Welcome to Canadian Punjabi Post
Follow us on

25

March 2019
ਭਾਰਤ

ਨਾਗਰਿਕਤਾ ਬਿੱਲ ਦੇ ਖਿਲਾਫ ਏ ਜੀ ਪੀ ਦੇ ਤਿੰਨ ਮੰਤਰੀਆਂ ਵੱਲੋਂ ਅਸਤੀਫਾ

January 11, 2019 07:14 AM
ਖੇਤੀਬਾੜੀ ਮੰਤਰੀ ਅਤੁੱਲ ਬੋਰਾ, ਜਲ ਸਰੋਤ ਮੰਤਰੀ ਕੇਸ਼ਵ ਮਹੰਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਫਾਨੀ ਭੂਸ਼ਨ ਚੌਧਰੀ ਨੇ ਅਸਤੀਫੇ ਦਿੱਤੇ।

ਗੁਹਾਟੀ, 10 ਜਨਵਰੀ (ਪੋਸਟ ਬਿਊਰੋ)- ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਅਸਾਮ ਗਣ ਪ੍ਰੀਸ਼ਦ (ਏ ਜੀ ਪੀ) ਦੇ ਸਰਕਾਰ ਤੋਂ ਵੱਖ ਹੋਣ ਤੋਂ ਦੋ ਦਿਨਾਂ ਬਾਅਦ ਕੱਲ੍ਹ ਪਾਰਟੀ ਦੇ ਤਿੰਨ ਮੰਤਰੀਆਂ ਨੇ ਅਸਾਮ ਮੰਤਰੀ ਮੰਡਲ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਦੌਰਾਨ ਅਸਾਮ ਦੀਆਂ ਵੱਖ-ਵੱਖ ਯੂਨੀਵਰਸਿਟੀਜ਼ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਬਿੱਲ ਦੇ ਵਿਰੋਧ ਵਿੱਚ ਕਲਾਸਾਂ ਦਾ ਬਾਈਕਾਟ ਕੀਤਾ ਗਿਆ।
ਖੇਤੀਬਾੜੀ ਮੰਤਰੀ ਅਤੁੱਲ ਬੋਰਾ, ਜਲ ਸਰੋਤ ਮੰਤਰੀ ਕੇਸ਼ਵ ਮਹੰਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਫਾਨੀ ਭੂਸ਼ਨ ਚੌਧਰੀ ਨੇ ਕੱਲ੍ਹ ਸਕੱਤਰੇਤ ਵਿੱਚ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੂੰ ਆਪਣੇ ਅਸਤੀਫੇ ਦੇ ਦਿੱਤੇ। ਬੰਗਲਾ ਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਿਮ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਕੱਲ੍ਹ ਲੋਕ ਸਭਾ ਵਿੱਚ ਪਾਸ ਕੀਤੇ ਬਿੱਲ ਤੋਂ ਇਕ ਦਿਨ ਪਹਿਲਾਂ ਭਾਜਪਾ ਦੀ ਅਗਵਾਈ ਹੇਠਲੀ ਐਨ ਡੀ ਏ ਦੀ ਸਰਕਾਰ ਵਿੱਚੋਂ ਅਸਾਮ ਗਣ ਪ੍ਰੀਸ਼ (ਏ ਜੀ ਪੀ) ਬਾਹਰ ਹੋ ਗਈ ਸੀ। ਇਸ ਤੋਂ ਪਹਿਲਾਂ ਏ ਜੀ ਪੀ ਦੀ ਕਾਰਜਕਾਰਨੀ ਦੀ ਮੀਟਿੰਗ ਪਾਰਟੀ ਹੈਡਕੁਆਰਟਰ ਵਿੱਚ ਹੋਈ, ਜਿਸ ਤੋਂ ਬਾਅਦ ਬੋਰਾ, ਜੋ ਪਾਰਟੀ ਪ੍ਰਧਾਨ ਵੀ ਹਨ, ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਅਸਤੀਫੇ ਦੇਣ ਤੋਂ ਬਾਅਦ ਉਹ ਬਿੱਲ ਸਬੰਧੀ ਪਾਰਟੀ ਦੀ ਅਗਲੀ ਨੀਤੀ ਦਾ ਐਲਾਨ ਕਰਨਗੇ। ਅਸਾਮ ਵਿਚਲੀਆਂ ਦੋ ਸਰਕਾਰੀ ਯੂਨੀਵਰਸਿਟੀਜ਼ ਤੇ ਤਕਰੀਬਨ 15 ਕਾਲਜਾਂ ਦੇ ਵਿਦਿਆਰਥੀਆਂ ਨੇ ਲੋਕ ਸਭਾ ਵਿੱਚ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਕਲਾਸਾਂ ਦਾ ਬਾਈਕਾਟ ਕੀਤਾ। ਡਿਬਰੁਗੜ੍ਹ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਨੇ ਕੈਂਪਸ ਵਿੱਚ ਭਾਜਪਾ ਦੇ ਕਿਸੇ ਵੀ ਮੈਂਬਰ ਦੇ ਦਾਖਲੇ ਉੱਤੇੇ ਰੋਕ ਲਗਾ ਦਿੱਤੀ। ਤੇਜ਼ਪੁਰ ਯੂਨੀਵਰਸਿਟੀ, ਜੋੜ੍ਹਤ ਮੈਡੀਕਲ ਕਾਲਜ, ਪਬ ਕਾਮਰੂਪ ਕਾਲਜ, ਜੇ ਬੀ ਕਾਲਜ, ਡੀ ਸੀ ਬੀ ਕਾਲਜ ਅਤੇ ਹੋਰ ਕਾਲਜਾਂ ਵਿੱਚ ਵਿਦਿਆਰਥੀਆਂ ਨੇ ਕਲਾਸਾਂ ਛੱਡ ਕੇ ਪ੍ਰਦਰਸ਼ਨ ਕੀਤੇ। ਭਾਜਪਾ ਦੀਆਂ ਨਾਗਰਿਕਤਾ ਸੋਧ ਬਿੱਲ ਲਈ ਰਸਤਾ ਸਾਫ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਦੇ ਉਤਰ ਪੂਰਬੀ ਰਾਜਾਂ ਵਿੱਚ ਐਨ ਡੀ ਏ ਵਿੱਚ ਭਾਈਵਾਲ ਪਾਰਟੀਆਂ ਦਾ ਰੋਹ ਹੋਰ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਮੇਘਾਲਿਆ ਵਿੱਚ ਭਾਜਪਾ ਦੀ ਭਾਈਵਾਲ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ ਦਾ ਕਹਿਣਾ ਹੈ ਕਿ ਉਹ ਪਾਰਟੀ ਆਗੂਆਂ ਨਾਲ ਵਿਚਾਰ ਕਰਨ ਤੋਂ ਬਾਅਦ ਭਵਿੱਖ ਨੀਤੀ ਉਲੀਕੇਗੀ। ਨਾਗਾਲੈਂਡ ਵਿੱਚ ਭਾਜਪਾ ਨਾਲ ਸਰਕਾਰ ਚਲਾ ਰਹੀ ਧਿਰ ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦਾ ਵੀ ਇਹੀ ਕਹਿਣਾ ਹੈ ਕਿ ਉਹ ਪਾਰਟੀ ਵਿਧਾਇਕਾਂ ਨਾਲ ਇਹ ਮੁੱਦਾ ਵਿਚਾਰੇਗੀ। ਇਸੇ ਦੌਰਾਨ ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ ਅਤੇ ਇਸ ਦੀਆਂ ਭਾਈਵਾਲ 70 ਸੰਸਥਾਵਾਂ ਨੇ ਕੱਲ੍ਹ ਐਲਾਨ ਕੀਤਾ ਕਿ ਨਾਗਰਿਕਤਾ ਸੋਧ ਬਿੱਲ ਰੱਦ ਹੋਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਿਸੇ ਕੇਂਦਰੀ ਮੰਤਰੀ ਨੂੰ ਅਸਾਮ ਵਿੱਚ ਨਹੀਂ ਵੜਨ ਦੇਣਗੇ। ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸਮਿਤੀ ਦੇ ਆਗੂ ਅਖਿਲ ਗਗੋਈ ਨੇ ਕਿਹਾ ਕਿ ਉਹ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਤੇ ਭਾਜਪਾ ਦੀਆਂ ਸਾਰੀਆਂ ਮੀਟਿੰਗਾਂ ਤੇ ਸਮਾਗਮਾਂ ਵਿੱਚ ਪ੍ਰਦਰਸ਼ਨ ਕਰਨਗੇ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੱਡੀ’ ਅਤੇ ‘ਫੰਟੂਸ਼’ ਵਰਗੇ ਸ਼ਬਦ ਆਕਸਫੋਰਡ ਡਿਕਸ਼ਨਰੀ 'ਚ ਸ਼ਾਮਲ
ਸਲਮਾਨ ਖਾਨ ਕਹਿੰਦੈ: ਨਾ ਮੈਂ ਚੋਣ ਲੜਾਂਗਾ ਤੇ ਨਾ ਪ੍ਰਚਾਰ ਕਰਾਂਗਾ
ਮੰਦਰ-ਗੁਰਦੁਆਰੇ ਦੇ ਕੰਪਲੈਕਸ ਦੀ ਕੰਧ ਤੋਂ ਦੋ ਧਿਰਾਂ ਲੜੀਆਂ, ਇਕ ਜਣੇ ਦੀ ਮੌਤ
ਕਾਂਗਰਸ ਵੱਲੋਂ ਗੰਭੀਰ ਦੋਸ਼: ਯੇਦੀਯੁਰੱਪਾ ਨੇ ਭਾਜਪਾ ਆਗੂਆਂ ਨੂੰ 1800 ਕਰੋੜਦਿੱਤੇ
ਕ੍ਰਿਕਟ ਖਿਡਾਰੀ ਗੌਤਮ ਗੰਭੀਰ ਭਾਜਪਾ ਵਿੱਚ ਸ਼ਾਮਲ
ਭਾਜਪਾ ਨੇ ਅਡਵਾਨੀ ਦੀ ਟਿਕਟ ਖੋਹ ਕੇ ਅਮਿਤ ਸ਼ਾਹ ਦੀ ਝੋਲੀ ਪਾ ਦਿੱਤੀ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ