Welcome to Canadian Punjabi Post
Follow us on

25

March 2019
ਨਜਰਰੀਆ

ਸਿਆਸਤਦਾਨਾਂ ਨੂੰ ਆਲੋਚਨਾ ਸਵੀਕਾਰ ਕਰਨੀ ਸਿੱਖਣ ਦਿਓ

January 07, 2019 07:46 AM

-ਕਰਣ ਥਾਪਰ
ਨਵੇਂ ਵਰ੍ਹੇ 2019 ਦਾ ਆਗਾਜ਼ ਹੋ ਚੁੱਕਾ ਹੈ ਅਤੇ ਅਸੀਂ ਅਜੇ ਵੀ ਇੱਕ ਅਜਿਹੇ ਬਿੰਦੂ 'ਤੇ ਹਾਂ, ਜਿੱਥੇ ਉਮੀਦ ਕਰ ਸਕਦੇ ਹਾਂ ਕਿ ਨਵਾਂ ਸਾਲ ਪਿਛਲੇ ਸਾਲ ਤੋਂ ਬਿਹਤਰ ਹੋਵੇਗਾ। ਹਾਲਾਂਕਿ ਕੁਝ ਹਫਤਿਆਂ 'ਚ ਅਜਿਹੀਆਂ ਉਮੀਦਾਂ ਨਿਰਾਸ਼ਾ ਜਨਕ ਸਿੱਧ ਹੋਣਗੀਆਂ, ਅਸਲੀਅਤ ਸਾਡੇ ਸਾਹਮਣੇ ਹੋਵੇਗੀ ਤੇ ਸਾਡੀਆਂ ਇੱਛਾਵਾਂ ਛਟਪਟਾਉਣ ਲੱਗਣਗੀਆਂ, ਪਰ ਅੱਜ ਮੈਂ ਇੱਕ ਸਵਾਲ ਪੁੱਛਾਂਗਾ ਕਿ ‘ਤੁਸੀਂ ਭਾਰਤ ਦੇ ਸਿਆਸਤਦਾਨਾਂ ਤੋਂ ਕੀ ਉਮੀਦ ਕਰਦੇ ਹੋ?’
ਮੇਰਾ ਜਵਾਬ ਸਾਧਾਰਨ ਹੈ। ਉਨ੍ਹਾਂ ਨੂੰ ਆਲੋਚਨਾ ਸਵੀਕਾਰ ਕਰਨੀ ਸਿੱਖਣ ਦਿਓ। ਇਹ ਗਲਤ ਹੋ ਸਕਦਾ ਹੈ ਅਤੇ ਪੱਖ-ਪਾਤੀ ਵੀ, ਪਰ ਸਾਨੂੰ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ, ਜਿਨ੍ਹਾਂ ਨੂੰ ਅਸੀਂ ਚੁਣਿਆ ਹੈ। ਚੋਣਾਂ ਮੌਕੇ ਉਨ੍ਹਾਂ ਨੂੰ ਜ਼ਮੀਨ 'ਤੇ ਲਿਆਉਣ ਦਾ ਇਹੋ ਇੱਕ ਤਰੀਕਾ ਹੈ, ਨਹੀਂ ਤਾਂ ਉਹ ਉਪਰ ਉਡਦੇ ਹੋਏ ਸਾਨੂੰ ਗੁਲਾਮੀ 'ਚ ਰੱਖਣਗੇ। ਪਿਛਲੇ ਸਾਲ ਦੇ ਆਖਰੀ ਦਿਨਾਂ ਵਿੱਚ ਦੋ ਵੱਖ-ਵੱਖ ਵਾਪਰੀਆਂ ਅਹਿਮ ਘਟਨਾਵਾਂ ਨੇ ਮੈਨੂੰ ਇਹ ਮੰਨਣ ਨੂੰ ਮਜਬੂਰ ਕਰ ਦਿੱਤਾ ਕਿ ਇਹ ਇੱਕ ਅਜਿਹੀ ਚੀਜ਼ ਹੈ, ਜਿਸ ਨੂੰ ਸਾਡੇ ਨੇਤਾ ਸਵੀਕਾਰ ਨਹੀਂ ਕਰ ਸਕਦੇ।
ਦਸੰਬਰ 'ਚ ਮਣੀਪੁਰ ਸਰਕਾਰ ਨੇ 29 ਸਾਲਾ ਕਿਸ਼ੋਰ ਚੰਦਰ ਵਾਂਗਖੇਮ ਨੂੰ ਸੂਬੇ ਦੇ ਮੁੱਖ ਮੰਤਰੀ ਦੀ ਆਲੋਚਨਾ ਕਰਨ ਲਈ ਕੌਮੀ ਸੁਰੱਖਿਆ ਕਾਨੂੰਨ ਹੇਠ ਗ੍ਰਿਫਤਾਰ ਕਰ ਲਿਆ। ਉਸ ਨੇ ਅਜਿਹਾ ਕੀ ਕਿਹਾ ਸੀ, ਜੋ ਸਹਿਣ ਯੋਗ ਨਹੀਂ ਸੀ ਤੇ ਉਸ ਨੂੰ ਗ੍ਰਿਫਤਾਰ ਕਰਨਾ ਪਿਆ? ਉਸ ਨੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦੀ ‘ਕਠਪੁਤਲੀ' ਦੱਸਿਆ ਸੀ। ਉਸ ਨੇ ਇਹ ਕਿਉਂ ਕਿਹਾ? ਇਸ ਲਈ ਕਿ ਉਸ ਨੇ ਸਰਕਾਰ ਵੱਲੋਂ ਰਾਣੀ ਝਾਂਸੀ ਦੇ ਸਨਮਾਨ 'ਚ ਸਮਾਗਮ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਸੀ, ਜਿਸ ਬਾਰੇ ਉਸ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਵਿਰੁੱਧ ਮਣੀਪੁਰ ਦੇ ਸੰਘਰਸ਼ ਨਾਲ ਰਾਣੀ ਝਾਂਸੀ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਅਜਿਹਾ ਕਹਿਣ ਲਈ ਕਿਸ਼ੋਰ ਚੰਦਰ ਨੂੰ ਬਿਨਾਂ ਕੇਸ ਚਲਾਏ 12 ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਸੀ।
ਇਸ ਤੋਂ ਪਹਿਲਾਂ ਕੋਣਾਰਕ ਮੰਦਰ ਦੀ ਆਲੋਚਨਾ ਕਰਨ, ਰਸਗੁੱਲਾ ਉੜੀਸਾ ਮੂਲ ਦਾ ਹੋਣ ਉਤੇ ਸਵਾਲ ਉਠਾਉਣ ਅਤੇ ਸੂਬੇ ਦੇ ਵਿਧਾਇਕਾਂ ਪ੍ਰਤੀ ਅਪਮਾਨ ਜਨਕ ਟਿੱਪਣੀਆਂ ਕਰਨ ਦੀ ਹਿੰਮਤ ਕਰਨ ਲਈ ਅਭਿਜੀਤ ਅਈਅਰ-ਮਿਤਰਾ ਨੂੰ ਅਕਤੂਬਰ ਵਿੱਚ ਗ੍ਰਿਫਤਾਰ ਕਰ ਕੇ ਉੜੀਸਾ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਸੁਪਰੀਮ ਕੋਰਟ ਨੇ ਵੀ ਆਪਣੀ ਸਮਾਨ ਅਨੁਪਾਤ ਦੀ ਭਾਵਨਾ ਦਾ ਖਿਆਲ ਨਹੀਂ ਰੱਖਿਆ। ਜਦੋਂ ਅਈਅਰ-ਮਿਤਰਾ ਨੇ ਇਹ ਦਲੀਲ ਦਿੰਦਿਆਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਕਿ ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਇਸ ਬਾਰੇ ਅਦਾਲਤ ਦੀ ਪ੍ਰਤੀਕਿਰਿਆ ਇਹ ਸੀ ਕਿ ਇਸ ਮਾਮਲੇ ਵਿੱਚ ਜੇਲ੍ਹ ਤੋਂ ਚੰਗੀ ਜਗ੍ਹਾ ਕੋਈ ਨਹੀਂ।
ਆਪਣੇ ਸਮੇਂ ਵਿੱਚ ਕਾਂਗਰਸੀ ਸਰਕਾਰਾਂ ਵੀ ਵੱਖਰੀਆਂ ਨਹੀਂ ਸਨ। 25 ਸਾਲਾ ਅਸੀਮ ਤਿ੍ਰਵੇਦੀ ਨੂੰ ਮੁੰਬਈ ਪੁਲਸ ਨੇ ਸਿਰਫ ਇਸ ਲਈ ਗ੍ਰਿਫਤਾਰ ਕਰ ਲਿਆ ਸੀ ਕਿ ਉਸ ਨੇ ਆਪਣੇ ਕਾਰਟੂਨਾਂ 'ਚ ਪਾਰਲੀਮੈਂਟ ਭਵਨ ਨੂੰ ਇੱਕ ਟਾਇਲਟ ਸੀਟ ਵਜੋਂ ਦਿਖਾਇਆ ਸੀ। ਓਦੋਂ ਦੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਸੀ ਕਿ ਕਾਰਟੂਨਿਸਟਾਂ ਨੂੰ ਸੰਵਿਧਾਨਕ ਮਾਪਦੰਡਾਂ ਦੇ ਦਾਇਰੇ 'ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੌਮੀ ਪ੍ਰਤੀਕਾਂ ਨੂੰ ਕਾਰਟੂਨ ਦੀ ਵਸਤੂ ਨਹੀਂ ਬਣਾਉਣਾ ਚਾਹੀਦਾ। ਕਿਉਂ ਨਹੀਂ? ਅਸੀਂ ਆਪਣੇ ਨੇਤਾਵਾਂ ਉੱਤੇ ਵਿਅੰਗ ਕਰ ਸਕਦੇ ਹਾਂ? ਉਨ੍ਹਾਂ ਦਾ ਮਜ਼ਾਕ ਉਡਾ ਸਕਦੇ ਹਾਂ? ਯਕੀਨੀ ਤੌਰ 'ਤੇ, ਅਸੀਂ ਉਨ੍ਹਾਂ ਪ੍ਰਤੀ ਰੁੱਖੇ ਕਿਉਂ ਨਹੀਂ ਹੋ ਸਕਦੇ? ਅੰਗਰੇਜ਼ ਆਪਣੀ ਰਾਣੀ ਦਾ ਮਜ਼ਾਕ ਉਡਾਉਂਦੇ ਸਨ ਅਤੇ ਯੂਨੀਅਨ ਜੈਕ (ਬ੍ਰਿਟੇਨ ਦਾ ਕੌਮੀ ਝੰਡਾ) ਨੂੰ ਜੁਰਾਬਾਂ ਅਤੇ ਕੱਛੇ ਉੱਤੇ ਛਪਵਾਉਂਦੇ ਸਨ ਅਤੇ ਇਸ ਨੂੰ ਇੱਕ ਆਮ ਮਜ਼ਾਕ ਵਜੋਂ ਲਿਆ ਜਾਂਦਾ ਸੀ। ਡੋਨਾਲਡ ਟਰੰਪ ਪ੍ਰਤੀ ਆਪਣੇ ਰਵੱਈਏ 'ਚ ਅਮਰੀਕੀ ਲੋਕ ਬਹੁਤ ਬੇਰਹਿਮ ਹਨ। ਉਹ ਆਪਣੇ ਰਾਸ਼ਟਰਪਤੀ ਨੂੰ ਪਸੰਦ ਨਹੀਂ ਕਰਦੇ, ਪਰ ਰਾਸ਼ਟਰਪਤੀ ਉਨ੍ਹਾਂ ਨੂੰ ਜੇਲ ਭੇਜਣ ਦੀ ਧਮਕੀ ਦੇਣ ਦੀ ਹਿੰਮਤ ਨਹੀਂ ਕਰਦੇ, ਪਰ ਜੇ ਤੁਸੀਂ ਆਪਣੇ ਪਾਖੰਡੀ ਨੇਤਾਵਾਂ ਜਾਂ ਅਧਿਕਾਰੀਆਂ ਬਾਰੇ ਚੁਟਕਲੇ ਸੁਣਾਓ ਜਾਂ ਉਨ੍ਹਾਂ ਦਾ ਮਜ਼ਾਕ ਉਡਾਓ ਤਾਂ ਜੇਲ ਜਾ ਸਕਦੇ ਹੋ।
ਜਸਟਿਸ ਮਾਰਕੰਡੇ ਕਾਟਜੂ ਜਦੋਂ ਪ੍ਰੈਸ ਕੌਂਸਲ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਕਿਹਾ ਸੀ ‘ਸਿਆਸਤਦਾਨਾਂ ਨੂੰ ਜ਼ਰੂਰ ਹੀ ਸਹਿਣਸ਼ੀਲ ਹੋਣਾ ਚਾਹੀਦਾ ਹੈ। ਇਹ ਤਾਨਾਸ਼ਾਹੀ ਨਹੀਂ ਹੈ।’ ਉਦੋਂ ਉਨ੍ਹਾਂ ਨੂੰ ਕਿਸੇ ਨੇ ਨਹੀਂ ਸੁਣਿਆ ਅਤੇ ਯਕੀਨੀ ਤੌਰ ਉੱਤੇ ਅੱਜ ਵੀ ਨਹੀਂ। ਫਿਰ ਵੀ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦੇ ਹਾਂ। ਆਕਾਰ ਦੇ ਲਿਹਾਜ਼ ਨਾਲ ਬੇਸ਼ੱਕ ਅਸੀਂ ਵੱਡੇ ਹਾਂ, ਪਰ ਜੇ ਭਾਵਨਾ ਦੀ ਗੱਲ ਕਰੀਏ ਤਾਂ ਅਸੀਂ ਇਹ ਮਹਿਸੂਸ ਕੀਤਾ ਕਿ ‘ਅਸੀਂ ਕੀ ਕਰ ਰਹੇ ਹਾਂ’, ਖੁਦ ਨਾਲ ਧੋਖਾ ਕਰਾਂਗੇ। ਇਸ ਲਈ ਮੈਂ ਆਪਣੇ ਸਿਆਸਤਦਾਨਾਂ ਨੂੰ, ਉਹ ਕਾਂਗਰਸੀ ਹੋਣ ਜਾਂ ਭਾਜਪਾ ਦੇ ਜਾਂ ਖੇਤਰੀ ਪਾਰਟੀਆਂ ਦੇ, ਕਹਿੰਦਾ ਹਾਂ ਕਿ ਮੇਰੇ ਲੋਕਤੰਤਰ ਨੂੰ ਮਹਾਨ ਬਣਾਓ। ਅਗਲੀ ਵਾਰ ਤੁਹਾਡੇ ਦੇਸ਼ ਵਾਸੀ ਤੁਹਾਡੀ ਨਿੰਦਾ ਕਰਨ, ਤੁਹਾਡੇ ਚਿਹਰੇ 'ਤੇ ਹੱਸਣ ਤਾਂ ਜੇ ਤੁਹਾਡੇ ਦੰਦ ਸੋਹਣੇ ਨਾ ਵੀ ਹੋਣ ਤਾਂ ਵੀ ਚੰਗੀ ਤਰ੍ਹਾਂ ਮੁਸਕਰਾਉਣਾ ਸਿੱਖੋ। ਕੋਈ ਵੀ ਚੀਜ਼ ਭਾਰਤੀ ਲੋਕਤੰਤਰ ਨੂੰ ਇੰਨਾ ਖੋਖਲਾ ਨਹੀਂ ਬਣਾਉਂਦੀ, ਜਿੰਨੀ ਆਲੋਚਨਾ ਪ੍ਰਤੀ ਤੁਹਾਡੀ ਅਸਹਿਣਸ਼ੀਲਤਾ। ਦੂਜੇ ਪਾਸੇ ਜੇ ਤੁਸੀਂ ਹਾਸੇ ਦੀ ਭਾਵਨਾ ਅਪਣਾ ਸਕੋ ਤਾਂ ਤੁਹਾਡੇ ਹੋਰ ਜ਼ਿਆਦਾ ਮਿੱਤਰ ਹੋਣਗੇ।

 

Have something to say? Post your comment