਪੇਸ਼ ਕਰ ਸਕਦੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ