Welcome to Canadian Punjabi Post
Follow us on

15

November 2019
ਅੰਤਰਰਾਸ਼ਟਰੀ

ਤਾਲਿਬਾਨ ਨੇ ਅਮਰੀਕਾ ਨਾਲ ਸਾਊਦੀ ਅਰਬ `ਚ ਬੈਠਕ ਕਰਨ ਤੋਂ ਮਨ੍ਹਾ ਕੀਤਾ

January 07, 2019 08:56 AM

ਪੇਸ਼ਾਵਰ, ਪਾਕਿਸਤਾਨ, 6 ਜਨਵਰੀ, (ਪੋਸਟ ਬਿਊਰੋ)- ਅਫ਼ਗਾਨਿਸਤਾਨ ਵਿਚਲੇ ਅਤਿਵਾਦੀ ਗਰੁੱਪ ਤਾਲਿਬਾਨ ਨੇ ਇਸ ਮਹੀਨੇ ਅਮਰੀਕਾ ਦੇ ਨਾਲ ਸਾਊਦੀ ਅਰਬ ਵਿਚ ਜਾ ਕੇ ਕੋਈ ਬੈਠਕ ਕਰਨ ਤੋਂ ਮਨ੍ਹਾਂ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੈਠਕ ਕਤਰ ਵਿਚ ਹੋਵੇ, ਜਿੱਥੇ ਤਾਲਿਬਾਨ ਦਾ ਰਾਜਸੀ ਹੈੱਡਕੁਆਰਟਰ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਇਸ ਬੈਠਕ ਵਿਚ ਅਫ਼ਗਾਨਿਸਤਾਨ ਨੂੰ ਸ਼ਾਮਲ ਕਰਨ ਦੇ ਸਾਊਦੀ ਅਰਬ ਦੇ ਯਤਨਾਂ ਉਤੇ ਪਾਣੀ ਫਿਰ ਸਕਦਾ ਹੈ।
ਵਰਨਣ ਯੋਗ ਹੈ ਕਿ ਅਫ਼ਗਾਨਿਸਤਾਨ ਵਿਚ 17 ਸਾਲਾਂ ਤੋਂ ਚੱਲਦੀ ਜੰਗ ਮੁਕਾਉਣ ਲਈ ਇੱਕ ਵਿਸ਼ੇਸ਼ ਅਮਰੀਕੀ ਦੂਤ ਜਾਲਮੇ ਖਲੀਲਜਾਦ ਅਤੇ ਤਾਲਿਬਾਨ ਦੇ ਪ੍ਰਤੀਨਿਧਾਂ ਵਿਚਾਲੇ ਇਸ ਮਹੀਨੇ ਇਸ ਗੱਲਬਾਤ ਦਾ ਚੌਥਾ ਗੇੜ ਹੋਣਾ ਸੀ। ਇੱਕ ਅੰਤਰਰਾਸ਼ਟਰੀ ਗਰੁੱਪ ਵੀ ਇਸ ਗੱਲਬਾਤ ਵਿਚ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਸ਼ਾਮਲ ਕਰਨ ਦਾ ਦਬਾਅ ਬਣਾ ਰਿਹਾ ਸੀ। ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸਰਕਾਰ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿਤਾ ਹੈ।
ਇਸ ਬਾਰੇ ਤਾਲਿਬਾਨ ਦੇ ਇਕ ਆਗੂ ਨੇ ਕਿਹਾ, ਪਿਛਲੇ ਮਹੀਨੇ ਅਬੂਧਾਬੀ ਵਿਚ ਹੋਈ ਗੱਲਬਾਤ ਅੱਗੇ ਵਧਾਉਣ ਲਈ ਜਨਵਰੀ ਵਿਚ ਅਮਰੀਕੀ ਅਧਿਕਾਰੀਆਂ ਨਾਲ ਬੈਠਕ ਹੋਣੀ ਸੀ, ਪਰ ਇਸ ਸਮੇਂ ਦੌਰਾਨ ਸਾਊਦੀ ਅਰਬ ਅਤੇ ਯੂ ਏ ਈ ਵਾਲੇ ਸਾਨੂੰ ਅਫ਼ਗਾਨਿਸਤਾਨ ਸਰਕਾਰ ਦੇ ਪ੍ਰਤੀਨਿਧਾਂ ਨਾਲ ਮਿਲਾਉਣ ਦੀ ਕੋਸ਼ਿਸ਼ ਵਿਚ ਸਨ। ਇਸ ਕਰ ਕੇ ਸਾਊਦੀ ਅਰਬ ਵਿੱਚ ਹੋਣ ਵਾਲੀ ਬੈਠਕ ਅਸੀਂ ਰੱਦ ਕਰ ਦਿਤੀ ਹੈ। ਤਾਲਿਬਾਨ ਦੇ ਇਕ ਹੋਰ ਨੇਤਾ ਮੁਤਾਬਕ ਅਫ਼ਗਾਨ ਸਰਕਾਰ ਇਸ ਦੇਸ਼ ਤੋਂ ਅਮਰੀਕੀ ਤੇ ਹੋਰ ਵਿਦੇਸ਼ੀ ਫ਼ੌਜਾਂ ਨਹੀਂ ਹਟਾਉਣਾ ਚਾਹੁੰਦੀ, ਇਸ ਦੀ ਭਾਰੀ ਕੀਮਤ ਸਾਨੂੰ ਦੇਣੀ ਪਈ ਹੈ, ਇਸ ਲਈ ਅਸੀਂ ਇਸ ਦੇਸ਼ ਦੀ ਮੌਜੂਦਾ ਸਰਕਾਰ ਨਾਲ ਗੱਲ ਕਿਉਂ ਕਰੀਏ?
ਅਮਰੀਕਾ ਨੇ ਅਜੇ ਇਸ ਉਤੇ ਪ੍ਰਤੀਕਰਮ ਨਹੀਂ ਦਿਤਾ। ਅਫ਼ਗਾਨਿਸਤਾਨ ਵਿਚ ਅਮਰੀਕਾ ਨੂੰ ਤਾਲਿਬਾਨ ਅਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ। ਉਹ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਹਟਾਉਣ ਦੇ ਬਾਅਦ ਸਮਝੌਤਾ ਚਾਹੁੰਦਾ ਹੈ। ਪਿੱਛੇ ਜਿਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤ ਹਜ਼ਾਰ ਅਮਰੀਕੀ ਫੌਜੀ ਅਫ਼ਗਾਨਿਸਤਾਨ ਤੋਂ ਕੱਢ ਲੈਣ ਦਾ ਐਲਾਨ ਕੀਤਾ ਸੀ, ਜਿਸ ਨੂੰ ਗੱਲਬਾਤ ਅੱਗੇ ਵਧਾਉਣ ਦੀ ਕੋਸਿ਼ਸ਼ ਕਿਹਾ ਗਿਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੁਵੈਤ ਦੀ ਸਰਕਾਰ ਵੱਲੋਂ ਦੋਸ਼ਾਂ ਦੇ ਦਬਾਅ ਹੇਠ ਅਸਤੀਫਾ
ਇਮਰਾਨ ਸਰਕਾਰ ਖਿਲਾਫ ਪ੍ਰਦਰਸ਼ਨਾਂ ਪਿੱਛੋਂ ਮੌਲਾਨਾ ਦਾ ‘ਪਲਾਨ ਬੀ` ਸ਼ੁਰੂ
ਹਰਿਆਣਾ ਵਿੱਚ 10 ਮੰਤਰੀਆਂ ਚੁੱਕੀ ਸਹੁੰ, ਚੌਟਾਲੇ ਦਾ ਛੋਟਾ ਭਰਾ ਮੰਤਰੀ ਬਣਿਆ
ਕੈਲੇਫੋਰਨੀਆ ਦੇ ਹਾਈ ਸਕੂਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ, 3 ਜ਼ਖ਼ਮੀ
ਦੂਜੇ ਵੱਡੇ ਜਵਾਰ-ਭਾਟੇ ਨਾਲ ਵੈਨਿਸ ਨੂੰ ਨੁਕਸਾਨ
ਨਿਊਜ਼ੀਲੈਂਡ ਇੰਮੀਗ੍ਰੇਸ਼ਨ ਵੱਲੋਂ ਪਾਰਟਨਰਸ਼ਿਪ ਵੀਜ਼ਾ ਸ਼੍ਰੇਣੀ ਵਿੱਚ ਨਵੇਂ ਬਦਲਾਅ
ਯੂ ਏ ਈ ਵਿੱਚ ਪਤਨੀ ਨਾਲ ਕੁੱਟਮਾਰ ਦੇ ਦੋਸ਼ ਵਿੱਚ ਭਾਰਤੀ ਪਤੀ ਗ੍ਰਿਫਤਾਰ
ਬੋਰਿਸ ਜੌਨਸਨ ਨੇ ਬ੍ਰੈਗਜ਼ਿਟ ਦੇ ਨਾਂਅ ਉੱਤੇ ਵੋਟ ਮੰਗੇ
ਮੁਸ਼ਰੱਫ ਦਾ ਵੀਡੀਓ ਵਾਇਰਲ, ਲਾਦੇਨ ਨੂੰ ਆਪਣਾ ਹੀਰੋ ਤੇ ਕਸ਼ਮੀਰੀਆਂ ਨੂੰ ਮੁਜਾਹਿਦ ਕਿਹਾ
ਜਨਗਣਨਾ ਲਈ ਸਿੱਖਾਂ ਦੀ ਵੱਖਰੀ ਗਿਣਤੀ ਬਾਰੇ ਲੰਡਨ ਅਦਾਲਤ ਦੇ ਬਾਹਰ ਰੋਸ ਪ੍ਰਦਰਸ਼ਨ