Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਸਾਊਦੀ ਅਰਬ ਤੋਂ ਭੱਜੀ ਕੁੜੀ ਦੀ ਅਪੀਲ; ਵਾਪਸ ਨਾ ਭੇਜੋ, ਮੇਰਾ ਕਤਲ ਕਰ ਦੇਣਗੇ

January 08, 2019 09:03 AM

ਬੈਂਕਾਕ, 7 ਜਨਵਰੀ, (ਪੋਸਟ ਬਿਊਰੋ)- ਥਾਈਲੈਂਡ ਵਿੱਚ ਦਾਖਲ ਹੋਣ ਤੋਂ ਰੋਕੀ ਗਈ ਸਾਊਦੀ ਅਰਬ ਦੀ 18 ਸਾਲਾਂ ਕੁੜੀ ਦਾ ਕਹਿਣਾ ਹੈ ਕਿ ਜੇ ਥਾਈ ਅਧਿਕਾਰੀ ਉਸ ਨੂੰ ਵਾਪਸ ਭੇਜ ਦੇਣ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।
ਰਹਾਫ ਮੋਹੰਮਦ ਏਮ ਅਲਕੁਨੂਨ ਨਾਂਅ ਦੀ ਇਸ ਕੁੜੀ ਨੇ ਕਿਹਾ ਕਿ ਜਦੋਂ ਉਹ ਬੈਂਕਾਕ ਦੇ ਸਵਰਨਭੂਮੀ ਹਵਾਈ ਅੱਡੇ ਉੱਤੇ ਪੁੱਜੀ ਤਾਂ ਉਸ ਨੂੰ ਸਾਊਦੀ ਅਰਬ ਅਤੇ ਕੁਵੈਤੀ ਅਧਿਕਾਰੀਆਂ ਨੇ ਰੋਕ ਕੇ ਉਸ ਦੇ ਯਾਤਰਾ ਕਾਗਜ਼ਾਤ ਜਬਰਨ ਲੈ ਲਏ। ਉਸ ਦੇ ਕਹੇ ਦਾ ਹਿਊਮਨ ਰਾਈਟਸ ਵਾਚ ਨੇ ਸਮਰਥਨ ਕੀਤਾ ਹੈ। ਰਹਾਫ ਨੇ ਕਿਹਾ ਕਿ ਮੇਰਾ ਪਾਸਪੋਰਟ ਉਨ੍ਹਾਂ ਨੇ ਲੈ ਲਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਮਰਦ ਗਾਰਡੀਅਨ ਨੇ ਉਸ ਦੇ ਬਾਰੇ ‘ਮਨਜ਼ੂਰੀ ਦੇ ਬਿਨਾਂ’ ਯਾਤਰਾ ਕਰਨ ਦੀ ਰਿਪੋਰਟ ਕੀਤੀ ਸੀ। ਉਸ ਦਾ ਕਹਿਣਾ ਹੈ ਕਿ ਉਹ ਅਪਣੇ ਪਰਵਾਰ ਤੋਂ ਇਸ ਲਈ ਭੱਜ ਰਹੀ ਹੈ ਕਿ ਉਸ ਨੂੰ ਸਰੀਰਕ ਤੇ ਮਾਨਸਿਕ ਦਰਦ ਦਿਤਾ ਜਾਂਦਾ ਸੀ। ਉਸ ਨੇ ਕਿਹਾ ਕਿ ਮੇਰਾ ਪਰਵਾਰ ਸਖ਼ਤ ਹੈ ਤੇ ਮੇਰੇ ਵਾਲ ਕੱਟਣ ਉੱਤੇ ਉਨ੍ਹਾਂ ਨੇ 6 ਮਹੀਨੇ ਮੈਨੂੰ ਇਕ ਕਮਰੇ ਵਿਚ ਬੰਦ ਰੱਖਿਆ ਸੀ, ਜੇ ਮੈਨੂੰ ਵਾਪਸ ਭੇਜਿਆ ਤਾਂ ਯਕੀਨਨ ਮੈਨੂੰ ਕੈਦ ਕਰ ਲਿਆ ਜਾਵੇਗਾ ਤੇ ਮੈਨੂੰ ਸੌ ਫ਼ੀਸਦੀ ਯਕੀਨ ਹੈ ਕਿ ਸਾਊਦੀ ਅਰਬ ਜੇਲ੍ਹ ਤੋਂ ਨਿਕਲਦੇ ਸਾਰ ਮੈਨੂੰ ਮਾਰ ਦਿਤਾ ਜਾਵੇਗਾ। ਰਹਾਫ ਨੇ ਕਿਹਾ ਕਿ ਉਹ ਡਰੀ ਹੋਈ ਹੈ ਤੇ ਉਸ ਦੀ ਆਸ ਖਤਮ ਹੋ ਗਈ ਹੈ।
ਥਾਈਲੈਂਡ ਦੇ ਮੁੱਖ ਇਮੀਗ੍ਰੇਸ਼ਨ ਅਫ਼ਸਰ ਸੁਰਚਾਟੇ ਹਾਕਪਾਰਨ ਨੇ ਕਿਹਾ ਕਿ ਰਹਾਫ ਜਦੋਂ ਐਤਵਾਰ ਨੂੰ ਕੁਵੈਤ ਤੋਂ ਇੱਥੇ ਪੁੱਜੀ ਤਾਂ ਉਸ ਨੂੰ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਉਸ ਕੋਲ ਵਾਪਸੀ ਟਿਕਟ, ਦਸਤਾਵੇਜ਼ ਜਾਂ ਪੈਸੇ ਨਹੀਂ ਸਨ। ਉਹ ਹਵਾਈ ਅੱਡੇ ਦੇ ਇਕ ਹੋਟਲ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਆਹ ਤੋਂ ਬਚਣ ਲਈ ਅਪਣੇ ਪਰਵਾਰ ਤੋਂ ਦੂਰ ਭੱਜੀ ਹੈ। ਉਸ ਨੂੰ ਸਾਊਦੀ ਅਰਬ ਮੁੜਨ ਉੱਤੇ ਮੁਸ਼ਕਲਾਂ ਦਾ ਡਰ ਹੈ, ਅਸੀਂ ਉਸ ਦੀ ਮਦਦ ਲਈ ਅਧਿਕਾਰੀ ਭੇਜੇ ਹਨ। ਉਨ੍ਹਾਂ ਕਿਹਾ ਕਿ ਥਾਈ ਸਰਕਾਰ ਨੇ ਸਾਊਦੀ ਅਰਬ ਦੂਤਘਰ ਨਾਲ ਸੰਪਰਕ ਕੀਤਾ ਹੈ। ਰਹਾਫ ਨੇ ਉਨ੍ਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਆਸਟਰੇਲੀਆ ਵਿਚ ਸ਼ਰਨ ਲੈਣ ਚੱਲੀ ਸੀ, ਪਰ ਉਸ ਨੂੰ ਸਵਰਨਭੂਮੀ ਹਵਾਈ ਅੱਡੇ ਉੱਤੇ ਉੱਤਰਨ ਉੱਤੇ ਸਾਊਦੀ ਅਤੇ ਕੁਵੈਤੀ ਅੰਬੈਸੀ ਦੇ ਨੁਮਾਂਇੰਦਿਆਂ ਨੇ ਰੋਕ ਲਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ
ਚੀਨ ਦੇ ਕੈਮੀਕਲ ਪਲਾਂਟ ਵਿੱਚ ਧਮਾਕੇ ਨਾਲ 47 ਮੌਤਾਂ
ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ