Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਬੈਂਕ ਆਫ ਕੈਨੇਡਾ ਵੱਲੋਂ ਵਿਆਜ਼਼ ਦਰਾਂ ਜਿਉਂ ਦੀਆਂ ਤਿਉਂ ਰੱਖਣ ਦੀ ਸੰਭਾਵਨਾ

January 09, 2019 11:52 PM

ਓਟਵਾ, 9 ਜਨਵਰੀ (ਪੋਸਟ ਬਿਊਰੋ) : 2019 ਦੇ ਨੀਤੀ ਸਬੰਧੀ ਆਪਣੇ ਪਹਿਲੇ ਫੈਸਲੇ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ 1.75 ਫੀ ਸਦੀ ਉੱਤੇ ਕਾਇਮ ਰੱਖਣ ਦੀ ਸੰਭਾਵਨਾ ਹੈ।
ਕੇਂਦਰੀ ਬੈਂਕ ਪਿਛਲੇ ਡੇਢ ਸਾਲ ਤੋਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਦਾ ਮਨ ਬਣਾ ਰਿਹਾ ਹੈ ਪਰ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਅਜੇ ਬੈਂਕ ਨੂੰ ਵਿਆਜ਼ ਦਰਾਂ ਵਧਾਉਣ ਵਿੱਚ ਸਮਾਂ ਲੱਗੇਗਾ। ਜਿ਼ਕਰਯੋਗ ਹੈ ਕਿ ਗਵਰਨਰ ਸਟੀਫਨ ਪੋਲੋਜ਼ ਨੇ 2017 ਦੀਆਂ ਗਰਮੀਆਂ ਤੋਂ ਲੈ ਕੇ ਹੁਣ ਤੱਕ ਪੰਜ ਵਾਰੀ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕੈਨੇਡੀਅਨਾਂ ਨੂੰ ਵੀ ਤਿੰਨ ਫੀ ਸਦੀ ਤੱਕ ਵਿਆਜ਼ ਦਰਾਂ ਵਿੱਚ ਹੋਣ ਵਾਲੇ ਵਾਧੇ ਲਈ ਤਿਆਰ ਰਹਿਣ ਵਾਸਤੇ ਆਖਿਆ ਹੈ।
ਪਰ ਇਨ੍ਹਾਂ ਵਿਆਜ਼ ਦਰਾਂ ਵਿੱਚ 2.5 ਤੇ 3.5 ਫੀ ਸਦੀ ਦੇ ਹੋਣ ਵਾਲੇ ਵਾਧੇ ਲਈ ਅਜੇ ਕਾਫੀ ਲੰਮਾਂ ਸਫਰ ਤੈਅ ਕੀਤਾ ਜਾਣਾ ਹੈ। ਭਾਵੇਂ ਕੈਨੇਡਾ ਦਾ ਅਰਥਚਾਰਾ ਕਾਫੀ ਮਜ਼ਬੂਤ ਹੋ ਚੁੱਕਿਆ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਘੱਟ ਭੱਤੇ ਤੇ ਮਹਿੰਗਾਈ ਦੇ ਦਬਾਅ ਦੇ ਨਾਲ ਨਾਲ ਕੌਮਾਂਤਰੀ ਅਸਥਿਰਤਾ ਕਾਰਨ ਹੀ ਬੈਂਕ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਕਤਰਾ ਰਿਹਾ ਹੈ। ਵਿਸ਼ਲੇਸ਼ਕ ਅੱਜ ਪੋਲੋਜ਼ ਵੱਲੋਂ ਕੀਤੇ ਜਾਣ ਵਾਲੇ ਐਲਾਨ ਦਾ ਵਿਸ਼ਲੇਸ਼ਣ ਕਰਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰਨਗੇ ਕਿ ਵਿਆਜ਼ ਦਰਾਂ ਵਿੱਚ ਵਾਧੇ ਲਈ ਬੈਂਕ ਕਿਹੜੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਕੈਨੇਡਾ ਨੇ ਭਾਰਤ ਵਿੱਚ ਲਾਂਚ ਕੀਤੀ ਵੀਜ਼ਾ ਇਨਫਰਮੇਸ਼ਨ ਕੈਂਪੇਨ
2020 ਤੱਕ ਯੂਨੀਵਰਸਲ ਫਾਰਮਾਕੇਅਰ ਲਿਆਉਣ ਦਾ ਐਨਡੀਪੀ ਦਾ ਵਾਅਦਾ ਯਥਾਰਥਵਾਦੀ ਨਹੀਂ : ਸਿਹਤ ਮੰਤਰੀ
ਨੈਸ਼ਨਲ ਡਰੱਗ ਯੋਜਨਾ ਰਾਹੀਂ ਐਨਡੀਪੀ ਨੇ ਯੂਨੀਵਰਸਲ ਹੈਲਥ ਕੇਅਰ ਦੇ ਪਸਾਰ ਦਾ ਕੀਤਾ ਵਾਅਦਾ
20 ਜੂਨ ਨੂੰ ਵਾਸਿ਼ੰਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਫੋਰਡ ਸਰਕਾਰ ਨੇ 141 ਮਿਲੀਅਨ ਡਾਲਰ ਟੋਰੀਜ਼ ਦੀ ਨੁਮਾਇੰਦਗੀ ਵਾਲੀਆਂ ਪੇਂਡੂ ਕਮਿਊਨਿਟੀਜ਼ ਨੂੰ ਦਿੱਤੇ
ਬਰੈਂਪਟਨ ਨੂੰ ਭਵਿੱਖ ਦੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਿੱਤੀ ਗਈ ਮਾਨਤਾ
ਮਾਹਿਰਾਂ ਦੇ ਪੈਨਲ ਵੱਲੋਂ ਕੈਨੇਡਾ ਲਈ ਫਾਰਮਾਕੇਅਰ ਸਿਸਟਮ ਲਿਆਉਣ ਦੀ ਸਿਫਾਰਿਸ਼
ਇਸ ਮਹੀਨੇ ਵਾਸਿੰ਼ਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ
ਇਟੋਬੀਕੋ ਹਸਪਤਾਲ ਦੇ ਪਸਾਰ ਨਾਲ ਹਾਲਵੇਅ ਹੈਲਥ ਕੇਅਰ ਖਤਮ ਕਰਨ ਦਾ ਮੁੱਢ ਬੱਝਿਆ : ਫੋਰਡ