Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਕਸ਼ਮੀਰੀ ਨੌਜਵਾਨਾਂ ਕੋਲ ਨੌਕਰੀ ਨਾ ਹੋਣ ਕਾਰਨ ਬੰਦੂਕਾਂ ਚੁੱਕ ਰਹੇ ਹਨ: ਅਬਦੁੱਲਾ

January 09, 2019 08:19 AM

ਸ਼੍ਰੀਨਗਰ, 8 ਜਨਵਰੀ (ਪੋਸਟ ਬਿਊਰੋ)- ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਏਥੋਂ ਦੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ, ਨੌਕਰੀ ਅਤੇ ਕੰਮ ਵੀ ਨਹੀਂ, ਜਿਸ ਕਾਰਨ ਇਹ ਨੌਜਵਾਨ ਬੰਦੂਕਾਂ ਚੁੱਕ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਜੰਮੂ ਦੇ ਨੌਜਵਾਨ ਸੰਮੇਲਨ ਵਿੱਚ ਕੀਤਾ ਹੈ।
ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਹ ਸੰਕਟ ਦਾ ਦੌਰ ਹੈ ਅਤੇ ਇਸ ਸਥਿਤੀ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਹੋਵੇਗਾ, ਕਿਉਂ ਨੌਜਵਾਨ ਵਰਗ ਏਦਾਂ ਕਰ ਰਿਹਾ ਹੈ, ਗੁੱਸੇ ਦਾ ਕਾਰਨ ਕੀ ਹੈ ਤੇ ਕਿਉਂ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ। ਉਮਰ ਨੇ ਭਾਜਪਾ ਅਤੇ ਪੀ ਡੀ ਪੀ ਸਰਕਾਰ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਾਬਕਾ ਸਰਕਾਰ ਨੇ ਇਨ੍ਹਾਂ ਲਈ ਕੁਝ ਨਹੀਂ ਕੀਤਾ। ਵਾਅਦੇ ਕੀਤੇ ਗਏ, ਬਹੁਤ ਭਰੋਸਾ ਵੀ ਦਿੱਤਾ, ਪਰ ਕੰਮ ਨਹੀਂ ਕੀਤਾ ਗਿਆ। ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕਿਹਾ ਗਿਆ, ਪਰ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਰਾਜ ਦੌਰਾਨ ਇੰਨਾ ਕੁਝ ਨਹੀਂ ਹੋਇਆ, ਜਿਨਾ ਅੱਜ ਹੋ ਰਿਹਾ ਹੈ। ਉਮਰ ਅਬਦੁੱਲਾ ਨੇ ਆਰਥਿਕ ਰੂਪ ਤੋਂ ਪਿਛੜੇ ਵਰਗਾਂ ਨੂੰ ਕੇਂਦਰ ਵੱਲੋਂ ਰਿਜ਼ਰਵੇਸ਼ਨ ਦੇਣ ਦੀ ਗੱਲ `ਤੇ ਵੀ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਬਾਅਦ ਇਹ ਕਿਉਂ, ਕੇਂਦਰ ਅਤੇ ਭਾਜਪਾ ਦੇ ਇਰਾਦਾ ਠੀਕ ਨਹੀਂ ਹੈ, ਜਿਹੜੇ ਚੋਣਾਂ ਨੇੜੇ ਆਉਣ `ਤੇ ਇਸ ਤਰੀਕੇ ਨਾਲ ਰਿਜ਼ਰਵੇਸ਼ਨ ਦੇਣ ਦੀ ਚਰਚਾ ਕਰ ਰਹੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਸਿਰਫ 35 ਫੀਸਦੀ ਲੋਕਾਂ ਨੂੰ ਬਜ਼ੁਰਗਾਂ ਦੀ ਸੇਵਾ ਤੋਂ ਹੁੰਦੀ ਹੈ ਖੁਸ਼ੀ
ਕਮਾਂਡੋ ਜਵਾਨਾਂ ਨੇ ਸ਼ਹੀਦ ਸਾਥੀ ਦੀ ਭੈਣ ਦੇ ਪੈਰ ਭੁੰਜੇ ਨਹੀਂ ਪੈਣ ਦਿੱਤੇ
ਗੂਗਲ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਗਲਬਾ ਖ਼ਤਮ ਕਰਨ ਦੀ ਮੁਹਿੰਮ ਤੇਜ਼
ਹਵਾਈ ਫੌਜ ਦੇ ਤਬਾਹ ਹੋਏ ਜਹਾਜ਼ ਸਵਾਰਾਂ ਦੀਆਂ ਲਾਸ਼ਾਂ ਬਰਾਮਦ
ਲੋਕ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਦੀ ਕੋਰ ਕਮੇਟੀ ਭੰਗ
ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੀਆਂ ਵਿਧਾਨ ਸਭਾ ਚੋਣਾਂ ਹੋਣ ਤਕ ਭਾਜਪਾ ਪ੍ਰਧਾਨ ਬਣੇ ਰਹਿਣਗੇ
ਅਮਰਨਾਥ ਯਾਤਰਾ ਤੋਂ ਪਹਿਲਾਂ ਵੱਡਾ ਹਮਲਾ, ਸੀ ਆਰ ਪੀ ਐੱਫ ਦੇ ਪੰਜ ਜਵਾਨ ਮਾਰੇ ਗਏ
ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਕਤਲ
ਵਟਸਐਪ ਵਿੱਚ ਗੜਬੜ ਲੱਭਣ ਵਾਲੇ ਭਾਰਤੀ ਗੱਭਰੂ ਨੂੰ 3.5 ਲੱਖ ਦਾ ਇਨਾਮ
ਜਹਾਜ਼ ਅਗਵਾ ਦੀ ਅਫਵਾਹ ਫੈਲਾਉਣ ਵਾਲੇ ਨੂੰ ਉਮਰ ਕੈਦ ਅਤੇ ਪੰਜ ਕਰੋੜ ਜੁਰਮਾਨਾ