Welcome to Canadian Punjabi Post
Follow us on

19

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਸੁਖਪਾਲ ਸਿੰਘ ਖਹਿਰਾ ਵੱਲੋਂ ਨਵੀਂ ਸਿਆਸੀ ਧਿਰ ‘ਪੰਜਾਬੀ ਏਕਤਾ ਪਾਰਟੀ` ਦਾ ਆਗਾਜ਼

January 09, 2019 08:47 AM

ਚੰਡੀਗੜ੍ਹ, 8 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਤੋਂ ਕੁਝ ਮਹੀਨੇ ਪਹਿਲਾਂ ਬਾਗੀ ਹੋਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੰਗਲਵਾਰ ਨੂੰ ਨਵੀਂ ਸਿਆਸੀ ਧਿਰ ‘ਪੰਜਾਬੀ ਏਕਤਾ ਪਾਰਟੀ` ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਥਾਨਕ ਪ੍ਰੈੱਸ ਕਲੱਬ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਹੋਣ ਮੌਕੇ ਇਸ ਦੇ ਪਹਿਲੇ ਪ੍ਰਧਾਨ ਵਜੋਂ ਦੀਪਕ ਬੰਸਲ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਂ ਪੇਸ਼ ਕਰ ਦਿੱਤਾ।
ਨਵੀਂ ਪਾਰਟੀ ਦੇ ਐਲਾਨ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਲੁੱਟਿਆ, ਪੁੱਟਿਆ ਤੇ ਕੁੱਟਿਆ ਹੋਣ ਕਾਰਨ ਇਸ ਦੇ ਸਿਰ ਢਾਈ ਲੱਖ ਕਰੋੜ ਰੁਪਏ ਕਰਜ਼ਾ ਹੈ, ਜਿਸ ਦੀ ਕਿਸ਼ਤ ਦੇਣੀ ਵੀ ਔਖੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬੀ ਕਿਸਾਨ ਮੁਸੀਬਤਾਂ ਝੱਲ ਰਹੇ ਹਨ, ਉਨ੍ਹਾਂ ਸਿਰ ਇਕ ਲੱਖ ਕਰੋੜ ਰੁਪਏ ਕਰਜ਼ਾ ਹੈ। ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਟਰਾਂਸਪੋਰਟ ਮਾਫੀਆ, ਡਰੱਗ ਮਾਫੀਆ, ਕੇਬਲ ਤੇ ਰੇਤ ਮਾਫੀਆ ਨੇ ਕੀਤਾ ਹੈ। ਮੌਜੂਦਾ ਸਰਕਾਰ ਬਾਰੇ ਉਨ੍ਹਾ ਕਿਹਾ ਕਿ ਅਮਰਿੰਦਰ ਸਿੰਘ ਦੇ ਰਾਜ ਵਿਚ ਭ੍ਰਿਸ਼ਟਾਚਾਰ, ਨਸ਼ਾਖੋਰੀ ਤੇ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਧੰਦੇ ਜਾਰੀ ਹਨ। ਉਸ ਨੇ ਪੰਜਾਬ ਨੂੰ ਤਬਾਹੀ ਵੱਲ ਲਿਜਾਣ ਦੀ ਕਸਰ ਨਹੀਂ ਛੱਡੀ। ਪੰਜਾਬ ਨੂੰ ਸਰਹੱਦੀ ਰਾਜਾਂ ਵਾਲੀਆਂ ਸਹੂਲਤਾਂ ਚਾਹੀਦੀਆਂ ਹਨ, ਕਿਉਂਕਿ ਸਰਹੱਦੀ ਸੂਬਾ ਹੋਣ ਕਾਰਨ ਇਹ ਹਰ ਔਕੜ ਭੁਗਤਦਾ ਹੈ। ਖਹਿਰਾ ਨੇ ਕਿਹਾ ਕਿ ਹਰ ਘਰ ਨੌਕਰੀ ਦੇਣ ਦੇ ਵਾਅਦੇ ਕਰ ਚੁੱਕੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਫੇਲ੍ਹ ਹੋਈ ਅਤੇ ਇਸ ਰਾਜ ਵਿਚ ਬੇਰੁਜ਼ਗਾਰੀ ਵਧ ਗਈ, ਪਰ ਸਰਕਾਰ ਨੇ ਖਾਲੀ ਪੋਸਟਾਂ ਵੀ ਨਹੀਂ ਭਰੀਆਂ।
ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਆਸਤ ਤੇ ਪਰਿਵਾਰ ਦੇ ਫਾਇਦੇ ਲਈ ਬੇਅਦਬੀ ਕਰਾਈ ਸੀ, ਪਰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਤੋਂ ਡਰਦੇ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਭਾਜਪਾ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਕਰ ਰਹੇ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਅਰਬਾਂ ਰੁਪਿਆ ਵਿਦੇਸ਼ੀ ਬੈਂਕਾਂ ਵਿੱਚ ਪਿਆ ਹੈ। ਖਹਿਰਾ ਨੇ ਕਿਹਾ ਕਿ ਸੋਲਾਂ ਲੱਖ ਕਰੋੜ ਰੁਪਏ ਰਾਜਸਥਾਨ ਨੇ ਪੰਜਾਬ ਦੇ ਪਾਣੀਆਂ ਦੇ ਦੇਣੇ ਹਨ, ਪਰ ਪੰਜਾਬ ਸਰਕਾਰ ਉਸ ਰਾਜ ਨੂੰ ਬਿੱਲ ਵੀ ਨਹੀਂ ਭੇਜਦੀ, ਨਾ ਦਿੱਲੀ ਨੂੰ ਬਿੱਲ ਭੇਜਿਆ ਹੈ ਤੇ ਦੋਵਾਂ ਪਾਸੇ ਮੁਫਤ ਪਾਣੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਅੰਦਰ ਕਰਾਏਗੀ ਤੇ ਬੇਅਦਬੀ ਕਾਂਡਾਂ ਵਿਚ ਜਿਨ੍ਹਾਂ ਦਾ ਹੱਥ ਹੈ, ਉਨ੍ਹਾਂ ਨੂੰ ਨੰਗਾ ਕਰੇਗੀ। ਖਹਿਰਾ ਨੇ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਨੂੰ ਸਹੀ ਦੱਸ ਕੇ ਕਿਹਾ ਕਿ ਉਹ ਪੰਜਾਬ ਵਿਚ ਨਸ਼ਿਆਂ ਦੀ ਆਰਗੈਨਿਕ ਖੇਤੀ ਦੇ ਪੱਖ ਵਿੱਚ ਹਨ।
ਵਰਨਣ ਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਨਵੀਂ ਪਾਰਟੀ ਦੇ ਐਲਾਨ ਮੌਕੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚੇ ਸਨ। ਪਾਰਟੀ ਆਗੂ ਦੀਪਕ ਬੰਸਲ ਨੇ ਪੰਜਾਬ ਏਕਤਾ ਪਾਰਟੀ ਦੀ ਪ੍ਰਧਾਨਗੀ ਲਈ ਸੁਖਪਾਲ ਸਿੰਘ ਖਹਿਰਾ ਦੇ ਨਾਂ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਨੇ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਵਿਚ ਸ਼ਾਮਲ ਨਹੀਂ ਹੋਏ, ਸਿਰਫ ਉਸ ਦਾ ਪ੍ਰੋਗਰਾਮ ਦੇਖਣ ਤੇ ਖਹਿਰਾ ਨੂੰ ਵਧਾਈ ਦੇਣ ਆਏ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦਾ ਈਸਾਈ ਆਗੂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ
ਵਪਾਰੀ ਨੂੰ ਕਿਡਨੀ ਦੇਣ ਬਹਾਨੇ 15 ਲੱਖ ਠੱਗਣ ਵਾਲੀ ਗ੍ਰਿਫਤਾਰ
ਪੰਜਾਬ ਵਿੱਚ ਕਾਰ ਧੋਣ, ਪਾਣੀ ਛਿੜਕਣ, ਬਗੀਚੇ ਨੂੰ ਪਾਣੀ ਪਾਏ ਤੋਂ ਜੁਰਮਾਨਾ ਲੱਗੇਗਾ
ਗੁਰਦੁਆਰਾ ਸਾਹਿਬ ਅੱਗ ਲੱਗ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ
ਬਹਿਬਲ ਕਲਾਂ ਗੋਲੀ ਕਾਂਡ: ਬਾਦਲ ਪਿਤਾ-ਪੁੱਤਰ ਦੇ ਦਬਾਅ ਹੇਠ ਦਿੱਤੀ ਸੀ ਸਿਰਸਾ ਡੇਰੇ ਦੇ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ
ਫੌਜ ਨੂੰ ਪਤਾ ਤੱਕ ਨਹੀਂ ਸੀ ਦਰਬਾਰ ਸਾਹਿਬ ਵਿੱਚ ਲਾਇਬਰੇਰੀ ਦੇ ਹੋਣ ਦਾ
ਥਾਣੇ ਵਿੱਚ ਲੜਕੀ ਦੀ ਮੌਤ: ਹਾਈ ਕੋਰਟ ਦੇ ਹੁਕਮਾਂ ਉੱਤੇ ਚਾਰ ਪੁਲਸੀਆਂ ਖਿਲਾਫ ਕੇਸ ਦਰਜ
ਟ੍ਰੈਵਲ ਏਜੰਟਾਂ ਦੇ 25 ਦਫਤਰਾਂ ਵਿੱਚ ਛਾਪੇ ਵੱਜਣ ਨਾਲ ਤਰਥੱਲੀ ਮੱਚੀ, ਤਿੰਨ ਕਾਬੂ
ਸੁਖਦੇਵ ਸਿੰਘ ਢੀਂਡਸਾ ਉਮਰ ਭਰ ਲਈ ਪੰਜਾਬ ਉਲੰਪਿਕ ਕਮੇਟੀ ਦੇ ਪ੍ਰਧਾਨ ਚੁਣੇ ਗਏ
ਸਕੂਲਾਂ ਦੀ ਹੱਦ ਨੇੜੇ ਵਰਦੀਆਂ ਤੇ ਕਿਤਾਬਾਂ ਦੀ ਵਿਕਰੀ ਉੱਤੇ ਰੋਕ