Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਲਾਂਗ ਟਰਮ ਕੇਅਰ ਸਟਾਫ ਲਈ ਪ੍ਰੋਵਿੰਸ ਨੇ ਬੂਸਟਰ ਡੈੱਡਲਾਈਨ ਵਿੱਚ ਕੀਤਾ ਵਾਧਾ

January 28, 2022 06:42 PM

ਓਨਟਾਰੀਓ, 28 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਲਾਂਗ ਟਰਮ ਕੇਅਰ ਵਰਕਰਜ਼ ਨੂੰ ਕੋਵਿਡ-19 ਵੈਕਸੀਨ ਦੀ ਤੀਜੀ ਡੋਜ਼ ਲਵਾਉਣ ਲਈ ਵਾਧੂ ਸਮਾਂ ਦਿੱਤਾ ਗਿਆ ਹੈ। ਇਹ ਫੈਸਲਾ ਓਮਾਈਕ੍ਰੌਨ ਵੇਰੀਐਂਟ ਕਾਰਨ ਵੱਧ ਰਹੀਆਂ ਆਊਟਬ੍ਰੇਕਸ ਤੇ ਵੈਕਸੀਨ ਕਲੀਨਿਕਸ ਤੱਕ ਪਹੁੰਚ ਸੀਮਤ ਹੋਣ ਕਾਰਨ ਕੀਤਾ ਗਿਆ ਹੈ।
ਇਸ ਸੈਕਟਰ ਨਾਲ ਜੁੜੇ ਸਟਾਫ ਨੂੰ ਨੌਕਰੀ ਵਿੱਚ ਬਣੇ ਰਹਿਣ ਲਈ ਪਹਿਲਾਂ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਪਰ ਹੁਣ ਇਸ ਤਰੀਕ ਨੂੰ 14 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਇਹ ਖੁਲਾਸਾ ਲਾਂਗ ਟਰਮ ਕੇਅਰ ਮੰਤਰੀ ਵੱਲੋਂ ਵੀਰਵਾਰ ਨੂੰ ਕੀਤਾ ਗਿਆ।ਵੈਨੇਸਾ ਡੀ ਮੈਟੀਸ ਨੇ ਇੱਕ ਈਮੇਲ ਵਿੱਚ ਲਿਖਿਆ ਕਿ ਇਸ ਨਾਲ ਸਟਾਫ ਦੇ ਪੱਧਰ ਨੂੰ ਮੇਨਟੇਨ ਕਰਦਿਆਂ ਹੋਇਆਂ ਤੀਜੀ ਡੋਜ਼ ਦੇਣਾ ਵੀ ਯਕੀਨੀ ਬਣਾਇਆ ਜਾ ਸਕੇਗਾ।
ਡੀ ਮੈਟੀਸ ਨੇ ਆਖਿਆ ਕਿ ਤੀਜੀ ਡੋਜ਼ ਲੈਣ ਦੇ ਯੋਗ ਲਾਂਗ ਟਰਮ ਕੇਅਰ ਸਟਾਫ ਵਿੱਚੋਂ 77 ਫੀ ਸਦੀ ਨੇ ਐਤਵਾਰ ਤੱਕ ਹੀ ਤੀਜੀ ਡੋਜ਼ ਲੈ ਲਈ ਹੈ। ਵੀਰਵਾਰ ਤੱਕ ਪ੍ਰੋਵਿੰਸ ਦੇ 56 ਫੀ ਸਦੀ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੋਵਿਡ-19 ਆਊਟਬ੍ਰੇਕ ਹੋ ਚੁੱਕੀਆਂ ਸਨ।ਜਿ਼ਕਰਯੋਗ ਹੈ ਕਿ ਪ੍ਰੋਵਿੰਸ ਨੇ ਲਾਂਗ ਟਰਮ ਕੇਅਰ ਰੈਜ਼ੀਡੈਂਟਸ ਲਈ ਵੈਕਸੀਨ ਦੀ ਚੌਥੀ ਡੋਜ਼ ਸ਼ੁਰੂ ਕੀਤੀ ਹੈ ਤੇ ਵਰਕਰਜ਼ ਲਈ ਤੀਜੀ ਡੋਜ਼ ਲਾਜ਼ਮੀ ਕੀਤੀ ਗਈ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ