Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਭਗਵੰਤ ਮਾਨ ਤੇ ਬ੍ਰਹਮਪੁਰਾ ਦੀ ਬੈਠਕ ਦੌਰਾਨ ‘ਆਪ’-ਟਕਸਾਲੀ ਗਠਜੋੜ ਦੇ ਸੰਕੇਤ ਉੱਭਰੇ

January 08, 2019 08:52 AM

ਅੰਮ੍ਰਿਤਸਰ, 7 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਗਵੰਤ ਮਾਨ ਅਤੇ ਟਕਸਾਲੀ ਅਕਾਲੀ ਆਗੂਆਂ ਵਿਚਾਲੇ ਬੀਤੀ ਰਾਤ ਅੰਮ੍ਰਿਤਸਰ ਵਿਖੇ ਮੀਟਿੰਗ ਤੋਂ ਨਵੇਂ ਗੱਠਜੋੜ ਦੇ ਸੰਕੇਤ ਮਿਲੇ ਹਨ। ਇਹ ਮੀਟਿੰਗ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਕਰੀਬ ਇਕ ਘੰਟਾ ਚੱਲੀ, ਜਿੱਥੇ ਦੋਵੇਂ ਪਾਰਟੀਆਂ ਵਿਚਾਲੇ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਗਠਜੋੜ ਦੀ ਗੱਲਬਾਤ ਹੋਈ ਹੈ। ਇਸ ਬਾਰੇ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਏਦਾਂ ਦੀਆਂ ਕਈ ਮੀਟਿੰਗਾਂ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖਹਿਰਾ ਧੜੇ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨਾਲ ਵੀ ਸਾਡੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਅਤੇ ਆਸ ਹੈ ਕਿ ਜਿੰਨੀਆਂ ਵੀ ਸਿਆਸੀ ਜਮਾਤਾਂ ਕਾਂਗਰਸ ਅਤੇ ਬਾਦਲਾਂ ਦੇ ਖਿਲਾਫ ਹਨ, ਉਹ ਇਕ ਮੰਚ ਉੱਤੇ ਇਕੱਠੀਆਂ ਹੋ ਸਕਦੀਆਂ ਹਨ।
ਵਰਨਣ ਯੋਗ ਹੈ ਕਿ ਇਹ ਮੁਲਾਕਾਤ ਗੁਪਤ ਢੰਗ ਨਾਲ ਕੀਤੀ ਗਈ ਅਤੇ ਭਗਵੰਤ ਮਾਨ ਨੇ ਕਿਸੇ ਨੂੰ ਇਸ ਬਾਰੇ ਭਿਣਕ ਤੱਕ ਨਹੀਂ ਸੀ ਲੱਗਣ ਦਿੱਤੀ, ਫਿਰ ਵੀ ਮੀਡੀਆ ਨੂੰ ਗੱਲ ਪਹੁੰਚ ਗਈ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਦੀ ਗੱਲ ਆਮ ਆਦਮੀ ਪਾਰਟੀ ਵਿੱਚੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਵੀ ਚੱਲੀ ਸੀ। ਇਹ ਸੰਕੇਤ ਸੁਖਪਾਲ ਸਿੰਘ ਖਹਿਰਾ ਨੇ ਤਲਵੰਡੀ ਸਾਬੋ ਤੋਂ ਪਟਿਆਲਾ ਤਕ ਦੇ ਰੋਸ ਮਾਰਚ ਦੇ ਵੱਖ-ਵੱਖ ਜਲਸਿਆਂ ਵਿੱਚ ਖੁਦ ਦਿੱਤੇ ਸਨ। ਉਨ੍ਹਾਂ ਸੰਕੇਤਾਂ ਤੋਂ ਲੱਗਦਾ ਸੀ ਕਿ ਉਨ੍ਹਾਂ ਅੱਗੇ ਟਕਸਾਲੀ ਆਗੂਆਂ ਨੇ ਇਹ ਸ਼ਰਤ ਰੱਖੀ ਸੀ ਕਿ ਨਵੀਂ ਬਣ ਰਹੀ ਪਾਰਟੀ ਦਾ ਨਾਮ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਰੱਖਿਆ ਜਾਵੇ, ਪਰ ਇਹ ਸ਼ਰਤ ਦੋਵੇਂ ਬੈਂਸ ਭਰਾਵਾਂ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਰੋਸ ਮਾਰਚ ਵਿੱਚ ਪਿੰਡ ਕੁੱਬੇ ਦੇ ਲੋਕਾਂ ਦੇ ਇਕੱਠ ਤੋਂ ਸੁਖਪਾਲ ਸਿੰਘ ਖਹਿਰਾ ਨੇ ਪੁੱਛਿਆ ਸੀ ਕਿ ਮੇਰੇ ਵੱਲੋਂ ਬਣਾਈ ਜਾ ਰਹੀ ਪਾਰਟੀ ਦਾ ਨਾਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਹੋਰ ਨਾਮ ਲਾ ਕੇ ਰੱਖ ਲਈਏ ਤਾਂ ਕਿਵੇਂ ਲੱਗੇਗਾ। ਇਹ ਸੁਣ ਕੇ ਪੰਡਾਲ ਵਿੱਚ ਬੈਠੇ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਸੀ। ਇਸ ਵੇਲੇ ਜਦੋਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸਮਝੌਤੇ ਦੀ ਗੱਲ ਚੱਲੀ ਹੈ ਤਾਂ ਉਸ ਦੇ ਪਿੱਛੇ ਦੋਵਾਂ ਪਾਰਟੀਆਂ ਦੀ ਮਜਬੂਰੀ ਸਮਝੀ ਗਈ ਹੈ ਕਿ ਦੁਆਬੇ ਅਤੇ ਮਾਝੇ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਕਮਜ਼ੋਰ ਹੈ ਅਤੇ ਮਾਲਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਹੀਂ ਲੱਭਦਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦਾ ਈਸਾਈ ਆਗੂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ
ਵਪਾਰੀ ਨੂੰ ਕਿਡਨੀ ਦੇਣ ਬਹਾਨੇ 15 ਲੱਖ ਠੱਗਣ ਵਾਲੀ ਗ੍ਰਿਫਤਾਰ
ਪੰਜਾਬ ਵਿੱਚ ਕਾਰ ਧੋਣ, ਪਾਣੀ ਛਿੜਕਣ, ਬਗੀਚੇ ਨੂੰ ਪਾਣੀ ਪਾਏ ਤੋਂ ਜੁਰਮਾਨਾ ਲੱਗੇਗਾ
ਗੁਰਦੁਆਰਾ ਸਾਹਿਬ ਅੱਗ ਲੱਗ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ
ਬਹਿਬਲ ਕਲਾਂ ਗੋਲੀ ਕਾਂਡ: ਬਾਦਲ ਪਿਤਾ-ਪੁੱਤਰ ਦੇ ਦਬਾਅ ਹੇਠ ਦਿੱਤੀ ਸੀ ਸਿਰਸਾ ਡੇਰੇ ਦੇ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ
ਫੌਜ ਨੂੰ ਪਤਾ ਤੱਕ ਨਹੀਂ ਸੀ ਦਰਬਾਰ ਸਾਹਿਬ ਵਿੱਚ ਲਾਇਬਰੇਰੀ ਦੇ ਹੋਣ ਦਾ
ਥਾਣੇ ਵਿੱਚ ਲੜਕੀ ਦੀ ਮੌਤ: ਹਾਈ ਕੋਰਟ ਦੇ ਹੁਕਮਾਂ ਉੱਤੇ ਚਾਰ ਪੁਲਸੀਆਂ ਖਿਲਾਫ ਕੇਸ ਦਰਜ
ਟ੍ਰੈਵਲ ਏਜੰਟਾਂ ਦੇ 25 ਦਫਤਰਾਂ ਵਿੱਚ ਛਾਪੇ ਵੱਜਣ ਨਾਲ ਤਰਥੱਲੀ ਮੱਚੀ, ਤਿੰਨ ਕਾਬੂ
ਸੁਖਦੇਵ ਸਿੰਘ ਢੀਂਡਸਾ ਉਮਰ ਭਰ ਲਈ ਪੰਜਾਬ ਉਲੰਪਿਕ ਕਮੇਟੀ ਦੇ ਪ੍ਰਧਾਨ ਚੁਣੇ ਗਏ
ਸਕੂਲਾਂ ਦੀ ਹੱਦ ਨੇੜੇ ਵਰਦੀਆਂ ਤੇ ਕਿਤਾਬਾਂ ਦੀ ਵਿਕਰੀ ਉੱਤੇ ਰੋਕ