Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਗੀਤਾ ਗੋਪੀਨਾਥ ਨੇ ਆਈ ਐਮ ਐਫ ਦੀ ਪਹਿਲੀ ਮਹਿਲਾ ਵਜੋਂ ਵੱਡਾ ਅਹੁਦਾ ਸੰਭਾਲਿਆ

January 10, 2019 07:31 AM

ਵਾਸ਼ਿੰਗਟਨ, 9 ਜਨਵਰੀ (ਪੋਸਟ ਬਿਊਰੋ)- ਗੀਤਾ ਗੋਪੀਨਾਥ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ ਐਮ ਐਫ) ਦੀ ਮੁੱਖ ਅਰਥਸ਼ਾਸਤਰੀ ਦਾ ਅਹੁਦਾ ਸੰਭਾਲ ਲਿਆ। ਉਹ ਇਹ ਜ਼ਿੰਮੇਵਾਰੀ ਸੰਭਾਲਣ ਵਾਲੀ ਪਹਿਲੀ ਔਰਤ ਹੈ। ਮੈਸੂਰ (ਭਾਰਤ) 'ਚ ਜਨਮੀ ਗੀਤਾ ਗੋਪੀਨਾਥ ਨੇ ਪਿਛਲੇ ਹਫਤੇ ਆਪਣਾ ਇਹ ਨਵਾਂ ਕਾਰਜਭਾਰ ਸੰਭਾਲਿਆ। ਉਨ੍ਹਾਂ ਨੂੰ ਅਜਿਹੇ ਸਮੇਂ ਇਸ ਬਹੁ ਪੱਖੀ ਵਿੱਤੀ ਸੰਗਠਨ ਦੇ ਮੁੱਖ ਆਰਥਿਕ ਸਲਾਹਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਆਰਥਿਕ ਕੌਮਾਂਤਰੀਕਰਨ ਦੀ ਗੱਡੀ ਉਲਟੀ ਦਿਸ਼ਾ 'ਚ ਮੁੜ ਰਹੀ ਹੈ ਅਤੇ ਉਸ ਨਾਲ ਬਹੁ ਪੱਖੀ ਸੰਸਥਾਵਾਂ ਦੇ ਸਾਹਮਣੇ ਵੀ ਚੁਣੌਤੀਆਂ ਖੜੀਆਂ ਹੋ ਰਹੀਆਂ ਹਨ।
ਗੀਤਾ ਗੋਪੀਨਾਥ (47) ਹਾਰਵਰਡ ਯੂਨੀਵਰਸਿਟੀ 'ਚ ਅਰਥ ਸ਼ਾਸਤਰ ਪੜ੍ਹਾਉਂਦੀ ਰਹੀ ਹੈ। ਉਹ ਮੁਦਰਾ ਕੋਸ਼ 'ਚ ਮੌਰਿਸ ਆਬਸਟਫੇਲਡ ਦੀ ਜਗ੍ਹਾ ਲਿਆਂਦੀ ਗਈ ਹੈ, ਜੋ 31 ਦਸੰਬਰ ਨੂੰ ਸੇਵਾ ਮੁਕਤ ਹੋਏ ਸਨ। ਉਹ ਮੁਦਰਾ ਕੋਸ਼ ਦੀ ਆਰਥਿਕ ਸਲਾਹਕਾਰ ਅਤੇ ਇਸ ਦੇ ਖੋਜ ਵਿਭਾਗ ਦੀ ਨਿਰਦੇਸ਼ਕਾ ਬਣਾਈ ਗਈ ਹੈ। ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਪਿਛਲੀ ਇਕ ਅਕਤੂਬਰ ਨੂੰ ਕੀਤਾ ਗਿਆ ਸੀ। ਮੁਦਰਾ ਕੋਸ਼ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟੀਨ ਲੋਗਾਰਡ ਨੇ ਉਸ ਸਮੇਂ ਗੀਤਾ ਗੋਪੀਨਾਥ ਨੂੰ ਦੁਨੀਆ ਦਾ ਇਕ ਬਿਹਤਰੀਨ ਅਤੇ ਤਜ਼ਰਬੇਕਾਰ ਅਰਥ ਸ਼ਾਸਤਰੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਗੀਤਾ ਵਿਸ਼ਵ ਦੀਆਂ ਔਰਤਾਂ ਲਈ ਇਕ ਆਦਰਸ਼ ਹਨ। ਉਹ ਮੁਦਰਾਕੋਸ਼ ਦੀ 11ਵੀਂ ਮੁੱਖ ਅਰਥ ਸ਼ਾਸਤਰੀ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ
ਚੀਨ ਦੇ ਕੈਮੀਕਲ ਪਲਾਂਟ ਵਿੱਚ ਧਮਾਕੇ ਨਾਲ 47 ਮੌਤਾਂ
ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ