Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਵਕੀਲ ਨੇ ਧੋਖੇ ਨਾਲ ਪੰਜਾਬੀ ਮੁਟਿਆਰ ਦਾ ਤਲਾਕ ਕਰਵਾ ਦਿੱਤਾ

January 07, 2019 07:19 AM

ਸਿਡਨੀ, 6 ਜਨਵਰੀ (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਪਹੁੰਚੀ ਹੋਈ ਇੱਕ ਪੰਜਾਬੀ ਮੁਟਿਆਰ ਦਾ ਅਰਜ਼ੀ ਦਿੱਤੇ ਬਿਨਾਂ ਹੀ ਆਪਣੇ ਪਤੀ ਨਾਲ ਤਲਾਕ ਹੋ ਗਿਆ। ਇੱਕ ਪੰਜਾਬੀ ਵਕੀਲ ਨੇ ਖੁਦ ਨੂੰ ਉਸ ਦਾ ਵਕੀਲ ਦੱਸ ਕੇ ਤਲਾਕ ਕਰਵਾ ਦਿੱਤਾ। ਕੁੜੀ ਦਾ ਦਾਅਵਾ ਹੈ ਕਿ ਉਹ ਕਦੇ ਕਿਸੇ ਵਕੀਲ ਨੂੰ ਨਹੀਂ ਮਿਲੀ, ਤਲਾਕ ਦੌ ਅਰਜ਼ੀ ਅਤੇ ਦਸਤਖਤ ਅਤੇ ਫੀਸ ਵੀ ਅਦਾ ਨਹੀਂ ਕੀਤੀ। ਉਸ ਨੂੰ ਤਲਾਕਨਾਮਾ ਅਸਮਾਨੋਂ ਡਿੱਗੀ ਬਿਜਲੀ ਵਾਂਗ ਲੱਗਾ ਹੈ।
ਇਸ ਬਾਰੇ ਪੀੜਤ ਲੜਕੀ ਨੂੰ ਕਾਨੂੰਨੀ ਢੰਗ ਰਾਹੀਂ ਪਤਾ ਲੱਗਾ ਕਿ ਉਸ ਦਾ ਤਲਾਕ ਕਦੋਂ, ਕਿੱਥੇ ਤੇ ਕਿਵੇਂ ਹੋਇਆ ਹੈ। ਵਕੀਲ ਵੱਲੋਂ ਗਵਾਹੀ ਵਜੋਂ ਵਿਆਹੁਤਾ ਦੇ ਤਲਾਕ ਕਾਗਜ਼ਾਂ ਉਤੇ ਜੋ ਦਸਤਖਤ ਦਿਖਾਏ ਗਏ, ਉਸ ਨੂੰ ਹੈਂਡਰਾਈਟਿੰਗ ਐਂਡ ਫਿੰਗਰਪ੍ਰਿੰਟ ਮਾਹਰ ਨੇ ਜਾਅਲੀ ਦੱਸਿਆ ਹੈ। ਪੀੜਤ ਨੇ ਵਕੀਲ ਵਿਰੁੱਧ ਲੀਗਲ ਸਰਵਿਸਿਜ਼ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਹੈ। ਇਸ ਕੰਮ ਵਿੱਚ ਪੀੜਤਾ ਨੇ ਆਪਣੇ ਪਤੀ ਤੇ ਵਕੀਲ ਦੀ ਮਿਲੀਭੁਗਤ ਦੱਸੀ ਤੇ ਦੋਵਾਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਲੜਕੀ ਨੇ ਆਪਣੇ ਜੀਵਨ ਨਾਲ ਇਸ ਖਿਲਵਾੜ ਵਿਰੁੱਧ ਆਸਟਰੇਲੀਆ ਤੇ ਪੰਜਾਬ ਪੁਲਸ ਕੋਲ ਪਹੁੰਚ ਕੀਤੀ ਹੈ। ਆਸਰਟੇਲੀਅਨ ਇਮੀਗਰੇਸ਼ਨ ਨੇ ਪੀੜਤਾ ਨੂੰ ਪ੍ਰੋਟੈਕਸ਼ਨ ਵੀਜ਼ਾ ਦੇ ਦਿੱਤਾ ਹੈ।
ਪੀੜਤ ਲੜਕੀ ਨੇ ਦੱਸਿਆ ਕਿ ਮੁਹਾਲੀ ਦੇ ਨੌਜਵਾਨ ਨੇ ਖੁਦ ਨੂੰ ਬੀ ਟੈਕ ਅਤੇ ਮਕੈਨੀਕਲ ਇੰਜੀਨੀਅਰ ਦੱਸ ਕੇ ਅਤੇ ਉਸ ਕੋਲ ਆਸਟਰੇਲੀਆ ਦਾ ਪੱਕਾ ਵੀਜ਼ੇ ਦੀ ਗੱਲ ਕਹਿ ਕੇ ਉਸ ਨਾਲ ਵਿਆਹ ਕਰਾਇਆ ਸੀ ਤੇ ਲੁਧਿਆਣਾ ਵਿੱਚ 24 ਮਾਰਚ 2011 ਨੂੰ ਵਿਆਹ ਮੌਕੇ ਉਸ ਦੇ ਪਰਵਾਰ ਨੇ ਕਰੀਬ 30 ਲੱਖ ਰੁਪਏ ਨਾਲ ਲੜਕੇ ਪਰਵਾਰ ਦੀ ਮੰਗ ਪੂਰੀ ਕੀਤੀ ਸੀ। ਲੜਕੇ ਨੇ ਅਗਸਤ ਵਿੱਚ ਉਸ ਨੂੰ ਪਤਨੀ ਵਜੋਂ ਸਪਾਂਸਰਸ਼ਿਪ ਭੇਜ ਕੇ ਆਸਟਰੇਲੀਆ ਸੱਦਿਆ ਤੇ ਏਥੇ ਆ ਕੇ ਲੜਕੇ ਦਾ ਪੱਕਾ ਨਾ ਹੋਣਾ ਕਲੇਸ਼ ਦਾ ਕਾਰਨ ਬਣਿਆ। ਆਸਟਰੇਲੀਆ ਵਿੱਚ ਕਾਰੋਬਾਰ ਖੋਲ੍ਹ ਕੇ ਪੱਕੇ ਹੋਣ ਲਈ 24 ਲੱਖ ਰੁਪਏ ਹੋਰ ਮੰਗੇ। ਇਨਕਾਰ ਕਰਨ ਉੱਤੇ ਉਸ ਨੇ ਆਪਣੀ ਪਤਨੀ ਨੂੰ ਪ੍ਰੇਸ਼ਾਨ ਕਰਨਾ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇੱਕ ਰਾਤ ਘਰੋਂ ਕੱਢ ਦਿੱਤਾ। ਉਹ ਮਦਦ ਲਈ ਆਪਣੀ ਸਹੇਲੀ ਕੋਲ ਗਈ ਤਾਂ ਮਗਰੋਂ ਉਸ ਦੇ ਪਤੀ ਨੇ ਘਰ ਬਦਲ ਲਿਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੇਡੀਓ ਐਕਟਿਵ ਪ੍ਰਦੂਸ਼ਣ ਨਾਲ ਪੇਂਟਿੰਗਜ਼ ਦੀ ਠੱਗੀ ਪਤਾ ਲੱਗੇਗੀ
ਮਾਊਂਟ ਐਵਰੈਸਟ ਫਤਹਿ ਦਾ ਹਰਿਆਣਵੀ ਟੀਮ ਦਾ ਦਾਅਵਾ ਝੂਠ
ਮਹਿੰਗਾਈ ਕਾਰਨ ਬੇਹਾਲ ਪਾਕਿ ਵਿੱਚ ਕੀਮਤਾਂ ਹੋਰ ਵਧਣਗੀਆਂ
ਬ੍ਰਿਟੇਨ ਦੇਪ੍ਰਧਾਨ ਮੰਤਰੀ ਦੀ ਚੋਣ ਲਈ ਪਹਿਲੇ ਦੌਰ ਵਿੱਚ ਬੋਰਿਸ ਜੌਨਸਨ ਸਭ ਤੋਂ ਅੱਗੇ ਰਹੇ
ਅਸਾਂਜੇ ਦੀ ਹਵਾਲਗੀ ਉੱਤੇ ਬ੍ਰਿਟੇਨ ਸਰਕਾਰ ਨੇ ਪ੍ਰਵਾਨਗੀ ਦਿੱਤੀ
ਐੱਸ ਸੀ ਓ ਸੰਮੇਲਨ: ਇੱਕੋ ਸਮਾਗਮ ਹਾਲ ਵਿੱਚ ਨਰਿੰਦਰ ਮੋਦੀ ਤੇ ਇਮਰਾਨ ਖਾਨ, ਨਾ ਮਿਲੇ ਹੱਥ, ਨਾ ਅੱਖ ਮਿਲੀ
ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਕੇਂਦਰੀ ਬਜਟ ਵਿੱਚ ਸੌ ਕਰੋੜ ਰੁਪਏ ਰੱਖੇ
ਚੀਨ ਵਿੱਚ ਭਾਰੀ ਮੀਂਹ ਨਾਲ 16 ਮੌਤਾਂ, 12 ਲਾਪਤਾ
5ਜੀ ਦੀ ਮਦਦ ਨਾਲ 200 ਕਿਲੋਮੀਟਰ ਦੂਰ ਬੈਠੇ ਆਪਰੇਸ਼ਨ ਕਰ ਦਿੱਤਾ
ਹਵਾਲਗੀ ਕਾਨੂੰਨ ਦੇ ਖ਼ਿਲਾਫ਼ ਹਾਂਗਕਾਂਗ ਵਿੱਚ ਲੋਕਾਂ ਦਾ ਗੁੱਸਾ ਫਿਰ ਭੜਕਿਆ