Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਹਿੱਸਾ : ਰਿਤਿਕ ਰੋਸ਼ਨ

January 09, 2019 09:06 AM

ਬੀਤਿਆ ਕੁਝ ਸਮਾਂ ਬਾਲੀਵੁੱਡ ਦੇ ਸੁਪਰ ਸਟਾਰ ਰਿਤਿਕ ਰੋਸ਼ਨ ਲਈ ਕੁਝ ਖਾਸ ਨਹੀਂ ਰਿਹਾ। ਲਗਾਤਾਰ ਫਿਲਮਾਂ ਦਾ ਫਲਾਪ ਹੋਣਾ ਜਾਂ ਕੰਗਨਾ ਨਾਲ ਈ-ਮੇਲ ਵਿਵਾਦ, ਇਨ੍ਹਾਂ ਸਭ ਨੇ ਕਿਤੇ ਨਾ ਕਿਤੇ ਰਿਤਿਕ ਦੀ ਪਬਲਿਕ ਇਮੇਜ 'ਤੇ ਮਾੜਾ ਅਸਰ ਪਾਇਆ। ਉਸ ਦੇ ਕਰੀਅਰ 'ਤੇ ਵੀ ਓਦੋਂ ਕਾਲਾ ਧੱਬਾ ਲੱਗ ਗਿਆ, ਜਦੋਂ ਉਸ ਦੀ ਡ੍ਰੀਮ ਪ੍ਰੋਜੈਕਟ ਫਿਲਮ ‘ਮੋਹਨਜੋਦੜੋ’ ਉਸ ਸਾਲ ਦੀ ਸਭ ਤੋਂ ਵੱਡੀ ਫਲਾਪ ਫਿਲਮ ਸਿੱਧ ਹੋਈ। ਭਾਵੇ ਉਸ ਨੇ ‘ਕਾਬਿਲ’ ਫਿਲਮ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਵਾਰ ਫਿਰ ਉਹ ਨਵੀਂ ਫਿਲਮ ਨਾਲ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀ ਫਿਲਮ ‘ਸੁਪਰ 30’ ਰਿਲੀਜ਼ ਹੋਣ ਵਾਲੀ ਹੈ। ਇਸ ਬਾਰੇ ਕੁਝ ਦੱਸੋ?
- ਡਾਇਰੈਕਟਰ ਵਿਕਾਸ ਬਹਿਲ ਦੀ ਫਿਲਮ ‘ਸੁਪਰ 30’ ਬਿਹਾਰ ਦੇ ਰਹਿਣ ਵਾਲੇ ਗਣਿਤ ਮਾਹਿਰ ਆਨੰਦ ਕੁਮਾਰ ਦੇ ਸੰਘਰਸ਼ ਉੱਤੇ ਆਧਾਰਤ ਹੈ। ਆਨੰਦ ਪਟਨਾ 'ਚ ਰਹਿ ਕੇ ਗਰੀਬ ਬੱਚਿਆਂ ਨੂੰ ਆਈ ਟੀ ਆਈ ਪ੍ਰੀਖਿਆ ਪਾਸ ਕਰਵਾਉਣ ਅਤੇ ਫ੍ਰੀ ਦਾਖਲਾ ਕਰਵਾਉਣ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ ਮੈਂ ਗਣਿਤ ਦੇ ਅਧਿਆਪਕ ਦੀ ਭੂਮਿਕਾ ਨਿਭਾਅ ਰਿਹਾ ਹਾਂ। ਇਹ ਫਿਲਮ ਦਾ ਇੱਕ ਅਨੋਖਾ ਮੁੱਦਾ ਹੈ, ਜੋ ਦਰਸ਼ਕਾਂ ਨੂੰ ਪਸੰਦ ਆਏਗਾ।
* ਤੁਹਾਡੀ ਹਿੱਟ ਫਿਲਮ ‘ਕ੍ਰਿਸ਼’ ਦੀ ਅਗਲੀ ਕੜੀ ਦੀ ਕੀ ਪ੍ਰੋਗਰੈਸ ਹੈ?
- ‘ਕ੍ਰਿਸ਼ 4’ ਦੀ ਸ਼ੂਟਿੰਗ ਇਸੇ ਸਾਲ ਸ਼ੁਰੂ ਹੋਣੀ ਹੈ। ਨਵੀਂ ਕਹਾਣੀ ਦੇ ਪਲਾਟ 'ਚ ਪ੍ਰਿਅੰਕਾ ਚੋਪੜਾ ਤੋਂ ਇਲਾਵਾ ਦੋ ਹੋਰ ਹੀਰੋਇਨਾਂ ਲਈ ਵੀ ਜਗ੍ਹਾ ਬਣਾਈ ਗਈ ਹੈ।
* ‘ਕ੍ਰਿਸ਼ 4’ ਤੁਹਾਡੀਆਂ ਪਿਛਲੀਆਂ ਫਿਲਮਾਂ ਤੋਂ ਕਿਸ ਤਰ੍ਹਾਂ ਵੱਖਰੀ ਹੋਵੇਗੀ?
- ਇਸ ਫਿਲਮ ਵਿੱਚ ਦਰਸ਼ਕਾਂ ਨੂੰ ਬਹੁਤ ਸਾਰੇ ਐਕਸ਼ਨ ਦ੍ਰਿਸ਼ ਅਤੇ ਵੀ ਐੱਫ ਐਕਸ ਦੇਖਣ ਨੂੰ ਮਿਲਣਗੇ ਕਿਉਕਿ ਇਹ ਵੱਡਾ ਪ੍ਰੋਜੈਕਟ ਹੈ, ਇਸ ਲਈ ਸਾਨੂੰ ਵੀ ਐੱਫ ਐਕਸ 'ਤੇ ਕੰਮ ਕਰਨ ਦੀ ਲੋੜ ਸੀ, ਜਿਸ ਨਾਲ ਸਾਡਾ ਬਜਟ ਬਹੁਤ ਹੀ ਵੱਡਾ ਹੋ ਗਿਆ ਸੀ। ਅਸੀਂ ਇਸ ਨੂੰ ਦਰਸ਼ਕਾਂ ਲਈ ਕਾਫੀ ਆਕਰਸ਼ਕ ਬਣਾਉਣ ਜਾ ਰਹੇ ਹਾਂ।
* ਹੋਰ ਕਿਨ੍ਹਾਂ ਫਿਲਮਾਂ ਵਿੱਚ ਕੰਮ ਕਰ ਰਹੇ ਹੋ?
-ਫਿਲਹਾਲ ਯਸ਼ਰਾਜ ਫਿਲਮਜ਼ ਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਾਂ, ਜਿਸ 'ਚ ਮੇਰੇ ਨਾਲ ਟਾਈਗਰ ਸ਼ਰਾਫ ਹੈ। ਇਸ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਫਿਲਮ ਕਰਨ ਵਾਲਾ ਹਾਂ। ਉਨ੍ਹਾਂ ਨਾਲ ਗੱਲ ਫਾਈਨਲ ਹੋ ਗਈ ਹੈ। ਇੱਕ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਹੈ। ਅਜੇ ਸਾਡੀ ਇਸ ਬਾਰੇ ਗੱਲਬਾਤ ਚੱਲ ਰਹੀ ਹੈ। ਇਹ ਫਿਲਮ ਕਬੱਡੀ ਖਿਡਾਰੀ ਦੇ ਜੀਵਨ 'ਤੇ ਆਧਾਰਤ ਹੋਵੇਗੀ।
* ਪਿਛਲੇ ਸਮੇਂ ਵਿੱਚ ਤੁਸੀਂ ਕਾਫੀ ਅਪਸੈਟ ਰਹੇ ਤੇ ਡਿਪ੍ਰੈਸ਼ਨ 'ਚ ਚਲੇ ਗਏ ਸੀ, ਕੀ ਕਹੋਗੇ?
- ਉਸ ਨੂੰ ਡਿਪ੍ਰੈਸ਼ਨ ਦਾ ਦੌਰ ਕਿਹਾ ਜਾ ਸਕਦਾ ਹੈ। ਦਰਅਸਲ ਮੈਂ ਨਿੱਜੀ ਜ਼ਿੰਦਗੀ 'ਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਮੈਂ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਰਿਹਾ ਹਾਂ। ਮੈਂ ਭਰਮ ਦੀ ਸਥਿਤੀ ਦਾ ਸ਼ਿਕਾਰ ਵੀ ਰਿਹਾ, ਜਿਵੇਂ ਬਾਕੀ ਰਹਿੰਦੇ ਹਨ।
* ਤੁਹਾਡੇ ਬਾਰੇ ਅਕਸਰ ਸੁਣਨ 'ਚ ਆਉਂਦਾ ਹੈ ਕਿ ਤੁਸੀਂ ਕਿਸੇ ਵੀ ਫਿਲਮ ਲਈ ਆਸਾਨੀ ਨਾਲ ਹਾਂ ਨਹੀਂ ਕਰਦੇ?
- ਤੁਸੀਂ ਸਹੀ ਸੁਣਿਆ ਹੈ। ਇਹੋ ਕਾਰਨ ਹੈ ਕਿ ਮੇਰੇ ਕੋਲ ਘੱਟ ਹੀ ਫਿਲਮਾਂ ਹੁੰਦੀਆਂ ਹਨ। ਉਂਝ ਨਾਂਹ ਕਹਿਣ ਪਿੱਛੇ ਮੇਰੀ ਇੱਕ ਸੋਚ ਕੰਮ ਕਰਦੀ ਹੈ। ਮੇਰਾ ਮੰਨਣਾ ਹੈ ਕਿ ਫਿਲਮ ਦੀ ਸਕ੍ਰਿਪਟ ਅਜਿਹੀ ਹੋਣੀ ਚਾਹੀਦਾ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਜ਼ਰਾ ਵੀ ਸੋਚਣਾ ਨਾ ਪਵੇ ਕਿ ਮੈਂ ਇਹ ਫਿਲਮ ਕਰਾਂ ਜਾਂ ਨਾ ਕਰਾਂ।

Have something to say? Post your comment