Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾ

January 06, 2019 07:50 PM

-ਕੇਜਰੀਵਾਲ ਨੂੰ ਭੇਜੇ ਅਸਤੀਫੇ 'ਚ ਲਿਖੀ ਖਰੀ-ਖੋਟੀ


ਚੰਡੀਗੜ੍ਹ, 6 ਜਨਵਰੀ (ਪੋਸਟ ਬਿਊਰੋ)- ਆਮ ਆਦਮੀ ਪਾਰਟੀ 'ਚੋਂ ਸਸਪੈਂਡ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਖਹਿਰਾ ਨੇ ਆਪਣਾ ਅਸਤੀਫਾ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਹੈ ਤੇ ਹਾਲ ਹੀ 'ਚ  ਅਸਤੀਫਾ ਦੇਣ ਵਾਲੇ ਐਚ.ਐਸ. ਫੂਲਕਾ ਤੋਂ ਬਿਲਕੁਲ ਉਲਟ, ਖਹਿਰਾ ਨੇ ਲੰਬੇ ਚੌੜੇ ਲਿਖੇ ਅਸਤੀਫੇ 'ਚ ਖੂਬ ਖਰੀ - ਖੋਟੀ ਕਹੀ ਹੈ। ਖਹਿਰਾ ਨੇ ਅਸਤੀਫੇ 'ਚ ਕਿਹਾ ਹੈ ਕਿ ਜਿਸ ਸਮੇਂ ਦੇਸ਼ ਦੀਆਂ ਰਿਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਭਰੋਸਾ ਜਤਾਇਆ ਸੀ, ਉਸ ਵਕਤ ਉਮੀਦ ਉਠੀ ਸੀ ਕਿ ਇਹ ਪਾਰਟੀ ਦੇਸ਼ ਤੋਂ ਭ੍ਰਿਸ਼ਟਾਚਾਰ ਨੂੰ ਹਟਾਏਗੀ, ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਵੀ ਹਜ਼ਾਰਾਂ ਪੰਜਾਬੀ ਐਨ.ਆਰ.ਆਈਜ਼ ਦੇ ਕਹਿਣ 'ਤੇ ਪਾਰਟੀ ਜੁਆਇਨ ਕੀਤੀ ਸੀ, ਲੇਕਿਨ ਕੁੱਝ ਸਮੇਂ 'ਚ ਹੀ ਇਹ ਸਪੱਸ਼ਟ ਹੋ ਗਿਆ ਹੈ ਕਿ ਇਥੇ ਵੀ ਰਿਵਾਇਤੀ ਪਾਰਟੀਆਂ ਦਾ ਹੀ ਕਲਚਰ ਹੈ। ਖਹਿਰਾ ਨੇ ਕਿਹਾ ਕਿ 2017 ਦੀਆਂ ਚੋਣਾਂਦੌਰਾਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਪਾਰਟੀ 'ਚ ਅੰਦਰਲਾ ਲੋਕਤੰਤਰ ਬਿਲਕੁਲ ਨਹੀਂ ਹੈ। ਟਿਕਟਾਂ ਲਈ ਪੈਸੇ ਦੇ ਲੈਣ-ਦੇਣ ਤੇ ਪੱਖਪਾਤ ਦੀਆਂ ਸ਼ਿਕਾਇਤਾਂ ਆਈਆਂ, ਲੇਕਿਨ ਕੇਜਰੀਵਾਲ ਕੋਲ ਉਨ੍ਹਾਂ ਨੂੰ ਸੁਣਨ ਦਾ ਸਮਾਂ ਨਹੀਂ ਸੀ, ਕਿਉਂਕਿ ਉਹ ਸਿਰਫ ਆਪਣੇ ਵਲੋਂ ਤਾਇਨਾਤ ਸੂਬੇਦਾਰਾਂ ਦੀ ਹੀ ਗੱਲ ਸੁਣਦੇ ਸਨ। ਜਿਸ ਦਾ ਖਾਮਿਆਜਾ 100 ਸੀਟਾਂ ਦਾ ਦਾਅਵਾ ਕਰਨ ਵਾਲੀ 'ਆਪ' ਸਿਰਫ 20 ਸੀਟਾਂ ਤੱਕ ਸਿਮਟਣ ਨਾਲ ਭਰਨਾ ਪਿਆ। ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠਿਆ ਤੋਂ ਮੁਆਫ਼ੀ ਮੰਗਣ ਦੇ ਫੈਸਲੇ ਨੂੰ ਕਾਇਅਰਤਾ ਕਰਾਰ ਦਿੰਦਿਆਂ ਖਹਿਰਾ ਨੇ ਕਿਹਾ ਕਿ ਅਜਿਹਾ ਕਰਕੇ ਆਪ ਸੁਪਰੀਮੋ ਨੇ ਆਪਣੇ ਦੋਹਰੇਪਨ ਦਾ ਪ੍ਰਦਰਸ਼ਨ ਕੀਤਾ ਸੀ ਤੇ ਇਹ ਪੰਜਾਬ ਦੇ ਦਰਿਆਈ ਪਾਣੀ ਦੇ ਹੱਕ 'ਤੇ ਵੀ ਉਹੋ ਜਿਹਾ ਹੀ ਦੋਗਲਾ ਰਿਹਾ।  

Have something to say? Post your comment
ਹੋਰ ਪੰਜਾਬ ਖ਼ਬਰਾਂ
ਖਾਲਿਸਤਾਨੀ ਲਹਿਰ ਦੇ ਲਗਾਤਾਰ ਸਮਰਥਨ ਲਈ ਕੈਪਟਨ ਵੱਲੋਂ ਕੈਨੇਡਾ ਦੀ ਆਲੋਚਨਾ
ਅਸ਼ਲੀਲ ਵੀਡੀਓ ਬਣਾਉਣ ਦੀ ਧਮਕੀ ਨਾਲ ਪੈਸੇ ਵਸੂਲ ਕਰਦੀਆਂ ਦੋ ਔਰਤਾਂ ਕਾਬੂ
ਔਰਤ ਨੂੰ ਘਰੋਂ ਚੁੱਕ ਕੇ ਕੁੱਟ-ਮਾਰ ਕਰਨ ਦੇ ਬਾਅਦ ਅੱਡੇ ਉੱਤੇ ਜਾ ਸੁੱਟਿਆ
ਹਜ਼ੂਰ ਸਾਹਿਬ ਬੋਰਡ ਦੇ ਮੁਖੀ ਨੇ ਰਾਮਦੇਵ ਦੇ ਪੈਰੀਂ ਮੱਥਾ ਟੇਕ ਕੇ ਨਵਾਂ ਵਿਵਾਦ ਪੈਦਾ ਕੀਤਾ
ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਛੱਡਣ ਲਈ ਕਾਂਗਰਸ-ਅਕਾਲੀ ਦੋਵੇਂ ਜ਼ਿੰਮੇਵਾਰ : ਖਹਿਰਾ
ਡੇਰਾ ਪ੍ਰੇਮੀ ਬਿੱਟੂ ਨੂੰ ਮਾਰਨ ਵਾਲੇ ਮਨਿੰਦਰ ਸਿੰਘ ਦਾ ਪਿੰਡ ਪੁਲਸ ਛਾਉਣੀ ਵਿੱਚ ਤਬਦੀਲ
ਸਰਕਾਰ ਦੇ ਰਵੱਈਏ ਤੋਂ ਲੱਗ ਰਿਹੈ, ਬਲਾਤਕਾਰੀ ਰਾਮ ਰਹੀਮ ਆ ਸਕਦਾ ਹੈ ਜੇਲ ਚੋਂ ਬਾਹਰ
ਡੇਰਾ ਪ੍ਰੇਮੀ ਬਿੱਟੂ ਨੂੰ ਜੇਲ ਵਿੱਚ ਕਤਲ ਕਰਨ ਵਾਲਿਆਂ ਦਾ 4 ਦਿਨਾਂ ਦਾ ਪੁਲਸ ਰਿਮਾਂਡ
ਸ਼ਰਧਾਲੂਆਂ ਦੀ ਬਸ ਪਲਟਣ ਨਾਲ ਇੱਕ ਮੌਤ ਤੇ ਚਾਰ ਜ਼ਖਮੀ
ਆਰ ਐੱਮ ਪੀ ਡਾਕਟਰ ਨੇ ਕਿਸਾਨ ਨਾਲ ਸਾਢੇ 56 ਲੱਖ ਦੀ ਠੱਗੀ ਮਾਰੀ