Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 'ਲੋਹੜੀ ਗਾਲਾ ਨਾਈਟ' 12 ਜਨਵਰੀ ਨੂੰ

January 10, 2019 12:41 AM

ਸਮਾਗ਼ਮ ਦੇ ਮੁੱਖ-ਮਹਿਮਾਨ ਮੇਅਰ ਪੈਟ੍ਰਿਕ ਬਰਾਊਨ ਹੋਣਗੇ

ਬਰੈਂਪਟਨ, (ਡਾ. ਝੰਡ) -ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਮੀਟਿੰਗ ਬੀਤੇ ਦਿਨੀਂ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ 'ਤੰਦੂਰੀ ਨਾਈਟਸ' ਵਿਖੇ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਐਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 12 ਜਨਵਰੀ ਦਿਨ ਸ਼ਨੀਵਾਰ ਸ਼ਾਮ ਦੇ 6.30 ਵਜੇ 'ਕੈਟਰੀਨਾ ਬੈਂਕੁਇਟ ਹਾਲ' ਮਿਸੀਸਾਗਾ ਵਿਖੇ ਮਨਾਈ ਜਾਏਗੀ।
ਇਸ ਲੋਹੜੀ ਗਾਲਾ ਨਾਈਟ ਵਿਚ ਹਰੇਕ ਵਰਗ ਲਈ ਪਕਵਾਨਾਂ, ਡਾਂਸ, ਭੰਗੜਾ, ਗਿੱਧਾ, ਜਾਗੋ ਤੇ ਗੀਤ-ਸੰਗੀਤ ਦਾ ਪ੍ਰਬੰਧ ਕੀਤਾ ਜਾਏਗਾ ਅਤੇ ਸਮਾਗ਼ਮ ਵਿਚ ਪਹਿਲੀ ਵਾਰ ਬੱਚਿਆਂ ਲਈ ਫ਼ੈਂਸੀ ਡਰੈੱਸ, ਕੱਪਲ ਡਾਂਸ, ਗੋਲ-ਗੱਪਾ ਕੰਪੀਟੀਸ਼ਨ, ਫ਼ੋਟੋ ਬੂਥ, ਵਗ਼ੈਰਾ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵ-ਜੰਮੇਂ ਬੱਚਿਆਂ ਅਤੇ ਨਵੇਂ ਵਿਆਹੇ ਹੋਏ ਜੋੜਿਆਂ ਦਾ ਵੀ ਸਨਮਾਨ ਕੀਤਾ ਜਾਏਗਾ।
ਇਸ ਦਿਲਚਸਪ ਸਮਾਗ਼ਮ ਲੱਗਭੱਗ ‘ਸੋਲਡ-ਆਊਟ’ ਹੈ ਅਤੇ ਕੇਵਲ ਕੁਝ ਕੁ ਟਿਕਟਾਂ ਹੀ ਬਾਕੀ ਬਚੀਆਂ ਹਨ। ਪ੍ਰੋਗਰਾਮ ਅਤੇ ਟਿਕਟਾਂ ਸਬੰਧੀ ਵਧੇਰੇ ਜਾਣਕਾਰੀ ਲਈ ਬਰਜਿੰਦਰ (ਟੌਮੀ) ਵਾਲੀਆ ਨੂੰ 647-242-8100, ਕਿੰਗ਼ ਵਾਲੀਆ ਨੂੰ 416-804-4122 ਜਾਂ ਵਿਸ਼ ਵਾਲੀਆ ਨੂੰ 647-330-1664 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ