Welcome to Canadian Punjabi Post
Follow us on

24

March 2019
ਪੰਜਾਬ

ਪੰਚਾਇਤ ਚੋਣ ਦੀ ਕਿੜ ਵਿੱਚ ਫਾਇਰਿੰਗ ਨਾਲ ਇਕ ਜ਼ਖਮੀ, ਪੰਜਾਂ ਉੱਤੇ ਕੇਸ ਦਰਜ

January 11, 2019 07:08 AM

ਆਦਮਪੁਰ, 10 ਜਨਵਰੀ (ਪੋਸਟ ਬਿਊਰੋ)- ਕੱਲਹ ਰਾਤ ਪਿੰਡ ਪੰਡੋਰੀ ਨਿੱਝਰਾਂ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਕਾਰਨ ਹਾਰੇ ਹੋਏ ਉਮੀਦਵਾਰ ਨੇ ਆਪਣੇ ਗੁਆਂਢੀ ਪਰਵਾਰ ਉਤੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਅਮਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਪੰਡੋਰੀ ਨਿੱਝਰਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵੇਲੇ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਸੀ। ਪਿੰਡ ਦੇ ਸਾਬਕਾ ਪੰਚ ਅਨੂਪ ਸਿੰਘ ਨੂਪੀ ਪੁੱਤਰ ਅਮਰਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ। ਵੋਟਾਂ ਦੌਰਾਨ ਸਾਰੇ ਉਮੀਦਵਾਰਾਂ ਨਾਲ ਉਹ ਆਪ ਵੀ ਹਾਰ ਗਿਆ। ਅਮਰਜੀਤ ਨੇ ਕਿਹਾ ਕਿ ਉਸ ਨੇ ਵੋਟਾਂ ਵਿੱਚ ਅਨੂਪ ਸਿੰਘ ਦਾ ਸਾਥ ਨਹੀਂ ਦਿੱਤਾ। ਇਸ ਰੰਜਿਸ਼ ਕਾਰਨ ਰਾਤ ਸ਼ਰਾਬ ਪੀ ਕੇ ਨੂਪੀ, ਇਸ ਦਾ ਜੀਜਾ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹੁਸੈਨਪੁਰ, ਟਾਂਡਾ, ਬਲਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੋਗਪੁਰ ਨਾਲ ਦੋ ਅਣਪਛਾਤੇ ਵਿਅਕਤੀਆਂ ਨੇ ਹੱਥਾਂ ਵਿੱਚ ਹਥਿਆਰ ਲੈ ਕੇ ਘਰ ਅੱਗੇ ਲਲਕਾਰੇ ਮਾਰੇ ਤੇ ਮੈਨੂੰ ਘਰ ਤੋਂ ਬਾਹਰ ਆਉਣ ਲਈ ਕਿਹਾ। ਵਿਰੋਧ ਕਰਨ ਉੱਤੇ ਸਾਬਕਾ ਪੰਚ ਨੂਪੀ ਨੇ ਪਿਸਤੌਲ ਨਾਲ ਗੇਟ ਵਿੱਚ ਗੋਲੀ ਮਾਰੀ ਅਤੇ ਜਬਰੀ ਘਰ ਵਿੱਚ ਵੜ ਕੇ ਮੇਰੇ ਉਤੇ ਹਮਲਾ ਕਰ ਦਿੱਤਾ। ਉਸ ਦੀ ਚਲਾਈ ਗੋਲੀ ਮੇਰੀ ਬਾਂਹ ਉੱਤੇ ਲੱਗੀ ਤੇ ਮੈਂ ਘਰ ਦੀ ਕੰਧ ਟੱਪ ਕੇ ਜਾਨ ਬਚਾਈ। ਡੀ ਐਸ ਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਬਿਆਨਾ ਤੇ ਪੰਜ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਅਨੂਪ ਸਿੰਘ ਨੂਪੀ ਤੇ ਪਹਿਲਾ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਪਰਾਧੀ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਤੇ ਚੈਨਲਾਂ 'ਚ ਖੁਦ ਇਸ਼ਤਿਹਾਰ ਦੇਣਾ ਪਵੇਗਾ
ਪੰਜਾਬ ਸਰਕਾਰ ਵੱਲੋਂ ਸਟੈਨੋ ਟਾਈਪਿਸਟਾਂ ਦੀ ਭਰਤੀ ਉੱਤੇ ਹਾਈ ਕੋਰਟ ਦੀ ਰੋਕ
ਹਾਈ ਕੋਰਟ ਨੇ ਪੁੱਛ ਲਿਆ: ਸਰਕਾਰੀ ਨੌਕਰੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਵਾਂਝਾ ਕਿਉਂ ਰੱਖਿਆ ਜਾ ਰਿਹੈ?
ਬਾਕੀ ਸਾਰੇ ਪਾਸੇ ਧੱਕੇ, ਸਿਰਫ ਇਕ ਜਥੇਦਾਰ ਨੇ ਹੋਲੇ-ਮਹੱਲੇ ਦੀ ਅਗਵਾਈ ਕੀਤੀ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ