Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਨੰਬਰ ਪਲੇਟਾਂ, ਮੂਲਵਾਸੀ ਅਤੇ ਪੰਜਾਬੀ!

January 07, 2019 09:32 AM

ਪੰਜਾਬੀ ਪੋਸਟ ਸੰਪਾਦਕੀ

ਟੈਲੀਵੀਜ਼ਨ ਸੀਰੀਜ਼ ਸਟਾਰ ਟਰੈਕ ਦੇ ਇੱਕ ਕਿਰਦਾਰ ਦਾ ਨਾਮ ਬੌਰਗ (Borg ਹੈ ਜੋ ਆਪਣੇ ਦੁਸ਼ਮਣਾਂ ਨੂੰ ਚੇਤਾਵਨੀ ਦੇਣ ਦੇ ਇਰਾਦੇ ਨਾਲ ਵਾਰ 2  "you will be assimilated"' (ਤੁਹਾਡਾ ਰਲੇਵਾਂ ਕਰ ਲਿਆ ਜਾਵੇਗਾ) ਵਾਕ ਬੋਲਦਾ ਹੈ। ਇਹਨਾਂ ਸ਼ਬਦਾਂ ਨੂੰ ਊਹ ਪੁਲਾੜ ਤੋਂ ਆਏ ਪਰਜੀਵਾਂ (Aliens) ਲਈ ਬੋਲਦਾ ਹੈ ਜਿਹਨਾਂ ਨਾਲ ਉਸਦੀ ਮਨੁੱਖੀ ਹੋਂਦ ਨੂੰ ਬਚਾਉਣ ਲਈ ਲੜਾਈ ਹੋ ਰਹੀ ਹੈ। ਇਸ ਮਕਬੂਲ ਟੀ ਵੀ ਸੀਰੀਅਲ ਦੇ ਮੈਨੀਟੋਬਾ ਵਾਸੀ ਨਿੱਕ ਟਰੌਲਰ  (Nick Troller) ਨਾਮਕ ਫੈਨ ਨੇ ਆਪਣੀ ਕਾਰ ਦੀ ਨੰਬਰ ਪਲੇਟ ASIMIL8 ਬਣਵਾ ਲਈ ਜਿਸਦਾ ਭਾਵ ਅੰਗਰੇਜ਼ੀ ਦਾ ਸ਼ਬਦ Assimilate ਰਲੇਵਾਂ ਬਣਦਾ ਹੈ। ਇਸ ਨੰਬਰ ਪਲੇਟ ਵਾਲੀ ਕਾਰ ਨੂੰ ਨਿੱਕ ਦੋ ਸਾਲ ਚਲਾਉਂਦਾ ਰਿਹਾ ਜਦੋਂ ਤੱਕ ਦੋ ਮੂਲਵਾਸੀਆਂ ਦੀ ਸ਼ਕਾਇਤ ਉੱਤੇ 2017 ਵਿੱਚ ਮੈਨੀਟੋਬਾ ਪਬਲਿਕ ਇਨਸ਼ੂਰੈਂਸ ਨੇ ਉਸਦੀ ਨੰਬਰ ਪਲੇਟ ਨੂੰ ਰੱਦ ਨਹੀਂ ਕਰ ਦਿੱਤਾ।

 

ਮੈਨੀਟੋਬਾ ਵਿੱਚ ਬੀਮਾ ਸਰਕਾਰੀ ਅਦਾਰੇ ਮੈਨੀਟੋਬਾ ਪਬਲਿਕ ਇਨਸ਼ੂਰੈਂਸ (Manitoba Public Insurnace, MPI) ਵੱਲੋਂ ਕੀਤਾ ਜਾਂਦਾ ਹੈ। ਮੂਲਵਾਸੀ ਸਿ਼ਕਾਇਤ ਕਰਤਾਵਾਂ ਦਾ ਇਤਰਾਜ਼ ਹੈ ਕਿ Assimilate ਸ਼ਬਦ ਸਾਨੂੰ ਉਸ ਪੂਰੇ ਦੇ ਪੂਰੇ ਇਤਿਹਾਸ ਦਾ ਚੇਤਾ ਕਰਵਾਉਂਦਾ ਹੈ ਜਿਸ ਵਿੱਚ ਉਹਨਾਂ ਨੂੰ ਆਪਣੇ ਰੀਤੀ ਰਿਵਾਜ, ਧਰਮ, ਸੰਸਕ੍ਰਿਤੀ, ਜੀਵਨ ਜਾਚ, ਜ਼ਮੀਨ ਜਾਇਦਾਦ ਗੁਆਉਣ ਦੀ ਕੀਮਤ ਉੱਤੇ ਵਿਦੇਸ਼ੀਆਂ ਭਾਵ ਅੰਗਰੇਜ਼ੀ ਸੱਭਿਆਚਾਰ ਦਾ ਹਿੱਸਾ ਬਣਨ ਲਈ ਮਜ਼ਬੂਰ ਕੀਤਾ ਗਿਆ। ਇਸ ਘਿਨਾਉਣੇ ਇਤਿਹਾਸ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਤੋਂ ਲੈ ਕੇ ਸਮੇਂ 2 ਉੱਤੇ ਘੜੇ ਗਏ ਅਨੇਕਾਂ ਗੈਰਮਨੁੱਖੀ ਕਨੂੰਨਾਂ ਕਾਰਣ ਹੋਈਆਂ ਮੌਤਾਂ ਅਤੇ ਹੋਰ ਅਣਹੋਣੀਆਂ ਦੀ ਕਹਾਣੀ ਸ਼ਾਮਲ ਹੈ।

 

ਦੂਜੇ ਪਾਸੇ ਨਿੱਕ ਦਾ ਆਖਣਾ ਹੈ ਕਿ ਬੇਸ਼ੱਕ ਉਹ ਮੂਲਵਾਸੀਆਂ ਦੇ ਤਰਕ ਨਾਲ ਸਹਿਮਤ ਹੈ ਪਰ ਉਸਨੇ ਜਿਸ ਭਾਵਨਾ ਨਾਲ ਨੰਬਰ ਪਲੇਟ ਹਾਸਲ ਕੀਤੀ ਸੀ, ਉਸਦਾ ਮੂਲਵਾਸੀਆਂ ਵੱਲੋਂ ਉਠਾਏ ਗਏ ਇਤਰਾਜ਼ਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਉਸਨੇ MPI  ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਅਦਾਲਤ ਵਿੱਚ ਮੁੱਕਦਮਾ ਦਾਇਰ ਕੀਤਾ ਹੈ। ਨਿੱਕ ਮੁਤਾਬਕ ਉਸਦੀ ਮਨਮਰਜ਼ੀ ਦੀ ਨੰਬਰ ਪਲੇਟ ਖੋਹ ਕੇ ਉਸਦੇ ਚਾਰਟਰ ਤਹਿਤ Freedom of expression ਦੇ ਅਧਿਕਾਰ ਨੂੰ ਦਰੜਿਆ ਜਾ ਰਿਹਾ ਹੈ। The Justice Centre for Constitutional Freedoms ਵੱਲੋਂ ਨਿੱਕ ਦੇ ਹੱਕ ਵਿੱਚ ਗੁਹਾਰ ਕੀਤੀ ਜਾ ਰਹੀ ਹੈ।

 

ਨੰਬਰ ਪਲੇਟਾਂ ਬਾਰੇ ਚੱਲਾ ਚਰਚਾ ਕੈਨੇਡਾ ਵਿੱਚ ਕੁੱਝ ਪੰਜਾਬੀ ਨੌਜਵਾਨਾਂ ਵੱਲੋਂ ਡਾਕੂ, ਬੰਦੂਕ, ਅਤਿਵਾਦੀ, ਪੀ ਕੇ ਟੁੱਨ (PKTUNN) ਪੀ ਕੇ 3 ਪੈੱਗ (PK3PEG), ਲੁੱਚਾ, ਅਮਲੀ, ਤੇਰਾ ਜੀਜਾ ਆਦਿ ਨੰਬਰ ਪਲੇਟਾਂ ਵੱਲ ਧਿਆਨ ਲੈ ਕੇ ਜਾਂਦੀ ਹੈ। ਅਜਿਹੀਆਂ ਕਾਰਾਂ ਖਾਸ ਕਰਕੇ ਉਹਨਾਂ ਸ਼ਹਿਰਾਂ ਵਿੱਚ ਵਧੇਰੇ ਪਾਈਆਂ ਜਾਂਦੀਆਂ ਹਨ ਜਿੱਥੇ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਗਿਣਤੀ ਵੱਧ ਹੈ। ਇਹ ਨੰਬਰ ਪਲੇਟਾਂ ਆਪਣੀ ਸੰਸਕ੍ਰਿਤੀ ਤੋਂ ਟੁੱਟੇ, ਮਾਪਿਆਂ ਤੋਂ ਦੂਰ, ਕੁਬਿਰਤੀ ਵਿੱਚੋਂ ਆਤਮਿਕ ਸਤੁੰਸ਼ਟੀ ਖੋਜ ਰਹੇ ਅੱਲੜ ਉਮਰ ਦੇ ਨੌਜਵਾਨਾਂ ਲਈ ਵਕਤੀ ਮਨੋਰੰਜਨ ਹੋ ਸਕਦਾ ਹੈ ਪਰ ਇਸਦੇ ਦੂਰਰਸ ਸਿੱਟੇ ਬਹੁਤ ਗਲਤ ਨਿਕਲ ਸਕਦੇ ਹਨ। ਹਲਕੇ ਟੇਸਟ ਵਾਲੇ ਗੀਤਾਂ ਨੂੰ ਪ੍ਰਣਾਏ ਇਹਨਾਂ ਬਹੁਤੇ ਨੌਜਵਾਨਾਂ ਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਚਾਰਟਰ ਬਲਾ ਕੀ ਹੁੰਦੀ ਹੈ ਅਤੇ ਕੈਨੇਡੀਅਨ ਨਾਗਰਿਕਾਂ ਵਜੋਂ ਸਾਡੀਆਂ ਕੀ ਜੁੰਮੇਵਾਰੀਆਂ ਬਣਦੀਆਂ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ the Insurance Corportation of BC (ICBC) ਵੱਲੋਂ ਅਜਿਹੀਆਂ ਨੰਬਰ ਪਲੇਟਾਂ ਨੂੰ ਨੱਥ ਪਾਉਣ ਲਈ ਕਦਮ ਚੁੱਕੇ ਜਾਣ ਦੀਆਂ ਖਬਰਾਂ ਆਈਆਂ ਹਨ ਪਰ ਉਂਟੇਰੀਓ ਵਿੱਚ ਹਾਲੇ ਕੋਈ ਹਿਲਜੁਲ ਨਹੀਂ ਹੋਈ ਹੈ। ਭਾਰਤ ਵਿੱਚ ਪੰਜਾਬ ਸਰਕਾਰ ਨੇ ਵੀ ਅਜਿਹੀਆਂ ਪਲੇਟਾਂ ਉੱਤੇ ਪਾਬੰਦੀ ਆਇਦ ਕਰਨ ਲਈ ਹੁਕਮ ਕਰ ਦਿੱਤੇ ਹਨ।

 

ਸਰਵਿਸ ਉਂਟੇਰੀਓ ਦੀ ਵੈੱਬਸਾਈਟ ਸਪੱਸ਼ਟ ਰੂਪ ਵਿੱਚ ਦੱਸਦੀ ਹੈ ਕਿ ਸ਼ਰਾਬ, ਹੋਰ ਨਸਿ਼ਆਂ, ਹਿੰਸਾ, ਸੈਕਸ, ਲੱਚਰਪੁਣੇ ਆਦਿ ਦੀਆਂ ਨੰਬਰ ਪਲੇਟਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਸਰਵਿਸ ਉਂਟੇਰੀਓ ਅਤੇ ਕੈਨੇਡਾ ਦੀਆਂ ਹੋਰ ਪ੍ਰੋਵਿੰਸ਼ੀਅਲ ਅਥਾਰਟੀਆਂ ਲਈ ਇਹ ਸੋਚਣ ਦਾ ਵਕਤ ਹੈ ਕਿ ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਤੋਂ ਇਲਾਵਾ ਨੰਬਰ ਪਲੇਟ ਦੀ ਦਰਖਾਸਤ ਤੋਂ ਪਹਿਲਾਂ ਉਸ ਸ਼ਬਦਾਵਲੀ ਦਾ ਤਸਦੀਕਸ਼ੁਦਾ ਉਲੱਥਾ ਮੁਹਈਆ ਕਰਨਾ ਲਾਜ਼ਮੀ ਬਣਾਇਆ ਜਾਵੇ। ਜੇ ਇੱਕ ASIMIL8 ਨੰਬਰ ਪਲੇਟ ਕਾਰਣ ਮਾਮਲਾ ਅਦਾਲਤ ਤੱਕ ਜਾ ਸਕਦਾ ਹੈ ਤਾਂ ਡਾਕੂ, ਬੰਦੂਕ, ਅਤਿਵਾਦੀ, ਪੀ ਕੇ ਟੁੱਨ (PKTUNN), ਪੀ ਕੇ 3 ਪੈੱਗ (PK3PEG), ਲੁੱਚਾ, ਅਮਲੀ, ਤੇਰਾ ਜੀਜਾ ਵਰਗੀਆਂ ਬੇਹੁਦਾ ਨੰਬਲ ਪਲੇਟਾਂ ਦੇ ਅਸਰ ਬਾਰੇ ਸੋਚਣਾ ਸਰਕਾਰ ਦੇ ਨਾਲ 2 ਕਮਿਉਨਿਟੀ ਦਾ ਵੀ ਫਰਜ਼ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?