Welcome to Canadian Punjabi Post
Follow us on

22

March 2019
ਪੰਜਾਬ

550 ਪ੍ਰਾਈਵੇਟ ਕਾਲਜਾਂ ਨੂੰ ਨੀਲਾਮੀ ਦਾ ਨੋਟਿਸ ਨਿਕਲਿਆ

January 10, 2019 07:44 AM

ਕਪੂਰਥਲਾ, 9 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਲਗਭਗ 860 ਪ੍ਰਾਈਵੇਟ ਕਾਲਜ ਆਰਥਿਕ ਮੰਦੀ ਵਿੱਚ ਘਿਰ ਚੁੱਕੇ ਹਨ। ਸਟਾਫ ਨੂੰ ਲੰਬੇ ਸਮੇਂ ਤੋਂ ਤਨਖਾਹ ਨਹੀਂ ਮਿਲ ਰਹੀ। ਕਾਲਜਾਂ ਦੇ ਬੈਂਕ ਖਾਤੇ ਐੱਨ ਪੀ ਏ ਹੋ ਗਏ ਹਨ। ਬੈਂਕ 550 ਪ੍ਰਾਈਵੇਟ ਕਾਲਜਾਂ ਦੀ ਨੀਲਾਮੀ ਬਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲੱਗੇ ਹਨ, ਪ੍ਰੰਤੂ ਸਰਾਕਰੀ ਨੀਤੀਆਂ ਦੇ ਕਾਰਨ ਕੋਈ ਗ੍ਰਾਹਕ ਸਾਹਮਣੇ ਨਹੀਂ ਆ ਰਿਹਾ ਹੈ।
ਪਤਾ ਲੱਗਾ ਹੈ ਕਿ ਪੰਜਾਬ ਵਿਚਲੇ ਇੰਜੀਨੀਅਰਿੰਗ, ਮੈਨੇਜਮੈਂਟ, ਮੈਡੀਕਲ, ਪਾਲੀਟੈਕਨਿਕ, ਆਰਟਸ ਆਦਿ ਕਾਲਜਾਂ ਨੂੰ ਲਗਭਗ ਤਿੰਨ ਸਾਲ ਤੋਂ ਡਾਕਟਰ ਬੀ ਆਰ ਅੰਬੇਦਕਰ ਸਕਾਲਰਸ਼ਿਪ ਦਾ 1313 ਕਰੋੜ ਦੀ ਰਾਸ਼ੀ ਨਹੀਂ ਮਿਲੀ। ਪੰਜਾਬ ਸਰਕਾਰ ਨੇ 327 ਕਰੋੜ ਰੁਪਏ ਜਾਰੀ ਕੀਤਾ ਹੈ, ਪਰੰਤੂ ਇੰਨੀ ਰਾਸ਼ੀ ਨਾਲ ਗੱਲ ਬਣਨ ਵਾਲੀ ਨਹੀਂ। ਕੁਝ ਕਾਲਜਾਂ ਤੋਂ ਰਿਕਵਰੀ ਦੇ ਲਈ ਬੈਂਕਾਂ ਵੱਲੋਂ ਅਖਬਾਰਾਂ ਵਿੱਚ ਨੀਲਾਮੀ ਨੋਟਿਸ ਵੀ ਕਢਵਾਏ ਜਾ ਚੁੱਕੇ ਹਨ। ਕੁਝ ਕਾਲਜਾਂ ਦੇ ਸਟਾਫ ਨੂੰ ਇੱਕ-ਇੱਕ ਸਾਲ ਤੋਂ ਤਨਖਾਹ ਨਹੀਂ ਮਿਲ ਸਕੀ। ਇਸ ਕਾਰਨ ਲਗਭਗ ਅੱਧਾ ਸਟਾਫ ਕਾਲਜ ਛੱਡ ਚੁੱਕਾ ਹੈ। ਕਈ ਕਾਲਜ ਮਾਲਕਾਂ ਵੱਲੋਂ ਆਪਣੀ ਜਾਇਦਾਦ ਤੇ ਘਰ ਗਿਰਵੀ ਰੱਖ ਕੇ ਕਰਜ਼ੇ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਤਿੰਨ ਸਾਲ ਤੋਂ ਸਕਾਲਰਸ਼ਿਪ ਦਾ ਪੈਸਾ ਜਾਰੀ ਨਾ ਹੋਣ ਤੋਂ ਹੁਣ ਉਹ ਕਰਜ਼ੇ ਦਾ ਵਿਆਜ ਵੀ ਦੇਣ ਦੇ ਸਮਰੱਥ ਨਹੀਂ ਹਨ। ਸੰਕਸ਼ਨ ਅਥਾਰਟੀ ਏ ਆਈ ਸੀ ਟੀ ਈ (ਆਲ ਇੰਡੀਆ ਆਫ ਟੈਕਨੀਕਲ ਐਜੂਕੇਸ਼ਨ) ਦਾ ਕਹਿਣਾ ਹੈ ਕਿ ਪੰਜਾਬ ਦੇ ਕਾਲਜਾਂ ਵਿੱਚ ਸਿਰਫ 45 ਫੀਸਦੀ ਸੀਟਾਂ ਹੀ ਭਰੀਆਂ ਹਨ। ਇਨ੍ਹਾਂ ਵਿੱਚ 20 ਫੀਸਦੀ ਜਨਰਲ ਅਤੇ 25 ਫੀਸਦੀ ਸੀਟਾਂ ਖਾਲੀ ਹੋਣ ਕਾਰਨ ਵੀ ਦਿੱਕਤ ਵਧ ਗਈ ਹੈ। ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਟ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਕਾਲਜ ਪ੍ਰੀਖਿਆ ਫੀਸ, ਕੰਟੀਨਿਊਸ਼ਨ ਫੀਸ, ਕੌਂਸਲਿੰਗ ਅਤੇ ਐਫੀਲੇਸ਼ਨ ਫੀਸ ਦੇ ਤੌਰ 'ਤੇ 1000 ਕਰੋੜ ਸਰਕਾਰ ਨੂੰ ਟੈਕਸ ਦਿੰਦੇ ਹਨ, ਪਰੰਤੂ ਸਰਕਾਰ ਵੱਲੋਂ ਸਕਾਲਰਸ਼ਿਪ ਦਾ 1313 ਕਰੋੜ ਨਾ ਦੇਣ ਕਾਰਨ ਕਾਲਜ ਬੰਦ ਹੋਣ ਕਿਨਾਰੇ ਹਨ। ਜਨਰਲ ਸੈਕਟਰੀ ਵਿਪਨ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ 327 ਕਰੋੜ ਜਾਰੀ ਕੀਤਾ ਹੈ, ਪਰ ਉਹ ਵੀ ਸਾਰੇ ਕਾਲਜਾਂ ਨੂੰ ਨਹੀਂ ਮਿਲਿਆ ਹੈ।
ਕਾਲਜਾਂ ਨੂੰ ਸਕਾਲਰਸ਼ਿਪ ਨਾ ਮਿਲਣ ਬਾਰੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ 'ਤੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਗੇਂਦ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਪਾਲੇ ਵਿੱਚ ਸੁੱਟਦੇ ਹੋਏ ਕਿਹਾ ਕਿ ਇਸ ਬਾਰੇ ਉਹੀ ਦੱਸ ਸਕਦਾ ਹੈ। ਸੂਬੇ ਦੇ ਕਰੀਬ ਦੋ ਦਰਜਨ ਪਾਲੀਟੈਕਨਿਕ ਕਾਲਜ ਬੰਦ ਹੋ ਚੁੱਕੇ ਹਨ। ਕਪੂਰਥਲਾ ਵਿੱਚ ਸਰਵ ਹਿਤਕਾਰੀ ਸੁਸਾਇਟੀ ਦਿੱਲੀ ਦੋ ਕਾਲਜ ਚਲਾਉਂਦੀ ਹੈ। ਇਨ੍ਹਾਂ ਕਾਲਜਾਂ ਦੀ ਰਿਕਵਰੀ ਦੇ ਲਈ ਬੈਂਕ ਵੱਲੋਂ ਅਖਬਾਰ ਵਿੱਚ ਦੋ ਵਾਰ ਨੋਟਿਸ ਕੱਢਿਆ ਜਾ ਚੁੱਕਾ ਹੈ, ਪਰੰਤੂ ਕੋਈ ਖਰੀਦਾਰ ਨਹੀਂ ਹੈ। ਇਸ ਸੁਸਾਇਟੀ ਨੇ ਸਰਕਾਰ ਤੋਂ ਸਕਾਲਰਸ਼ਿਪ ਦਾ ਸਵਾ ਚਾਰ ਕਰੋੜ ਰੁਪਏ ਲੈਣਾ ਹੈ। ਇਸ ਕਾਰਨ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ
ਵਿਧਾਇਕ ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਂਦੇ ਪੁਲਸ ਵਾਲੇ ਘੇਰੇ