Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਆਲੋਕ ਵਰਮਾ ਨੂੰ ਸੀ ਬੀ ਆਈ ਦੇ ਮੁਖੀ ਦੇ ਅਹੁਦੇ ਤੋਂ ਫਿਰ ਹਟਾ ਦਿੱਤਾ ਗਿਆ

January 11, 2019 07:34 AM

* ਚੋਣ ਕਮੇਟੀ ਵੱਲੋਂ 2:1 ਦੀ ਬਹੁ-ਗਿਣਤੀ ਨਾਲ ਫੈਸਲਾ

ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ ਅੱਜ ਆਲੋਕ ਵਰਮਾ ਨੂੰ ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ) ਦੇ ਡਾਇਰੈਕਟਰ ਦੇ ਅਹੁਦੇ ਤੋਂ ਫਿਰ ਹਟਾ ਦਿੱਤਾ ਅਤੇ ਫਾਇਰ ਸੇਫਟੀ ਵਿਭਾਗ ਦਾ ਡਾਇਰੈਕਟਰ ਜਨਰਲ ਬਣਾ ਦਿੱਤਾ ਹੈ।
ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠਲੀ ਚੋਣ ਕਮੇਟੀ ਦੀ ਬੈਠਕ ਨੇ ਇਹ ਫੈਸਲਾ ਲਿਆ ਹੈ। ਇਸ ਕਮੇਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਨਾ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਏ ਕੇ ਸੀਕਰੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਅਰਜੁਨ ਖੜਗੇ ਸ਼ਾਮਲ ਸਨ। ਇਸ ਅਹੁਦੇ ਵਾਸਤੇ ਚੋਣ ਕਮੇਟੀ ਦੇ ਮੈਂਬਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚੀਫ ਜਸਟਿਸ ਤੇ ਲੋਕ ਸਭਾ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸ਼ਾਮਲ ਸਨ। ਜਸਟਿਸ ਏ ਕੇ ਸੀਕਰੀ ਭਾਰਤ ਦੇ ਚੀਫ ਜਸਟਿਸ ਦੇ ਨੁਮਾਇੰਦੇ ਦੇ ਤੌਰ ਉੱਤੇ ਅੱਜ ਇਸ ਉੱਚ ਪੱਧਰੀ ਬੈਠਕ ਵਿੱਚ ਸ਼ਾਮਲ ਹੋਏ ਸਨ।
ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਘਰ ਦੋ ਘੰਟੇ ਤੋਂ ਵੱਧ ਸਮਾਂ ਚੱਲੀ ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਸ ਸੀਕਰੀ ਨਾਲ ਕਾਂਗਰਸ ਆਗੂ ਮੱਲਿਕਾਅਰਜੁਨ ਖੜਗੇ ਸਹਿਮਤ ਨਜ਼ਰ ਨਹੀਂ ਆਏ ਤੇ ਕੁਝ ਇਤਰਾਜ਼ ਪੇਸ਼ ਕੀਤੇ। ਇਸ ਦੇ ਬਾਅਦ ਪੈਨਲ ਨੇ 2-1 ਦੀ ਬਹੁ-ਗਿਣਤੀ ਨਾਲ ਫੈਸਲਾ ਲਿਆ ਤੇ ਆਲੋਕ ਵਰਮਾ ਨੂੰ ਸੀ ਬੀ ਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਕੇ ਫਾਇਰ ਸਰਵਿਸਿਜ਼ ਐਂਡ ਹੋਮ ਗਾਰਡ ਦਾ ਡਾਇਰੈਕਟਰ ਜਨਰਲ ਬਣਾ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਬੈਠਕ ਵਿੱਚ ਕਿਹਾ ਕਿ ਆਲੋਕ ਵਰਮਾ ਨੂੰ ਸੀ ਬੀ ਆਈ ਡਾਇਰੈਕਟਰ ਵਜੋਂ ਪੂਰੇ ਅਧਿਕਾਰ ਦੇਣੇ ਚਾਹੀਦੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਆਲੋਕ ਵਰਮਾ ਉੱਤੇ ਨੀਤੀ ਫੈਸਲੇ ਲੈਣ ਤੋਂ ਰੋਕ ਦਿੱਤਾ ਸੀ। ਮੱਲਿਕਾਅਰਜੁਨ ਖੜਗੇ ਨੇ ਡਾਇਰੈਕਟਰ ਆਲੋਕ ਵਰਮਾ ਦੇ ਖਿਲਾਫ਼ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਜਾਂਚ ਦੇ ਸਾਰੇ ਦਸਤਾਵੇਜ਼ ਕਮੇਟੀ ਅੱਗੇ ਪੇਸ਼ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਸੀ ਵੀ ਸੀ ਦੀ ਜਾਂਚ ਦੇ ਆਧਾਰ ਉੱਤੇ ਫੈਸਲਾ ਨਹੀਂ ਲਿਆ ਜਾ ਸਕਦਾ, ਇਹ ਦੇਖਣਾ ਜ਼ਰੂਰੀ ਹੈ ਕਿ ਸੀ ਵੀ ਸੀ ਨੇ ਜਾਂਚ ਕਿਹੜੇ ਦਸਤਾਵੇਜ਼ ਦੇ ਆਧਾਰ ਉੱਤੇ ਕੀਤੀ ਸੀ। ਆਲੋਕ ਵਰਮਾ ਨੂੰ ਜ਼ਬਰੀ ਛੁੱਟੀ ਉੱਤੇ ਭੇਜਣ ਨਾਲ ਉਸ ਨੂੰ ਹੋਏ ਸਰਵਿਸ ਦੇ ਨੁਕਸਾਨ ਦੀ ਪੂਰਤੀ ਦੀ ਮੰਗ ਵੀ ਮੱਲਿਕਾਅਰਜੁਨ ਖੜਗੇ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਛੁੱਟੀ ਉੱਤੇ ਰਹਿਣ ਦੇ 77 ਦਿਨਾਂ ਜਿੰਨਾ ਸਮਾਂ ਉਨ੍ਹਾਂ ਦਾ ਕਾਰਜਕਾਲ ਵਧਾਇਆ ਜਾਵੇ। ਖੜਗੇ ਨੇ ਕਮੇਟੀ ਨੂੰ ਇਹ ਦੱਸਣ ਨੂੰ ਕਿਹਾ ਕਿ ਸੀ ਬੀ ਆਈ ਦੇ ਡਾਇਰੈਕਟਰ ਨੂੰ ਜ਼ਬਰੀ ਛੁੱਟੀ ਉੱਤੇ ਭੇਜਣ ਦੀ ਰਾਤ ਨੂੰ ਸੀ ਬੀ ਆਈ ਹੈੱਡਕੁਆਰਟਰ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਿਸ ਦੇ ਹੁਕਮ ਉੱਤੇ ਕੀਤਾ ਗਿਆ ਸੀ, ਜਦ ਕਿ ਓਥੇ ਸੀ ਆਈ ਐੱਸ ਐੱਫ ਦੀ ਸੁਰੱਖਿਆ ਲੱਗੀ ਹੋਈ ਹੈ। ਉਸ ਰਾਤ ਜੋ ਕੁਝ ਹੋਇਆ, ਉਸ ਦੀ ਜਾਂਚ ਹੋਣੀ ਚਾਹੀਦੀ ਹੈ।
ਸੀ ਬੀ ਆਈ ਵਿੱਚ ਪੈਦਾ ਹੋਏ ਤਨਾਅ ਪਿੱਛੋਂ ਜ਼ਬਰੀ ਛੁੱਟੀ ਭੇਜੇ ਡਾਇਰੈਕਟਰ ਆਲੋਕ ਵਰਮਾ ਨੇ ਲਗਪਗ ਢਾਈ ਮਹੀਨੇ ਬਾਅਦ ਆਪਣਾ ਚਾਰਜ ਕੱਲ੍ਹ ਸੰਭਾਲਿਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਅਗਲੇ ਦਿਨ ਬੁੱਧਵਾਰ ਨੂੰ ਉਨ੍ਹਾਂ ਨੇ ਦਫਤਰ ਜਾ ਕੇ ਕਈ ਹਾਈ ਪ੍ਰੋਫਾਈਲ ਕੇਸਾਂ ਦੀ ਜਾਂਚ ਦੀ ਘੋਖ ਕੀਤੀ ਸੀ। ਉਨ੍ਹਾਂ ਦੀ ਥਾਂ ਕਾਰਜਕਾਰੀ ਡਾਇਰੈਕਟਰ ਬਣਾਏ ਗਏ ਐੱਮ ਨਾਗੇਸ਼ਵਰ ਰਾਓ ਨੇ ਸੀ ਬੀ ਆਈ ਦਫਤਰ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਸੀ। ਆਲੋਕ ਵਰਮਾ ਸਿੱਧੇ ਦਸਵੀਂ ਮੰਜ਼ਿਲ ਉੱਤੇ ਆਪਣੇ ਦਫਤਰ ਗਏ, ਜਿਹੜਾ ਉਨ੍ਹਾਂ ਨੂੰ ਛੁੱਟੀ ਭੇਜਣ ਪਿੱਛੋਂ ਬੰਦ ਪਿਆ ਸੀ। ਉਨ੍ਹਾਂ ਦਾ ਸਰਵਿਸ ਦਾ ਸਮਾਂ 31 ਜਨਵਰੀ ਨੂੰ ਪੂਰਾ ਹੋਣਾ ਸੀ। ਸਿਰਫ ਇੱਕ ਦਿਨ ਬਾਅਦ ਅੱਜ ਉਨ੍ਹਾਂ ਨੂੰ ਫਿਰ ਹਟਾ ਦਿੱਤਾ ਗਿਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸਿੱਖ ਆਟੋ ਚਾਲਕ ਨੂੰ ਪੁਲਸ ਵੱਲੋਂ ਕੁੱਟਣ ਬਾਰੇ ਦਿੱਲੀ ਦੀ ਪੁਲਸ ਵੱਲੋਂ ਕਰਾਸ ਕੇਸ ਦਰਜ
ਦਿੱਲੀ ਦੇ ਸਿੱਖਾਂ ਨੇ ਮੀਂਹ ਦੇ ਬਾਵਜੂਦ ਮੁਖਰਜੀ ਨਗਰ ਥਾਣਾ ਰਾਤ ਦੇ ਵਕਤ ਜਾ ਘੇਰਿਆ
ਐੱਨ ਆਈ ਏ ਦਾ ਖੁਲਾਸਾ: ਕਸ਼ਮੀਰੀ ਵੱਖਵਾਦੀ ਨੇਤਾਵਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਨਿੱਜੀ ਹਿੱਤਾਂ ਲਈ ਵਰਤੀ ਗਈ
ਉਧਵ ਠਾਕਰੇ ਨੇ ਸਰਕਾਰ ਨੂੰ ਰਾਮ ਮੰਦਰ ਦੇ ਲਈ ਆਰਡੀਨੈਂਸ ਲਿਆਉਣ ਨੂੰ ਕਿਹਾ
ਕੈਨੇਡਾ ਤੋਂ ਮੁੜੇ ਪੰਜਾਬ ਦੇ ਕਾਰੋਬਾਰੀ ਦੀ ਹਾਦਸੇ ਵਿੱਚ ਮੌਤ
ਸਵਿਟਜ਼ਰਲੈਂਡ ਸਰਕਾਰ ਦਾ 50 ਭਾਰਤ ਵਿਚਲੇ ਖਾਤਾ ਧਾਰਕਾਂ ਨੂੰ ਨੋਟਿਸ
ਕਾਰਬੇਟ ਨੈਸ਼ਨਲ ਪਾਰਕ ਵਿੱਚ ਹਾਥੀਆਂ ਨੂੰ ਮਾਰ ਕੇ ਖਾ ਰਹੇ ਹਨ ਚੀਤੇ
ਹਾਥੀ ਨੇ ਬਜ਼ੁਰਗ ਜੋੜੇ ਨੂੰ ਕੁਚਲ ਕੇ ਮਾਰ ਦਿੱਤਾ
ਲੋਕ ਸਭਾ ਵਿੱਚ ਸਾਧਵੀ ਪ੍ਰਗਿਆ ਦੇ ਸਹੁੰ ਚੁੱਕਣ ਵੇਲੇ ਹੰਗਾਮਾ ਹੋ ਗਿਆ
ਸਿੱਖ ਡਰਾਈਵਰ ਨਾਲ ਸਰੇਆਮ ਪੁਲਸ ਦੀ ਕੁੱਟਮਾਰ ਪਿੱਛੋਂ ਦਿੱਲੀ ਦੇ ਲੋਕ ਭੜਕੇ