Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਰੂਬੀ ਸਹੋਤਾ ਵੱਲੋਂ ‘ਮੇਰੇ ਦਸ਼ਮੇਸ ਗੁਰ’ ਮਿਊਜ਼ਿਕ ਵੀਡਿਓ ਰਿਲੀਜ਼

January 10, 2019 12:23 AM

ਟੋਰੰਟੋ, 9 ਜਨਵਰੀ (ਪੋਸਟ ਬਿਊਰੋ): ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਲੋਹੜੀ, ਮਾਘੀ ਦੇ ਮੌਕੇ ਕਨੇਡਾ ਦੇ ਸ਼ਹਿਰ ਬਰੈਂਪਟਨ ਨਾਰਥ ਤੋ ਮੈਂਬਰ ਪਾਰਲੀਮੈਂਟ ਬੀਬੀ ਰੂਬੀ ਸਹੋਤਾ ਵੱਲੋਂ ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਕਲਾਕਾਰ ਬਲਜਿੰਦਰ ਸੇਖਾ ਦੀ ਆਵਾਜ਼ ਵਿੱਚ ਗਾਈ ਤੇ ਮਹਾਂ ਕਵੀ ਬਾਬੂ ਰਜਬ ਅਲੀ ਖਾਨ ਸਾਹੋਕੇ ਦੁਆਰਾ ਸਾਹਿਬ ਸ੍ਰੀ ਗੇਬਿੰਦ ਸਿੰਘ ਜੀ ਉਪਮਾ ਵਿੱਚ ਲਿਖੀ ਗਈ ਨਿਵੇਕਲੀ ਕਵੀਸ਼ਰੀ “ ਮੇਰੇ ਦਸਮੇਸ਼ ਗੁਰ “ ਦਾ ਪੋਸਟਰ ਰਿਲੀਜ਼ ਕੀਤਾ।ਸਾਡੇ ਨਾਲ ਗੱਲ ਬਾਤ ਕਰਦੇ ਹੋਏ ਬਲਜਿੰਦਰ ਸੇਖਾ ਨੇ ਦੱਸਿਆ ਕਿ ਇਸ ਸਾਲ ਜਦ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲਣ ਜਾ ਰਹੇ ਹਨ ਤਾਂ ਇਸ ਮੌਕੇ ਤੇ ਦੁਨੀਆ ਦੇ ਸ਼ਾਂਤੀ ਪਸੰਦ ਦੇਸ ਕਨੇਡਾ ਦੇ ਨਾਗਰਿਕ ਤੇ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੇ ਮਹਾਂ ਕਵੀ ਬਾਬੂ ਰਜਬ ਅਲੀ ਖਾਨ ਸਾਹੋਕੇ ਦੀ ਰਚਨਾ ਪੇਸ ਕੀਤੀ ਹੈ ਯਾਦ ਰਹੇ ਇਸਦੇ ਲੇਖਕ ਬਾਬੂ ਰਜਬ ਅਲੀ ਜੀ ਨੂੰ ਸੰਨ ਸੰਤਾਲੀ ਦੀ ਵੰਡ ਸਮੇਂ ਭਾਰਤ ਛੱਡਣਾ ਪਿਆਂ ਸੀ ।ਇਸਦਾ ਸੰਗੀਤ ਰਣਜੀਤ ਸਿੰਘ ਗਿੱਲ ਸਾਰੰਗ ਸਟੂਡੀਓ ਬਰਨਾਲਾ ਵੀਡਿਓ ਗੁਰਲਵਲੀਨ ਸਿੰਘ ਗਿੱਲ ਦੁਆਰਾ ਕੀਤਾ ਗਿਆ ਹੈ ।ਪ੍ਰਸਿੱਧ ਕੰਪਨੀ ਅਮਰ ਆਡੀਓ ਵੱਲੋਂ ਬਾਬਾ ਜੀ ਇੰਟਰਪਾਂਈਜਜ ਦੇ ਸਹਿਯੋਗ ਨਾਲ ਨਿਰਸੁਆਰਥ ਪੰਜਾਬੀ ਬੋਲੀ ਦੀ ਸੇਵਾ ਵਜੋਂ ਦੁਨੀਆ ਭਰ ਵਿੱਚ ਰਿਲੀਜ ਕੀਤਾ ਗਿਆ ਹੈ।ਇਸ ਪ੍ਰੋਜੇਕਟ ਵਿੱਚ ਕਨੇਡਾ ਦੇ ਪ੍ਰਸਿੱਧ ਗਾਇਕ ਹੈਰੀ ਸੰਧੂ ,ਵੀਡੀਓਗ੍ਰਾਫਿਰ ਨਿਰਲੇਪ ਗਿੱਲ, ਹਮਰਾਜ ਗਿੱਲ ਤੋ ਕਨੇਡਾ ਦੇ ਸਾਰੇ ਮੀਡੀਏ ਨੇ ਭਰਪੂਰ ਸਹਿਯੋਗ ਦਿੱਤਾ ਹੈ।ਇਸ ਕਾਵਿਸ਼ਰੀ ਦੀ ਕਨੇਡਾ ਅਮਰੀਕਾ ਸਾਰੇ ਭਰਪੂਰ ਪ੍ਰਸੰਸਾ ਹੋ ਰਹੀ ਹੈ ।ਪਾਿਕਸਤਾਨ ਵਿੱਚ ਵਸਦੇ ਬਾਬੂ ਰਜਬ ਅਲੀ ਖਾਨ ਦੀ ਪੋਤਰੀ ਬੀਬੀ ਰੇਹਾਨਾ ਬੇਗਮ ਨੇ ਪਰੀਵਾਰ ਦੀ ਤਰਫੋ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਮਾਗਾਟਾਮਾਰੂ ਪਾਰਕ ਦਾ ਕੀਤਾ ਗਿਆ ਰਸਮੀ ਉਦਘਾਟਨ
ਮਨਦੀਪ ਸਿੰਘ ਚੀਮਾ ਦੀ ਯਾਦ ਵਿਚ ਬਰੈਂਪਟਨ ਵਿਚ ਹੋਵੇਗੀ ਰਾਜਾ ਸਟਰੀਟ
ਕੈਨਸਿੱਖ ਕਲਚਰਲ ਸਂੈਟਰ ਵਲੋਂ 35ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
ਪਾਕਿਸਤਾਨੀ ਪੰਜਾਬ ਦੇ ਗਵਰਨਰ ਦਾ ਸੁਨੇਹਾ: ਸਿੱਖ ਸ਼ਰਧਾਲੂਆਂ ਨੂੰ ਅਸੀਂ ਹਰ ਸੁਵਿਧਾ ਪ੍ਰਦਾਨ ਕਰਾਂਗੇ
ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋਅ ਉਤੇ ਐਸਐਮਐਸ ਲਾਜਿਸਟਿਕ ਖਿਡੌਣਿਆਂ ਦੇ ਵੰਡੇਗਾ ਦੋ 53 ਫੁੱਟੇ ਟਰੇਲਰ
ਰਾਈਡ ਫਾਰ ਰਾਜਾ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਦਿੱਤੀ ਹਰੀ ਝੰਡੀ
ਕੜਿਆਲਵੀ ਦੀ ਪੁਸਤਕ 'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ
ਅਸੀਸ ਮੰਚ ਟਰਾਂਟੋ ਵੱਲੋਂ ਗੁਰਮੀਤ ਕੜਿਆਲਵੀ ਦਾ ਸਨਮਾਨ
ਸਫਲ ਰਿਹਾ ਏਬਿਲਿਟੀ ਚੈਲੇਂਜ
ਫੋਰਡ ਸਰਕਾਰ ਦੇ ਮੈਬਰਾਂ ਨੇ ਕੈਨੇਡੀਅਨ ਪੰਜਾਬ ਬਰਾਡਕਾਸਟਰਜ਼ ਐਸੋਸੀਏਸ਼ਨ ਨਾਲ ਸਾਂਝੀ ਕੀਤੀ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ