Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਹੰਬੋਲਟ ਬਰੌਂਕੌਸ ਹਾਦਸੇ ਦੇ ਮਾਮਲੇ ਵਿੱਚ ਜੱਜ ਨੇ ਡਰਾਈਵਰ ਨੂੰ ਠਹਿਰਾਇਆ ਕਸੂਰਵਾਰ, ਸਜ਼ਾ ਜਲਦ

January 09, 2019 08:38 AM

ਮੈਲਫੋਰਟ, 8 ਜਨਵਰੀ (ਪੋਸਟ ਬਿਊਰੋ) : ਮੰਗਲਵਾਰ ਨੂੰ ਹੰਬੋਲਟ ਬਰੌਂਕੌਸ ਹਾਦਸੇ ਦੇ ਮਾਮਲੇ ਵਿੱਚ ਜਦੋਂ ਟਰੱਕ ਡਰਾਈਵਰ ਨੂੰ ਸਾਰੇ ਦੋਸ਼ਾਂ ਲਈ ਕਸੂਰਵਾਰ ਠਹਿਰਾਇਆ ਜਾ ਰਿਹਾ ਸੀ ਤਾਂ ਸਕੌਟ ਥਾਮਸ ਉੱਥੇ ਹੀ ਬੈਠਾ ਸੀ। ਜਿ਼ਕਰਯੋਗ ਹੈ ਕਿ ਇਸ ਹਾਦਸੇ ਵਿੱਚ ਜੂਨੀਅਰ ਹਾਕੀ ਦੇ 16 ਖਿਡਾਰੀ ਮਾਰੇ ਗਏ ਸਨ ਤੇ 13 ਉਮਰ ਭਰ ਲਈ ਅਪਾਹਜ ਹੋ ਗਏ ਸਨ।
ਹੰਬੋਲਟ ਬਰੌਂਕੌਸ ਹਾਦਸੇ ਵਿੱਚ ਥਾਮਸ ਨੇ ਆਪਣੇ 18 ਸਾਲਾ ਲੜਕੇ ਈਵਾਨ ਨੂੰ ਗਵਾਇਆ ਸੀ। ਉਹ ਹਮੇਸ਼ਾਂ ਤੋਂ ਇਹ ਚਾਹੁੰਦੇ ਸਨ ਕਿ ਟਰੱਕ ਡਰਾਈਵਰ ਇਸ ਹਾਦਸੇ ਦੀ ਜਿ਼ੰਮੇਵਾਰੀ ਲਵੇ। ਮੈਲਫੋਰਟ ਵਿੱਚ ਕੜਾਕੇ ਦੀ ਠੰਢ ਵਿੱਚ ਪ੍ਰੋਵਿੰਸ਼ੀਅਲ ਅਦਾਲਤ ਦੇ ਬਾਹਰ ਖੜ੍ਹ ਕੇ ਸਸਕਾਟੂਨ ਦੇ ਇਸ ਪਿਤਾ ਨੇ ਆਖਿਆ ਕਿ ਉਨ੍ਹਾਂ ਨੂੰ ਹੁਣ ਰਾਹਤ ਮਿਲੀ ਹੈ ਕਿ ਇਹ ਮਾਮਲਾ ਕਸੂਰਵਾਰ ਨੂੰ ਸਜ਼ਾ ਦੇਣ ਵੱਲ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਜਸਕੀਰਤ ਸਿੰਘ ਸਿੱਧੂ ਨੂੰ ਲੰਮੇ ਸਮੇਂ ਲਈ ਸਜ਼ਾ ਹੁੰਦੀ ਹੈ ਜਾਂ ਥੋੜ੍ਹੇ ਸਮੇਂ ਲਈ। ਉਹ ਕਸੂਰਵਾਰ ਹੈ ਤੇ ਉਸ ਨੇ ਇਹ ਮੰਨਿਆ ਵੀ ਹੈ। ਬੱਸ ਇਹੋ ਉਨ੍ਹਾਂ ਨੇ ਸੁਣਨਾ ਸੀ।
ਜਿ਼ਕਰਯੋਗ ਹੈ ਕਿ ਸਿੱਧੂ ਪਿਛਲੇ ਸਾਲ ਅਪਰੈਲ ਵਿੱਚ ਸਿੱਧੂ ਟਰਾਂਸਪੋਰਟ ਟਰੱਕ ਡਰਾਈਵ ਕਰ ਰਿਹਾ ਸੀ ਉਸ ਦਾ ਟਰੱਕ ਤੇ ਬਰੌਂਕੌਸ ਟੀਮ ਦੀ ਬੱਸ ਇੱਕ ਲਾਂਘੇ ਉੱਤੇ ਟਕਰਾ ਗਈ। ਇਹ ਟੀਮ ਸਸਕੈਚਵਨ ਵਿੱਚ ਜੂਨੀਅਰ ਹਾਕੀ ਲੀਗ ਮੈਚ ਖੇਡਣ ਜਾ ਰਹੀ ਸੀ। ਮੰਗਲਵਾਰ ਨੂੰ ਅਦਾਲਤ ਵਿੱਚ ਜੱਜ ਸਾਹਮਣੇ ਖੜ੍ਹੇ ਹੋ ਕੇ ਸਿੱਧੂ ਨੇ ਆਖਿਆ ਕਿ ਉਹ ਆਪਣੀ ਗਲਤੀ ਮੰਨਦਾ ਹੈ। ਉਸ ਉੱਤੇ 16 ਮਾਮਲਿਆਂ ਵਿੱਚ ਖਤਰਨਾਕ ਡਰਾਈਵਿੰਗ ਕਰਨ, ਜਿਸ ਕਾਰਨ 16 ਖਿਡਾਰੀਆਂ ਦੀ ਮੌਤ ਹੋਈ ਤੇ 13 ਮਾਮਲਿਆਂ ਵਿੱਚ ਸ਼ਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਸੀ।
ਉਸ ਨੇ ਹੋਰ ਕੋਈ ਟਿੱਪਣੀ ਨਹੀਂ ਕੀਤੀ ਤੇ ਅਦਾਲਤ ਤੋਂ ਬਾਹਰ ਨਿਕਲਦੇ ਸਮੇਂ ਉਸ ਦਾ ਸਿਰ ਝੁਕਿਆ ਹੋਇਆ ਸੀ ਤੇ ਉਹ ਆਪਣੇ ਵਕੀਲ ਦੇ ਨੇੜੇ ਖੜ੍ਹਿਆ ਹੋਇਆ ਸੀ। ਪਿੱਛੇ ਜਿਹੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਵਕੀਲ ਮਾਰਕ ਬ੍ਰੇਅਫੋਰਡ ਨੇ ਦੱਸਿਆ ਕਿ ਸਿੱਧੂ ਨੇ ਉਨ੍ਹਾਂ ਨੂੰ ਆਖਿਆ ਕਿ ਉਹ ਨਾ ਤਾਂ ਹਾਲਾਤ ਨੂੰ ਹੋਰ ਵਿਗਾੜਨਾ ਚਾਹੁੰਦਾ ਹੈ ਤੇ ਨਾ ਹੀ ਇਸ ਨੂੰ ਸੁਧਾਰ ਸਕਦਾ ਹੈ ਇਸ ਲਈ ਉਹ ਸੁਣਵਾਈ ਵਿੱਚ ਨਹੀਂ ਪੈਣਾ ਚਾਹੁੰਦਾ। ਉਹ ਆਪਣੀ ਗਲਤੀ ਮੰਨਦਾ ਹੈ।
ਉਹ ਸਬੰਧਤ ਪਰਿਵਾਰਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਇਸ ਹਾਦਸੇ ਕਾਰਨ ਉਹ ਅੰਦਰੋਂ ਟੁੱਟ ਚੁੱਕਿਆ ਹੈ। ਇਸ ਸੱਭ ਕਾਸੇ ਦੇ ਬਾਵਜੂਦ ਕੁੱਝ ਪਰਿਵਾਰਾਂ ਤੇ ਖਿਡਾਰੀਆਂ ਵੱਲੋਂ ਉਸ ਪ੍ਰਤੀ ਵਿਖਾਈ ਗਈ ਹਮਦਰਦੀ ਤੇ ਨਰਮੀ ਲਈ ਉਹ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ। ਕ੍ਰਾਊਨ ਵਕੀਲ ਥਾਮਸ ਹੈਲੇ ਨੇ ਆਖਿਆ ਕਿ ਉਸ ਨੂੰ ਪੰਜ ਦਿਨਾਂ ਲਈ ਸੁਣਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ 28 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਤੋਂ ਅੱਗੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ। ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਲਈ ਸਿੱਧੂ ਨੂੰ 14 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਹਾਦਸੇ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਅਪਾਹਜ ਕਰਨ ਲਈ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਦਸੇ ਤੋਂ ਸਬੂਤ ਤੇ ਟਰੱਕ ਡਰਾਈਵਰ ਦੀ ਗਲਤੀ ਦੇ ਸਬੂਤ ਅਜੇ ਤੱਕ ਅਦਾਲਤ ਵਿੱਚ ਜਮ੍ਹਾਂ ਨਹੀਂ ਕਰਵਾਏ ਗਏ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ