Welcome to Canadian Punjabi Post
Follow us on

25

March 2019
ਅੰਤਰਰਾਸ਼ਟਰੀ

ਹਸੀਨਾ-ਮਨਮੋਹਨ ਦੀਆਂ ਫੋਟੋ ਨਾਲ ਛੇੜਛਾੜ ਦੇ ਦੋਸ਼ੀਆਂ ਨੂੰ ਸੱਤ ਸਾਲ ਦੀ ਸਜ਼ਾ

January 11, 2019 06:53 AM

ਢਾਕਾ, 10 ਜਨਵਰੀ (ਪੋਸਟ ਬਿਊਰੋ)- ਬੰਗਲਾ ਦੇਸ਼ ਵਿੱਚ 35 ਸਾਲ ਦੇ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਦੇ ਦੋਸ਼ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਹੈ। ਸੱਜੇ ਪੱਖੀ ਗਰੁੱਪ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਅਸੰਤੁਸ਼ਟ ਲੋਕਾਂ ਦੀ ਅਵਾਜ਼ ਦਬਾਉਣ ਲਈ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੰਗਲਾ ਦੇਸ਼ ਸਾਈਬਰ ਟ੍ਰੀਬਿਊਨਲ ਦੇ ਇਕ ਜੱਜ ਨੇ ਮੁਨੀਰ ਹੁਸੈਨ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ ਹੈ। ਖਬਰਾਂ ਮੁਤਾਬਕ ਇਸ ਕੇਸ ਵਿਚ ਦੋ ਹੋਰ ਦੋਸ਼ੀ ਸਨ, ਪਰ ਦੋਸ਼ ਸਾਬਤ ਨਾ ਹੋਣ ਕਾਰਨ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ। ਫ਼ੈਸਲੇ ਮੁਤਾਬਕ ਮੁਨੀਰ ‘ਮੁਨੀਰ ਟੈਲੀਕਾਮ` ਨਾਮ ਦੀ ਦੁਕਾਨ ਚਲਾਉਂਦਾ ਸੀ ਅਤੇ ਸਾਲ 2013 ਵਿਚ ਉਸ ਨੇ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸ਼ੇਖ ਹਸੀਨਾ, ਸਾਬਕਾ ਰਾਸ਼ਟਰਪਤੀ ਜਿੱਲੂਰ ਰਹਿਮਾਨ ਤੇ ਮਨਮੋਹਨ ਸਿੰਘ ਦੀਆਂ ਅਜਿਹੀ ਤਸਵੀਰਾਂ ਭੇਜੀਆਂ, ਜਿਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ। ਸੱਜੇ ਪੱਖੀ ਗਰੁੱਪਾਂ ਨੇ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ
ਚੀਨ ਦੇ ਕੈਮੀਕਲ ਪਲਾਂਟ ਵਿੱਚ ਧਮਾਕੇ ਨਾਲ 47 ਮੌਤਾਂ
ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ