Welcome to Canadian Punjabi Post
Follow us on

29

March 2024
 
ਕੈਨੇਡਾ

ਪਾਈਪਲਾਈਨ ਦਾ ਵਿਰੋਧ ਕਰਨ ਵਾਲੇ 14 ਵਿਅਕਤੀਆਂ ਨੂੰ ਆਰਸੀਐਮਪੀ ਨੇ ਕੀਤਾ ਗ੍ਰਿਫਤਾਰ

January 09, 2019 05:20 AM

ਹਿਊਸਟਨ, ਬੀਸੀ, 8 ਜਨਵਰੀ (ਪੋਸਟ ਬਿਊਰੋ) : ਆਰਸੀਐਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਹਿੱਸੇ ਵਿੱਚ ਜੰਗਲਾਂ ਨੂੰ ਜਾਂਦੀ ਇੱਕ ਸੜਕ ਨੂੰ ਘੇਰੀ ਖੜ੍ਹੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਪਾਈਪਲਾਈਨ ਪ੍ਰੋਜੈਕਟ ਤੱਕ ਪਹੁੰਚ ਨੂੰ ਰੋਕ ਰਹੇ ਸਨ।
ਮਾਊਂਟੀਜ਼ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਮੌਰਿਸ ਵੈਸਟ ਫੌਰੈਸਟ ਸਰਵਿਸ ਰੋਡ ਉੱਤੇ ਗਿਡੁਮਟੈਨ ਚੈੱਕਨਾਕੇ ਉੱਤੇ ਹੋਈਆਂ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਕਥਿਤ ਤੌਰ ਉੱਤੇ ਸੜਕ ਦੇ ਨਾਲ ਨਾਲ ਕਈ ਥਾਂਵਾਂ ਉੱਤੇ ਅੱਗ ਬਲਦੀ ਵੇਖੀ। ਵੈਟਸੂਵੇਟਨ ਫਰਸਟ ਨੇਸ਼ਨ ਦੇ ਗਿਡੁਮਟੈਨ ਖਾਨਦਾਨ ਦੇ ਮੈਂਬਰਾਂ ਵੱਲੋਂ ਪਾਈਪਲਾਈਨ ਤੱਕ ਪਹੁੰਚ ਉੱਤੇ ਨਿਯੰਤਰਣ ਕਰਨ ਲਈ ਹਿਊਸਟਨ ਦੇ ਦੱਖਣਪੱਛਮ ਵਿੱਚ ਸਥਿਤ ਇਸ ਇਲਾਕੇ ਵਿੱਚ ਕੈਂਪ ਤੇ ਚੈੱਕਨਾਕਾ ਲਾਇਆ ਸੀ।
ਇੱਕ ਬਿਆਨ ਵਿੱਚ ਆਰਸੀਐਮਪੀ ਨੇ ਆਖਿਆ ਕਿ ਅਧਿਕਾਰੀਆਂ ਨੇ ਕੈਂਪ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਸੜਕ ਦੇ ਨਾਲ ਲੱਗਿਆ ਅੜਿੱਕਾ ਖਤਮ ਕਰਨ ਲਈ ਆਖਿਆ ਤੇ ਉਨ੍ਹਾਂ ਚੀਫਜ਼ ਤੇ ਕੋਸਟਲ ਗੈਸਲਿੰਕ ਨਾਲ ਵੀ ਗੱਲ ਕੀਤੀ। ਪਰ ਪੁਲਿਸ ਨੇ ਦੱਸਿਆ ਕਿ 3:00 ਵਜੇ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਮਾਮਲਾ ਹੱਲ ਨਹੀਂ ਹੋਣ ਵਾਲਾ ਇਸ ਲਈ ਉਨ੍ਹਾਂ ਕਾਰਵਾਈ ਕੀਤੀ। ਬਿਆਨ ਵਿੱਚ ਆਖਿਆ ਗਿਆ ਕਿ ਕੈਂਪ ਨੂੰ ਖਾਲੀ ਕਰਨ ਲਈ ਇੱਕ ਆਰਜ਼ੀ ਜ਼ੋਨ ਵੀ ਬਣਾਈ ਗਈ ਤੇ ਪੁਲਿਸ ਨੇ ਕਿਸੇ ਨੂੰ ਉੱਥੇ ਨਹੀਂ ਪਹੁੰਚਣ ਦਿੱਤਾ ਜਿਹੜਾ ਕਾਨੂੰਨ ਲਾਗੂ ਕਰਨ ਵਾਲੀ ਟੀਮ ਦਾ ਹਿੱਸਾ ਨਹੀਂ ਸੀ।
ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਆਰਸੀਐਮਪੀ ਨੇ ਉਸ ਇਲਾਕੇ ਵਿੱਚ ਸੰਚਾਰ ਵੀ ਬੰਦ ਕਰ ਦਿੱਤਾ ਤੇ ਪੁਲਿਸ ਦੀ ਇਸ ਕਾਰਵਾਈ ਮੌਕੇ ਫੌਜ ਵੀ ਉੱਥੇ ਤਾਇਨਾਤ ਸੀ। ਟਰਾਂਸ ਕੈਨੇਡਾ ਦੀ ਸਬਸਿਡਰੀ ਕੋਸਟਲ ਗੈਸਲਿੰਕ ਵੱਲੋਂ ਡਾਅਸਨ ਕ੍ਰੀਕ ਏਰੀਆ ਤੋਂ ਕਿਟੀਮਤ ਤੱਕ ਕੁਦਰਤੀ ਗੈਸ ਲਿਜਾਣ ਲਈ ਇਹ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਐਤਵਾਰ ਨੂੰ ਯੂਨੀਅਨ ਆਫ ਬੀਸੀ ਇੰਡੀਅਨ ਚੀਫਜ਼ ਦੇ ਗ੍ਰੈਂਡ ਚੀਫ ਸਟੀਵਾਰਟ ਫਿਲਿਪ ਦੇ ਪੱਖ ਉੱਤੇ ਇਹ ਨਿਊਜ਼ ਰਲੀਜ਼ ਜਾਰੀ ਕੀਤੀ ਗਈ ਕਿ ਉਨ੍ਹਾਂ ਸਾਰਿਆਂ ਵੱਲੋਂ ਆਪਣੀ ਟੈਰੇਟਰੀ ਵਿੱਚ ਤੇਲ ਤੇ ਗੈਸ ਪਾਈਪਲਾਈਨ ਦੀ ਉਸਾਰੀ ਦਾ ਵਿਰੋਧ ਕੀਤਾ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਜਦੋਂ ਤੱਕ ਇਸ ਮੁੱਦੇ ਉੱਤੇ ਆਮ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਨੂੰ ਇਸ ਪ੍ਰੋਜੈਕਟ ਲਈ ਪਰਮਿਟ ਰੱਦ ਕਰ ਦੇਣੇ ਚਾਹੀਦੇ ਹਨ। ਐਲਐਨਜੀ ਕੈਨੇਡਾ ਨੇ ਅਕਤੂਬਰ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਪਾਈਪਲਾਈਨ ਉਸਾਰਨ ਦੀ ਆਪਣੀ ਯੋਜਨਾ ਨਾਲ ਅੱਗੇ ਵਧੇਗੀ। 670 ਕਿਲੋਮੀਟਰ ਲੰਮੀ ਤੇ 6.2 ਬਿਲੀਅਨ ਡਾਲਰ ਦੀ ਲਾਗਤ ਵਾਲੀ ਇਸ ਪਾਈਪਲਾਈਨ ਦੀ ਉਸਾਰੀ ਇਸ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼