Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਐੱਮ.ਪੀ. ਸੋਨੀਆ ਸਿੱਧੂ ਵੱਲੋਂ ਚੌਥੇ ਸਲਾਨਾ ਓਪਨ ਹਾਊਸ ਦਾ ਆਯੋਜਨ

January 10, 2019 09:40 AM

ਬਰੈਂਪਟਨ -ਹਰ ਸਾਲ ਦੀ ਤਰ੍ਹਾਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਬੀਤੇ ਸ਼ਨੀਵਾਰ 5 ਜਨਵਰੀ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 4.00 ਵਜੇ ਤੀਕ ਚੌਥੇ ਸਲਾਨਾ ਓਪਨ ਹਾਊਸ ਦਾ ਉਨ੍ਹਾਂ ਦੇ ਬਰੈਂਪਟਨ ਸਥਿਤ ਦਫ਼ਤਰ ਦੀ ਲੌਬੀ ਵਿਚ ਸਫ਼ਲਤਾ-ਪੂਰਵਕ ਆਯੋਜਨ ਕੀਤਾ ਗਿਆ ਜਿਸ ਵਿਚ ਬਰੈਂਪਟਨ ਸਾਊਥ ਏਰੀਏ ਦੇ ਸੈਂਕੜੇ ਲੋਕਾਂ ਅਤੇ ਕਈ ਵੱਖ-ਵੱਖ ਬਿਜ਼ਨੈਸ ਅਦਾਰਿਆਂ ਨਾਲ ਜੁੜੇ ਵਿਅੱਕਤੀਆਂ ਨੇ ਭਾਗ ਲਿਆ। ਇਨ੍ਹਾਂ ਵਿਚ ਪੰਜਾਬੀ ਕਮਿਊਨਿਟੀ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਜਿ਼ਕਰਯੋਗ ਹੈ ਕਿ ਬਰੈਂਪਟਨ ਸਾਊਥ ਹਲਕੇ ਦੇ ਲੋਕਾਂ ਨੂੰ ਇਸ ਓਪਨ ਹਾਊਸ ਲਈ ਪਹੁੰਚਣ ਲਈ ਸੋਨੀਆ ਸਿੱਧੂ ਵੱਲੋਂ ਖੁੱਲ੍ਹਾ-ਸੱਦਾ ਦਿੱਤਾ ਗਿਆ ਸੀ ਜਿਸ ਨੂੰ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਅਤੇ ਉਹ ਵੱਡੀ ਗਿਣਤੀ
ਵਿਚ ਹੁੰਮ-ਹੁਮਾ ਕੇ ਇਸ ਵਿਚ ਸ਼ਾਮਲ ਹੋਏ। ਉਨ੍ਹਾਂ ਆਪਣੀਆਂ ਮੁਸ਼ਕਲਾਂ ਸੋਨੀਆ ਸਿੱਧੂ ਨਾਲ ਸਾਂਝੀਆਂ ਕੀਤੀਆਂ
ਅਤੇ ਹਲਕੇ ਵਿਚ ਹੋਰ ਬੇਹਤਰ ਸੇਵਾਵਾਂ ਦੀ ਸ਼ੁਰੂਆਤ ਲਈ ਆਪਣੇ ਵਿਚਾਰ ਸੋਨੀਆ ਸਿੱਧੂ ਨਾਲ ਸਾਂਝੇ ਕੀਤੇ ਜਿਨ੍ਹਾਂ ਨੂੰ ਬਾ-ਕਾਇਦਾ ਨੋਟ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਓਪਨ ਹਾਊਸ ਵਿਚ 500 ਤੋਂ ਵਧੇਰੇ ਲੋਕਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ।
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਬਰੈਂਪਟਨ ਦੇ ਵਿਕਾਸ ਅਤੇ ਇਸ ਦੀ ਖ਼ੁਸ਼ਹਾਲੀ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਪਾਲਸੀਆਂ ਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਬਾਰੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਕੈਨੇਡਾ ਨੂੰ ਹੋਰ ਬੁਲੰਦੀਆਂ 'ਤੇ ਲਿਜਾ ਸਕਦੇ ਹਾਂ। ਇਸ ਦੇ ਲਈ ਸਾਰੇ ਲੋਕਾਂ ਦੇ ਭਰਪੂਰ ਸਹਿਯੋਗ ਦੀ ਜ਼ਰੂਰਤ ਹੈ ਜੋ ਸਾਨੂੰ ਇਸ ਵੇਲੇ ਮਿਲ ਰਿਹਾ ਹੈ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ,“ਪਿਛਲੇ ਤਿੰਨ ਸਾਲਾਂ ਤੋਂ ਵਧੇਰੇ ਬਰੈਂਪਟਨ ਸਾਊਥ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਮੈਂ ਹਮੇਸ਼ਾ ਹੀ ਲੋਕਾਂ ਦੇ ਮਸਲੇ ਸੁਣਨ ਤੇ ਉਨ੍ਹਾਂ ਦੇ ਹੱਲ ਲੱਭਣ ਨੂੰ ਤਰਜੀਹ ਦਿੱਤੀ ਹੈ ਅਤੇ ਬਰੈਂਪਟਨ ਦੀ ਖੁਸ਼ਹਾਲੀ ਤੇ ਵਿਕਾਸ ਲਈ ਉਨ੍ਹਾਂ ਦੇ ਵਿਚਾਰ ਪ੍ਰਾਪਤ ਕੀਤੇ ਹਨ। ਅਸੀਂ
ਖ਼ੁਸਕਿਸਮਤ ਹਾਂ ਕਿ ਇੱਥੇ ਬਰੈਂਪਟਨ ਵਿਚ ਸਾਡਾ ਵਿਭਿੰਨਤਾ ਨਾਲ ਭਰਪੂਰ ਅਮੀਰ ਇਤਿਹਾਸ ਤੇ ਸੱਭਿਆਚਾਰ ਹੈ ਅਤੇ ਲੋਕਾਂ ਦੇ ਦਿਲਾਂ ਵਿਚ ਕੈਨੇਡਾ ਨੂੰ ਹੋਰ ਬੇਹਤਰ ਬਨਾਉਣ ਦੀ ਪ੍ਰਬਲ ਭਾਵਨਾ ਹੈ। ਮੈਂ ਬਰੈਂਪਟਨ-ਵਾਸੀਆਂ
ਦੀ ਧੰਨਵਾਦੀ ਹਾਂ ਕਿ ਮੈਨੂੰ ਹਰ ਸਾਲ ਅਜਿਹੇ ਓਪਨ ਹਾਊਸ ਵਿਚ ਸਰਦ-ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਜਨਵਰੀ ਵਿਚ ਔਟਵਾ ਜਾਣ ਤੋਂ ਪਹਿਲਾਂ ਨਵੀਂ ਊਰਜਾ ਮਿਲਦੀ ਹੈ।”
ਉਨ੍ਹਾਂ ਹੋਰ ਦੱਸਿਆ,“ਮੈਨੂੰ ਇਸ ਅਗਾਂਹ-ਵਧੂ ਸਰਕਾਰ ਦਾ ਅੰਗ ਹੋਣ ਦਾ ਮਾਣ ਹਾਸਲ ਹੈ ਜਿਸ ਨੇ ਮਿਡਲ
ਕਲਾਸ ਦੀ ਸਹਾਇਤਾ ਕਰਨ ਲਈ ਕੈਨੇਡਾ ਚਾਈਲਡ ਬੈਨੀਫਿ਼ਟ, ਸੇਵਾ-ਮੁਕਤੀ ਦੀ ਉਮਰ ਮੁੜ 65 ਸਾਲ ਕਰਨ ਅਤੇ ਪਰਿਵਾਰਾਂ ਤੇ ਛੋਟੇ ਕਾਰੋਬਾਰਾਂ ਉੱਪਰ ਬੋਝ ਘਟਾਉਣ ਵਰਗੇ ਲੋਕ-ਪੱਖੀ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਮੈਂ ਭਲੀ-ਭਾਂਤ ਜਾਣਦੀ ਹਾਂ ਕਿ ਅਜੇ ਹੋਰ ਬਹੁਤ ਕੁਝ ਕਰਨ ਵਾਲਾ ਹੈ ਅਤੇ ਉਸ ਦੇ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂੁਰਤ ਹੈ। ਮੈਂ ਇਸ ਨਵੇਂ ਸਾਲ 2019 ਵਿਚ ਨਵੇਂ ਦਿਸ-ਹਿੱਦਿਆਂ, ਆਸਾਂ, ਉਮੀਦਾਂ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਹਾਂ।” ਉਨ੍ਹਾਂ ਇਸ ਓਪਨ ਹਾਊਸ ਵਿਚ ਆਏ ਸਮੂਹ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ।
ਇਸ ਓਪਨ ਹਾਊਸ ਵਿਚ ਬਰੈਂਪਟਨ ਸਿਟੀ ਕਾੳਂੂਸਲ ਦੇ ਚੁਣੇ ਹੋਏ ਕਾਊਂਸਲਰਾਂ ਜੈੱਫ਼ ਬੋਮਨ, ਪਾਲ ਬਿਸੰਤੇ, ਰੌਬੀਨਾ ਸੈਂਟੋਜ਼ ਤੇ ਮਾਰਟਿਨ ਮੈਡਿਓਸ ਵੱਲੋਂ ਅਤੇ ਸ਼ਹਿਰ ਦੇ ਪਤਵੰਤੇ ਆਗੂਆਂ ਅਤੇ ਮੀਡੀਆ ਵੱਲੋਂ ਇਸ ਓਪਨ ਹਾਊਸ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲੁਆਈ ਗਈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ