Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਦਸੰਬਰ ਇਕੱਤਰਤਾ `ਚ ਡਾ.ਨਾਹਰ ਸਿੰਘ ਨਾਲ ਰੂ-ਬ-ਰੂ

January 10, 2019 12:33 AM

ਬਰੈਂਪਟਨ, (ਡਾ. ਝੰਡ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ 16 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1.00 ਵਜੇ ਐੱਫ਼.ਬੀ.ਆਈ. ਸਕੂਲ ਵਿਚ ਹੋਈ ਜਿਸ ਵਿਚ ਉੱਘੇ ਪੰਜਾਬੀ ਲੋਕਧਾਰਾ ਚਿੰਤਕ ਪ੍ਰੋ. ਨਾਹਰ ਸਿੰਘ ਨਾਲ ਰੂ-ਬ-ਰੂ ਹੋਇਆ।
ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਪ੍ਰੋ. ਨਾਹਰ ਸਿੰਘ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਨਾਹਰ ਸਿੰਘ ਪੰਜਾਬੀ ਦੇ ਉਨ੍ਹਾਂ ਵਿਰਲੇ ਚਿੰਤਕਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਸਾਰੀ ਉਮਰ ਅਧਿਐਨ ਅਤੇ ਅਧਿਆਪਨ ਨੂੰ ਸਿਰੜ ਤੇ ਸਿਦਕ ਨਾਲ ਸਮਾਂ ਦਿੱਤਾ ਹੈ ਅਤੇ ਬਾਰਾਂ ਜਿਲਦਾਂ ਵਿਚ ਲੋਕਧਾਰਾ ਨੂੰ ਕਲਮਬੰਦ ਕਰਕੇ ਪੰਜਾਬੀ ਦੀ ਰੂਹ ਨੂੰ ਸ਼ਿੰਗਾਰਿਆ ਹੈ। ਉਨ੍ਹਾਂ ਯੂਨੀਵਰਸਿਟੀਆਂ ਵਿਚ ਜਾਂ ਬਾਹਰ ਪੋਜੀਸ਼ਨਾਂ ਹਾਸਲ ਕਰਨ ਦੀ ਹੋੜ ਤੋਂ ਸਾਰੀ ਉਮਰ ਪਾਸਾ ਵੱਟੀ ਰੱਖਿਆ। ਇਹੀ ਉਹ ਮੁੱਢਲਾ ਕਾਰਣ ਹੈ ਕਿ ਉਨ੍ਹਾਂ ਦਾ ਖੋਜ-ਕਾਰਜ ਨਿਰੰਤਰ ਚੱਲਦਾ ਰਿਹਾ। ਪਿੱਛੇ ਜਿਹੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਲੋਕ-ਕਾਵਿ ਦੇ ਛਾਪੇ ਜਾ ਰਹੇ ਪ੍ਰੋਜੈਕਟ ਦੀਆਂ ਤਿੰਨ ਹੋਰ ਸੈਂਚੀਆਂ ਜਮ੍ਹਾਂ ਕਰਵਾਈਆਂ ਹਨ ਅਤੇ ਦੋ ਹੋਰਨਾਂ ਉੱਤੇ ਕੰਮ ਚੱਲ ਰਿਹਾ ਹੈ। ਯੂਨੀਵਰਸਿਟੀ ਇਨ੍ਹਾਂ ਜਮ੍ਹਾਂ ਹੋਈਆਂ ਤਿੰਨ ਖਰੜਿਆਂ ਨੂੰ ਕਦੋਂ ਛਾਪੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਏਨਾ ਜ਼ਰੂਰ ਹੈ ਕਿ ਡਾ. ਨਾਹਰ ਸਿੰਘ ਦੀ ਇਕ ਹੋਰ ਪੁਸਤਕ 'ਪੰਜਾਬ ਦੀ ਲੋਕਧਾਰਾ: ਚਿੰਤਨ ਤੇ ਚੇਤਨਾ' ਛਪ ਕੇ ਆ ਗਈ ਹੈ ਅਤੇ ਉਮੀਦ ਹੈ ਕਿ ਇਹ ਕਿਤਾਬ ਵੀ ਪੰਜਾਬ, ਪੰਜਾਬੀਅਤ ਤੇ ਪੰਜਾਬ ਦੇ ਲੋਕ-ਜੀਵਨ ਨੂੰ ਸਮਝਣ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ ਜ਼ਰੂਰ ਪਸੰਦ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋ. ਨਾਹਰ ਸਿੰਘ ਜੀ ਨੂੰ ਮਾਇਕ ਤੇ ਆਉਣ ਦਾ ਸੱਦਾ ਦਿੱਤਾ।
ਪ੍ਰੋ. ਨਾਹਰ ਸਿੰਘ ਨੇ ਆਪਣੇ ਸਾਹਿਤਕ ਸਫ਼ਰ ਦਾ ਵਿਸਤਾਰ ਨਾਲ ਵਰਣਨ ਕਰਦਿਆਂ ਸਰੋਤਿਆਂ ਨਾਲ ਸਾਂਝ ਪਾਈ। ਉਨ੍ਹਾਂ ਦੱਸਿਆ ਕਿ ਲੋਕਧਾਰਾ ਬਾਰੇ ਜਾਣਕਾਰੀ ਉਨ੍ਹਾਂ ਨੇ ਲੋਕਧਾਰਾ ਦੇ ਧਰਾਤਲ ਤੇ ਜਾ ਕੇ ਇਕੱਠੀ ਕੀਤੀ। ਉਨ੍ਹਾਂ ਨੇ ਪਿੰਡਾਂ ਵਿਚ ਜਾ ਕੇ ਲੋਕਾਂ ਕੋਲੋਂ ਪਤਾ ਕਰਕੇ ਹਰ ਉਸ ਵਿਅੱਕਤੀ ਨਾਲ ਸੰਪਰਕ ਸਾਧਿਆ ਜੋ ਲੋਕ-ਗੀਤਾਂ ਦਾ ਮੌਲਿਕ ਗਿਆਤਾ ਸੀ। ਉਨ੍ਹਾਂ ਦੇ ਨਾਮ ਲੈ ਲੈ ਕੇ ਪ੍ਰੋ. ਨਾਹਰ ਸਿੰਘ ਨੇ ਕਿਸੇ ਪਿੰਡ ਦੀ ਸੱਥ ਦਾ ਰੰਗ ਬੰਨ ਦਿੱਤਾ। ਸੱਚਮੁੱਚ ਹੀ ਲੋਕ-ਵੇਦੀ ਪੋ੍ਰ. ਨਾਹਰ ਸਿੰਘ ਨੂੰ ਸੁਣ ਕੇ ਲੱਗਿਆ ਕਿ ਉਨ੍ਹਾਂ ਨੇ ਆਪਣੀ ਉਮਰ ਦੇ ਬਹੁਤ ਹੀ ਕੀਮਤੀ ਵਰ੍ਹੇ ਪੰਜਾਬੀ ਲੋਕਧਾਰਾ ਦੀ ਸੇਵਾ `ਚ ਲਾਏ ਹਨ। ਨਿਰਸੰਦੇਹ ਪੋ੍ਰ. ਸਾਹਿਬ ਪੰਜਾਬੀ ਲੋਕਧਾਰਾ ਦੇ ਥੰਮ੍ਹ ਹਨ।
ਉਨ੍ਹਾਂ ਤੋਂ ਬਾਦ ਕੁਲਜੀਤ ਮਾਨ ਦਾ ਨਵਾਂ ਨਾਵਲ, 'ਮਾਂ ਦਾ ਘਰ` ਲੋਕ-ਅਰਪਿਤ ਕੀਤਾ ਗਿਆ। ਕੁਲਜੀਤ ਮਾਨ ਬਾਰੇ ਰਸਮੀ ਜਾਣਕਾਰੀ ਸਤਿਕਾਰਤ ਕਵਿੱਤਰੀ ਸੁਰਜੀਤ ਕੌਰ ਨੇ ਦਿੱਤੀ ਤੇ ਸੰਖੇਪ ਵਿਚ ਕੁਲਜੀਤ ਮਾਨ ਨੇ ਆਪਣੇ ਨਾਵਲ ਦੇ ਆਸ਼ਿਆਂ ਬਾਰੇ ਗੱਲ ਕੀਤੀ। ਇਸ ਮੌਕੇ ਕੁਲਜੀਤ ਮਾਨ ਦਾ ਪਰਿਵਾਰ ਵੀ ਹਾਜ਼ਰ ਸੀ। ਉਪਰੰਤ, ਸੰਤੋਖ ਸਿੰਘ ਸੰਘਾ ਦੀ ਕਹਾਣੀਆਂ ਦੀ ਕਿਤਾਬ ਲੋਕ-ਅਰਪਿਤ ਕੀਤੀ ਗਈ। ਸੰਤੋਖ ਸਿੰਘ ਸੰਘਾ ਬਾਰੇ ਸੰਖੇਪ ਜਾਣਕਾਰੀ ਪ੍ਰੋ. ਜਗੀਰ ਸਿੰਘ ਕਾਹਲੋਂਂ ਨੇ ਸਾਂਝੀ ਕੀਤੀ। ਇਸ ਸਮੇਂ ਸੰਤੋਖ ਸਿੰਘ ਸੰਘਾ ਦਾ ਵੀ ਸਾਰਾ ਪਰਿਵਾਰ ਹਾਜ਼ਰ ਸੀ। ਮਾਈਕ ਤੇ ਜਜ਼ਬਾਤੀ ਗੱਲਾਂ ਕਰਦਿਆਂ ਸੰਤੋਖ ਸਿੰਘ ਸੰਘਾ ਜੀ ਖ਼ੁਦ ਜਜ਼ਬਾਤੀ ਹੋ ਗਏ ਅਤੇ ਉਨਾਂ ਦਾ ਪਰਿਵਾਰ ਵੀ ਭਾਵਕ ਹੋ ਗਿਆ ਤੇ ਨਾਲ ਹੀ ਸਰੋਤੇ ਵੀ।
ਇਸ ਤੋਂ ਬਾਦ ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਮੰਚ ਪਰਮਜੀਤ ਢਿੱਲੋਂ਼ ਨੇ ਸੰਭਾਲਿਆ ਅਤੇ ਸਮੇਂ ਦੀ ਘਾਟ ਕਾਰਨ ਬੜੇ ਸਲੀਕੇ ਨਾਲ ਸੀਮਤ ਕਵੀ-ਦਰਬਾਰ ਸੰਚਾਰਨ ਕੀਤਾ ਜਿਸ ਵਿਚ ਇਕਬਾਲ ਬਰਾੜ, ਸੰਨੀ ਸ਼ਿਵਰਾਜ ਤੇ ਉਪਕਾਰ ਸਿੰਘ ਪਾਤਰ ਜੀ ਨੇ ਤਰੰਨਮ ਵਿਚ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਭੁਪਿੰਦਰ ਦੁਲੇ, ਸੁਰਜੀਤ, ਮਨਦੀਪ, ਕੰਵਲਜੀਤ ਨੱਤ, ਪਰਮਜੀਤ ਢਿੱਲੋਂ ਤੇ ਹੋਰ ਕਵੀਆਂ ਨੇ ਵੀ ਆਪਣੇ ਕਲਾਮ ਪੇਸ਼ ਕੀਤੇ।
ਇਸ ਗਹਿਮਾ ਗਹਿਮੀ ਦੌਰਾਨ ਹੀ ਸੁਰਜਨ ਜ਼ੀਰਵੀ ਜੀ ਵੀ ਆ ਗਏ ਪਰ ਸਮਾਗ਼ਮ ਦੂਜੀ ਮੰਜ਼ਲ 'ਤੇ ਹੋਣ ਕਰਕੇ ਉਨ੍ਹਾਂ ਨੇ ਕੁਲਜੀਤ ਮਾਨ ਨੂੰ ਮੁਬਾਰਕਬਾਦ ਦੇਣ ਥੱਲੇ ਹੀ ਸੱਦ ਲਿਆ। ਮਲੂਕ ਸਿੰਘ ਕਾਹਲੋਂਂ ਅਤੇ ਤਲਵਿੰਦਰ ਸਿੰਘ ਮੰਡ ਨੇ ਉਨ੍ਹਾਂ ਦੇ ਨਾਲ ਜਾ ਕੇ ਇਹ ਵਧਾਈ ਕਬੂਲ ਕੀਤੀ। ਇਸ ਸਮੇਂ ਬਲਜਿੰਦਰ ਤੇ ਮਨਮੋਹਨ ਸਿਘ ਗੁਲਾਟੀ ਵੀ ਉਨ੍ਹਾਂ ਦੇ ਨਾਲ ਸਨ। ਕੁਲ ਮਿਲਾ ਕੇ ਸਭਾ ਦਾ ਇਸ ਸਾਲ ਦਾ ਇਹ ਇਕ ਹੋਰ ਬੇਹੱਦ ਸਫ਼ਲ ਸਮਾਗ਼ਮ ਹੋ ਨਿੱਬੜਿਆ।

Have something to say? Post your comment
 
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਹੰਬਰਵੁੱਡ ਸੀਨੀਅਰ ਕਲੱਬ ਵੱਲੋਂ ਸਕੂਲ ਟਰਸਟੀ ਹਰਪ੍ਰੀਤ ਕੌਰ ਦਾ ਗਿੱਲ ਦਾ ਸਨਮਾਨ
ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਸਾਥੀਆਂ ਦੇ ਜਨਮ ਦਿਨ ਮਨਾਏ
ਬਾਬੂ ਵਿਰਕ ਦੀ ਯਾਦ ਵਿਚ ਕਪੂਰਥਲਾ ਸਟੇਡੀਅਮ ਵਿਖੇ ਕਬੱਡੀ ਟੂਰਨਾਮੈਂਟ 23 ਫਰਵਰੀ ਨੂੰ
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਚੌਥੇ ਸਲਾਨਾ ਓਪਨ ਹਾਊਸ ਦਾ ਆਯੋਜਨ
ਐਮ ਪੀ ਕਮਲ ਖੈਰ੍ਹਾ ਨੇ ਬਰੈਂਪਟਨ ਵੈਸਟ ਦੇ ਵਿਭਿੰਨ ਭਾਈਚਾਰਿਆਂ ਨੂੰ ਇੱਕ ਜੁੱਟ ਕਰਨ ਲਈ ਕੀਤਾ ਨਵੇਂ ਸਾਲ ਦਾ ਜਸ਼ਨ
ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 'ਲੋਹੜੀ ਗਾਲਾ ਨਾਈਟ' 12 ਜਨਵਰੀ ਨੂੰ ਮੁਕਤਸਰ ਨਿਵਾਸੀਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ 13 ਜਨਵਰੀ ਨੂੰ
ਰੂਬੀ ਸਹੋਤਾ ਵੱਲੋਂ ‘ਮੇਰੇ ਦਸ਼ਮੇਸ ਗੁਰ’ ਮਿਊਜ਼ਿਕ ਵੀਡਿਓ ਰਿਲੀਜ਼
ਮੇਜਰ ਨੱਤ ਅਤੇ ਪੰਨੂੰ ਪਰਿਵਾਰ ਨੂੰ ਸਦਮਾ: ਸੁਰਿੰਦਰਪਾਲ ਸਿੰਘ ਪੰਨੂੰ ਦੀ ਦਿਲ ਦੇ ਦੌਰੇ ਨਾਲ ਮੌਤ
ਕ੍ਰੈਡਿਟ ਵਿਊ ਸੀਨੀਅਰ ਕਲੱਬ ਨੇ ਕੀਤੀ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨਾਲ ਮੁਲਾਕਾਤ