Welcome to Canadian Punjabi Post
Follow us on

22

March 2019
ਅੰਤਰਰਾਸ਼ਟਰੀ

ਸਾਊਦੀ ਅਰਬ ਛੱਡਣ ਉੱਤੇ ਪਰਿਵਾਰ ਤੋਂ ਜਾਨ ਦਾ ਖਤਰਾ ਦੱਸਦੀ ਲੜਕੀ ਨੂੰ ਰਾਹਤ

January 09, 2019 09:00 AM

ਬੈਂਕਾਕ, 8 ਜਨਵਰੀ, (ਪੋਸਟ ਬਿਊਰੋ)- ਇਸਲਾਮ ਛੱਡਣ ਉੱਤੇ ਪਰਿਵਾਰ ਵਲੋਂ ਕਤਲ ਕਰਨ ਦੇਣ ਦਾ ਸ਼ੱਕ ਜਤਾ ਰਹੀ 18 ਸਾਲਾ ਲੜਕੀ ਰਹਾਫ ਨੂੰ ਰਾਹਤ ਮਿਲੀ ਤੇ ਉਸ ਦੀ ਘਰ ਵਾਪਸੀ ਦਾ ਫੈਸਲਾ ਟਲ ਗਿਆ ਹੈ। ਸੋਸ਼ਲ ਮੀਡੀਆ ਉੱਤੇ ਕੌਮਾਂਤਰੀ ਪੱਧਰ `ਤੇ ਚੱਲੀ ਮੁਹਿੰਮ ਤੋਂ ਬਾਅਦ ਯੂ ਐੱਨ ਓ ਨੇ ਲੜਕੀ ਨੂੰ ਪਨਾਹ ਦੇਣ ਦਾ ਫੈਸਲਾ ਲਿਆ ਹੈ।
ਵਰਨਣ ਯੋਗ ਹੈ ਕਿ 18 ਸਾਲਾ ਰਹਾਫ ਦੀ ਇਕ ਵੀਡੀਓ ਸੋਸ਼ਲ ਮੀਡੀਆ `ਤੇ ਤਿੰਨ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਉਸ ਦੀ ਮਦਦ ਲਈ ਸੋਸ਼ਲ ਮੀਡੀਆ `ਤੇ ਕੌਮਾਂਤਰੀ ਪੱਧਰ ਉੱਤੇ ਮੁਹਿੰਮ ਚੱਲ ਰਹੀ ਸੀ। ਉਸ ਨੇ ਐਤਵਾਰ ਤੋਂ ਖੁਦ ਨੂੰ ਬੈਂਕਾਕ ਦੇ ਇਕ ਹੋਟਲ ਵਿਚ ਕੈਦ ਹੋਣ ਬਾਰੇ ਦੱਸਿਆ ਅਤੇ ਸ਼ੱਕ ਜਤਾਇਆ ਸੀ ਕਿ ਸਾਊਦੀ ਅਰਬ ਵਾਪਸ ਜਾਣ `ਤੇ ਪਰਿਵਾਰ ਵਾਲੇ ਉਸ ਨੂੰ ਕਤਲ ਕਰ ਦੇਣਗੇ। ਸਾਊਦੀ ਅਰਬ ਦੀ 18 ਸਾਲਾ ਲੜਕੀ ਰਹਾਫ ਮੁਹੰਮਦ ਐਮ ਅਲਕੁਨੂੰਨ ਦੇ ਪਿਤਾ ਸਾਊਦੀ ਅਰਬ ਵਿਚ ਸਰਕਾਰੀ ਅਹੁਦੇ `ਤੇ ਹਨ ਅਤੇ ਉਹ ਅਮੀਰ ਘਰਾਣੇ ਨਾਲ ਸਬੰਧਿਤ ਹੈ। ਸਾਊਦੀ ਅਰਬ ਤੋਂ ਭੱਜ ਕੇ ਉਹ ਐਤਵਾਰ ਬੈਂਕਾਕ ਆਈ ਤਾਂ ਪਰਿਵਾਰ ਦੀ ਸ਼ਿਕਾਇਤ ਉੱਤੇ ਬੈਂਕਾਕ ਏਅਰਪੋਰਟ `ਤੇ ਉਸ ਨੂੰ ਫੜ ਲਿਆ ਗਿਆ ਸੀ। ਥਾਈਲੈਂਡ ਸਰਕਾਰ ਨੇ ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਕੇ ਉਸ ਨੂੰ ਜ਼ਬਰਦਸਤੀ ਘਰ ਵਾਪਸ ਭੇਜਣ ਲਈ ਇਕ ਹੋਟਲ ਵਿਚ ਰੱਖਿਆ ਸੀ। ਲੜਕੀ ਨੂੰ ਡਰ ਸੀ ਕਿ ਘਰ ਮੁੜਨ ਉੱਤੇ ਪਰਿਵਾਰ ਵਾਲੇ ਉਸ ਨੂੰ ਕਤਲ ਕਰ ਦੇਣਗੇ। ਇਸ ਲਈ ਉਸ ਨੇ ਖੁਦ ਨੂੰ ਸੋਮਵਾਰ ਸ਼ਾਮ ਤੱਕ ਹੋਟਲ ਵਿਚ ਕੈਦ ਕਰੀ ਰੱਖਿਆ ਤੇ ਟਵਿੱਟਰ ਰਾਹੀਂ ਸੋਸ਼ਲ ਮੀਡੀਆ ਉੱਤੇ ਆਪਣੀ ਜਾਨ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਲੜਕੀ ਨੂੰ ਸੋਸ਼ਲ ਮੀਡੀਆ `ਤੇ ਕੌਮਾਂਤਰੀ ਮੀਡੀਆ, ਸਮਾਜ ਸੇਵੀ ਸੰਗਠਨਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀਆਂ ਸੰਸਥਾਵਾਂ ਦਾ ਸਾਥ ਮਿਲਿਆ ਅਤੇ ਉਸ ਦੀ ਘਰ ਵਾਪਸੀ ਦਾ ਫੈਸਲਾ ਰੱਦ ਕਰਕੇ ਉਸ ਨੂੰ ਯੂ ਐੱਨ ਓ ਵੱਲੋਂ ਪਨਾਹ ਦੇਣ ਦਾ ਫੈਸਲਾ ਲਿਆ ਗਿਆ ਹੈ।
ਰਹਾਫ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਡਰ ਤੇ ਬੰਦਿਸ਼ਾਂ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ। ਉਹ ਨਾਸਤਿਕ ਹੈ ਅਤੇ ਕਰੀਬ ਦੋ ਸਾਲ ਪਹਿਲਾਂ (2016 ਵਿਚ) ਉਸ ਨੇ ਇਸਲਾਮ ਛੱਡ ਦਿੱਤਾ ਸੀ। ਉਦੋਂ ਉਹ 16 ਸਾਲ ਦੀ ਸੀ। ਆਪਣੇ ਪਰਿਵਾਰ ਦੀਆਂ ਬੰਦਿਸ਼ਾਂ ਤੋਂ ਬਚਣ ਲਈ ਉਸ ਕੋਲ ਇਸ ਤੋਂ ਬਿਨਾ ਕੋਈ ਬਦਲ ਨਹੀਂ ਸੀ, ਉਸ ਦੇ ਕੱਟੜ ਪਰਿਵਾਰ ਵਾਲੇ ਉਸ ਨੂੰ ਕਤਲ ਕਰਨਾ ਚਾਹੁੰਦੇ ਹਨ। ਇਸ ਲਈ ਉਹ ਆਪਣੇ ਘਰ ਵਾਪਸ ਪਰਤਣਾ ਨਹੀਂ ਚਾਹੁੰਦੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ
ਪਾਕਿ ਵਿੱਚ ਛੋਟੀ ਜਿਹੀ ਗੱਲੋਂ ਵਿਦਿਆਰਥੀ ਨੇ ਪ੍ਰੋਫੈਸਰ ਮਾਰਿਆ
5 ਅਣਵਿਆਹੇ ਜੋੜਿਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ
ਅਮਰੀਕਾ ਦੀ ਪਾਕਿ ਨੂੰ ਚੇਤਾਵਨੀ: ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਪਾਕਿ ਨੂੰ ਵੀ ਵੱਡੀ ਪਰੇਸ਼ਾਨੀ ਹੋਵੇਗੀ