Welcome to Canadian Punjabi Post
Follow us on

22

March 2019
ਪੰਜਾਬ

ਬਿਨਾਂ ਡਿਗਰੀ ਵਾਲਾ ਡਾਕਟਰ ਗ੍ਰਿਫਤਾਰ, ਕਲੀਨਿਕ ਸੀਲ ਕੀਤਾ

January 09, 2019 08:10 AM

ਤਰਨ ਤਾਰਨ, 8 ਜਨਵਰੀ (ਪੋਸਟ ਬਿਊਰੋ)- ਪਿੰਡ ਭਲਾਈਪੁਰ ਦੇ ਪ੍ਰਦੀਪ ਸਿੰਘ ਦੀ ਗਰਭਵਤੀ ਪਤਨੀ ਗੁਰਪ੍ਰੀਤ ਕੌਰ ਦੀ ਡਿਲੀਵਰੀ ਵੇਲੇ ਮੌਤ ਪਿੱਛੋਂ ਸਿਹਤ ਵਿਭਾਗ ਨੀਂਦ ਤੋਂ ਜਾਗਿਆ ਹੈ। ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ਉਤੇ ਸਿਹਤ ਵਿਭਾਗ ਨੇ ਉਸ ਕਲੀਨਿਕ 'ਤੇ ਛਾਪਾ ਮਾਰਿਆ, ਜਿਸ ਦੌਰਾਨ ਫਰਜ਼ੀਵਾੜੇ ਦਾ ਪਰਦਾ ਫਾਸ਼ ਹੋਇਆ ਹੈ।
ਇਸ ਬਾਰੇ ਪ੍ਰਦੀਪ ਸਿੰਘ ਵਾਸੀ ਭਲਾਈਪੁਰ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਗੁਰਪ੍ਰੀਤ ਕੌਰ ਦੀ ਮੌਤ ਤਿੰਨ ਜਨਵਰੀ ਨੂੰ ਪਿੰਡ ਨਾਗੋਕੇ ਵਿੱਚ ਡਾ. ਹਰਜਿੰਦਰ ਸਿੰਘ ਪੁੱਤਰ ਜੱਗਾ ਸਿੰਘ ਦੇ ਕਲੀਨਿਕ ਉਤੇ ਡਿਲੀਵਰੀ ਵੇਲੇ ਹੋਈ ਸੀ। ਡੀ ਸੀ ਪ੍ਰਦੀਪ ਸਭਰਵਾਲ ਨੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪੀ ਅਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ। ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਮੀਆਂਵਿੰਡ ਦੇ ਐਸ ਐਮ ਓ ਡਾ. ਵੀਮਲ ਵੀਰ ਦੀ ਅਗਵਾਈ ਵਿੱਚ ਟੀਮ ਬਣਾਈ ਤਾਂ ਟੀਮ ਨੇ ਕਲੀਨਿਕ 'ਤੇ ਛਾਪਾ ਮਾਰਿਆ। ਓਥੇ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਦੇ ਬੋਰਡ ਉੱਤੇ ਡਾ. ਹਰਜਿੰਦਰ ਸਿੰਘ ਦੇ ਨਾਲ ਡਾ. ਪਰਮਜੀਤ ਕੌਰ (ਸੀ ਐਮ ਐਸ ਤੇ ਈ ਡੀ) ਲਿਖਿਆ ਹੋਇਆ ਸੀ। ਜਾਂਚ ਵਿੱਚ ਕਲੀਨਿਕ ਵਿੱਚ ਮੌਜੂਦ ਹਰਜਿੰਦਰ ਸਿੰਘ ਕੋਈ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ। ਉਸ ਨੇ ਸਿਹਤ ਵਿਭਾਗ ਦੀ ਟੀਮ ਨੂੰ ਬਿਆਨ ਦੇਂਦੇ ਹੋਏ ਦਾਅਵਾ ਕੀਤਾ ਕਿ ਗਰਭਵਤੀ ਗੁਰਪ੍ਰੀਤ ਕੌਰ ਦੀ ਡਿਲੀਵਰੀ ਤਿੰਨ ਜਨਵਰੀ ਨੂੰ ਸਵੇਰੇ ਛੇ ਵਜੇ ਹੋ ਗਈ ਤਾਂ ਹਾਲਤ ਗੰਭੀਰ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਤਰਨ ਤਾਰਨ ਦਾਖਲ ਕਰਨ ਲਈ ਪਰਵਾਰ ਨੂੰ ਬੇਨਤੀ ਕੀਤੀ ਸੀ। ਪਰਵਾਰ ਨੇ ਸਮੇਂ ਸਿਰ ਗੁਰਪ੍ਰੀਤ ਕੌਰ ਨੂੰ ਓਥੇ ਦਾਖਲ ਨਹੀਂ ਕਰਵਾਇਆ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੇ ਰਿਸ਼ਤੇਦਾਰ ਰਵੀਸ਼ੇਰ ਸਿੰਘ ਦੇ ਬਿਆਨ ਦਰਜ ਕਰਕੇ ਸਿਹਤ ਵਿਭਾਗ ਦੀ ਟੀਮ ਨੇ ਕਲੀਨਿਕ ਦੀ ਜਾਂਚ ਕੀਤੀ ਤਾਂ ਉਥੋਂ ਗਲਤ ਦਵਾਈਆਂ ਮਿਲੀਆਂ। ਮੌਕੇ 'ਤੇ ਡਾ. ਹਰਜਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਖਿਲਾਫ ਥਾਣਾ ਵੈਰੋਂਵਾਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ
ਵਿਧਾਇਕ ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਂਦੇ ਪੁਲਸ ਵਾਲੇ ਘੇਰੇ