Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਫਿਰੋਜ਼ਪੁਰ ਵਿੱਚ 94 ਹਜ਼ਾਰ ਦੇ ਜਾਅਲੀ ਨੋਟਾਂ ਨਾਲ ਦੋ ਜਣੇ ਕਾਬੂ

January 09, 2019 08:09 AM

ਫਿਰੋਜ਼ਪੁਰ, 8 ਜਨਵਰੀ (ਪੋਸਟ ਬਿਊਰੋ)- ਨਾਰਕੋਟਿਕਸ ਸੈਲ ਨੇ 94 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ ਕੰਪਿਊਟਰ, ਸਕੈਨਰ ਤੇ ਹੋਰ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਵਿੱਚੋਂ ਇਕ ਦੋਸ਼ੀ ਟੀਚਰ ਹੈ ਅਤੇ ਦੂਸਰੇ ਦੀ ਪਤਨੀ ਟੀਚਰ ਹੈ। ਇਨ੍ਹਾਂ ਕੋਲੋਂ ਦੋ ਹਜ਼ਾਰ, ਪੰਜ ਸੌ ਅਤੇ ਦੋ ਸੌ ਰੁਪਏ ਦੇ ਲਗਭਗ 275 ਨੋਟ ਮਿਲੇ ਹਨ। ਉਰ ਥਾਣਾ ਕੈਂਟ ਪੁਲਸ ਨੇ ਕੱਲ੍ਹ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸੰਬੰਧ ਵਿੱਚ ਨਾਰਕੋਟਿਕਸ ਸੈਲ ਦੇ ਏ ਐਸ ਆਈ ਦਲਵਿੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਵਿੱਚ ਫਿਰੋਜ਼ਪੁਰ ਰੋਡ ਦੇ ਸੁੰਦਰ ਨਗਰ ਦੇ ਵਾਸੀ ਸੁਰਜੀਤ ਸਿੰਘ ਅਤੇ ਥਾਣਾ ਗੁਰੂਹਰਸਹਾਏ ਦੇ ਬਾਬੇ ਤਾਰੇ ਵਾਲਾ ਖੂਹ ਦਾ ਵਸਨੀਕ ਦੇਸ ਰਾਜ ਉਰਫ ਦੇਸਾ ਜਾਅਲੀ ਕਰੰਸੀ ਬਣਾ ਕੇ ਬਾਜ਼ਾਰ ਵਿੱਚ ਚਲਾਉਂਦੇ ਹਨ। ਇਸ ਸਮੇਂ ਛਾਉਣੀ ਦੇ ਆਰੀਆ ਅਨਾਥਾਲਯ ਸਕੂਲ ਦੇ ਪਿੱਛੇ ਕੱਚੇ ਰਸਤੇ 'ਤੇ ਦੋਵੇਂ ਜਾਅਲੀ ਕਰੰਸੀ ਲੈ ਕੇ ਜਾ ਰਹੇ ਹਨ। ਪੁਲਸ ਨੇ ਛਾਪਾ ਮਾਰ ਕੇ ਦੋਵਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 94 ਹਜ਼ਾਰ ਦੇ ਜਾਅਲੀ ਨੋਟ ਮਿਲੇ। ਦੇਸ ਰਾਜ ਇਕ ਸਰਕਾਰੀ ਸਕੂਲ ਵਿੱਚ ਟੀਚਰ ਹੈ। ਉਹ ਕਾਂਟ੍ਰੈਕਟ ਉੱਤੇ ਹੈ। ਨਾਰਕੋਟਿਕਸ ਸੈਲ ਦੇ ਅਧਿਕਾਰੀਆਂ ਦੇ ਮੁਤਾਬਕ ਦੋਵੇਂ ਦੋਸ਼ੀ ਦੋ ਹਜ਼ਾਰ, ਪੰਜ ਸੌ ਤੇ ਦੋ ਸੌ ਰੁਪਏ ਦੇ ਨੋਟ ਤਿਆਰ ਕਰਦੇ ਸਮੇਂ ਉਸ ਵਿੱਚ ਚਮਕੀਲੀ ਤਾਰ ਵੀ ਪਾਉਂਦੇ ਸਨ। ਐਸ ਪੀ (ਡੀ) ਬਲਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਲੋਕ ਕਿਨ੍ਹਾਂ-ਕਿਨ੍ਹਾਂ ਨੂੰ ਜਾਅਲੀ ਕਰੰਸੀ ਸਪਲਾਈ ਕਰਦੇ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੁਕਤਸਰ ਵਿੱਚ ਮਾਂ ਧੀ ਦੀ ਕੁੱਟ-ਮਾਰ ਦਾ ਵੀਡੀਓ ਵਾਇਰਲ
ਆਮ ਆਦਮੀ ਪਾਰਟੀ ਦੇ ਦਲ ਬਦਲੂ ਵਿਧਾਇਕਾਂ ਉੱਤੇ ਸਪੀਕਰ ਦੀ ਖਾਸ ਮਿਹਰਬਾਨੀ
ਵੀਜ਼ੇ ਤੇ ਗੱਡੀ ਤਿਆਰ ਹੋਣ ਦੇ ਬਾਵਜੂਦ ਸਿੱਖ ਸ਼ਰਧਾਲੂ ਪਾਕਿ ਨੂੰ ਨਹੀਂ ਜਾ ਸਕੇ
ਡੇਰਾ ਸੱਚਖੰਡ ਬਲਾਂ ਦਾ ਟਰੱਸਟ ਤੋੜਨ ਦੀ ਮੰਗ ਵੀ ਉੱਠ ਈ
ਹਲਵਾਰਾ ਵਿਖੇ ਨਵੇਂ ਸਿਵਲ ਏਅਰ ਟਰਮੀਨਲ ਵਾਸਤੇ ਪੰਜਾਬ ਤੇ ਏਅਰਪੋਰਟ ਅਥਾਰਟੀ ਦਾ ਸਮਝੌਤਾ
ਜਥੇਦਾਰ ਵੇਦਾਂਤੀ ਦਾ ਦਾਅਵਾ : ਆਪਰੇਸ਼ਨ ਬਲਿਊ ਸਟਾਰ ਵੇਲੇ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਅੱਗ ਲੱਗੀ ਹੀ ਨਹੀਂ ਸੀ
ਪੰਜਾਬ ਸਰਕਾਰ ਕੁੰਵਰ ਵਿਜੇ ਪ੍ਰਤਾਪ ਦੇ ਹੱਕ ਵਿੱਚ ਨਿਤਰੀ
ਪਿੰਡ ਵਾਸੀਆਂ ਦਾ ਫੈਸਲਾ: ਫ਼ਤਹਿਵੀਰ ਦੇ ਭੋਗ ਮੌਕੇ ਕੋਈ ਵੀ ਨੇਤਾ ਜਾਂ ਅਫਸਰ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ
8000 ਰੁਪਏ ਰਿਸ਼ਵਤ ਲੈਂਦਾ ਏ ਐੱਸ ਆਈ ਕਾਬੂ
ਲੌਂਗੋਵਾਲ ਨੇ ਕਿਹਾ: ਸ਼ਿਲਾਂਗ ਵਿੱਚ ਪੰਜਾਬੀਆਂ ਦਾ ਉਜਾੜਾ ਰੋਕਣ ਵਾਸਤੇ ਗ੍ਰਹਿ ਮੰਤਰੀ ਦਖਲ ਦੇਣ