Welcome to Canadian Punjabi Post
Follow us on

24

March 2019
ਮਨੋਰੰਜਨ

ਜੂਨ ਤੱਕ ਖਿਸਕੀ ਕਰਣ ਦਿਓਲ ਦੀ ਡੈਬਿਊ ਫਿਲਮ

January 10, 2019 08:27 AM

ਸਨੀ ਦਿਓਲ ਦੇ ਬੇਟੇ ਕਰਣ ਦਿਓਲ ਦੀ ਫਿਲਮ ‘ਪਲ ਪਲ ਦਿਲ ਕੇ ਪਾਸ’ ਪਿਛਲੇ ਢਾਈ ਸਾਲ ਤੋਂ ਬਣ ਰਹੀ ਹੈ। ਅਜੇ ਇਸ ਦੀ ਸ਼ੂਟਿੰਗ ਤੇ ਰਿਲੀਜ਼ ਡੇਟ ਅੱਗੇ ਹੋਰ ਖਿਸਕਦੀ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ ਸਨੀ ਦਿਓਲ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਕਰਣ ਦਿਓਲ ਦਾ ਡੈਬਿਊ ਲੈਵਿਸ਼ ਹੋਵੇ। ਉਸ ਦੇ ਲਈ ਉਹ ਕਿਸੇ ਤਰ੍ਹਾਂ ਦੀ ਕਮੀ ਫਿਲਮ ਵਿੱਚ ਨਹੀਂ ਵਰਤ ਰਹੇ ਹਨ।
ਫਿਲਮ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਉਹ ਓਵਰ ਬਜਟ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਨੀ ਦਿਓਲ ਫਿਲਮ ਦੀ ਸ਼ੂਟਿੰਗ ਵਿੱਚ ਹੋਰ ਖਰਚ ਕਰ ਰਹੇ ਹਨ। ਲੇਟੈਸਟ ਡਿਵੈਲਪਮੈਂਟ ਇਹ ਹੈ ਕਿ ਸਨੀ ਫਿਲਮ ਦੇ ਕੁਝ ਐਕਸ਼ਨ ਸੀਕਵੈਂਸ ਅਮਰੀਕਾ ਵਿੱਚ ਫਿਲਮਾਉਣਾ ਚਾਹੁੰਦੇ ਹਨ। ਪਹਿਲਾਂ ਉਹ ਸੀਕਵੈਂਸ ਮਸੂਰੀ ਦੇ ਜੰਗਲਾਂ ਵਿਚ ਸ਼ੂਟ ਹੋਣਾ ਤੈਅ ਸੀ, ਪਰ ਸਨੀ ਨੇ ਉਹ ਚੇਂਜ ਕਰ ਕੇ ਅਮਰੀਕਾ ਵਿੱਚ ਸੈਟ ਕੀਤਾ ਹੈ। ਲੋਕਾਂ ਨੇ ਇਹ ਵੀ ਦੱਸਿਆ ਕਿ ਵਾਰ ਵਾਰ ਦੇ ਬਦਾਲਅ ਦੇ ਕਾਰਨ ਫਿਲਮ ਦਾ ਬਜਟ 12 ਤੋਂ 14 ਕਰੋੜ ਰੁਪਏ ਤੱਕ ਵਧ ਗਿਆ ਹੈ। ਫਿਲਮ ਪਹਿਲਾਂ ਇਸ ਸਾਲ ਵੈਲੇਨਟਾਈਨਡੇ 'ਤੇ ਰਿਲੀਜ਼ ਹੋਣੀ ਸੀ, ਪਰ ਅੱਗੇ ਦੇ ਬਚੇ ਹੋਏ ਕੰਮਾਂ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਨਹੀਂ ਕਿ ਉਹ ਉਸ ਡੇਟ 'ਤੇ ਆ ਸਕੇਗੀ।
ਮਾਰਚ ਵਿੱਚ ਫਿਲਮਾਂ ਦੀ ਲਾਈਨ ਲੱਗੀ ਹੋਈ ਹੈ ਨਾਲ ਆਈ ਪੀ ਐੱਲ ਵੀ ਸ਼ੁਰੂ ਹੋ ਜਾਏਗਾ। ਨਤੀਜਤਨ ਇਸ ਦੀ ਰਿਲੀਜ਼ ਮਈ ਤੱਕ ਟਲਦੀ ਲੱਗ ਰਹੀ ਹੈ। ਫਿਲਮ ਦੀ ਰਿਲੀਜ਼ ਡੇਟ ਦੇ ਲਈ ਕਾਰਪੋਰੇਟ ਸਟੂਡੀਓ ਵੀ ਬੋਰਡ 'ਤੇ ਆ ਚੁੱਕਾ ਹੈ। ਉਸ ਨੇ ਫਿਲਮ ਅਤੇ ਕਰਣ ਦਿਓਲ ਦੀ ਲਾਂਚਿੰਗ ਵੱਡੇ ਲੈਵਲ 'ਤੇ ਕਰਨ ਦੀ ਯੋਜਨਾ ਬਣਾਈ ਹੈ।

Have something to say? Post your comment