Welcome to Canadian Punjabi Post
Follow us on

25

March 2019
ਕੈਨੇਡਾ

ਨਵੇਂ ਸਾਲ ਵਿੱਚ ਹੈਲਥ ਕੇਅਰ, ਰੋਜ਼ਗਾਰ ਤੇ ਸੰਤੁਲਿਤ ਬਜਟ ਹੀ ਹੋਵੇਗਾ ਸਰਕਾਰ ਦੀ ਮੁੱਖ ਤਰਜੀਹ : ਫੋਰਡ

January 08, 2019 08:49 AM

ਓਨਟਾਰੀਓ, 7 ਜਨਵਰੀ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਇਸ ਸਾਲ ਹੈਲਥ ਕੇਅਰ, ਓਨਟਾਰੀਓ ਵਿੱਚ ਰੋਜ਼ਗਾਰ ਨੂੰ ਹੁਲਾਰਾ ਦੇਣਾ, ਜਿੰ਼ਮੇਵਾਰਾਨਾ ਢੰਗ ਨਾਲ ਬਜਟ ਨੂੰ ਸੰਤੁਲਿਤ ਕਰਨਾ ਹੀ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੋਵੇਗੀ।
ਸੋਮਵਾਰ ਨੂੰ ਨਵੇਂ ਸਾਲ ਵਿੱਚ ਓਨਟਾਰੀਓ ਦੇ 68000 ਪਬਲਿਕ ਸਰਵੈਂਟਸ ਨੂੰ ਭੇਜੀ ਗਈ ਚਿੱਠੀ ਵਿੱਚ ਫੋਰਡ ਨੇ ਲਗਾਤਾਰ ਮਿਆਰੀ ਤੇ ਨਿਰਪੱਖ ਪ੍ਰੋਫੈਸ਼ਨਲ ਸਲਾਹ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜਿ਼ਕਰਯੋਗ ਹੈ ਕਿ 15 ਸਾਲਾਂ ਤੱਕ ਲਿਬਰਲ ਪਾਰਟੀ ਵੱਲੋਂ ਸ਼ਾਸਨ ਕੀਤੇ ਜਾਣ ਤੋਂ ਬਾਅਦ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜੂਨ 2018 ਵਿੱਚ ਸੱਤਾ ਸਾਂਭੀ ਸੀ।
ਇਨ੍ਹਾਂ ਚਿੱਠੀਆਂ ਵਿੱਚ ਫੋਰਡ ਨੇ ਲਿਖਿਆ ਕਿ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਤਾਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਲਈ ਤੁਹਾਡੇ ਵਿੱਚੋਂ ਹਰ ਅਧਿਕਾਰੀ ਉੱਤੇ ਬੋਝ ਪਾਇਆ ਜਾਂਦਾ ਹੈ ਤੇ ਤੁਸੀਂ ਬਿਨਾਂ ਕਿਸੇ ਤਰ੍ਹਾਂ ਦੇ ਵਿਘਨ ਦੇ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਮਦਦ ਕਰਦੇ ਹੋਂ। ਉਨ੍ਹਾਂ ਇਹ ਵੀ ਆਖਿਆ ਕਿ ਤੁਹਾਡੀ ਮਦਦ ਨਾਲ ਹੀ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ। ਫੋਰਡ ਨੇ ਇਹ ਵੀ ਲਿਖਿਆ ਕਿ ਉਹ ਟੈਕਸਾਂ ਵਿੱਚ ਕਟੌਤੀ ਕਰਨ, ਓਨਟਾਰੀਓ ਦੀ ਹਾਈਡਰੋ ਗੜਬੜੀ ਨੂੰ ਦੂਰ ਕਰਨ ਤੇ ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ ਦਾ ਇਰਾਦਾ ਲੈ ਕੇ ਆਏ ਹਨ।
ਫੋਰਡ ਨੇ ਇਸ ਚਿੱਠੀ ਰਾਹੀਂ ਬਿਊਰੋਕਰੈਟਸ ਨੂੰ ਆਖਿਆ ਕਿ 2019 ਵਿੱਚ ਵੀ ਸਾਡੇ ਸਾਹਮਣੇ ਕਈ ਕੰਮ ਪਏ ਹਨ। ਉਨ੍ਹਾਂ ਆਖਿਆ ਕਿ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਪ੍ਰੋਵਿੰਸ ਦੇ ਮੈਡੀਕੇਅਰ ਸਿਸਟਮ ਦੀ ਹਿਫਾਜ਼ਤ ਲਈ ਸਖਤ ਮਿਹਨਤ ਕਰ ਰਹੀ ਹੈ। ਓਨਟਾਰੀਓ ਵਿੱਚ ਮਿਆਰੀ ਹੈਲਥ ਕੇਅਰ ਲਈ ਅਸੀਂ ਲੋੜੀਂਦੀ ਫੰਡਿੰਗ ਜਾਰੀ ਰੱਖਾਂਗੇ। ਪਰ ਇਹ ਮੁੱਦਾ ਪੈਸੇ ਨਾਲੋਂ ਕਿਤੇ ਜਿ਼ਆਦਾ ਤਬਦੀਲੀ ਤੇ ਨਿਵੇਕਲੀਆਂ ਕਾਢਾਂ ਨੂੰ ਲੈ ਕੇ ਆਉਣ, ਤਕਨਾਲੋਜੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਅਪਨਾਉਣ ਤੇ ਮਰੀਜ਼ਾਂ ਦੀ ਚੰਗੀ ਦੇਖਭਾਲ ਨਾਲ ਸਬੰਧਤ ਹੈ। ਫੋਰਡ ਨੇ ਆਪਣੇ ਪ੍ਰੋਵਿੰਸ ਦੇ ਕਾਬਲ ਨਰਸਾਂ, ਡਾਕਟਰਾਂ ਤੇ ਹੈਲਥ ਕੇਅਰ ਪ੍ਰੋਫੈਸ਼ਨਲਜ਼ ਦੀ ਵੀ ਸਿਫਤ ਕੀਤੀ।
ਫੋਰਡ ਨੇ 14.5 ਬਿਲੀਅਨ ਡਾਲਰ ਦੇ ਘਾਟੇ ਦਾ ਜਿ਼ਕਰ ਵੀ ਕੀਤਾ। ਉਨ੍ਹਾਂ ਆਖਿਆ ਕਿ ਜੇ ਅਸੀਂ ਇਸ ਘਾਟੇ ਨੂੰ ਨੱਥ ਪਾਉਣ ਵੱਲ ਧਿਆਨ ਨਾ ਦਿੱਤਾ ਤਾਂ ਇਹ ਜਲਦ ਹੀ ਸਾਡੇ ਹਸਪਤਾਲਾਂ, ਸਕੂਲਾਂ ਤੇ ਹੋਰਨਾਂ ਪਬਲਿਕ ਸੇਵਾਵਾਂ ਉੱਤੇ ਅਸਰ ਕਰੇਗਾ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਉਨ੍ਹਾਂ ਆਖਿਆ ਕਿ ਚੰਗੀ ਗੱਲ ਇਹ ਹੈ ਕਿ ਤੁਹਾਡੇ ਸਮਰਥਨ ਤੇ ਵਿੱਤ ਮੰਤਰੀ ਵਿੱਕ ਫੈਡੇਲੀ ਅਤੇ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਪੀਟਰ ਬੈਥਲੇਨਫਾਲਵੀ ਦੀ ਅਗਵਾਈ ਵਿੱਚ ਅਸੀਂ ਇਸ ਘਾਟੇ ਨੂੰ ਦੂਰ ਕਰਨ ਲਈ ਕਈ ਠੋਸ ਕਦਮ ਉਠਾ ਚੁੱਕੇ ਹਾਂ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲਿਖਤੀ ਬਿਆਨ ਤੇ ਹੋਰ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਰੇਅਬੋਲਡ
ਫਲੋਰਿਡਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡੀਅਨ ਜੋੜਾ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ