Welcome to Canadian Punjabi Post
Follow us on

22

March 2019
ਭਾਰਤ

ਯਮਨੋਤਰੀ ਹਾਈਵੇ ਘੋਟਾਲਾ ਕੇਸ ਵਿੱਚ ਈ ਡੀ ਵੱਲੋਂ ਵੀ ਕੇਸ

January 11, 2019 07:11 AM

ਲਖਨਊ, 10 ਜਨਵਰੀ (ਪੋਸਟ ਬਿਊਰੋ)- ਦਿੱਲੀ-ਸਹਾਰਨਪੁਰ ਯਮਨੋਤਰੀ ਹਾਈਵੇ ਬਣਾਏ ਜਾਣ ਵਿੱਚ ਕਰੀਬ 455 ਕਰੋੜ ਦੀ ਧਾਂਦਲੀ ਬਾਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਵੀ ਕੇਸ ਦਰਜ ਕੀਤਾ ਹੈ। ਈ ਡੀ ਨੇ ਲਖਨਊ ਦੇ ਵਿਭੂਤੀਖੰਡ ਥਾਣੇ ਵਿੱਚ ਫਰਵਰੀ 2017 ਵਿੱਚ ਦਰਜ ਹੋਈ ਸਿ਼ਕਾਇਤ ਨੂੰ ਆਧਾਰ ਬਣਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਈ ਡੀ ਨੇ 14 ਬੈਂਕਾਂ ਤੋਂ ਉਨ੍ਹਾਂ ਚਾਰਟਰਡ ਅਕਾਊਂਟੈਂਟਸ ਤੇ ਨਿੱਜੀ ਇੰਜੀਨੀਅਰਾਂ ਦੀ ਜਾਣਕਾਰੀ ਮੰਗੀ ਹੈ, ਜਿਨ੍ਹਾਂ ਦੀ ਰਿਪੋਰਟ ਉੱਤੇ ਕਾਰਜਕਾਰੀ ਸੰਸਥਾ ਨੇ ਕਰਜ਼ਾ ਹਾਸਲ ਕੀਤਾ ਸੀ। ਈ ਡੀ ਦੀ ਜਾਂਚ ਵਿੱਚ ਕੰਪਨੀ ਸੰਚਾਲਕਾਂ ਸਮੇਤ ਚਾਰਟਰਡ ਅਕਾਊਂਟੈਂਟਸ, ਨਿੱਜੀ ਇੰਜੀਨੀਅਰਾਂ ਅਤੇ ਘਪਲੇ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ। ਵਰਨਣ ਯੋਗ ਹੈ ਕਿ ਯਮਨੋਤਰੀ ਹਾਈਵੇ ਕੇਸ ਦੀ ਜਾਂਚ ਤੋਂ ਸੀ ਬੀ ਆਈ ਦੇ ਨਾਂਹ ਕਰਨ ਦੇ ਬਾਅਦ ਸਰਕਾਰ ਬੀਤੇ ਦਿਨੀਂ ਪੂਰੇ ਕੇਸ ਦੀ ਜਾਂਚ ਐਸ ਆਈ ਟੀ ਨੂੰ ਸੌਂਪ ਦਿੱਤੀ ਹੈ, ਜਿਸ ਪਿੱਛੋਂ ਈ ਡੀ ਹਰਕਤ ਵਿੱਚ ਆਈ ਹੈ। ਯਮਨੋਤਰੀ ਹਾਈਵੇ ਘੋਟਾਲੇ ਵਿੱਚ ਉੱਤਰ ਪ੍ਰਦੇਸ਼ ਹਾਈਵੇ ਅਥਾਰਟੀ ਦੇ ਯੋਜਨਾ ਪ੍ਰਬੰਧਕ ਵੱਲੋਂ ਵਿਭੂਤੀਖੰਡ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਾਇਆ ਗਿਆ ਸੀ। ਪੁਲਸ ਨੇ 455 ਕਰੋੜ ਦੇ ਘੋਟਾਲੇ ਦੀ ਜਾਂਚ ਤੋਂ ਹੱਥ ਖੜੇ ਕਰ ਕੇ ਇਸ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਤੋਂ ਕਰਾਉਣ ਦੀ ਸਿਫਾਰਸ਼ ਕੀਤੀ ਸੀ। ਬਾਅਦ ਵਿੱਚ ਸਰਕਾਰ ਨੇ ਕੇਸ ਦੀ ਸੀ ਬੀ ਆਈ ਜਾਂਚ ਕਰਾਉਣ ਦੀ ਸਿਫਾਰਸ਼ ਕੀਤੀ, ਪ੍ਰੰਤੂ ਸੀ ਬੀ ਆਈ ਨੇ ਜਾਂਚ ਨਹੀਂ ਲਈ।
ਸਾਲ 2011 ਵਿੱਚ ਬਸਪਾ ਸਰਕਾਰ ਵਿੱਚ ਦਿੱਲੀ ਤੋਂ ਸਹਾਰਨਪੁਰ ਵੇਲੇ ਫੋਰ ਲੇਨ ਹਾਈਵੇ ਦਾ ਕੰਮ ਸ਼ੁਰੂ ਹੋਇਆ ਸੀ। ਇਹ ਪੱਛਮੀ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ, ਸ਼ਾਮਲੀ, ਬਾਗਪਤ ਅਤੇ ਸਹਾਰਨਪੁਰ ਤੋਂ ਹੋ ਕੇ ਗੁਜ਼ਰਨਾ ਸੀ। ਪੂਰੇ ਕੇਸ ਵਿੱਚ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਵੀ ਸ਼ੱਕੀ ਹੈ। ਚਾਰਟਰਡ ਅਕਾਊਂਟੈਂਟਸ ਅਤੇ ਇੰਜੀਨੀਅਰਾਂ ਤੋਂ ਪੁੱਛਗਿੱਛ ਲਈ ਈ ਡੀ ਵੱਲੋਂ ਤਿਆਰੀ ਚੱਲ ਰਹੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ
ਕੇਜਰੀਵਾਲ ਨੂੰ ਕਿਹਾ ਗਿਆ ਸੀ: ਦਿੱਲੀ ਤੱਕ ਤਾਂ ਠੀਕ ਹੈ, ਓਦੋਂ ਅੱਗੇ ਗਏ ਤਾਂ ਮੋਦੀ ਦਾ ਪਤੈ
ਮਨਜੀਤ ਸਿੰਘ ਜੀ ਕੇ ਕਹਿੰਦੈ: ਸਿੱਖ ਨੀਤੀ ਤੇ ਰਾਜਨੀਤੀ ਇਕੱਠੇ ਨਹੀਂ ਚੱਲ ਸਕਦੇ
ਚੋਣਾਂ ਨਾ ਲੜਨ ਬਹਾਨੇ ਮਾਇਆ ਨੇ ਪ੍ਰਧਾਨ ਮੰਤਰੀ ਲਈ ਦਾਅਵੇ ਦਾ ਇਸ਼ਾਰਾ ਕੀਤਾ