Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਮੈਨੂੰ ਔਰਤ ਹੋਣ ਉੱਤੇ ਮਾਣ ਹੈ : ਸੋਨਾਕਸ਼ੀ ਸਿਨਹਾ

January 09, 2019 09:05 AM

‘ਦਬੰਗ’ ਦੀ ਸਫਲਤਾ ਪਿੱਛੋਂ ਸੋਨਾਕਸ਼ੀ ਸਿਨਹਾ ਨੇ ‘ਰਾਊਡੀ ਰਾਠੌੜ’, ‘ਲੁਟੇਰਾ’ ਅਤੇ ‘ਹਾਲੀਡੇ : ਏ ਸੋਲਜਰ ਇਜ਼ ਨੈਵਰ ਆਫ ਡਿਊਟੀ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ, ਪਰ ‘ਤੇਵਰ’, ‘ਅਕੀਰਾ’ ਅਤੇ ‘ਨੂਰ’ ਆਦਿ ਫਿਲਮਾਂ ਦੀ ਅਸਫਲਤਾ ਨਾਲ ਉਹ ਪਿੱਛੇ ਚਲੀ ਗਈ। ‘ਇਤਫਾਕ’ ਨਾਲ ਉਸ ਨੇ ਵਾਪਸੀ ਤਾਂ ਕੀਤੀ, ਪਰ ‘ਹੈਪੀ ਫਿਰ ਭਾਗ ਜਾਏਗੀ’ ਦੀ ਅਸਫਲਤਾ ਨੇ ਉਸ ਨੂੰ ਫਿਰ ਪਿੱਛੇ ਧੱਕ ਦਿੱਤਾ। ਇਸ ਦੇ ਬਾਵਜੂਦ ਬਾਲੀਵੁੱਡ ਦੀ ‘ਰੱਜੋ’ ਦੇ ਹੱਥ 'ਚ ਕੁਝ ਚੰਗੀਆਂ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੀ ਫਿਲਮ ‘ਕਲੰਕ’ ਦੇ ਬਾਰੇ ਕੁਝ ਦੱਸੋ?
- ਫਿਲਮ ‘ਕਲੰਕ’ ਨੂੰ ਕਰਣ ਜੌਹਰ ਦੀ ਧਰਮਾ ਪ੍ਰੋਡਕਸ਼ਨ, ਸਾਜਿਦ ਨਾਡਿਆਡਵਾਲਾ ਦੀ ਨਾਡਿਆਡਵਾਲਾ ਗ੍ਰੈਂਡਸਨ ਅਤੇ ਫਾਕਸ ਸਟਾਰ ਸਟੂਡੀਓਜ਼ ਤਿੰਨੇ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਅਤੇ ਇਸ ਨੂੰ ‘2 ਸਟੇਟਸ’ ਫੇਮ ਅਭਿਸ਼ੇਕ ਵਰਮਨ ਨਿਰਦੇਸ਼ਿਤ ਕਰ ਰਹੇ ਹਨ। ਇਹ ਦੋ ਪਰਵਾਰਾਂ ਦੀ ਇਮੋਸ਼ਨਲ ਸਟੋਰੀ ਹੈ। ਇਸ 'ਚ ਤੁਹਾਨੂੰ ਦੇਸ਼ ਦੀਆਂ ਵੈਲਿਊਜ਼ ਦੇਖਣ ਨੂੰ ਮਿਲਣਗੀਆਂ ਅਤੇ ਦਮਦਾਰ ਕਰੈਕਟਰ ਨਜ਼ਰ ਆਉਣਗੇ। ਕਹਿ ਸਕਦੇ ਹਾਂ ਕਿ ਇੱਕ ਨਾਰਮਲ ਫੈਮਿਲੀ ਡਰਾਮਾ ਨਹੀਂ ਹੈ। ਇਸ 'ਚ ਕਈ ਰੰਗ ਦੇਖਣ ਨੂੰ ਮਿਲਣਗੇ।
* ਬਾਲੀਵੁੱਡ ਦੀ ਬੇਟੀ ਹੋਣ ਦੇ ਬਾਵਜੂਦ ਤੁਸੀਂ ਸ਼ੁਰੂ ਵਿੱਚ ਇਸ ਦੇ ਕਿੰਨਾ ਨੇੜੇ ਸੀ?
- ਫਿਲਮ ਨਗਰੀ ਵਿੱਚ ਪਲਣ-ਵਧਣ ਦੇ ਬਾਵਜੂਦ ਸਾਨੂੰ ਹਮੇਸ਼ਾ ਤੋਂ ਫਿਲਮਾਂ ਦੀ ਚਮਕ-ਦਮਕ ਤੋਂ ਦੂਰ ਰੱਖਿਆ ਗਿਆ। ਬਚਪਨ 'ਚ ਸਾਡੇ ਭਰਾ-ਭੈਣਾਂ ਦੇ ਮਨ ਵਿੱਚ ਅਜਿਹਾ ਕੋਈ ਦਬਾਅ ਨਹੀਂ ਬਣਾਇਆ ਗਿਆ ਕਿ ਅਸੀਂ ਫਿਲਮਾਂ ਵਿੱਚ ਹੀ ਆਉਣਾ ਹੈ। ਸਟਾਰ ਕਿਡਸ ਹੋਣ ਦੇ ਨਾਤੇ ਅਸੀਂ ਕਦੇ ਸਪੈਸ਼ਲ ਟ੍ਰੀਟਮੈਂਟ ਨਹੀਂ ਲਿਆ। ਇਸ ਤੋਂ ਉਲਟ ਮਾਂ ਅਤੇ ਡੈਡ ਦੀ ਕੋਸ਼ਿਸ਼ ਇਹੀ ਰਹਿੰਦੀ ਸੀ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਅਸੀਂ ਸਿਤਾਰਿਆਂ ਦੇ ਬੱਚੇ ਹਾਂ ਤਾਂ ਕਿ ਉਹ ਸਾਡੇ ਨਾਲ ਖਾਸ ਤਰ੍ਹਾਂ ਦਾ ਵਰਤਾਅ ਨਾ ਕਰਨ।
* ਬਚਪਨ ਵਿੱਚ ਤੁਹਾਡਾ ਨੇਚਰ ਕਿਹੋ ਜਿਹੀ ਸੀ।
-ਅਕਸਰ ਸਾਰੇ ਘਰਾਂ ਵਿੱਚ ਛੋਟਾ ਬੱਚਾ ਸ਼ਰਾਰਤੀ ਹੁੰਦਾ ਹੈ। ਇਸ ਲਈ ਮੈਂ ਵੀ ਸੀ। ਮੇਰੇ ਭਰਾ ਲਵ ਤੇ ਕੁਸ਼ ਬਹੁਤ ਸਿੱਧੇ ਸਨ। ਘਰ ਵਿੱਚ ਸਭ ਤੋਂ ਵੱਧ ਮਸਤੀ ਮੈਂ ਕਰਦੀ ਅਤੇ ਫਿਰ ਭੱਜ ਜਾਂਦੀ ਸੀ। ਸ਼ਰਾਰਤੀ ਹੋਣ ਦੇ ਨਾਲ ਮੈਂ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਤੇ ਇਸ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਲੈਂਦੀ ਸੀ। ਮੰਮੀ ਪਾਪਾ ਜਾਣਦੇ ਸਨ ਕਿ ਜੇ ਮੈਂ ਟੀ ਵੀ ਦੇਖਦੀ ਹਾਂ ਤਾਂ ਆਪਣਾ ਹੋਮਵਰਕ ਵੀ ਸਮੇਂ 'ਤੇ ਪੂਰਾ ਕਰ ਲਵਾਂਗੀ। ਇਸ ਲਈ ਉਨ੍ਹਾਂ ਨੇ ਕਦੇ ਟੀ ਵੀ ਦੇਖਣ ਤੋਂ ਨਹੀਂ ਰੋਕਿਆ।
* ਬਾਲੀਵੁੱਡ 'ਚ ਨੈਪੋਟਿਜ਼ਮ ਦਾ ਹਮੇਸ਼ਾ ਤੋਂ ਬੋਲਬਾਲਾ ਰਿਹਾ ਹੈ। ਤੁਸੀਂ ਕੀ ਕਹੋਗੇ?
- ਮੈਨੂੰ ਵੀ ਲੱਗਦਾ ਹੈ ਕਿ ਬਾਲੀਵੁੱਡ 'ਚ ਨੈਪੋਟਿਜ਼ਮ ਹੈ, ਇਸ ਲਈ ਇਸ ਦਾ ਬਚਾਅ ਕਰਨ ਦਾ ਕੋਈ ਫਾਇਦਾ ਨਹੀਂ। ਇਹ ਮੁੱਦਾ ਬੇਹੱਦ ਭਾਵਨਾਤਮਕ ਹੈ, ਕਿਉਂਕਿ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ, ਉਨ੍ਹਾਂ ਦਾ ਇਸ ਤੋਂ ਪਾਰ ਪਾਉਣਾ ਮੁਸ਼ਕਲ ਹੈ। ਜੇ ਮੈਂ ਉਨ੍ਹਾਂ ਲੋਕਾਂ 'ਚ ਸ਼ਾਮਲ ਹੁੰਦੀ ਤਾਂ ਦਿਲ ਤੋਂ ਦੁਖੀ ਹੁੰਦੀ। ਉਂਝ ਨੈਪੋਟਿਜ਼ਮ ਹਰ ਜਗ੍ਹਾ ਹੈ, ਪਰ ਇਹ ਅਜਿਹਾ ਬਿਜ਼ਨਸ ਹੈ, ਜਿੱਥੇ ਕੋਈ ਫਿਕਸ ਫੰਡਾ ਨਹੀਂ ਹੈ।
* ਅੱਜ ਔਰਤਾਂ ਕਾਫੀ ਨਾਂਅ ਕਮਾ ਰਹੀਆਂ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
- ਜਦੋਂ ਵੀ ਔਰਤਾਂ ਦੇ ਹਿੱਤ ਜਾਂ ਉਸ ਦੇ ਸਨਮਾਨ 'ਚ ਕੋਈ ਪਹਿਲ ਹੁੰਦੀ ਹੈ ਤਾਂ ਮੈਂ ਔਰਤ ਹੋਣ ਦੇ ਨਾਤੇੇ ਮਾਣ ਮਹਿਸੂਸ ਕਰਦੀ ਹਾਂ। ਖਾਸ ਕਰ ਕੇ ਆਪਣੀਆਂ ਸਪੋਰਟਸ ਵੂਮੈਨ ਨੂੰ ਦੇਖ ਕੇ ਮੇਰਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ। ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ, ਪੀ ਵੀ ਸਿੰਧੂ ਵਰਗੀਆਂ ਸਪੋਰਟਸ ਵੂਮੈਨ ਜਦੋਂ ਵਿਸ਼ਵ 'ਚ ਦੇਸ਼ ਦਾ ਝੰਡਾ ਲਹਿਰਾਉਂਦੀਆਂ ਹਨ ਤਾਂ ਬੜੀ ਖੁਸ਼ੀ ਹੁੰਦੀ ਹੈ। ਔਰਤ ਹੋਣ ਦੇ ਨਾਤੇ ਹੀਣਤਾ ਦਾ ਅਨੁਭਵ ਉਦੋਂ ਹੁੰਦਾ ਹੈ, ਜਦੋਂ ਔਰਤਾਂ ਆਪਣੇ ਔਰਤ ਹੋਣ ਦਾ ਫਾਇਦਾ ਚੁੱਕਦੀਆਂ ਹਨ।
* ਆਪਣੀਆਂ ਆਉਣ ਵਾਲੀਆਂ ਫਿਲਮਾਂ ਦੇ ਬਾਰੇ ਦੱਸੋ?
- ਫਿਲਹਾਲ ਮੈਂ ‘ਕਲੰਕ’ ਦੀ ਸ਼ੂਟਿੰਗ ਕਰ ਰਹੀ ਹਾਂ। ਇਸ ਵਿੱਚ ਮਾਧੁਰੀ ਦੀਕਸ਼ਿਤ, ਵਰੁਣ ਧਵਨ ਅਤੇ ਆਲੀਆ ਭੱਟ ਕੰਮ ਕਰ ਰਹੇ ਹਨ। ਇਸ ਦੀ ਸ਼ੂਟਿੰਗ ਲਗਭਗ ਖਤਮ ਹੋਣ ਵਾਲੀ ਹੈ। ਇਸ ਦੇ ਨਾਲ ਹੀ ਵਿਦਿਆ ਬਾਲਨ, ਤਾਪਸੀ ਪੰਨੂ ਅਤੇ ਬਾਕੀ ਸਟਾਰ ਕਾਸਟ ਦੇ ਨਾਲ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਕਰ ਰਹੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ