Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਰਾਜਸਥਾਨ `ਚ ਸਵਾਈਨ ਫਲੂ ਨਾਲ ਮੌਤਾਂ ਦੀ ਗਿਣਤੀ 19 ਹੋਈ

January 11, 2019 07:10 AM

ਜੈਪੁਰ, 10 ਜਨਵਰੀ (ਪੋਸਟ ਬਿਊਰੋ)- ਰਾਜਸਥਾਨ ਵਿੱਚ ਬੀਤੇ 10 ਦਿਨ `ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋ ਗਈ ਹੈ। ਓਥੋਂ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ 1 ਜਨਵਰੀ ਤੋਂ 10 ਜਨਵਰੀ ਤਕ ਰਾਜ ਵਿੱਚ 2,010 ਮਰੀਜ਼ਾਂ ਦੀ ਸਵਾਈਨ ਫਲੂ ਦੀ ਜਾਂਚ ਵਿੱਚ 507 ਮਰੀਜ਼ਾਂ `ਚ ਇਸ ਦੀ ਪੁਸ਼ਟੀ ਹੋਈ। ਇਨ੍ਹਾਂ ਵਿੱਚੋਂ 19 ਮਰੀਜ਼ਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਗਈ ਤੇ ਇਸ ਰਾਜ ਵਿੱਚ 350 ਮਰੀਜ਼ਾਂ ਦੀ ਸਵਾਈਨ ਫਲੂ ਜਾਂਚ `ਚ 78 ਮਰੀਜ਼ਾਂ ਵਿੱਚ ਇਸ ਦੀ ਪੁਸ਼ਟੀ ਹੋਈ ਹੈ।
ਮਿਲ ਸਕੇ ਅੰਕੜਿਆਂ ਮੁਤਾਬਕ ਜੋਧਪੁਰ `ਚ ਸਵਾਈਨ ਫਲੂ ਨਾਲ ਪੀੜਤ 9 ਮਰੀਜ਼ਾਂ, ਨਾਗੌਰ, ਸੀਕਰ, ਕੋਟਾ `ਚ 2-2 ਮਰੀਜ਼ਾਂ ਅਤੇ ਅਜਮੇਰ, ਟੌਂਕ, ਜਾਲੌਰ ਅਤੇ ਰਾਜਸਮੰਦ ਵਿੱਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਇਸ ਰਾਜ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਦੱਸਿਆ ਕਿ ਰੋਗੀ ਨੂੰ ਤੁਰੰਤ ਇਲਾਜ ਦੇਣ ਲਈ ਹਸਪਤਾਲਾਂ ਵਿੱਚ ਦਵਾਈ ਦੀ ਪੂਰੀ ਵਿਵਸਥਾ ਕੀਤੀ ਗਈ ਹੈ ਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ `ਚ ਟੀਮਾਂ ਲਗਾਤਾਰ ਘੁੰਮ ਰਹੀਆਂ ਹਨ। ਸ਼ਰਮਾ ਨੇ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਦੇ ਟ੍ਰਾਮਾ ਸੈਂਟਰ ਦਾ ਦੌਰਾ ਕਰਨ ਪਿੱਛੋਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਡਾਕਟਰੀ ਸਲਾਹ ਲਈ ਜਾਵੇ ਤਾਂ ਇਹ ਰੋਗ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਣੂ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਦਾ ਇਲਾਜ ਕਰਵਾਇਆ ਜਾ ਸਕੇ।

Have something to say? Post your comment
ਹੋਰ ਭਾਰਤ ਖ਼ਬਰਾਂ
ਐਨ ਐਸ ਯੂ ਆਈ ਵਰਕਰਾਂ ਨੇ ਸਾਵਰਕਰ ਦੇ ਬੁੱਤ ਉਤੇ ਕਾਲਖ ਫੇਰੀ
ਕੇਜਰੀਵਾਲ ਨੇ ਕਿਹਾ: ਮੰਦਰ ਲਈ ਕੇਂਦਰ ਨੂੰ ਸੌ ਏਕੜ ਜ਼ਮੀਨ ਅਸੀਂ ਦਿਆਂਗੇ
ਆਮ ਆਦਮੀ ਪਾਰਟੀ ਦੇ ਵਿਧਾਇਕ ਅਜੇ ਦੱਤ ਨੇ ਵਿਧਾਨ ਸਭਾ 'ਚ ਰੋਸ ਵਜੋਂ ਕਮੀਜ਼ ਪਾੜੀ
ਸੈਫਈ ਮੈਡੀਕਲ ਯੂਨੀਵਰਸਿਟੀ ਨੂੰ ਰੈਗਿੰਗ ਕੇਸ ਵਿੱਚ ਨੋਟਿਸ
ਤਾਰਾਂ ਵਿੱਚ ਉਲਝ ਕੇ ਹੈਲੀਕਾਪਟਰ ਕਰੈਸ਼, ਪਾਇਲਟ ਸਮੇਤ ਤਿੰਨ ਮਰੇ
ਦਿੱਲੀ ਪੁਲਸ ਨੇ ਮੰਨਿਆ: ਕ੍ਰਿਪਾਨ ਸਣੇ ਸਿੱਖ ਕਿਤੇ ਵੀ ਜਾ ਸਕਦੈ
ਭਾਰਤ ਦੀ ਸਿਹਤ ਸੇਵਾ ਵੈੱਬਸਾਈਟ ਤੋਂ 68 ਲੱਖ ਰਿਕਾਰਡ ਚੋਰੀ
ਹਰਿਆਣਾ ਚੋਣਾਂ ਲਈ ਅਕਾਲੀ-ਭਾਜਪਾ ਗੱਠਜੋੜ ਵਿਚਾਲੇ ਹਾਲੇ ਵੀ ਕਈ ਅੜਿੱਕੇ
ਮੁੱਖ ਜੱਜ ਗੋਗਈ ਵਿਰੁੱਧ ਵੱਡੀ ਸਾਜ਼ਿਸ਼ ਦੀ ਜਾਂਚ ਪੂਰੀ, ਰਿਪੋਰਟ ਅੱਧ ਸਤੰਬਰ ਵਿੱਚ
ਕਾਂਗਰਸ ਵੱਲੋਂ ਕੇਂਦਰ ਉੱਤੇ ਦੋਸ਼: ਚਿਦੰਬਰਮ ਦੇ ਸਵਾਲਾਂ ਤੋਂ ਪਰੇਸ਼ਾਨ ਹੋ ਗਈ ਭਾਜਪਾ ਨੇ ਗ੍ਰਿਫਤਾਰੀ ਕਰਵਾਈ ਹੈ: ਸੂਰਜੇਵਾਲਾ