Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਖੁਦ ਨੂੰ ਪਰੂਵ ਕਰਨਾ ਹੈ : ਯਾਮੀ ਗੌਤਮ

January 09, 2019 09:08 AM

ਯਾਮੀ ਗੌਤਮ ਨੇ ਆਪਣੇ ਅੱਜ ਤੱਕ ਦੇ ਕਰੀਅਰ ਵਿੱਚ ਕਈ ਤਰ੍ਹਾਂ ਦੇ ਰੋਲ ਕੀਤੇ ਹਨ, ਗੱਲ ‘ਕਾਬਿਲ’ ਦੀ ਹੋਵੇ ਜਾਂ ‘ਸਰਕਾਰ 3’ ਦੀ। ਇਸ ਤੋਂ ਇਲਾਵਾ ਉਹ ਕਈ ਤੇਲਗੂ, ਤਮਿਲ, ਕੰਨੜ, ਮਲਿਆਲਮ ਤੇ ਪੰਜਾਬੀ ਫਿਲਮਾਂ ਦੇ ਨਾਲ ‘ਐਕਸ਼ਨ ਜੈਕਸਨ’, ‘ਬਦਲਾਪੁਰ’, ‘ਸਨਮ ਰੇ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸ ਦੀ ਖਾਸੀਅਤ ਹੈ ਕਿ ਉਸ ਨੇ ਹਮੇਸ਼ਾ ਆਪਣੇ ਰੋਲ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਇਸ ਨੂੰ ਆਪਣਾ ਬਣਾਇਆ ਹੈ। ਆਪਣੀ ਅਗਲੀ ਫਿਲਮ ‘ਉੜੀ' ਵਿੱਚ ਵੀ ਉਹ ਇਸੇ ਤਰ੍ਹਾਂ ਕੰਮ ਕਰ ਰਹੀ ਹੈ। ਇਹੀ ਨਹੀਂ, ਅੱਜਕੱਲ੍ਹ ਉਹ ਸਿਤਾਰਿਆਂ ਨਾਲ ਭਰੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਵੀ ਤਿਆਰ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਫਿਲਮ ‘ਉੜੀ’ ਵਿੱਚ ਅਜਿਹਾ ਕੀ ਹੈ, ਜਿਸ ਨੂੰ ਲੈ ਕੇ ਤੁਸੀਂ ਕਾਫੀ ਕਰੇਜ਼ੀ ਹੋ?
- ਕਿਉਂਕਿ ਇਹ ਫਿਲਮ ਸਤੰਬਰ 2016 ਦੇ ਉੜੀ ਅਟੈਕ 'ਤੇ ਆਧਾਰਤ ਹੈ, ਇਸ ਲਈ ਰੀਅਲਿਸਟਿਕ ਫਿਲਮ ਬਾਰੇ ਐਕਸਾਈਟਿਡ ਹੋਣਾ ਲਾਜ਼ਮੀ ਹੈ। ਇਹ ਮੇਰੇ ਲਈ ਬਹੁਤ ਅਹਿਮ ਫਿਲਮ ਹੈ। ਅੱਜ ਤੱਕ ਮੈਂ ਜਿਸ ਤਰ੍ਹਾਂ ਦੀਆਂ ਫਿਲਮਾਂ ਕਰਦੀ ਰਹੀ ਹਾਂ, ਉਸ ਤੋਂ ਇਹ ਬਹੁਤ ਵੱਖਰੀ ਹੈ। ਇਸ ਫਿਲਮ ਦੀ ਸ਼ੂਟਿੰਗ ਤੋਂ ਛੇ ਮਹੀਨੇ ਪਹਿਲਾਂ ਤੋਂ ਮੈਂ ਇਸ ਫਿਲਮ ਦੀ ਤਿਆਰੀ ਕਰ ਰਹੀ ਹਾਂ। ਮੈਂ ਇਸ ਦੌਰਾਨ ਕਾਫੀ ਐਕਸ਼ਨ ਸੀਕੁਐਂਸ ਦੀ ਟਰੇਨਿੰਗ ਲਈ ਹੈ।
* ਇਸ ਫਿਲਮ ਵਿੱਚ ਤੁਸੀਂ ਕੀ ਕਿਰਦਾਰ ਨਿਭਾਅ ਰਹੇ ਹੋ?
-ਇਸ ਵਿੱਚ ਇੱਕ ਇੰਟੈਲੀਜੈਂਸ ਅਫਸਰ ਦਾ ਅਹਿਮ ਕਿਰਦਾਰ ਨਿਭਾਅ ਰਹੀ ਹਾਂ, ਜਦ ਕਿ ਫਿਲਮ ਵਿੱਚ ਮੇਰੇ ਆਪੋਜ਼ਿਟ ਵਿੱਕੀ ਕੌਸ਼ਲ ਹੈ। ਫਿਲਮ ਵਿੱਚ ਪਰੇਸ਼ ਰਾਵਲ ਦੇ ਹਿੱਸੇ ਵਿੱਚ ਅਜੀਤ ਡੋਭਾਲ ਦੀ ਭੂਮਿਕਾ ਹੈ। ਇਸ ਦੀ ਕਾਫੀ ਸ਼ੂਟਿੰਗ ਅਸਲ ਜਗ੍ਹਾ ਉੱਤੇ ਵੀ ਹੋਈ ਹੈ।
* ਤੁਹਾਡੀ ਪਿਛਲੀ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਮਲਟੀਸਟਾਰਰ ਹੋਣ 'ਤੇ ਵੀ ਖਾਸ ਨਹੀਂ ਚੱਲੀ। ਕੀ ਕਹੋਗੇ?
- ਮਲਟੀਸਟਾਰਰ ਫਿਲਮਾਂ ਵਿੱਚ ਕੀ ਖਰਾਬੀ ਹੈ। ਜੇ ਕਿਸੇ ਫਿਲਮ ਵਿੱਚ ਮੇਰੇ ਨਾਲ ਕੋਈ ਕੋ-ਸਟਾਰ ਹੈ ਤਾਂ ਮੇਰਾ ਖਿਆਲ ਹੈ ਕਿ ਇਹ ਮੇਰੇ ਲਈ ਫਾਇਦੇ ਦੀ ਗੱਲ ਹੈ। ਮੇਰੀ ਜ਼ਿੰਮੇਵਾਰੀ ਥੋੜ੍ਹੀ ਘੱਟ ਹੋ ਜਾਂਦੀ ਹੈ। ਮੈਨੂੰ ਹੋਰ ਵੱਧ ਬਿਹਤਰ ਕਰਨ ਦਾ ਉਤਸ਼ਾਹ ਮਿਲਦਾ ਹੈ। ਇਹ ਜ਼ਰੂਰੀ ਨਹੀਂ ਕਿ ਮੈਨੂੰ ਹਰ ਫਿਲਮ ਸੋਲੋ ਹੀਰੋਇਨ ਵਾਲੀ ਮਿਲੇ। ਮੇਰਾ ਰੋਲ ਦਮਦਾਰ ਹੈ ਤਾਂ ਮੈਂ ਅਜਿਹੀ ਹਰ ਮਲਟੀਸਟਾਰਰ ਫਿਲਮ ਕਰ ਸਕਦੀ ਹਾਂ। ਫਿਰ ਸ਼ਰਧਾ ਕਪੂਰ ਵਰਗੀ ਕੋ-ਸਟਾਰ ਨਾਲ ਕੌਣ ਕੰਮ ਨਹੀਂ ਕਰਨਾ ਚਾਹੇਗਾ। ਜਿੱਥੋਂ ਤੱਕ ਫਿਲਮ ਦਾ ਸਵਾਲ ਹੈ, ਤਾਂ ਇਹ ਫਲਾਪ ਬਿਲਕੁਲ ਨਹੀਂ ਹੈ।
* ‘ਕਾਬਿਲ’ ਦੀ ਸਫਲਤਾ ਤੋਂ ਬਾਅਦ ਵੀ ਤੁਹਾਡੇ ਹਿੱਸੇ 'ਚ ਜ਼ਿਆਦਾ ਕੰਮ ਨਹੀਂ ਆਇਆ। ਕੀ ਕਹੋਗੇ?
- ਇਸ ਵਿੱਚ ਸ਼ੱਕ ਨਹੀਂ ਕਿ ‘ਕਾਬਿਲ’ ਇੱਕ ਵੱਡੀ ਹਿੱਟ ਸੀ, ਪਰ ਮੈਂ ਇਸ ਫਿਲਮ ਦੀ ਸਫਲਤਾ ਨੂੰ ਕਾਹਲੀ ਵਿੱਚ ਕੈਸ਼ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਉਡੀਕ ਕੀਤੀ। ਇਸੇ ਕਾਰਨ ‘ਉੜੀ' ਅਤੇ ‘ਬੱਤੀ ਗੁੱਲ ਮੀਟਰ ਚਾਲੂ’ ਆਦਿ ਕਈ ਚੰਗੀਆਂ ਫਿਲਮਾਂ ਮੇਰੇ ਹਿੱਸੇ ਆਈਆਂ। ਮੈਂ ਕਹਿ ਸਕਦੀ ਹਾਂ ਕਿ ‘ਕਾਬਿਲ' ਵਰਗੀ ਵੱਡੀ ਫਿਲਮ ਵਿੱਚ ਕੰਮ ਕਰਨ ਨਾਲ ਮੇਰਾ ਰਸਤਾ ਕਾਫੀ ਸੌਖਾ ਹੋ ਗਿਆ ਹੈ। ਫਿਰ ਵੀ ਮੇਰਾ ਮੰਨਣਾ ਹੈ ਕਿ ਮੈਂ ਅਜੇ ਆਪਣੇ ਆਪ ਨੂੰ ਸਿੱਧ ਕਰਨਾ ਹੈ।
* ਤਾਂ ਕੀ ਖੁਦ ਨੂੰ ਪਰੂਵ ਕਰਨ ਲਈ ਹੀ ਖੇਤਰੀ ਫਿਲਮਾਂ ਵਿੱਚ ਕੰਮ ਕਰ ਰਹੇ ਹੋ?
- ਮੈਂ ਸਿਰਫ ਚੰਗੀਆਂ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹਾਂ, ਚਾਹੇ ਭਾਸ਼ਾ ਕੋਈ ਵੀ ਹੋਵੇ। ਇਹੀ ਕਾਰਨ ਹੈ ਕਿ ਚੰਗੀਆਂ ਰੀਜਨਲ ਫਿਲਮਾਂ ਨੂੰ ਵੀ ਪੂਰੀ ਤਵੱਜੋਂ ਦਿੱਤੀ ਹੈ। ਕੰਨੜ, ਤਮਿਲ, ਤੇਲਗੂ, ਮਲਿਆਲਮ, ਪੰਜਾਬੀ ਦੀਆਂ ਫਿਲਮਾਂ ਨੇ ਮੇਰਾ ਉਤਸ਼ਾਹ ਕਾਫੀ ਵਧਾਇਆ ਹੈ। ਦੱਸ ਦਿਆਂ ਕਿ ਤਮਿਲ ਅਤੇ ਤੇਲਗੂ ਦੀਆਂ ਮੇਰੀਆਂ ਕਈ ਫਿਲਮਾਂ ਵੱਡੀਆਂ ਹਿੱਟ ਸਨ, ਮੈਂ ਫਿਰ ਵੀ ਉਥੋਂ ਦੀਆਂ ਬਹੁਤ ਹੀ ਚੋਣਵੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਇਹ ਵੀ ਸੱਚ ਹੈ ਕਿ ਅੱਜਕੱਲ੍ਹ ਹਿੰਦੀ ਫਿਲਮਾਂ ਮੇਰੀ ਪਹਿਲ ਹਨ।
* ਤੁਹਾਡੇ ਲਈ ਬਾਕਸ ਆਫਿਸ ਦੀ ਸਫਲਤਾ ਕੀ ਮਾਇਨੇ ਰੱਖਦੀ ਹੈ?
- ਮੈਨੂੰ ਸਿਰਫ ਫਿਲਮੀ ਸਫਲਤਾ ਨਹੀਂ ਚਾਹੀਦੀ। ਅਸਲ 'ਚ ਆਪਣੀਆਂ ਫਿਲਮਾਂ ਦਾ ਸਫਲ ਹੋਣਾ ਤਾਂ ਸਾਰਿਆਂ ਨੂੰ ਖੁਸ਼ੀ ਦਿੰਦਾ ਹੈ, ਪਰ ਮੈਨੂੰ ਇਸ ਦੇ ਨਾਲ ਨਾਲ ਇੱਕ ਕਲਾਕਾਰ ਵਜੋਂ ਸਨਮਾਨ ਵੀ ਚਾਹੀਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ