Welcome to Canadian Punjabi Post
Follow us on

22

March 2019
ਕੈਨੇਡਾ

ਟਰੂਡੋ ਵੱਲੋਂ 25 ਫਰਵਰੀ ਨੂੰ ਤਿੰਨ ਥਾਂਵਾਂ ਉੱਤੇ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ

January 10, 2019 08:02 AM

· ਜਗਮੀਤ ਸਿੰਘ ਦੇ ਬਰਨਾਬੀ ਸੀਟ ਤੋਂ ਜਿੱਤਣ ਦੀ ਉਮੀਦ

ਓਟਵਾ, 9 ਜਨਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 25 ਫਰਵਰੀ ਨੂੰ ਤਿੰਨ ਥਾਂਵਾਂ ਉੱਤੇ ਫੈਡਰਲ ਜਿ਼ਮਨੀ ਚੋਣਾਂ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਉਹ ਹਲਕਾ ਵੀ ਸ਼ਾਮਲ ਹੈ ਜਿੱਥੋਂ ਐਨਡੀਪੀ ਆਗੂ ਜਗਮੀਤ ਸਿੰਘ ਪਾਰਲੀਮਾਨੀ ਸੀਟ ਲਈ ਲੜਨਾ ਚਾਹੁੰਦੇ ਹਨ।
ਆਪਣਾ ਨਵਾਂ ਐਮਪੀ ਚੁਣਨ ਲਈ ਜਿਨ੍ਹਾਂ ਤਿੰਨ ਹਲਕਿਆਂ ਵਿੱਚ ਚੋਣਾਂ ਹੋਣਗੀਆਂ ਉਹ ਹਨ :
· ਬਰਨਾਬੀ ਸਾਊਥ ਵੈਸਟ, ਬੀਸੀ
· ਆਊਟਰਮੌਂਟ, ਕਿਊਬਿਕ
· ਯੌਰਕ-ਸਿਮਕੋਏ, ਓਨਟਾਰੀਓ
ਆਪਣੇ ਸਮਰਥਕਾਂ ਨੂੰ ਲਿਖੀ ਈਮੇਲ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਇਹ ਉਨ੍ਹਾਂ ਲਈ ਖਾਸ ਤੌਰ ਉੱਤੇ ਬਹੁਤ ਵੱਡਾ ਪਲ ਹੈ। ਇਹ ਖਬਰ ਸੁਣਨ ਤੋਂ ਬਾਅਦ ਉਹ ਕਾਫੀ ਉਤਸਾਹਿਤ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਅਗਲੇ 47 ਦਿਨ ਬਰਨਾਬੀ ਸਾਊਥ ਦੇ ਲੋਕਾਂ ਦੀਆਂ ਮੁਸ਼ਕਲਾਂ ਨਾਲ ਲੜਦੇ ਤੇ ਉਨ੍ਹਾਂ ਦੇ ਹੱਲ ਲੱਭਣ ਵਿੱਚ ਬਿਤਾਉਣਗੇ।
ਜਿ਼ਕਰਯੋਗ ਹੈ ਕਿ ਟਰੂਡੋ ਉੱਤੇ ਇਹ ਜਿ਼ਮਨੀ ਚੋਣਾਂ ਜਲਦ ਕਰਵਾਉਣ ਲਈ ਜਗਮੀਤ ਸਿੰਘ ਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਲੰਮੇਂ ਸਮੇਂ ਤੋਂ ਦਬਾਅ ਪਾਇਆ ਜਾ ਰਿਹਾ ਸੀ। ਪਰ ਇਨ੍ਹਾਂ ਜਿ਼ਮਨੀ ਚੋਣਾਂ ਦੇ ਐਲਾਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਟਰੂਡੋ ਦੀ ਵਿਰੋਧੀ ਧਿਰਾਂ ਦੇ ਦੋਵਾਂ ਆਗੂਆਂ ਵੱਲੋਂ ਕਾਫੀ ਨੁਕਤਾਚੀਨੀ ਵੀ ਕੀਤੀ ਜਾ ਰਹੀ ਸੀ। ਪਿਛਲੇ ਸੁ਼ੱਕਰਵਾਰ ਸ਼ੀਅਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਨ੍ਹਾਂ ਖਾਲੀ ਸੀਟਾਂ ਦੇ ਵੋਟਰ ਵੀ ਆਪਣੀ ਆਵਾਜ਼ ਉੱਤੋਂ ਤੱਕ ਪਹੁੰਚਾਉਣ ਦੇ ਮੌਕੇ ਦੇ ਹੱਕਦਾਰ ਹਨ।
ਵੀਕੈਂਡ ਉੱਤੇ ਜਗਮੀਤ ਸਿੰਘ ਨੇ ਵੀ ਆਪਣੇ ਬਰਨਾਬੀ ਸਾਊਥ, ਬੀਸੀ, ਸਥਿਤ ਨਵੇਂ ਕੈਂਪੇਨ ਆਫਿਸ ਵਿੱਚ ਆਪਣੇ ਸਮਰਥਕਾਂ ਨੂੰ ਇੱਕਠਾ ਕਰਕੇ ਇਹ ਆਖਿਆ ਸੀ ਕਿ ਟਰੂਡੋ ਹਜ਼ਾਰਾਂ ਕੈਨੇਡੀਅਨਾਂ ਦੀ ਹਾਊਸ ਆਫ ਕਾਮਨਜ਼ ਵਿੱਚ ਸਹੀ ਨੁਮਾਇੰਦਗੀ ਦੇ ਹੱਕ ਨੂੰ ਖੋਹ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਟਰੂਡੋ ਜਾਣਬੁੱਝ ਕੇ ਇਨ੍ਹਾਂ ਹਲਕਿਆਂ ਵਿੱਚ ਜਿ਼ਮਨੀ ਚੋਣਾਂ ਕਰਵਾਉਣ ਵਿੱਚ ਦੇਰ ਕਰ ਰਹੇ ਹਨ।
ਬਰਨਾਬੀ ਵਿੱਚ ਜਗਮੀਤ ਸਿੰਘ ਦਾ ਮੁਕਾਬਲਾ ਲਿਬਰਲ ਉਮੀਦਵਾਰ ਤੇ ਡੇਅ ਕੇਅਰ ਸੈਂਟਰ ਦੇ ਮਾਲਕ ਕੈਰਨ ਵਾਂਗ ਤੇ ਕੰਜ਼ਰਵੇਟਿਵ ਉਮੀਦਵਾਰ ਤੇ ਕਾਰਪੋਰੇਟ ਵਕੀਲ ਜੇਅ ਸਿ਼ਨ ਨਾਲ ਹੋਵੇਗਾ। ਗ੍ਰੀਨ ਪਾਰਟੀ ਨੇ ਜਗਮੀਤ ਸਿੰਘ ਦੇ ਖਿਲਾਫ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਚੋਣਾਂ ਮੈਕਸਿਮ ਬਰਨੀਅਰ ਦੀ ਪੀਪਲਜ਼ ਪਾਰਟੀ ਲਈ ਵੀ ਪਹਿਲੀਆਂ ਚੋਣਾਂ ਹੋਣਗੀਆਂ। ਬਰਨੀਅਰ ਨੇ ਇੱਥੋਂ ਸਾਬਕਾ ਟਾਕ ਸੋ਼ਅ ਹੋਸਟ ਤੇ ਸਕੂਲਾਂ ਵਿੱਚ ਲਿੰਗਕ ਪਛਾਣ ਦੀ ਸਿੱਖਿਆ ਦੇਣ ਦਾ ਵਿਰੋਧ ਕਰਨ ਵਾਲੀ ਲੌਰਾ ਲਿੰਨ ਟਾਈਲਰ ਥੌਂਪਸਨ ਨੂੰ ਖੜ੍ਹਾਇਆ ਹੈ। ਇਹ ਸੀਟ ਐਨਡੀਪੀ ਐਮਪੀ ਕੈਨੇਡੀ ਸਟੀਵਾਰਟ ਵੱਲੋਂ ਮੇਅਰ ਦੀ ਦੌੜ ਵਿੱਚ ਹਿੱਸਾ ਲੈਣ ਲਈ ਖਾਲੀ ਕੀਤੀ ਗਈ ਸੀ ਤੇ ਉਹ ਵੈਨਕੂਵਰ ਦੇ ਮੇਅਰ ਚੁਣੇ ਵੀ ਗਏ ਸਨ।
ਮਾਂਟਰੀਅਲ ਦੇ ਆਊਟਰਮੌਂਟ ਹਲਕੇ ਦੀ ਸੀਟ ਅਗਸਤ ਵਿੱਚ ਉਦੋਂ ਖਾਲੀ ਹੋਈ ਸੀ ਜਦੋਂ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਐਨਡੀਪੀ ਲਈ ਕੈਨੇਡੀਅਨ ਕਾਊਂਸਲ ਫੌਰ ਇੰਟਰਨੈਸ਼ਨਲ ਕੋ-ਆਪਰੇਸ਼ਨ ਦੀ ਸਾਬਕਾ ਪ੍ਰੈਜ਼ੀਡੈਂਟ ਜੂਲੀਆ ਸਾਂਚੇਜ਼ ਇਹ ਚੋਣ ਲੜੇਗੀ। ਉਨ੍ਹਾਂ ਦਾ ਮੁਕਾਬਲਾ ਲਿਬਰਲ ਸਟਾਫਰ ਰੇਚਲ ਬੈਨਡਾਇਨ ਤੇ ਕੰਜ਼ਰਵੇਟਿਵ ਉਮੀਦਵਾਰ ਜੈਸਮੀਨ ਲੌਰਾਸ ਨਾਲ ਹੋਵੇਗਾ।
ਓਨਟਾਰੀਓ ਦੀ ਯੌਰਕ ਸਿਮਕੋਏ ਸੀਟ ਕੰਜ਼ਰਵੇਟਿਵ ਐਮਪੀ ਪੀਟਰ ਵੈਨ ਲੋਨ ਵੱਲੋਂ ਸਤੰਬਰ ਵਿੱਚ ਦਿੱਤੇ ਅਸਤੀਫੇ ਕਾਰਨ ਖਾਲੀ ਹੋਈ ਸੀ। ਇੱਥੇ ਸਿੱਧਾ ਮੁਕਾਬਲਾ ਕੰਜ਼ਰਵੇਟਿਵ ਉਮੀਦਵਾਰ ਸਕੌਟ ਡੇਵਿਡਸਨ, ਪ੍ਰੋਫੈਸਰ ਤੇ ਪਹਿਲਾਂ ਵੀ ਫੈਡਰਲ ਉਮੀਦਵਾਰ ਰਹਿ ਚੁੱਕੇ ਲਿਬਰਲ ਉਮੀਦਵਾਰ ਸੌਨ ਟਨਾਕਾ ਤੇ ਕਮਿਊਨਿਟੀ ਆਰਗੇਨਾਈਜ਼ਰ ਜੈਸਾ ਮੈਕਲੀਆਨ, ਜੋ ਕਿ ਐਨਡੀਪੀ ਲਈ ਉਮੀਦਵਾਰ ਹੈ, ਵਿਚਾਲੇ ਹੋਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ