Welcome to Canadian Punjabi Post
Follow us on

22

March 2019
ਅੰਤਰਰਾਸ਼ਟਰੀ

ਫੇਕ ਨਿਊਜ਼ ਦੇ ਝਾਂਸੇ `ਚ ਬਜ਼ੁਰਗ ਜ਼ਿਆਦਾ ਆ ਜਾਂਦੇ ਨੇ

January 11, 2019 06:54 AM

ਨਿਊਯਾਰਕ, 10 ਜਨਵਰੀ (ਪੋਸਟ ਬਿਊਰੋ)- ਫੇਕ ਨਿਊਜ਼ ਯਾਨੀ ਝੂਠੀਆਂ ਖ਼ਬਰਾਂ ਅੱਜਕੱਲ੍ਹ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹਨ। ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪ ਉੱਤੇ ਫੇਕ ਨਿਊਜ਼ ਸ਼ੇਅਰ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹਰ ਪਾਸੇ ਸ਼ੇਅਰ ਹੁੰਦੀਆਂ ਇਨ੍ਹਾਂ ਝੂਠੀਆਂ ਖ਼ਬਰਾਂ ਨੂੰ ਵੇਖ ਕੇ ਅਕਸਰ ਮਨ ਵਿੱਚ ਸਵਾਲ ਉੱਠਦਾ ਹੈ ਕਿ ਇਨ੍ਹਾਂ ਨੂੰ ਸ਼ੇਅਰ ਕਰਨ ਤੇ ਇਨ੍ਹਾਂ ਦੇ ਝਾਂਸੇ `ਚ ਆਉਣ ਵਾਲੇ ਕੌਣ ਲੋਕ ਹਨ।
ਅਮਰੀਕਾ `ਚ ਹੋਏ ਇਕ ਅਧਿਐਨ ਦੇ ਮੁਤਾਬਕ ਨੌਜਵਾਨਾਂ ਦੀ ਤੁਲਨਾ `ਚ ਬਜ਼ੁਰਗ ਲੋਕ ਇਨ੍ਹਾਂ ਖ਼ਬਰਾਂ ਦੇ ਝਾਂਸੇ `ਚ ਆ ਕੇ ਇਨ੍ਹਾਂ ਨੂੰ ਵੱਧ ਸ਼ੇਅਰ ਕਰਦੇ ਹਨ। ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਤੇ ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਅਧਿਐਨ ਵਿੱਚ ਪਾਇਆ ਕਿ ਅਮਰੀਕਾ `ਚ 2016 `ਚ ਹੋਈ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ 8.5 ਫ਼ੀਸਦੀ ਅਮਰੀਕੀ ਨਾਗਰਿਕਾਂ ਨੇ ਫੇਸਬੁੱਕ `ਤੇ ਫੇਕ ਨਿਊਜ਼ ਦੇ ਲਿੰਕ ਸ਼ੇਅਰ ਕੀਤੇ ਸਨ। ਏਦਾਂ ਦੀਆਂ ਖ਼ਬਰਾਂ ਨੂੰ ਸ਼ੇਅਰ ਕਰਨ ਵਾਲਿਆਂ `ਚ ਉਮਰ ਦਾ ਵੱਡਾ ਫਰਕ ਵੇਖਿਆ ਗਿਆ। ਇਸ ਮੁਤਾਬਕ 18 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ `ਚ ਸਿਰਫ਼ ਤਿੰਨ ਫ਼ੀਸਦੀ ਨੇ ਅਜਿਹੀਆਂ ਖ਼ਬਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ `ਤੇ ਸਾਂਝਾ ਕੀਤਾ, 65 ਸਾਲ ਤੋਂ ਵੱਧ ਦੀ ਉਮਰ ਦੇ 11 ਫ਼ੀਸਦੀ ਲੋਕਾਂ ਨੇ ਸ਼ੇਅਰ ਕੀਤਾ। ਅਧਿਐਨ `ਚ ਸਭ ਤੋਂ ਅਹਿਮ ਗੱਲ ਇਹ ਨਿਕਲੀ ਕਿ ਫੇਕ ਨਿਊਜ਼ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੂੰ ਸਾਂਝਾ ਕਰਨ ਵਾਲਿਆਂ `ਤੇ ਕਿਸੇ ਸੋਚ ਵੱਲ ਝੁਕਾਅ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ। ਉਮਰ ਤੋਂ ਇਲਾਵਾ ਉਨ੍ਹਾਂ `ਚ ਅਜਿਹਾ ਕੋਈ ਕਾਰਨ ਨਹੀਂ ਮਿਲਿਆ, ਜਿਸ ਦੇ ਆਧਾਰ ਉੱਤੇ ਵਰਗੀਕਰਨ ਕਰਨਾ ਸੰਭਵ ਹੋਵੇ। ਸਿੱਖਿਆ ਦੇ ਪੱਧਰ, ਆਮਦਨ ਤੇ ਿਲੰਗ ਦੇ ਆਧਾਰ `ਤੇ ਵੀ ਅਜਿਹਾ ਕੋਈ ਗਰੁੱਪ ਤੈਅ ਨਹੀਂ ਕੀਤਾ ਜਾ ਸਕਦਾ।
ਇਸ ਅਧਿਐਨ ਦੇ ਮੁਤਾਬਕ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਪੱਖ ਵਾਲੇ ਲੋਕਾਂ ਨੇ ਡੈਮੋਕ੍ਰੇਟਸ ਦੇ ਮੁਕਾਬਲੇ ਜ਼ਿਆਦਾ ਫੇਕ ਨਿਊਜ਼ ਸਾਂਝੀਆਂ ਕੀਤੀਆਂ। ਅਧਿਐਨ ਕਰਤਾ ਇਸ ਨੂੰ ਨਤੀਜਾ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਪੱਖ ਵਿੱਚ ਅਤੇ ਡੈਮੋਕਰੇਟ ਉਮੀਦਵਾਰ ਹਿਲੇਰੀ ਕਿਲੰਟਨ ਦੇ ਵਿਰੁੱਧ ਹਵਾ ਚੱਲ ਰਹੀ ਸੀ। ਸੁਭਾਵਕ ਤੌਰ `ਤੇ ਇਸ ਤਰ੍ਹਾਂ ਦੀ ਫੇਕ ਨਿਊਜ਼ ਨੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਤ ਕੀਤਾ ਤੇ ਰਿਪਬਲਿਕਨ ਸਮਰਥਕ ਜ਼ਿਆਦਾ ਝਾਂਸੇ `ਚ ਆਏ।
ਖੋਜ ਕਰਤਿਆਂ ਦਾ ਕਹਿਣਾ ਹੈ ਕਿ ਅਧਿਐਨ ਦੇ ਨਤੀਜੇ ਸਮਝਣਾ ਬਹੁਤ ਅਹਿਮ ਹੈ ਕਿ ਬਜ਼ੁਰਗ ਲੋਕ ਫੇਕ ਨਿਊਜ਼ ਦੇ ਝਾਂਸੇ `ਚ ਵੱਧ ਆਉਂਦੇ ਹਨ। ਨਤੀਜੇ ਤੋਂ ਸਾਫ ਹੈ ਕਿ ਡਿਜੀਟਲ ਤੌਰ `ਤੇ ਘੱਟ ਸਾਖਰ ਹੋਣਾ ਅਜਿਹੀਆਂ ਖ਼ਬਰਾਂ ਦੇ ਝਾਂਸੇ `ਚ ਆਉਣ ਦੀ ਵੱਡੀ ਵਜ੍ਹਾ ਹੈ। ਲੋਕਾਂ ਨੂੰ ਜਾਗਰੂਕ ਕਰਦਿਆਂ ਇਸ ਨਾਲ ਨਜਿੱਠਣ `ਚ ਮਦਦ ਮਿਲ ਸਕਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ
ਪਾਕਿ ਵਿੱਚ ਛੋਟੀ ਜਿਹੀ ਗੱਲੋਂ ਵਿਦਿਆਰਥੀ ਨੇ ਪ੍ਰੋਫੈਸਰ ਮਾਰਿਆ
5 ਅਣਵਿਆਹੇ ਜੋੜਿਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ
ਅਮਰੀਕਾ ਦੀ ਪਾਕਿ ਨੂੰ ਚੇਤਾਵਨੀ: ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਪਾਕਿ ਨੂੰ ਵੀ ਵੱਡੀ ਪਰੇਸ਼ਾਨੀ ਹੋਵੇਗੀ