Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਐਮ ਪੀ ਕਮਲ ਖੈਰ੍ਹਾ ਨੇ ਬਰੈਂਪਟਨ ਵੈਸਟ ਦੇ ਵਿਭਿੰਨ ਭਾਈਚਾਰਿਆਂ ਨੂੰ ਇੱਕ ਜੁੱਟ ਕਰਨ ਲਈ ਕੀਤਾ ਨਵੇਂ ਸਾਲ ਦਾ ਜਸ਼ਨ

January 10, 2019 09:37 AM

ਬਰੈਂਪਟਨ ਪੋਸਟ ਬਿਉਰੋ- ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਰ੍ਹਾ ਨੇ 6 ਜਨਵਰੀ 2019 ਦਿਨ ਐਤਵਾਰ ਨੂੰ ਆਪਣੇ ਦਫ਼ਤਰ ਵਿਖੇ ਨਵੇਂ ਸਾਲ ਦੇ ਜਸ਼ਨਾਂ ਦਾ ਆਯੋਜਨ ਕੀਤਾ। ਇਸ ਈਵੈਂਟ ਨੇ ਬਰੈਂਪਟਨ ਵੈਸਟ ਦੇ ਵਿਭਿੰਨ ਨਿਵਾਸੀਆਂ ਨੂੰ ਇੱਕ ਮੰਚ ਉੱਤੇ ਇਕੱਤਰ ਕੀਤਾ ਜਿਹਨਾਂ ਨੇ ਨਵੇਂ ਸਾਲ ਦਾ ਸੁਆਗਤ ਕਰਦੇ ਹੋਏ ਆਪਣੇ ਵਿਚਾਰ ਅਤੇ ਖਦਸ਼ੇ ਕਮਲ ਖੈਰ੍ਹਾ ਨਾਲ ਸਾਂਝੇ ਕੀਤੇ। ਇਸ ਸਫ਼ਲ ਈਵੈਂਟ ਵਿੱਚ ਸਿਰਫ਼ ਦਿਲ ਲੁਭਾਵਣਾ ਖਾਣਾ ਅਤੇ ਸੰਗੀਤ ਹੀ ਨਹੀਂ ਸੀ ਸਗੋਂ ਇਸ ਵਿੱਚ ਬਰੈਂਪਟਨ ਵੈਸਟ ਦੀ ਸੱਭਿਆਚਾਰਕ ਬਣਤਰ ਦੀ ਸਹੀ ਨੁਮਾਇੰਦਗੀ ਵੀ ਉਜਾਗਰ ਹੋਈ। ਬੀਬੀ ਖੈਰ੍ਹਾ ਨੇ 2019 ਵਿੱਚ ਕੀਤੇ ਜਾਣ ਵਾਲੇ ਉੱਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਸਦੇ ਦਫ਼ਤਰ ਵਿੱਚ ਉਪਲਬਧ ਸੇਵਾਵਾਂ ਬਾਰੇ ਵੀ ਚੇਤਾ ਕਰਵਾਇਆ।
ਐਤਵਾਰ ਨੂੰ ਸਵੇਰ ਤੋਂ ਦੁਪਹਿਰ ਤੱਕ ਤਕਰੀਬਨ 400 ਲੋਕਾਂ ਨੇ 35 ਵੈਨ ਕਿਰਕ ਡਰਾਈਵ ਯੂਨਿਟ 10 ਵਿੱਚ ਆ ਕੇ ਹਾਜ਼ਰੀ ਭਰੀ ਅਤੇ ਬੀਬੀ ਖੈਰ੍ਹਾ ਨਾਲ ਗੱਲਬਾਤ ਕਰਨ ਦਾ ਅਵਸਰ ਹਾਸਲ ਕੀਤਾ। ਹਾਜ਼ਰੀਨਾਂ ਨੇ ਬੀਬੀ ਖੈਰ੍ਹਾ ਨਾਲ ਫੋਟੋਆਂ ਖਿਚਵਾਈਆਂ ਅਤੇ ਚਾਹ ਪਾਣੀ ਦਾ ਆਨੰਦ ਮਾਣਿਆ। ਇਸ ਸਫ਼ਲ ਈਵੈਂਟ ਬਾਰੇ ਕਮਲ ਖੈਰ੍ਹਾ ਨੇ ਕਿਹਾ, “ਆਪਣੇ ਦੋਸਤਾਂ ਸਨੇਹੀਆਂ, ਸਮਰੱਥਕਾਂ ਅਤੇ ਹਲਕਾ ਵਾਸੀਆਂ ਵੱਲੋਂ ਇਸ ਸਾਲ ਦੇ ਪਹਿਲੇ ਐਤਵਾਰ ਮੈਨੂੰ ਮਿਲਣ ਲਈ ਸਮਾਂ ਕੱਢ ਕੇ ਆਉਣਾ ਨਿਮਾਣਾ ਬਣਾ ਦੇਣ ਵਾਲਾ ਅਨੁਭਵ ਹੈ। ਬਰੈਂਪਟਨ ਵੈਸਟ ਨਿਵਾਸੀ ਬਰੈਂਪਟਨ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਮੇਰੇ ਨਾਲ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ ਅਤੇ ਬਰੈਂਪਟਨ ਵੈਸਟ ਪ੍ਰਤੀ ਮੇਰੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹੋ ਜਿਹੇ ਸਮਾਗਮ ਮੈਨੂੰ ਹਲਕਾ ਨਿਵਾਸੀਆਂ ਨਾਲ ਮਿਲਣ ਅਤੇ ਸੰਵਾਦ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਨ ਜਿਸ ਸਦਕਾ ਉਸ ਉਸਾਰੂ ਬਦਲਾਅ ਨੂੰ ਸੇਧ ਮਿਲਦੀ ਹੈ ਜਿਸਨੂੰ ਲਿਆਉਣ ਲਈ ਸਾਡੀ ਸਰਕਾਰ 2015 ਤੋਂ ਕੰਮ ਕਰਦੀ ਆ ਰਹੀ ਹੈ।”

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ