Welcome to Canadian Punjabi Post
Follow us on

25

March 2019
ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ ਨਾਜਾਇਜ਼ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ ਨੇਵੀ ਵਿਸ਼ੇਸ਼ ਜਹਾਜ਼ ਤਾਇਨਾਤ ਕਰੇਗੀ

January 06, 2019 12:36 AM

ਲੰਡਨ, 5 ਜਨਵਰੀ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਸਰਕਾਰ ਨੇ ਆਪਣੀ ਸਮੁੰਦਰੀ ਫੌਜ ਦੇ ਐਚ ਐਮ ਐਸ ਮਰਸੀ ਪੈਟਰੋਲਿੰਗ ਜਹਾਜ਼ ਨੂੰ ‘ਸਟ੍ਰੇਟ ਆਫ ਡੋਵਰ' ਵਿੱਚ ਤਾਇਨਾਤ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦਾ ਉਦੇਸ਼ ਫਰਾਂਸ ਤੋਂ ਇੰਗਲਿਸ਼ ਚੈਨਲ ਰਾਹੀਂ ਬ੍ਰਿਟੇਨ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੋਕਣਾ ਹੈ, ਜਿਨ੍ਹਾਂ ਦੀ ਗਿਣਤੀ ਵਧੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਬ੍ਰਿਟੇਨ ਦੇ ਰੱਖਿਆ ਮੰਤਰੀ ਗੈਵਿਨ ਵਿਲੀਅਮਸਨ ਨੇ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਐਚ ਐਮ ਐਸ ਮਰਸੀ ਪੈਟਰੋਲਿੰਗ ਜਹਾਜ਼ ਨੂੰ ‘ਸਟ੍ਰੇਟ ਆਫ ਡੋਵਰ' ਵਿੱਚ ਲਾਇਆ ਜਾਵੇਗਾ ਤਾਂ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਬ੍ਰਿਟੇਨ ਬਾਰਡਰ ਫੋਰਸ ਅਤੇ ਫਰਾਂਸ ਦੇ ਅਧਿਕਾਰੀਆਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਇਸ ਕੰਮ 'ਚ ਜੁਟ ਜਾਣ ਨੂੰ ਕਿਹਾ ਗਿਆ ਹੈ। ਵਿਲੀਅਮਸਨ ਦਾ ਇਹ ਬਿਆਨ ਗ੍ਰਹਿ ਮੰਤਰੀ ਸਾਜਿਦ ਜਾਵਿਦ ਵੱਲੋਂ ਇੰਗਲਿਸ਼ ਚੈਨਲ ਪ੍ਰਵਾਸੀ ਸੰਕਟ ਦੇ ਹੱਲ ਲਈ ਸਮਰਥਨ ਦੀ ਅਪੀਲ ਤੋਂ ਬਾਅਦ ਆਇਆ ਹੈ। ਜਾਵਿਦ ਨੇ ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫਰ ਕਾਸਟੇਨਰ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਸਾਂਝੇ ਤੌਰ 'ਤੇ ਹੱਲ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਸੀ। ਹਰ ਸਾਲ ਫਰਾਂਸ ਦੇ ਕੈਲਿਸ ਇਲਾਕੇ 'ਚ ਵੱਡੀ ਗਿਣਤੀ 'ਚ ਲੋਕ ਇੰਗਲਿਸ਼ ਚੈਨਲ ਦੇ ਸਹਾਰੇ ਬ੍ਰਿਟੇਨ 'ਚ ਦਾਖਲ ਹੁੰਦੇ ਹਨ, ਜਿਥੇ ਉਨ੍ਹਾਂ ਲਈ ਅਸਥਾਈ ਕੈਂਪ ਬਣਿਆ ਹੋਇਆ ਹੈ। ਨਵੰਬਰ ਤੋਂ ਹੁਣ ਤੱਕ 239 ਪ੍ਰਵਾਸੀ ਚੈਨਲ ਰਾਹੀਂ ਬ੍ਰਿਟੇਨ 'ਚ ਦਾਖਲ ਹੋ ਚੁੱਕੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ
ਚੀਨ ਦੇ ਕੈਮੀਕਲ ਪਲਾਂਟ ਵਿੱਚ ਧਮਾਕੇ ਨਾਲ 47 ਮੌਤਾਂ
ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ